ਇਸਪਾਤ ਮੰਤਰਾਲਾ
ਐੱਨਐੱਮਡੀਸੀ ਨੇ ਟਰਨਕੀ ਵਰਕਰਾਂ ਲਈ ਮਾਨਕ ਬੋਲੀ ਦਸਤਾਵੇਜ ਜਾਰੀ ਕੀਤਾ
Posted On:
15 DEC 2022 5:06PM by PIB Chandigarh
ਐੱਨਐੱਮਡੀਸੀ ਨੇ ਅੱਜ ਹੈਦਰਾਬਾਦ ਸਥਿਤ ਆਪਣੇ ਹੈੱਡ ਆਫਿਸ ‘ਤੇ ਟਰਨਕੀ ਵਰਕਰਾਂ ਲਈ ਮਾਨਕ ਬੋਲੀ ਦਸਤਾਵੇਜ ਜਾਰੀ ਕੀਤਾ। ਮਾਈਨਿੰਗ ਕੰਪਨੀ ਦੀ ਕਈ ਮਹੱਤਵਆਕਾਂਖੀ ਅਤੇ ਜਿਆਦਾ ਪੂੰਜੀ ਵਾਲੇ ਪ੍ਰੋਜੈਕਟ ਆਉਣੇ ਹਨ। ਇਸ ਮਾਨਕ ਬੋਲੀ ਦਸਤਾਵੇਜ ਨਾਲ ਅਨੁਬੰਧਾਂ ਦੀ ਵੰਡ, ਲਾਗੂਕਰਨ ਅਤੇ ਨਿਗਰਾਨੀ ਵਿੱਚ ਜ਼ਿਆਦਾ ਕੁਸ਼ਲਤਾ ਸੁਨਿਸ਼ਚਿਤ ਹੋਵੇਗੀ।
ਐੱਨਐੱਮਡੀਸੀ ਨੇ ਆਪਣੇ ਵਰਤਮਾਨ ਮਾਨਕ ਬੋਲੀ ਦਸਤਾਵੇਜ ਦੀ ਸਮੀਖਿਆ ਕੀਤੀ ਹੈ ਅਤੇ ਉਦਯੋਗ ਵਿੱਚ ਪ੍ਰਚਲਿਤ ਸਰਵਸ਼੍ਰੇਸ਼ਠ ਤੌਰ ਤਰੀਕਿਆਂ ਨੂੰ ਅਪਣਾਉਂਦੇ ਹੋਏ ਇਸ ਵਿੱਚ ਸੁਧਾਰ ਕੀਤਾ ਹੈ। ਮਾਨਕ ਬੋਲੀ ਦਸਤਾਵੇਜ ਪ੍ਰੋਜੈਕਟ ਪ੍ਰਬੰਧਨ ਅਤੇ ਨਿਗਰਾਨੀ, ਕਾਰਜ ਦਾ ਨਿਰਧਾਰਨ, ਮੁੱਲ ਦਾ ਮੁਲਾਂਕਣ, ਭੁਗਤਾਨ ਸਲਾਹ-ਮਸ਼ਵਰਾ, ਸਮੱਸਿਆਵਾਂ ਨੂੰ ਸਾਹਮਣੇ ਲੈ ਕੇ ਅਤੇ ਵਿਵਾਦ ਸਮਾਧਾਨ ਨੂੰ ਅਸਾਨ ਅਤੇ ਸਰਲ ਬਣਾਉਂਦਾ ਹੈ ਜਿਸ ਵਿੱਚ ਐੱਨਐੱਮਡੀਸੀ ਦੇ ਨਾਲ ਕਾਰੋਬਾਰੀ ਸੁਗਮਤਾ ਵਿੱਚ ਸੁਧਾਰ ਹੋਵੇਗਾ।
ਸੀਪੀਐੱਸਈ ਨੇ ਇੱਕ ਸਮਗ੍ਰ ਅਤੇ ਵਿਆਪਕ ਦਸਤਾਵੇਜ ਤਿਆਰ ਕੀਤਾ ਹੈ ਜੋ ਇਸ ਦੀ ਸਾਰੀ ਟਰਨਕੀ ਪ੍ਰੋਜੈਕਟਾਂ ਲਈ ਇੱਕ ਮਾਡਲ ਦੇ ਰੂਪ ਵਿੱਚ ਕੰਮ ਕਰੇਗਾ। ਜਿਓ ਟੈਗਿੰਗ ਨੂੰ ਸਮਰੱਥ ਬਣਾਕੇ, ਇਸ ਪਹਿਲ ਤੋਂ ਐੱਨਐੱਮਡੀਸੀ ਵਿੱਚ ਡਿਜੀਟਲ ਮਾਹੌਲ ਨੂੰ ਪ੍ਰੋਤਸਾਹਨ ਮਿਲੇਗਾ।
