ਰੇਲ ਮੰਤਰਾਲਾ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਨਾਗਪੁਰ ਅਤੇ ਬਿਲਾਸਪੁਰ ਦਰਮਿਆਨ ਚਲਣ ਵਾਲੀ ਵੰਦੇ ਭਾਰਤ ਐਕਸਪ੍ਰੈੱਸ ਨੂੰ ਝੰਡੀ ਦਿਖਾ ਕੇ ਰਵਾਨਾ ਕੀਤਾ


ਪ੍ਰਧਾਨ ਮੰਤਰੀ ਨੇ ਨਾਗਪੁਰ ਰੇਲਵੇ ਸਟੇਸ਼ਨ ਅਤੇ ਅਜਨੀ ਰੇਲਵੇ ਸਟੇਸ਼ਨ ਦੇ ਪੁਨਰਵਿਕਾਸ ਕਾਰਜ ਦੀ ਨੀਂਹ ਪੱਥਰ ਰੱਖਿਆ

Posted On: 11 DEC 2022 5:03PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਾਗਪੁਰ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਨੰਬਰ 1 ਤੋਂ ਨਾਗਪੁਰ ਅਤੇ ਬਿਲਾਸਪੁਰ ਦਰਮਿਆਨ ਚਲਣ ਵਾਲੀ ਵੰਦੇ ਭਾਰਤ ਐਕਸਪ੍ਰੈੱਸ ਰੇਲਗੱਡੀ ਨੂੰ ਝੰਡੀ ਦਿਖਾਕੇ ਰਵਾਨਾ ਕੀਤਾ। ਉਨ੍ਹਾਂ ਨੇ ਅੱਜ ਮਹਾਰਾਸ਼ਟਰ ਵਿੱਚ 75,000 ਕਰੋੜ ਰੁਪਏ ਤੋਂ ਅਧਿਕ ਲਾਗਤ ਦੀ ਵੱਖ-ਵੱਖ ਪ੍ਰੋਜੈਕਟਾਂ ਦਾ ਨੀਂਹ ਪੱਥਰ  ਰੱਖਿਆ ਅਤੇ ਲੋਕਅਰਪਣ ਕੀਤਾ। ਇਨ੍ਹਾਂ ਵਿੱਚ 1500 ਕਰੋੜ ਰੁਪਏ ਤੋਂ ਅਧਿਕ ਦੀ ਰਾਸ਼ਟਰੀ ਰੇਲ ਪ੍ਰੋਜੈਕਟਾਂ ਵੀ ਸ਼ਾਮਲ ਹਨ।

ਵੰਦੇ ਭਾਰਤ

ਭਾਰਤੀ ਰੇਲਵੇ ਪਹਿਲੇ ਤੋਂ ਹੀ 5 ਵੰਦੇ ਭਾਰਤ ਐਕਸਪ੍ਰੈੱਸ ਰੇਲਗੱਡੀ ਦਾ ਸੰਚਾਲਨ ਕਰ ਰਿਹਾ ਹੈ। ਇਹ 6ਵੀਂ ਵੰਦੇ ਭਾਰਤ ਐਕਸਪ੍ਰੈੱਸ ਰੇਲਗੱਡੀ ਹੋਵੇਗੀ। ਇਹ ਵੰਦੇ ਭਾਰਤ ਐਕਸਪ੍ਰੈੱਸ ਰੇਲਗੱਡੀ ਨਾਗਪੁਰ ਅਤੇ ਬਿਲਾਸਪੁਰ ਦਰਮਿਆਨ 412 ਕਿਲੋਮੀਟਰ ਦੀ ਦੂਰੀ 77.25 ਕਿਲੋਮੀਟਰ ਪ੍ਰਤੀ ਘੰਟੇ ਦੀ ਔਸਤ ਗਤੀ ਨਾਲ 5 ਘੰਟੇ 20 ਮਿੰਟ ਵਿੱਚ ਤੈਅ ਕਰੇਗੀ। ਇਹ ਰੇਲਗੱਡੀ ਨਾਗਪੁਰ ਅਤੇ ਬਿਲਾਸਪੁਰ ਦਰਮਿਆਨ ਰਾਏਪੁਰ ਵਿੱਚ ਰੁੱਕੇਗੀ ਅਤੇ ਸ਼ਨੀਵਾਰ ਨੂੰ ਛੱਡਕੇ ਹਫਤੇ ਦੇ ਸਾਰੇ 6 ਦਿਨ ਚਲਿਆ ਕਰੇਗੀ। ਇਹ ਵੰਦੇ ਭਾਰਤ ਐਕਸਪ੍ਰੈੱਸ ਰੇਲਗੱਡੀ ਮਹਾਰਾਸ਼ਟਰ ਰਾਜ ਦੀ ਸ਼ੀਤਕਾਲੀਨ ਰਾਜਧਾਨੀ ਨਾਗਪੁਰ ਨੂੰ ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ ਅਤੇ ਛੱਤੀਸਗੜ੍ਹ ਦੇ ਮਹੱਤਵਪੂਰਨ ਸ਼ਹਿਰ ਬਿਲਾਸਪੁਰ ਨਾਲ ਜੋੜੇਗੀ।

