ਜਲ ਸ਼ਕਤੀ ਮੰਤਰਾਲਾ

ਕੇਂਦਰੀ ਜਲ ਸ਼ਕਤੀ ਮੰਤਰੀ ਨੇ ਨਦੀਆਂ ਨੂੰ ਆਪਸ ਵਿੱਚ ਜੋੜਣ ਸੰਬੰਧੀ ਵਿਸ਼ੇਸ਼ ਕਮੇਟੀ (ਐੱਸਸੀਆਈਐੱਲਆਰ) ਦੀ ਮੀਟਿੰਗ ਦੀ ਪ੍ਰਧਾਨਗੀ ਕੀਤੀ


ਸ਼੍ਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਕਿਹਾ ਕੇਨ ਬੇਤਵਾ ਸੰਪਰਕ ਪ੍ਰੋਜੈਕਟ ਬੁੰਦੇਲਖੰਡ ਖੇਤਰ ਲਈ ਇੱਕ ਵਰਦਾਨ ਸਾਬਿਤ ਹੋਵੇਗੀ ਅਤੇ ਇਸ ਨੂੰ ਅੱਠ ਸਾਲਾਂ ਵਿੱਚ ਪੂਰਾ ਕਰ ਲਿਆ ਜਾਵੇਗਾ

Posted On: 13 DEC 2022 5:58PM by PIB Chandigarh

ਕੇਂਦਰੀ ਜਲ ਸ਼ਕਤੀ ਮੰਤਰੀ ਸ਼੍ਰੀ ਗਜੇਂਦਰ ਸਿੰਘ ਸ਼ੇਖਾਵਤ ਦੀ ਪ੍ਰਧਾਨਗੀ ਹੇਠ ਅੱਜ ਨਵੀਂ ਦਿੱਲੀ ਦੇ ਵਿਗਿਆਨ ਭਵਨ ਵਿੱਚ ਰਾਸ਼ਟਰੀ ਜਲ ਵਿਕਾਸ ਏਜੰਸੀ (ਐੱਨਡਬਲਿਊਡੀਏ) ਸੋਸਾਇਟੀ ਦੀ 36ਵੀਂ ਸਾਲਾਨਾ ਆਮ ਸਭਾ ਅਤੇ ਨਦੀਆਂ ਨੂੰ ਆਪਸ ਵਿੱਚ ਜੋੜਣ ਸੰਬੰਧੀ ਵਿਸ਼ੇਸ਼ ਕਮੇਟੀ (ਐੱਸਸੀਆਈਐੱਲਆਰ) ਦੀ 20ਵੀਂ ਮੀਟਿੰਗ ਦਾ ਆਯੋਜਨ ਕੀਤਾ ਗਿਆ।

ਕੇਂਦਰੀ ਜਲ ਸ਼ਕਤੀ ਮੰਤਰੀ ਨੇ ਆਪਣੇ ਉਦਘਾਟਨ ਭਾਸ਼ਣ ਵਿੱਚ ਕਿਹਾ ਕਿ ਜਲ ਸੰਸਾਧਨ ਭਾਰਤ ਸਰਕਾਰ ਦੇ ਸਭ ਤੋਂ ਮਹੱਤਵਪੂਰਨ ਵਿਸ਼ਿਆਂ ਵਿੱਚੋਂ ਇੱਕ ਹੈ ਅਤੇ ਨਦੀਆਂ ਨੂੰ ਆਪਸ ਵਿੱਚ ਜੋੜਣ ਵਾਲਾ ਪ੍ਰੋਗਰਾਮ ਦੇਸ਼ ਵਿੱਚ ਜਲ ਅਤੇ ਫੂਡ ਸੁਰੱਖਿਆ ਨੂੰ ਹੁਲਾਰਾ ਦੇਣ ਲਈ ਬਹੁਤ ਮਹੱਤਵਪੂਰਨ ਹੈ ਅਤੇ ਇਹ ਸੋਕਾ ਪ੍ਰਭਾਵਿਤ ਅਤੇ ਵਰਖਾ ਦੁਆਰਾ ਸਿੰਚਿਤ ਹੋਣ ਵਾਲੇ ਖੇਤੀਬਾੜੀ ਭੂਮੀ ਨੂੰ ਜਲ ਉਪਲਬਧ ਕਰਵਾਉਣ ਵਿੱਚ ਸਹਾਇਤਾ ਪ੍ਰਦਾਨ ਕਰੇਗਾ।