ਐੱਨਐੱਮਡੀਸੀ ਦੇ ਸੀਐੱਮਡੀ ਸ਼੍ਰੀ ਸੁਮਿਤ ਦੇਬ ਨੇ ਕਿਹਾ ਕਿ ਮਾਨਕ ਬੋਲੀ ਦਸਤਾਵੇਜ ਨਾਲ ਐੱਨਐੱਮਡੀਸੀ ਨੂੰ ਜਨਤਕ ਖਰੀਦ ਦੇ ਚਾਰ ਸਿਧਾਤਾਂ- ਪਾਰਦਰਸ਼ਿਤਾ, ਸਮਾਨਤਾ, ਨਿਰਪੱਖਤਾ ਅਤੇ ਮੁਕਾਬਲੇਬਾਜ਼ੀ ਨੂੰ ਬਣਾਏ ਰੱਖਣ ਅਤੇ ਉਨ੍ਹਾਂ ਦੇ ਪਾਲਨ ਵਿੱਚ ਸਹਾਇਤਾ ਮਿਲੇਗੀ। ਇਸ ਤਰ੍ਹਾਂ ਦੇ ਦਸਤਾਵੇਜ ਦੇ ਨਾਲ, ਐੱਨਐੱਮਡੀਸੀ ਇੱਕ ਅਜਿਹੇ ਗਲੋਬਲ ਸੰਸਥਾ ਬਣ ਜਾਵੇਗੀ, ਜਿਸ ਦੇ ਨਾਲ ਦੁਨੀਆ ਕੰਮ ਕਰਨਾ ਚਾਹੇਗੀ ।
ਮਾਨਕ ਬੋਲੀ ਦਸਤਾਵੇਜ ਜਾਰੀ ਕਰਨਾ ਐੱਨਐੱਮਡੀਸੀ ਲਈ ਇੱਕ ਅਹਿਮ ਕਾਰੋਬਾਰੀ ਬਿੰਦੂ ਹੈ। ਐੱਨਐੱਮਡੀਸੀ ਦੇ ਡਾਇਰੈਕਟਰ (ਉਤਪਾਦਨ) ਸ਼੍ਰੀ ਦਿਲੀਪ ਕੁਮਾਰ ਮੋਹੰਤੀ ਨੇ ਕਿਹਾ ਇਸ ਵਿੱਚ ਟੈਂਡਰ ਦਸਤਾਵੇਜ ਤਿਆਰ ਕਰਨ ਦਾ ਸਮਾਂ ਘਟ ਜਾਵੇਗਾ ਅਤੇ ਬੋਲੀਦਾਤਾ ਦੇ ਆਤਮ ਵਿਸ਼ਵਾਸ ਅਤੇ ਸੁਵਿਧਾ ਦੇ ਪੱਧਰ ਵਿੱਚ ਵਾਧਾ ਹੋਵੇਗਾ।
ਦਸਤਾਵੇਜ ਬਾਰੇ ਬੋਲਦੇ ਹੋਏ ਡਾਇਰੈਕਟਰ (ਤਕਨੀਕੀ) ਸ਼੍ਰੀ ਸੋਮਨਾਥ ਨੰਦੀ ਨੇ ਕਿਹਾ ਕਿ ਮਾਨਕ ਬੋਲੀ ਦਸਤਾਵੇਜ ਨਾਲ ਟੈਂਡਰ ਅਤੇ ਇਕਰਾਰਨਾਮੇ ਲਈ ਸਾਡੀ ਕਸਰਤ ਆਸਾਨ ਹੋ ਜਾਵੇਗੀ ਅਤੇ ਸੰਗਠਨ ਵਿੱਚ ਕੁਸ਼ਲਤਾ ਅਤੇ ਫੈਸਲਾ ਲੈਣ ਦੀ ਪ੍ਰਕਿਰਿਆ ਵਿੱਚ ਵੀ ਸੁਧਾਰ ਕਰੇਗਾ। ਇਸ ਤਰ੍ਹਾਂ , ਠੇਕੇ ਦੇਣ ਵਿੱਚ ਲਗਣ ਵਾਲੇ ਸਮੇਂ ਵਿੱਚ ਕਮੀ ਆਵੇਗੀ ਅਤੇ ਉਨ੍ਹਾਂ ਦਾ ਵਿਵੇਕਪੂਰਣ ਢੰਗ ਨਾਲ ਪਾਲਨ ਕੀਤਾ ਜਾਣਾ ਚਾਹੀਦਾ ਹੈ।
****
ਏਕੇਐੱਨ
(Release ID: 1884183)