ਰੱਖਿਆ ਮੰਤਰਾਲਾ
ਭਾਰਤ-ਨੇਪਾਲ ਸੰਯੁਕਤ ਸੈਨਾ ਸਿਖਲਾਈ ਅਭਿਯਾਸ “ਸੂਰਯ ਕਿਰਣ-XVI" ਨੇਪਾਲ ਵਿੱਚ ਸਲਝੰਡੀ ਦੇ ਨੇਪਾਲ ਆਰਮੀ ਬੈਟਲ ਸਕੂਲ ਵਿੱਚ ਆਯੋਜਿਤ ਹੋਵੇਗਾ
प्रविष्टि तिथि:
15 DEC 2022 3:00PM by PIB Chandigarh
ਭਾਰਤ ਅਤੇ ਨੇਪਾਲ ਦੀਆਂ ਸੈਨਾਵਾਂ ਦੇ ਦਰਮਿਆਨ ਭਾਰਤ-ਨੇਪਾਲ ਸੰਯੁਕਤ ਸੈਨਾ ਸਿਖਲਾਈ ਅਭਿਯਾਸ ਦਾ 16ਵਾਂ ਸੰਸਕਰਣ “ਸੂਰਯ ਕਿਰਣ-XVI" 16 ਤੋਂ 29 ਦਸੰਬਰ 2022 ਤੱਕ ਨੇਪਾਲ ਵਿੱਚ ਸਲਝੰਡੀ ਦੇ ਨੇਪਾਲ ਆਰਮੀ ਬੈਟਲ ਸਕੂਲ ਵਿੱਚ ਆਯੋਜਿਤ ਕੀਤਾ ਜਾਵੇਗਾ। ਸੰਯੁਕਤ ਰਾਸ਼ਟਰ ਦੇ ਸ਼ਾਸਨਾਦੇਸ਼ ਦੇ ਤਹਿਤ ਪਹਾੜੀ ਇਲਾਕਿਆਂ ਵਿੱਚ ਜੰਗਲ ਯੁੱਧ ਅਤੇ ਆਤੰਕਵਾਦ ਰੋਧੀ ਅਭਿਯਾਨਾਂ ਵਿੱਚ ਮਾਨਵੀ ਸਹਾਇਤਾ ਅਤੇ ਆਪਦਾ ਰਾਹਤ ਕਾਰਜਾਂ ਵਿੱਚ ਅੰਦਰ-ਸਮਰੱਥਾ ਵਧਾਉਣ ਦੇ ਉਦੇਸ਼ ਨਾਲ ਭਾਰਤ ਅਤੇ ਨੇਪਾਲ ਦੇ ਦਰਮਿਆਨ ਅਭਿਯਾਸ “ਸੂਰਯ ਕਿਰਣ-XVI" ਪ੍ਰਤੀਸਾਲ ਆਯੋਜਿਤ ਕੀਤਾ ਜਾਂਦਾ ਹੈ।
ਨੇਪਾਲ ਦੀ ਸੈਨਾ ਵੱਲੋਂ ਸ਼੍ਰੀ ਭਵਾਨੀ ਬਕਸ਼ ਬਟਲੀਅਨ ਦੇ ਜਵਾਨ ਅਤੇ ਭਾਰਤੀ ਸੈਨਾ ਦੇ 5 ਜੀਆਰ ਦੇ ਜਵਾਨ ਇਸ ਅਭਿਯਾਸ ਸ਼ੈਸਨ ਵਿੱਚ ਹਿੱਸਾ ਲੈਣਗੇ। ਦੋਹਾਂ ਸੈਨਾਵਾਂ, ਇਨ੍ਹਾਂ ਟੁਕੜੀਆਂ ਦੇ ਮਾਧਿਅਮ ਰਾਹੀਂ, ਆਪਣੇ-ਆਪਣੇ ਦੇਸ਼ਾਂ ਵਿੱਚ ਸਾਲਾਂ ਤੋਂ ਵਿਭਿੰਨ ਉਗਰਵਾਦ ਵਿਰੋਧੀ ਅਭਿਯਾਨਾਂ ਦੇ ਸੰਚਾਲਨ ਦੇ ਦੌਰਾਨ ਪ੍ਰਾਪਤ ਹੋਏ ਅਨੁਭਵਾਂ ਨੂੰ ਸਾਂਝਾ ਕਰੇਗੀ। ਸੰਯੁਕਤ ਸੈਨਾ ਅਭਿਯਾਸ ਆਤੰਕਵਾਦ ਵਿਰੋਧੀ ਅਭਿਯਾਨਾਂ ਵਿੱਚ ਯੂਨਿਟ ਪੱਧਰ ’ਤੇ ਸਾਮਰਿਕ ਸੰਚਾਲਨ ਦੀ ਯੋਜਨਾ ਅਤੇ ਲਾਗੂਕਰਨ ਦੇ ਲਈ ਸੰਯੁਕਤ ਅਭਿਯਾਸ ਨੂੰ ਅੱਗੇ ਵਧਾਉਣ ਅਤੇ ਆਮ ਰੂਪ ਵਿੱਚ ਆਪਦਾ ਪ੍ਰਤੀਕਿਰਿਆ ਤੰਤਰ ਅਤੇ ਆਪਦਾ ਪ੍ਰਬੰਧਨ ਵਿੱਚ ਸਸ਼ਤਰ ਬਲਾਂ ਦੀ ਭੂਮਿਕਾ ’ਤੇ ਧਿਆਨ ਕੇਂਦ੍ਰਿਤ ਕਰੇਗਾ।
ਸੈਨਾ ਅਭਿਯਾਸ ਦੇ ਦੌਰਾਨ, ਦੋਹਾਂ ਦੇਸ਼ਾਂ ਦੇ ਸੈਨਿਕ ਅੰਤਰ- ਕਾਰਜਸ਼ੀਲਤਾ ਸਮਰੱਥਾ ਵਿਕਸਿਤ ਕਰਨ ਦੇ ਲਈ ਇਕੱਠੇ ਟ੍ਰੇਨਿੰਗ ਲੈਣਗੇ। ਹਿੱਸਾ ਲੈਣ ਵਾਲੇ ਪ੍ਰਤਿਭਾਗੀ ਜਵਾਬੀ ਕਾਰਵਾਈ ਅਤੇ ਆਤੰਕਵਾਦ ਵਿਰੋਧੀ ਅਭਿਯਾਨਾਂ ਅਤੇ ਮਾਨਵੀ ਰਾਹਤ ਕਾਰਜਾਂ ’ਤੇ ਵੀ ਅਪਣੇ ਅਨੁਭਵ ਸਾਂਝਾ ਕਰਨਗੇ।
ਸੰਯੁਕਤ ਸੈਨਾ ਅਭਿਯਾਸ ਰੱਖਿਆ ਸਹਿਯੋਗ ਦੇ ਪੱਧਰ ਨੂੰ ਵਧਾਏਗਾ ਜੋ ਦੋਹਾਂ ਦੇਸ਼ਾਂ ਦੇ ਦਰਮਿਆਨ ਦੁਵੱਲੇ ਸਬੰਧਾਂ ਨੂੰ ਹੋਰ ਹੁਲਾਰਾ ਦੇਵੇਗਾ।
*****
ਐੱਸਸੀ/ਆਰਐੱਸਆਰ/ਵੀਕੇਟੀ
(रिलीज़ आईडी: 1884139)
आगंतुक पटल : 230