ਸ਼੍ਰੀ ਸ਼ੇਖਾਵਤ ਨੇ ਦਸੰਬਰ, 2021 ਵਿੱਚ ਭਾਰਤ ਸਰਕਾਰ ਦੁਆਰਾ ਮੰਜ਼ੂਰ ਕੀਤੇ ਗਏ ਕੇਨ ਬੇਤਵਾ ਸੰਪਰਕ ਪ੍ਰੋਜੈਕਟ(ਰਾਸ਼ਟਰੀ ਦ੍ਰਿਸ਼ਟੀਕੋਣ ਯੋਜਨਾ ਦੇ ਤਹਿਤ ਪਹਿਲੀ ਆਈਐੱਲਆਰ ਪ੍ਰੋਜੈਕਟ) ਦੇ ਲਾਗੂਕਰਨ ਦੀਆਂ ਭਰੋਸਯੋਗ ਉਪਲਬਧੀਆਂ ‘ਤੇ ਵੀ ਚਾਨਣਾ ਪਾਇਆ। ਉਨ੍ਹਾਂ ਨੇ ਕਿਹਾ ਕਿ ਇਹ ਪ੍ਰੋਜੈਕਟ ਬੁੰਦੇਲਖੰਡ ਖੇਤਰ ਲਈ ਇੱਕ ਵਰਦਾਨ ਸਾਬਿਤ ਹੋਵੇਗਾ ਅਤੇ ਇਸ ਨੂੰ 8 ਸਾਲਾਂ ਵਿੱਚ ਪੂਰਾ ਕਰ ਲਿਆ ਜਾਵੇਗਾ।

  1. ਨਦੀਆਂ ਨੂੰ ਆਪਸ ਵਿੱਚ ਜੋੜਣ ਵਾਲਾ ਪ੍ਰੋਗਰਾਮ ਦੇਸ਼ ਵਿੱਚ ਜਲ ਅਤੇ ਫੂਡ ਸੁਰੱਖਿਆ ਨੂੰ ਹੁਲਾਰਾ ਦੇਣ ਲਈ ਬਹੁਤ ਮਹੱਤਵਪੂਰਨ ਹੈ ਅਤੇ ਇਹ ਸੋਕਾ ਪ੍ਰਭਾਵਿਤ ਅਤੇ ਵਰਖਾ ਦੁਆਰਾ ਸਿੰਚਿਤ ਖੇਤੀਬਾੜੀ ਭੂਮੀ ਨੂੰ ਜਲ ਉਪਲਬਧ ਕਰਵਾਉਣ ਵਿੱਚ ਮਦਦ ਕਰੇਗਾ: ਕੇਂਦਰੀ ਜਲ ਸ਼ਕਤੀ ਮੰਤਰੀ

  2. ਨਦੀਆਂ ਨੂੰ ਆਪਸ ਵਿੱਚ ਜੋੜਣ ਲਈ ਗਠਿਤ ਖਾਸ ਕਮੇਟੀ (ਐੱਸਸੀਆਈਐੱਲਆਰ) ਨੇ ਆਈਐੱਲਆਰ ਦੀ ਰਾਸ਼ਟਰੀ ਦ੍ਰਿਸ਼ਟੀਕੋਣ ਯੋਜਨਾ ਦੇ ਇੱਕ ਹਿੱਸੇ ਦੇ ਰੂਪ ਵਿੱਚ ਪੂਰਵੀ ਰਾਜਸਥਾਨ ਨਹਿਰ ਪ੍ਰੋਜੈਕਟ (ਈਆਰਸੀਪੀ) ਦੇ ਨਾਲ ਪਾਵਰਤੀ-ਕਾਲੀਸਿੰਧ-ਚੰਬਲ (ਪੀਕੇਸੀ) ਸੰਪਰਕ ਨਹਿਰ ਪ੍ਰੋਜੈਕਟ ਦਾ ਏਕੀਕਰਣ ਕਰਨ ‘ਤੇ ਵਿਚਾਰ ਕਰਨ ਵਾਲੇ ਪ੍ਰਸਤਾਵ ਨੂੰ ਆਪਣੀ ਮੰਜ਼ੂਰੀ ਪ੍ਰਦਾਨ ਕੀਤੀ ਹੈ ਅਤੇ ਪ੍ਰੋਜੈਕਟ ਦੇ ਪਹਿਲੇ ਚਰਣ ਨੂੰ ਪ੍ਰਾਥਮਿਕਤਾ ਵਾਲੀ ਇੰਟਰਲਿੰਕਿੰਗ ਪਰਿਯੋਜਨਾ ਘੋਸ਼ਿਤ ਕੀਤਾ ਹੈ।