ਹੋਰ ਰੇਲ ਪ੍ਰੋਜੈਕਟਾਂ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਨਾਗਪੁਰ ਵਿੱਚ ਇੱਕ ਜਨਤਕ ਸਮਾਰੋਹ ਵਿੱਚ ਨਾਗਪੁਰ ਰੇਲਵੇ ਸਟੇਸ਼ਨ ਅਤੇ ਅਜਨੀ ਰੇਲਵੇ ਸਟੇਸ਼ਨ ਦੇ ਪੁਨਰਵਿਕਾਸ ਕਾਰਜ ਦਾ ਨੀਂਹ ਪੱਧਰ ਵੀ ਰੱਖਿਆ। ਪ੍ਰਧਾਨ ਮੰਤਰੀ ਨੇ ਸਰਕਾਰੀ ਰੱਖ-ਰਖਾਵ ਡਿਪੋ, ਅਜਨੀ (ਨਾਗਪੁਰ) ਅਤੇ ਨਾਗਪੁਰ-ਇਟਾਰਸੀ ਦਰਮਿਆਨ ਤੀਜੀ ਲਾਈਨ ਪ੍ਰੋਜੈਕਟ ਦੇ ਕੋਹਲੀ-ਨਰਖੇੜ ਸੈਕਸ਼ਨ ਵੀ ਰਾਸ਼ਟਰ ਨੂੰ ਸਮਰਪਿਤ ਕੀਤਾ। ਇਨ੍ਹਾਂ ਵਿੱਚੋਂ ਪਹਿਲੀ ਪ੍ਰੋਜੈਕਟਾਂ ਨੂੰ ਕਰੀਬ 110 ਕਰੋੜ ਰੁਪਏ ਅਤੇ ਦੂਜੀ ਪ੍ਰੋਜੈਕਟ ਨੂੰ ਕਰੀਬ 450 ਕਰੋੜ ਰੁਪਏ ਦੀ ਲਾਗਤ ਨਾਲ ਵਿਕਸਿਤ ਕੀਤਾ ਗਿਆ ਹੈ।

ਨਾਗਪੁਰ ਰੇਲਵੇ ਸਟੇਸ਼ਨ ਪੁਨਰਵਿਕਾਸ ਪ੍ਰੋਜੈਕਟ

ਨਾਗਪੁਰ ਰੇਲਵੇ ਸਟੇਸ਼ਨ ਦੀ ਪੁਨਰਵਿਕਾਸ ਕਾਰਜ ਪ੍ਰੋਜੈਕਟ ‘ਤੇ 589.22 ਕਰੋੜ ਰੁਪਏ ਖਰਚ ਹੋਣ ਦਾ ਅਨੁਮਾਨ ਹੈ। ਪ੍ਰੋਜੈਕਟ ਦੇ ਪੂਰਾ ਹੋਣ ਵਿੱਚ 36 ਮਹੀਨੇ ਲੱਗਣਗੇ। ਇਸ ਪ੍ਰੋਜੈਕਟ ਵਿੱਚ ਪੱਛਮ ਦੇ ਵੱਲ ਹੈਰੀਟੇਜ ਸਟੇਸ਼ਨ ਭਵਨ ਉਸ ਦੇ ਮੂਲ ਗੌਰਵ ਦੇ ਨਾਲ ਮੁੜ ਸਥਾਪਿਤ ਕਰਨਾ ਹੈ। ਪੁਨਰਵਿਕਾਸ ਸਟੇਸ਼ਨ ਵਿੱਚ ਸਾਰੇ ਯਾਤਰੀ ਸੁਵਿਧਾਵਾਂ ਦੇ ਨਾਲ ਇੱਕ ਵਿਸ਼ਾ ਰੂਫ ਪਲਾਜਾ, ਆਗਮਨ/ਪ੍ਰਸਥਾਨ ਸਥਾਲ ਨੁੰ ਅਲਗ-ਅਲਗ ਕਰਨਾ ਮੈਟਰੋ ਸਟੇਸ਼ਨ ਸਿਟੀ ਬਸ ਅਤੇ ਹੋਰ ਟ੍ਰਾਂਸਪੋਰਟ ਦੇ ਨਾਲ ਮਲਟੀਮਾਡਲ ਏਕੀਕਰਣ ਸ਼ਾਮਲ ਹੋਵੇਗਾ।

ਪੁਨਰਵਿਕਸਿਤ ਸਟੇਸ਼ਨ ਭਵਨ ਵਿੱਚ 28 ਲਿਫਟ ਅਤੇ 31 ਐਸਕੇਲੇਟਰ ਦਾ ਪ੍ਰਾਵਧਾਨ ਹੈ। ਇਸ ਵਿੱਚ ਬਹੁਪੱਧਰੀ ਪਾਰਕਿੰਗ ਸੁਵਿਧਾਵਾਂ, ਸੁਗਮ ਆਵਾਜਾਈ ਦੀ ਵਿਵਸਥਾ ਹੋਵੇਗੀ, ਦਿੱਵਿਯਾਂਗ ਅਨੁਕੂਲ ਡਿਜਾਈਨ, ਰੋਸ਼ਨੀ, ਰਸਤਾ ਖੋਜਣ ਦੇ ਸੰਕੇਤਕ, ਆਵਾਜਾਈ ਵਿੱਚ ਆਸਾਨੀ, ਕਾਫੀ ਉਡੀਕ ਸਥਾਨ ਅਤੇ ਸੁਵਿਧਾਵਾਂ, ਸੀਸੀਟੀਵੀ, ਅਭਿਗਮ ਕੰਟਰੋਲ ਦੀ ਵਿਵਸਥਾ ਵੀ ਉਪਲਬਧ ਹੋਵੇਗੀ। ਪੁਨਰਵਿਕਸਿਤ ਭਵਨ ਹਰਿਤ ਭਵਨ ਹੋਣਗੇ ਜਿਨ੍ਹਾਂ ਵਿੱਚ ਸੌਰ ਊਰਜਾ ਜਲ ਸੁਰੱਖਿਆ ਅਤੇ ਸਾਲ ਜਲ ਦੀ ਸੰਭਾਲ ਦਾ ਪ੍ਰਾਵਧਾਨ ਵੀ ਹੋਵੇਗਾ।

https://ci4.googleusercontent.com/proxy/NByCSFTi2uxgVryGDUTYaMlkQY8TBwtgN_jr0JxAIvxUo905XVOizzJxoUCwsihLAYbDMG2F2SHMIIPmVRLkMYCNn0K3MfImUmFlLAGrgX73ipFx0ug-kkt8Ww=s0-d-e1-ft#https://static.pib.gov.in/WriteReadData/userfiles/image/image001F2OM.jpg

