ਰਾਸ਼ਟਰਪਤੀ ਸਕੱਤਰੇਤ
ਭਾਰਤ ਦੇ ਰਾਸ਼ਟਰਪਤੀ ਉੱਤਰਾਖੰਡ ਵਿੱਚ; ਦੇਹਰਾਦੂਨ ਵਿੱਚ ਨਾਗਰਿਕ ਅਭਿਨੰਦਨ ਸਮਾਰੋਹ ਵਿੱਚ ਸ਼ਿਰਕਤ ਕੀਤੀ; ਸਿਹਤ-ਸੁਵਿਧਾ, ਬਿਜਲੀ ਉਤਪਾਦਨ ਅਤੇ ਸਪਲਾਈ, ਤਕਨੀਕੀ ਸਿੱਖਿਆ ਅਤੇ ਟ੍ਰਾਂਸਪੋਰਟ ਨਾਲ ਜੁੜੇ ਕਈ ਪ੍ਰੋਜੈਕਟਾਂ ਦੇ ਉਦਘਾਟਨ ਕੀਤੇ/ਨੀਂਹ ਪੱਥਰ ਰੱਖੇ
Posted On:
08 DEC 2022 8:24PM by PIB Chandigarh
ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਦੇਹਰਾਦੂਨ ਵਿੱਚ ਆਪਣੇ ਸਨਮਾਨ ਵਿੱਚ ਆਯੋਜਿਤ ਨਾਗਰਿਕ ਅਭਿਨੰਦਨ ਸਮਾਰੋਹ ਵਿੱਚ ਸ਼ਿਰਕਤ ਕੀਤੀ। ਇਹ ਅਭਿਨੰਦਨ ਸਮਾਰੋਹ ਅੱਜ ਸ਼ਾਮ (08 ਦਸੰਬਰ, 2022) ਨੂੰ ਆਯੋਜਿਤ ਕੀਤਾ ਗਿਆ। ਇਸ ਅਵਸਰ ’ਤੇ ਰਾਸ਼ਟਰਪਤੀ ਨੇ ਵਰਚੁਅਲੀ ਸਿਹਤ-ਸੁਵਿਧਾ, ਬਿਜਲੀ ਉਤਪਾਦਨ ਅਤੇ ਸਪਲਾਈ, ਤਕਨੀਕੀ ਸਿੱਖਿਆ ਅਤੇ ਟ੍ਰਾਂਸਪੋਰਟ ਨਾਲ ਜੁੜੇ ਕਈ ਪ੍ਰੋਜੈਕਟਾਂ ਦੇ ਉਦਘਾਟਨ ਕੀਤੇ/ਨੀਂਹ ਪੱਥਰ ਰੱਖੇ।
ਇਕੱਠ ਨੂੰ ਸੰਬੋਧਨ ਕਰਦੇ ਹੋਏ, ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਮਾਤਾ ਦੇ ਪ੍ਰਤੀ ਉੱਤਰਾਖੰਡ ਦੀ ਭੂਮੀ ਅਤੇ ਉੱਥੋਂ ਦੇ ਵਾਸੀਆਂ ਨੇ ਮਹਾਨ ਯੋਗਦਾਨ ਦਿੱਤਾ ਹੈ। ਉੱਤਰਾਖੰਡ ਅਨੇਕ ਨਦੀਆਂ ਦਾ ਉਦਗਮ ਹੈ, ਜਿਸ ਨੇ ਦੇਸ਼ ਦੇ ਵਿਸ਼ਾਲ ਭੂ-ਭਾਗ ਨੂੰ ਸਿੰਚਿਤ ਅਤੇ ਵਿਕਸਿਤ ਕੀਤਾ ਹੈ। ਹਿਮਾਲਿਆ ਅਤੇ ਉੱਤਰਾਖੰਡ ਹਰ ਭਾਰਤੀ ਦੇ ਹਿਰਦੇ ਅਤੇ ਆਤਮਾ ਵਿੱਚ ਵਸਦੇ ਹਨ। ਸਾਡੇ ਰਿਸ਼ੀ-ਮੁਨੀ ਗਿਆਨ ਦੀ ਖੋਜ ਵਿੱਚ ਇੱਥੋਂ ਦੀਆਂ ਕੰਦਰਾਵਾਂ ਵਿੱਚ ਤਪੱਸਿਆ ਕਰਦੇ ਰਹੇ ਹਨ। ਇਹ ਰਾਜ ਅਧਿਆਤਮਕ ਸ਼ਾਂਤੀ ਅਤੇ ਸਰੀਰਕ ਅਰੋਗਤਾ ਦਾ ਸਰੋਤ ਰਿਹਾ ਹੈ।