  3. ਐੱਸਸੀਆਈਐੱਲਆਰ ਨੂੰ ਐੱਨਆਈਆਰਏ ਦਾ ਗਠਨ ਕਰਨ ਵਾਲੇ ਕੈਬਨਿਟ ਨੋਟ ਬਾਰੇ ਜਾਣਕਾਰੀ ਦਿੱਤੀ ਗਈ ਜੋ ਹਾਲ ਹੀ ਵਿੱਚ ਮੰਜ਼ੂਰੀ ਲਈ ਕੇਂਦਰੀ ਮੰਤਰੀ ਮੰਡਲ ਦੇ ਕੋਲ ਭੇਜਿਆ ਗਿਆ ਸੀ।

  4. ਐੱਨਡਬਲਿਊਡੀਏ ਦੇ ਡਾਇਰੈਕਟਰ ਜਨਰਲ ਨੇ ਏਜੰਡਾ ਵਿਸ਼ਿਆਂ ‘ਤੇ ਇੱਕ ਵਿਸਤ੍ਰਿਤ ਪੇਸ਼ਕਾਰੀ ਦਿੱਤੀ।

  5. ਐੱਨਡਬਲਿਊਡੀਏ ਦੀ 2021-22 ਦੀ ਸਾਲਾਨਾ ਰਿਪੋਰਟ ਅਤੇ ਆਡਿਟ ਕੀਤੇ ਗਏ ਅਕਾਉਂਟ ਅਤੇ ਰਾਸ਼ਟਰੀ ਨਦੀ ਜੋੜੋ ਪ੍ਰੋਜੈਕਟ (ਐੱਨਐੱਫਆਰਏ) ਦੇ ਗਠਨ ‘ਤੇ ਵਿਸਤਾਰਪੂਰਵਕ ਚਰਚਾ ਹੋਈ।

ਮੀਟਿੰਗ ਦੇ ਦੌਰਾਨ, ਐੱਨਡਬਲਿਊਡੀਏ ਦੇ ਡਾਇਰੈਕਟਰ ਜਨਰਲ ਨੇ ਏਜੰਡਾ ਵਿਸ਼ਿਆਂ ‘ਤੇ ਆਪਣੀ ਇੱਕ ਵਿਸਤ੍ਰਿਤ ਪ੍ਰਸਤੁਤੀ ਦਿੱਤੀ। ਇਸ ਮੀਟਿੰਗ ਵਿੱਚ ਵੱਖ-ਵੱਖ ਕਾਰਜਾਂ ਦੀ ਸਥਿਤੀ ਅਤੇ ਨਦੀਆਂ ਨੂੰ ਆਪਸ ਵਿੱਚ ਜੋੜਣ (ਆਈਐੱਲਆਰ) ਵਾਲੇ ਪ੍ਰੋਜੈਕਟਾਂ ਲਈ ਲੰਬਿਤ ਮੁੱਦੇ/ਅੜਚਣ ਐੱਨਡਬਲਿਊਡੀਏ ਦੀ 2021-22 ਦੀ ਸਾਲਾਨਾ ਰਿਪੋਰਟ ਅਤੇ ਆਡਿਟ ਕੀਤੇ ਗਏ ਅਕਾਉਂਟ ਅਤੇ ਰਾਸ਼ਟਰੀ ਨਦੀ ਜੋੜੋ ਪ੍ਰੋਜੈਕਟ (ਐੱਨਐੱਫਆਰਏ) ਦੇ ਗਠਨ ਅਤੇ ਰਾਸ਼ਟਰੀ ਨਦੀ ਜੋੜੋ ਅਥਾਰਿਟੀ (ਐੱਨਆਈਆਰਏ) ਦੇ ਗਠਨ ‘ਤੇ ਵਿਸਤਾਰ ਨਾਲ ਚਰਚਾ ਹੋਈ।