ਅਜਨੀ ਰੇਲਵੇ ਸਟੇਸ਼ਨ ‘ਤੇ ਪੁਨਰਵਿਕਾਸ ਕਾਰਜ ਪ੍ਰੋਜੈਕਟ

ਅਜਨੀ ਰੇਲਵੇ ਸਟੇਸ਼ਨ ਦੇ ਪੁਨਰਵਿਕਾਸ ਕਾਰਜ ਦੀ ਪ੍ਰੋਜੈਕਟ ‘ਤੇ 359.82 ਕਰੋੜ ਰੁਪਏ ਖਰਚ ਹੋਣ  ਦਾ ਅਨੁਮਾਨ ਹੈ। ਇਹ ਪ੍ਰੋਜੈਕਟ 40 ਮਹੀਨੇ ਵਿੱਚ ਪੂਰਾ ਹੋ ਜਾਵੇਗੀ। ਇਸ ਪ੍ਰੋਜੈਕਟ ਵਿੱਚ ਦੋਨਾਂ ਤਰ੍ਹਾ ਪ੍ਰਤੀਸ਼ਠਿਤ ਸਟੇਸ਼ਨ ਭਵਨਾਂ ਦਾ ਨਿਰਮਾਣ ਸ਼ਾਮਿਲ ਹੈ। ਪੁਨਰਵਿਕਸਿਤ ਸਟੇਸ਼ਨ ਵਿੱਚ ਸਾਰੇ ਯਾਤਰੀਆਂ ਸੁਵਿਧਾਵਾਂ ਦੇ ਨਾਲ ਇੱਕ ਵਿਸ਼ਾਲ ਰੂਪ ਪਲਾਜਾ ਹੋਵੇਗਾ, ਆਗਮਨ/ਪ੍ਰਸਥਾਨ ਸਥਾਲ ਨੂੰ ਅਲਗ-ਅਲਗ ਕਰਨਾ, ਮੈਟਰੋ ਸਟੇਸ਼ਨ , ਸਿਟੀ ਬਸ ਅਤੇ ਹੋਰ ਟ੍ਰਾਂਸਪੋਰਟ ਦੇ ਨਾਲ ਮਲਟੀਮਾਡਲ ਏਕੀਕਰਨ ਦੀ ਵਿਵਸਥਾ ਹੋਵੇਗੀ।

ਪੁਨਰਵਿਕਸਿਤ ਸਟੇਸ਼ਨ ਭਵਨ ਵਿੱਚ 21 ਲਿਫਟ, 17 ਐਸਕੇਲੇਟਰ ਅਤੇ 6 ਟ੍ਰੈਵਲੇਟਰ ਦਾ ਪ੍ਰਾਵਧਾਨ ਹੈ। ਇਸ ਵਿੱਚ ਬਹੁਪੱਧਰੀ ਪਾਰਕਿੰਗ ਸੁਵਿਧਾਵਾਂ, ਸੁਗਮ ਆਵਾਜਾਈ ਦੀ ਵਿਵਸਥਾ ਹੋਵੇਗੀ, ਦਿੱਵਿਯਾਂਗ ਅਨੁਕੂਲ ਡਿਜਾਇਨ, ਰੋਸ਼ਨੀ, ਰਸਤਾ ਖੋਜਣ ਲਈ ਸੰਕੇਤਕ, ਆਵਾਜਾਈ ਵਿੱਚ ਆਸਾਨੀ, ਕਾਫੀ ਉਡੀਕ ਸਥਲ ਅਤੇ ਸੁਵਿਧਾਵਾਂ , ਸੀਸੀਟੀਵੀ, ਪਹੁੰਚ ਕੰਟਰੋਲ ਦੀ ਵਿਵਸਥਾ ਹੋਵੇਗੀ। ਸਾਰੇ ਭਵਨ ਹਰਿਤ ਭਵਨ ਹੋਣਗੇ ਜਿਨ੍ਹਾਂ ਵਿੱਚ ਸੌਰ ਊਰਜਾ, ਜਲ ਸੁਰੱਖਿਆ ਅਤੇ ਵਰਖਾ ਜਲ ਦੀ ਸੰਭਾਲ ਦਾ ਪ੍ਰਾਵਧਾਨ ਸ਼ਾਮਿਲ ਹੋਵੇਗਾ।