ਰਾਸ਼ਟਰਪਤੀ ਨੇ ਜ਼ਿਕਰ ਕੀਤਾ ਕਿ ਉੱਤਰਾਖੰਡ ਵਿੱਚ ਕੁਦਰਤੀ ਇਲਾਜ ਦੇ ਅਨੇਕ ਪ੍ਰਸਿੱਧ ਕੇਂਦਰ ਮੌਜੂਦ ਹਨ, ਜਿੱਥੇ ਦੇਸ਼-ਵਿਦੇਸ਼ ਤੋਂ ਬੜੀ ਸੰਖਿਆ ਵਿੱਚ ਲੋਕ ਆਉਂਦੇ ਹਨ ਅਤੇ ਸਿਹਤ ਲਾਭ ਪ੍ਰਾਪਤ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਉੱਤਰਾਖੰਡ ਵਿੱਚ ‘ਨੇਚਰ ਟੂਰਿਜ਼ਮ,’ ‘ਅਡਵੈਂਚਰ ਟੂਰਿਜ਼ਮ’ ਦੇ ਨਾਲ-ਨਾਲ ‘ਮੈਡੀਕਲ ਟੂਰਿਜ਼ਮ’ ਦੀਆਂ ਅਪਾਰ ਸੰਭਾਵਨਾਵਾਂ ਹਨ। ਉਨ੍ਹਾਂ ਨੂੰ ਇਹ ਜਾਣ ਖੁਸ਼ੀ ਹੋਈ ਕਿ ਉੱਤਰਾਖੰਡ ਆਧੁਨਿਕ ਔਸ਼ਧੀ ਅਤੇ ਆਯੁਰਵੇਦ ਦੇ ਖੇਤਰ ਵਿੱਚ ਨਵੇਂ ਸੰਸਥਾਵਾਂ ਦੀ ਪ੍ਰਤਿਸਥਾਪਨਾ ਕਰ ਰਿਹਾ ਹੈ।
ਭਾਰਤ ਦੀ ਰੱਖਿਆ ਵਿੱਚ ਉੱਤਰਾਖੰਡ ਦੇ ਵੀਰ ਸੈਨਿਕਾਂ ਦੇ ਯੋਗਦਾਨ ਨੂੰ ਯਾਦ ਕਰਦੇ ਹੋਏ, ਰਾਸ਼ਟਰਪਤੀ ਨੇ ਕਿਹਾ ਕਿ ਦੇਸ਼ਵਾਸੀਆਂ ਵੱਲੋਂ ਉਹ ਉੱਤਰਾਖੰਡ ਦੇ ਵੀਰ ਸਪੂਤਾਂ ਦੇ ਪ੍ਰਤੀ ਧੰਨਵਾਦ ਵਿਅਕਤ ਕਰਦੇ ਹਨ।
ਰਾਸ਼ਟਰਪਤੀ ਨੇ ਕਿਹਾ ਕਿ ਉੱਤਰਾਖੰਡ ਸਹਿਤ ਪੂਰੀ ਹਿਮਾਲਿਆਈ ਭੂਮੀ ਅਨੰਤ ਕਾਲ ਤੋਂ ਸ਼ਕਤੀ-ਉਪਾਸਨਾ ਦਾ ਕੇਂਦਰ ਰਹੀ ਹੈ। ਇਹੀ ਆਨ ਅਤੇ ਸ਼ਕਤੀ ਰਾਣੀ ਕਰਣਾਵਤੀ ਜਿਹੀ ਵੀਰਾਂਗਣਾ, ਗੌਰਾ ਦੇਵੀ ਜਿਹੀ ਵਣ (ਜੰਗਲਾਤ) ਕੰਜ਼ਰਵੇਟਰ ਅਤੇ ਮਾਊਂਟ ਐਵਰੈਸਟ ’ਤੇ ਤਿਰੰਗਾ ਲਹਿਰਾਉਣ ਵਾਲੀ ਪ੍ਰਥਮ ਮਹਿਲਾ ਪਰਬਤ ਆਰੋਹੀ ਬਛੇਂਦਰੀ ਪਾਲ ਦੀ ਜੀਵਨ-ਗਾਥਾ ਵਿੱਚ ਮਿਲਦੀ ਹੈ। ਰਾਸ਼ਟਰਪਤੀ ਨੇ ਇਸ ਗੱਲ ’ਤੇ ਖੁਸ਼ੀ ਵਿਅਕਤ ਕੀਤੀ ਕਿ ਉੱਤਰਾਖੰਡ ਦੀਆਂ ਹੋਰ ਬੇਟੀਆਂ ਵੀ ਪ੍ਰਗਤੀ-ਪਥ ’ਤੇ ਇਸੇ ਤਰ੍ਹਾਂ ਅੱਗੇ ਵਧ ਰਹੀਆਂ ਹਨ।
ਰਾਸ਼ਟਰਪਤੀ ਨੇ ਕਿਹਾ ਕਿ ਅਸੀਂ ਸਾਰੇ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਮਨਾ ਰਹੇ ਹਾਂ। ਇਹ ਸਾਡਾ ਕਰਤੱਵ ਹੈ ਕਿ ਅਸੀਂ ਸਾਰੇ ਮੰਨੇ-ਪ੍ਰਮੰਨੇ ਅਤੇ ਗੁਮਨਾਮ ਸੁਤੰਤਰਤਾ ਸੈਨਾਨੀਆਂ ਨੂੰ ਯਾਦ ਕਰੀਏ। ਉਨ੍ਹਾਂ ਨੇ ਬਿਸ਼ਨੀ ਦੇਵੀ ਸ਼ਾਹ, ਵੀਰ ਚੰਦਰ ਸਿੰਘ ਗੜ੍ਹਵਾਲੀ, ਸ੍ਰੀ ਦੇਵ ਸੁਮਨ, ਕੇਸਰੀ ਚੰਦ, ਇੰਦ੍ਰਮਣੀ ਬਡੋਨੀ ਅਤੇ ਸ਼੍ਰੀ ਗੋਵਿੰਦ ਵੱਲਭ ਪੰਤ ਦੇ ਯੋਗਦਾਨਾਂ ਨੂੰ ਯਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਅਜਿਹੇ ਪ੍ਰਯਾਸ ਕੀਤੇ ਜਾਣ ਕਿ ਦੇਸ਼ ਭਰ ਦੇ ਯੁਵਾ ਉੱਤਰਾਖੰਡ ਦੀਆਂ ਇਨ੍ਹਾਂ ਹਸਤੀਆਂ ਦੇ ਯੋਗਦਾਨਾਂ ਤੋਂ ਜਾਣੂ ਹੋ ਸਕਣ।
ਯੁਵਾ ਪੀੜ੍ਹੀ ਦੇ ਸੰਦਰਭ ਵਿੱਚ, ਰਾਸ਼ਟਰਪਤੀ ਨੇ ਲਕਸ਼ਯ ਸੇਨ ਦਾ ਜ਼ਿਕਰ ਕੀਤਾ, ਜਿਨ੍ਹਾਂ ਨੂੰ ਹਾਲ ਵਿੱਚ ਅਰਜੁਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਉਨ੍ਹਾਂ ਦੇ ਵਿਸ਼ੇ ਵਿੱਚ ਰਾਸ਼ਟਰਪਤੀ ਨੇ ਕਿਹਾ ਕਿ ਆਪਣੇ-ਆਪਣੇ ਖੇਤਰਾਂ ਵਿੱਚ ਉਤਕ੍ਰਿਸ਼ਟਤਾ ਪ੍ਰਾਪਤ ਕਰਨ ਦੇ ਸਬੰਧ ਵਿੱਚ 21 ਸਾਲਾ ਲਕਸ਼ਯ ਸੇਨ ਨੇ ਪੂਰੇ ਦੇਸ਼ ਦੇ ਨੌਜਵਾਨਾਂ ਦੇ ਲਈ ਇੱਕ ਆਦਰਸ਼ ਸਥਾਪਿਤ ਕੀਤਾ ਹੈ।
ਰਾਸ਼ਟਰਪਤੀ ਨੇ ਕਿਹਾ ਕਿ ਉਨ੍ਹਾਂ ਨੂੰ ਸਿਹਤ-ਸੁਵਿਧਾ, ਬਿਜਲੀ ਉਤਪਾਦਨ ਅਤੇ ਸਪਲਾਈ, ਤਕਨੀਕੀ ਸਿੱਖਿਆ ਅਤੇ ਟ੍ਰਾਂਸਪੋਰਟ ਨਾਲ ਜੁੜੇ ਕਈ ਪ੍ਰੋਜੈਕਟਾਂ ਦੇ ਉਦਘਾਟਨ ਕਰਦੇ/ਨੀਂਹ ਪੱਥਰ ਰੱਖਦੇ ਹੋਏ ਪ੍ਰਸੰਨਤਾ ਹੋ ਰਹੀ ਹੈ। ਉਨ੍ਹਾਂ ਨੇ ਇਨ੍ਹਾਂ ਪਹਿਲਾਂ ਦੇ ਲਈ ਕੇਂਦਰ ਅਤੇ ਰਾਜ ਸਰਕਾਰ ਦੀ ਸਰਾਹਨਾ ਕੀਤੀ ਅਤੇ ਭਰੋਸਾ ਜਤਾਇਆ ਕਿ ਇਨ੍ਹਾਂ ਪ੍ਰੋਜੈਕਟਾਂ ਨਾਲ ਰਾਜ ਵਿੱਚ ਨਾਗਰਿਕ ਸੁਵਿਧਾਵਾਂ ਵਿੱਚ ਵਾਧਾ ਹੋਵੇਗਾ। ਉਨ੍ਹਾਂ ਨੇ ਉੱਤਰਾਖੰਡ ਵਾਸੀਆਂ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਰਾਜ ਦੇ ਮਿਹਨਤੀ ਅਤੇ ਪ੍ਰਤਿਭਾਸ਼ਾਲੀ ਲੋਕਾਂ ਨੇ ਉੱਤਰਾਖੰਡ ਦੀ ਵਿਕਾਸ-ਯਾਤਰਾ ਵਿੱਚ ਮਹੱਤਵਪੂਰਨ ਯੋਗਦਾਨ ਕੀਤਾ ਹੈ।
ਰਾਸ਼ਟਰਪਤੀ ਦੇ ਭਾਸ਼ਣ ਦੇ ਲਈ ਇੱਥੇ ਕਲਿੱਕ ਕਰੋ
****
ਡੀਐੱਸ/ਐੱਸਐੱਚ
(Release ID: 1883318)
Visitor Counter : 137