ਨਦੀਆਂ ਨੂੰ ਆਪਸ ਵਿੱਚ ਜੋੜਣ ਸੰਬੰਧੀ ਖਾਸ ਕਮੇਟੀ (ਐੱਸਸੀਆਈਐੱਲਆਰ) ਨੇ ਆਈਐੱਲਆਰ ਦੀ ਰਾਸ਼ਟਰੀ ਦ੍ਰਿਸ਼ਟੀਕੋਣ ਯੋਜਨਾ ਦੇ ਇੱਕ ਹਿੱਸੇ ਦੇ ਰੂਪ ਵਿੱਚ ਪੂਰਵੀ ਰਾਜਸਥਾਨ ਨਹਿਰ ਪ੍ਰੋਜੈਕਟ (ਈਆਰਸੀਪੀ) ਦੇ ਨਾਲ ਪਾਰਵਤੀ-ਕਾਲੀਸਿੰਧ-ਚੰਬਲ (ਪੀਕੇਸੀ) ਸੰਪਰਕ ਨਹਿਰ ਪ੍ਰੋਜੈਕਟ ਦਾ ਏਕੀਕਰਣ ਕਰਨ ‘ਤੇ ਵਿਚਾਰ ਵਾਲੇ ਪ੍ਰਸਤਾਵ ਨੂੰ ਆਪਣੀ ਮੰਜ਼ੂਰੀ ਪ੍ਰਦਾਨ ਕੀਤੀ ਅਤੇ ਪ੍ਰੋਜੈਕਟ ਦੇ ਪਹਿਲੇ ਚਰਣ ਨੂੰ ਪ੍ਰਾਥਮਿਕਤਾ ਵਾਲੀ ਇੰਟਰਲਿੰਕਿੰਗ ਪ੍ਰੋਜੈਕਟ ਘੋਸ਼ਿਤ ਕੀਤਾ।

ਐੱਸਸੀਆਈਐੱਲਆਰ ਨੂੰ ਐੱਨਆਈਆਰਏ ਦਾ ਗਠਨ ਕਰਨ ਵਾਲੇ ਕੈਬਨਿਟ ਨੋਟ ਬਾਰੇ ਜਾਣਕਾਰੀ ਪ੍ਰਦਾਨ ਕੀਤੀ ਗਈ ਜੋ ਹਾਲ ਹੀ ਵਿੱਚ ਮੰਜ਼ੂਰੀ ਲਈ ਕੇਂਦਰੀ ਮੰਤਰੀ ਮੰਡਲ ਦੇ ਕੋਲ ਭੇਜਿਆ ਗਿਆ ਸੀ। ਇਸ ਕੈਬਨਿਟ ਨੋਟ ਨੂੰ ਐੱਸਸੀਆਈਐੱਲਆਰ, ਟਾਸਕ ਫੋਰਸ ਅਤੇ ਹੋਰ ਵਿਭਾਗਾਂ/ਮੰਤਰਾਲੇ ਦੇ ਵਿਚਾਰਾਂ ਨੂੰ ਸ਼ਾਮਲ ਕਰਦੇ ਹੋਏ  ਪਿਛਲੀ ਮੀਟਿੰਗ ਵਿੱਚ ਹੋਏ ਵਿਚਾਰ-ਵਟਾਦਰੇ ਦੇ ਅਧਾਰ ‘ਤੇ ਤਿਆਰ ਕੀਤਾ ਗਿਆ ਹੈ।