ਅਜਨੀ ਵਿੱਚ ਮਾਲਗੱਡੀ 12000 ਹਾਰਸ ਪਾਵਰ ਵਾਲੇ ਡਬਲਿਊਜੀ-12 ਇੰਜਨਾਂ ਲਈ ਸਰਕਾਰੀ ਰੱਖ-ਰਖਾਵ ਡਿਪੋ

ਅਜਨੀ ਵਿੱਚ ਇਹ ਸਰਕਾਰੀ ਰੱਖ-ਰਖਾਵ ਡਿਪੋ ਮਧੇਪੁਰਾ ਇਲੈਕਟ੍ਰਿਕ ਇੰਜਨ ਪ੍ਰੋਜੈਕਟ ਦਾ ਹਿੱਸਾ ਹੈ। ਇਹ ਭਾਰਤੀ ਰੇਲਵੇ ਲਈ ਸਭ ਤੋ ਵੱਡੀ ਜਨਤਕ ਨਿਜੀ ਭਾਗੀਦਾਰੀ ਪ੍ਰੋਜੈਕਟਾਂ ਵਿੱਚੋਂ ਇੱਕ ਹੈ ਜੋ ਅਗਸਤ 2022 ਵਿੱਚ ਪੂਰੀ ਹੋ ਗਈ ਸੀ। ਇਸ ਡਿਪੋ ਦੀ ਅਨੁਮਾਨਿਤ ਲਾਗਤ 110 ਕਰੋੜ ਰੁਪਏ ਹੈ। ਇਹ ਪ੍ਰੋਜੈਕਟ ਮਧੇਪੁਰਾ ਇਲੈਕਟ੍ਰਿਕ ਲੋਕੋਮੋਟਿਵਸ ਪ੍ਰਾਇਵੇਟ ਲਿਮਿਟਿਡ (ਐੱਮਈਐੱਲਪੀਐੱਲ) ਰੇਲ ਮੰਤਰਾਲੇ ਅਤੇ ਮੈਸਰਸ ਐਲਸਟੋਮ ਦਰਮਿਆਨ ਇੱਕ ਸੰਯੁਕਤ ਉਪਕ੍ਰਮ ਹੈ।

ਡਿਪੋ ਦਾ ਕੁੱਲ ਖੇਤਰਫਲ 17 ਏਕੜ ਹੈ ਜੋ ਭਾਰੀ ਵਿਸ਼ੇਸ਼ ਰੂਪ ਤੋਂ ਕੋਇਲਾ, ਕੱਚਾ ਲੋਹਾ ਅਤੇ ਖਨਿਜ ਨਾਲ ਲਦੀ ਮਾਲਗੱਡੀਆਂ ਨੂੰ ਖਿਚਣ ਲਈ 12000 ਹਾਰਸ ਪਾਵਰ ਦੇ ਡਬਲਿਊਏਜੀ-12 ਸ਼੍ਰੇਣੀ ਦੇ 250 ਮਾਲ ਮਾਲਗੱਡੀ ਦਾ ਰੱਖ-ਰਖਾਵ ਕਰੇਗਾ। ਇਹ ਇੰਟਰਨੈੱਟ ਆਵ੍ ਥਿੰਗਸ (ਆਓਟੀ) ਦਾ ਉਪਯੋਗ ਕਰਕੇ ਇੰਜਨ ਦੇ ਸਿਹਤ ਦੀ ਨਿਗਰਾਨੀ ਕਰ ਸਕਦਾ ਹੈ। ਡਿਪੋ ਦੀ ਵਿਸ਼ੇਸ਼ਤਾ ਇਹ ਹੈ ਕਿ ਇਹ ਇੱਕ ਸਫਲ ‘ਮੇਕ ਇਨ ਇੰਡੀਆ’ ਮਾਡਲ  ਹੈ ਅਤੇ ਭਾਰਤੀ ਰੇਲਵੇ ਲਈ ਸਭ ਤੋਂ ਵੱਡੇ ਪ੍ਰਤੱਖ ਵਿਦੇਸ਼ੀ ਨਿਵੇਸ਼-ਐੱਫਡੀਆਈ ਨਿਵੇਸ਼ਾਂ ਵਿੱਚੋਂ ਇੱਕ ਹੈ।