ਇਸ ਮੀਟਿੰਗ ਵਿੱਚ ਸ਼੍ਰੀ ਬਿਸ਼ਵੇਸ਼ਵਰ ਟੁਡੂ, ਕੇਂਦਰੀ ਜਲ ਸ਼ਕਤੀ ਰਾਜ ਮੰਤਰੀ, ਸ਼੍ਰੀ ਗੋਵਿੰਦ ਐੱਮ. ਕਰਜੋਲ ਕਰਨਾਟਕ, ਸਰਕਾਰ ਦੇ ਜਲ ਸੰਸਾਧਨ ਮੰਤਰੀ ਅਤੇ ਸ਼੍ਰੀ ਦੁਰੈਮੁਰੁਗਨ, ਤਾਮਿਲਨਾਡੂ ਸਰਕਾਰ ਦੇ ਜਲ ਸੰਸਾਧਨ ਮੰਤਰੀ ਵੀ ਮੌਜੂਦ ਹੋਏ ਅਤੇ ਸ਼੍ਰੀ ਤੁਲਸੀ ਰਾਮ ਸਿਲਾਵਟ, ਮੱਧ ਪ੍ਰਦੇਸ਼ ਸਰਕਾਰ ਦੇ ਜਲ ਸੰਸਾਧਨ ਮੰਤਰੀ ਇਸ ਵਿੱਚ ਡਿਜੀਟਲ ਮਾਧਿਅਮ ਰਾਹੀਂ ਸ਼ਾਮਲ ਹੋਏ। ਇਸ ਮੀਟਿੰਗ ਦਾ ਸਮਾਪਨ ਪ੍ਰਧਾਨ ਦੇ ਸਮਾਪਨ ਭਾਸ਼ਣ ਅਤੇ ਖਾਸ ਸਕੱਤਰ (ਜਲ ਸੰਸਾਧਨ ਮੰਤਰਾਲੇ, ਆਰਡੀ ਅਤੇ ਜੀਆਰ) ਦੁਆਰਾ ਧੰਨਵਾਦ ਪ੍ਰਸਤਾਵ ਦੇਣ ਦੇ ਬਾਅਦ ਹੋਇਆ।

https://ci4.googleusercontent.com/proxy/vNpDGmOExVJq3Mf-cN6ZF_Qj0VT1hlkKqmFbI4k9WuXWHoDbNyUyZJTNTT_hRyXgf1avgWy6AwEROYO7oUqoiW78Q-7jEH5a7-SOn50UwVayJEQ2kDxIm3hrig=s0-d-e1-ft#https://static.pib.gov.in/WriteReadData/userfiles/image/image001WWCE.jpg

ਕੇਂਦਰੀ ਜਲ ਸ਼ਕਤੀ ਮੰਤਰੀ ਸ਼੍ਰੀ ਗਜੇਂਦਰ ਸਿੰਘ ਸ਼ੇਖਾਵਤ ਨਵੀਂ ਦਿੱਲੀ ਦੇ ਵਿਗਿਆਨ ਭਵਨ ਵਿੱਚ ਐੱਨਡਬਲਿਊਡੀਏ ਸੋਸਾਇਟੀ ਦੀ 36ਵੀਂ ਸਾਲਾਨਾ ਆਮ ਸਭਾ ਅਤੇ ਨਦੀਆਂ ਨੂੰ ਆਪਸ ਵਿੱਚ ਜੋੜਣ ਲਈ ਗਠਿਤ ਖਾਸ ਕਮੇਟੀ ਦੀ 20ਵੀਂ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ

 

https://ci6.googleusercontent.com/proxy/IUgi-LifE0xBPUzRgYvMmPO95tyxM8w8IwyenU2p_M4_re24SavJ43r0f2rzGOrbVG3l16E5Hp49oBq4qBDZBfDxuRr4i_dcASeegfwG8EAXym_SRj8jHRB13g=s0-d-e1-ft#https://static.pib.gov.in/WriteReadData/userfiles/image/image002K1X4.jpg

ਕੇਂਦਰੀ ਜਲ ਸ਼ਕਤੀ ਮੰਤਰੀ ਸ਼੍ਰੀ ਗਜੇਂਦਰ ਸਿੰਘ ਸ਼ੇਖਾਵਤ ਨਵੀਂ ਦਿੱਲੀ ਦੇ ਵਿਗਿਆਨ ਭਵਨ ਵਿੱਚ ਨਦੀਆਂ ਨੂੰ ਆਪਸ ਵਿੱਚ ਜੋੜਣ ਸੰਬੰਧੀ ਖਾਸ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ

****

ਏਐੱਸ



(Release ID: 1883825) Visitor Counter : 114


Read this release in: English , Urdu , Hindi , Telugu