ਇਹ ਡਿਪੋ ਜਲ ਰੀਸਾਈਕਲਿੰਗ ਸੁਵਿਧਾ ਦੇ ਨਾਲ ਇੰਜਨ ਦੀ ਸਵੈਚਾਲਿਤ ਧੁਲਾਈ ਪਲਾਂਟ, ਅੰਡਰ- ਫਲੌਰ ਪਿਟ ਵਹੀਲ ਲੇਥ ਮਸ਼ੀਨ, ਵਹੀਲ ਪ੍ਰੈੱਸ ਮਸ਼ੀਨ, ਰੂਫ ਐਕਸੈੱਸ ਪਲੇਟਫਾਰਮ, ਹਰੀਜੌਂਟਲ ਪ੍ਰੈੱਸ, ਵਰਟੀਕਲ ਬੁਰਜ ਲੈਥ, ਜੁੜੇ ਪੇਂਟ ਬੂਥ, ਗੋਦਾਮ ਜਿਹੀਆਂ ਆਧੁਨਿਕ ਉਪਕਰਣ ਸੁਵਿਧਾਵਾਂ ਜਿਹੀਆਂ ਆਧੁਨਿਕ ਸੁਵਿਧਾਵਾਂ ਨਾਲ ਸਜਾਏ ਗਏ ਹੈ। ਇਸ ਵਿੱਚ ਆਧੁਨਿਕ ਭੰਡਾਰਣ, ਪ੍ਰਣਾਲੀ, ਇਲੈਕਟ੍ਰਿਕ ਸਿਜ਼ਰ ਲਿਫਟ, ਫੋਰਕ ਲਿਫਟ, ਗਿਯਰ ਕੇਸ ਅਤੇ ਮੋਟਰ ਮਾਉਟਿੰਗ ਸਟੇਸ਼ਨ ਸ਼ਾਮਿਲ ਹਨ।

ਡਿਪੋ ਵਿੱਚ ਸਾਲਾ ਜਲ ਦੀ ਸੰਭਾਲ, ਰਹਿੰਦ ਖੂਹੰਦ ਉਪਚਾਰ ਪਲਾਂਟ ਅਤੇ ਸੀਵਰੇਜ ਉਪਚਾਰ ਪਲਾਂਟ ਦਾ ਉਪਯੋਗ ਕਰਕੇ ਜ਼ੀਰੋ ਡਿਸਚਾਰਜ, 100% ਐੱਲਈਡੀ ਲਾਈਟਸ, ਡੀ-ਲਾਈਟ ਪੈਨਲ, ਆਕੂਪੈਂਸੀ ਸੈਂਸਰ , ਹਰਿਆਲੀ ਜਿਹੇ ਹਰਿਤ ਵਿਸ਼ੇਸ਼ਤਾਵਾਂ ਹਨ ਅਤੇ 1 ਮੈਗਾਵਾਟ ਰੂਫਟੋਪ ਸੌਰ ਊਰਜਾ ਪਲਾਂਟ ਪ੍ਰਦਾਨ ਕਰਕੇ ਦੀ ਯੋਜਨਾ ਹੈ।

 

ਨਾਗਪੁਰ ਅਤੇ ਇਟਾਰਸੀ ਦਰਮਿਆਨ ਤੀਜੀ ਲਾਈਨ ਪ੍ਰੋਜੈਕਟ ਦਾ ਕੋਹਲੀ-ਨਰਖੇੜ ਸੈਕਸ਼ਨ

ਨਾਗਪੁਰ ਅਤੇ ਇਟਾਰਸੀ ਦਰਮਿਆਨ ਤੀਜੀ ਲਾਈਨ ਪ੍ਰੋਜੈਕਟ ਦੇ 49.74 ਕਿਲੋਮੀਟਰ ਲੰਬੇ ਕੋਹਲੀ-ਨਰਖੇਰ ਸੈਕਸ਼ਨ ਦੀ ਲਾਗਤ 453 ਕਰੋੜ ਰੁਪਏ ਹੈ। ਇਸ ਸੈਕਸ਼ਨ ਨੂੰ ਤਿਨ ਚਰਣਾਂ ਵਿੱਚ ਪੂਰਾ ਕੀਤਾ ਗਿਆ ਸੀ। ਕਾਟੋਲ-ਕਲੰਬਾ (24.63 ਕਿਲੋਮੀਟਰ) 15-03-2022 ਨੂੰ 24-06-2022 ਨੂੰ ਨਰਖੇਰ-ਕਲੰਬਾ (15.06 ਕਿਲੋਮੀਟਰ) 12-11-2022 ਨੂੰ ਕਲਾਂਬਾ-ਕਟੋਲ (10.05 ਕਿਲੋਮੀਟਰ) ਸੁਨਹਿਰੀ ਚਤੁਰਭੁਜ ਮਾਰਗ ‘ਤੇ ਨਾਗਪੁਰ-ਇਟਰਾਸੀ ਸੈਕਸ਼ਨ ਵਿੱਚਬਹੁਤ ਅਧਿਕ ਯਾਤਰੀ ਅਤੇ ਮਾਲ ਢੁਲਾਈ ਹੁੰਦੀ ਹੈ। ਇਹ ਤੀਜੀ ਲਾਈਨ ਪ੍ਰੋਜੈਕਟ ਵਿਅਸਤ ਨਾਗਪੁਰ-ਇਟਾਰਸੀ ਸੈਕਸ਼ਨ ‘ਤੇ ਸਮਰੱਥਾ ਵਧਾਉਣ ਅਤੇ ਆਵਾਜਾਈ ਨੂੰ ਘੱਟ ਕਰਨ ਵਿੱਚ ਮਦਦ ਕਰੇਗੀ। ਇਹ ਅਤਿਰਿਕਤ ਯਾਤਰੀ ਅਤੇ ਮਾਲਗੱਡੀਆਂ ਨੂੰ ਚਲਣ ਵਿੱਚ ਵੀ ਸਮਰੱਥ ਕਰੇਗਾ।

ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੂੰ ਅੱਜ ਮੰਚ ‘ਤੇ ਉਪਸਥਿਤ ਮਾਣਯੋਗ ਵਿਅਕਤੀਆਂ ਦੁਆਰਾ ਇੱਕ ਤਸਵੀਰ ਭੇਂਟ ਕੀਤੀ ਗਈ। ਇਹ ਤਸਵੀਰ ਇੱਕ ਸੇਵਾਮੁਕਤੀ ਰੇਲਵੇ ਕਰਮਚਾਰੀ ਸ਼੍ਰੀ ਵਿਜੈ ਬਿਸਵਾਲ ਦੁਆਰਾ ਤਿਆਰ ਕੀਤਾ ਗਈ ਹੈ। ਇਹ ਤਸਵੀਰ ਉਸੀ ਅੰਗਲ ਤੋਂ ਬਣਾਈ ਗਈ ਹੈ ਜਿੱਥੇ 6ਵੀਂ ਵੰਦੇ ਭਾਰਤ ਐਕਸਪ੍ਰੈੱਸ ਨੂੰ ਨਾਗਪੁਰ ਦੇ ਪਲੇਟਫਾਰਮ ਨੰਬਰ 1 ਤੋਂ ਝੰਡੀ ਦਿਖਾਕੇ ਰਵਾਨਾ ਕੀਤਾ ਗਿਆ ਸੀ। ਇਸ ਵਿੱਚ ਇੱਕ ਮਹਿਲਾ ਨੂੰ ਮੰਚ ‘ਤੇ ਸੰਤਰੇ ਲੈ ਜਾਂਦੇ ਹੋਏ ਦਿਖਾਇਆ ਗਿਆ ਹੈ।

 

******

YB



(Release ID: 1882832) Visitor Counter : 109