ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
azadi ka amrit mahotsav

ਡਾ. ਜਿਤੇਂਦਰ ਸਿੰਘ ਜੰਮੂ ਅਤੇ ਕਸ਼ਮੀਰ ਦੇ ਕਠੂਆ ਵਿੱਚ ਸਮਾਜਿਕ ਸੰਗਠਨ ‘ਸਕਸ਼ਮ’ ਦੁਆਰਾ ਆਯੋਜਿਤ ‘ਦਿੱਵਿਯਾਂਗ ਪਰਿਵਾਰ ਮਹਾ-ਸੰਮੇਲਨ’ ਵਿੱਚ ਸ਼ਾਮਿਲ ਹੋਏ


ਡਾ. ਜਿਤੇਂਦਰ ਸਿੰਘ ਨੇ ਕਿਹਾ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਸਰਕਾਰ ਉਨ੍ਹਾਂ ਲੋਕਾਂ ਲਈ ਸਮਰਪਿਤ ਹੈ ਜਿਨ੍ਹਾਂ ਨੂੰ ਪਿਛਲੀਆਂ ਸਰਕਾਰਾਂ ਨੇ ਮੁੱਖ ਧਾਰਾਂ ਤੋਂ ਬਾਹਰ ਕਰ ਦਿੱਤਾ ਸੀ

ਡਾ. ਸਿੰਘ ਨੇ 10 ਟੀਬੀ ਰੋਗੀਆਂ ਨੂੰ ਕਿਟਾਂ ਵੰਡਿਆ ਜਿਸ ਵਿੱਚ ਉਨ੍ਹਾਂ ਦੀ ਦੈਨਿਕ ਜ਼ਰੂਰਤਾਂ ਪੂਰੀਆਂ ਹੋ ਸਕੇ ਅਤੇ 2025 ਤੱਕ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਟੀਬੀ ਮੁਕਤ ਭਾਰਤ ਦੇ ਦ੍ਰਿਸ਼ਟੀਕੋਣ ਨੂੰ ਪੂਰਾ ਕੀਤਾ ਜਾ ਸਕੇ

Posted On: 11 DEC 2022 5:40PM by PIB Chandigarh

ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ ਅਤੇ ਪ੍ਰਿਥਵੀ ਵਿਗਿਆਨ ਰਾਜਮੰਤਰੀ (ਸੁਤੰਤਰ ਚਾਰਜ) ਅਤੇ ਪੀਐੱਮਓ, ਪਰਸੋਨਲ, ਲੋਕ ਸ਼ਿਕਾਇਤਾਂ, ਪੈਨਸ਼ਨ, ਪਰਮਾਣੂ ਊਰਜਾ ਅਤੇ ਪੁਲਾੜ ਰਾਜ ਮੰਤਰੀ, ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਸਰਕਾਰ ਉਨ੍ਹਾਂ ਲੋਕਾਂ ਲਈ ਸਮਰਪਿਤ ਹੈ ਜਿਨ੍ਹਾਂ ਨੂੰ ਪਿਛਲੀਆਂ ਸਰਕਾਰਾਂ ਨੇ ਮੁੱਖਧਾਰਾ ਤੋ ਬਾਹਰ ਕਰ ਦਿੱਤਾ ਸੀ।

ਡਾ. ਜਿਤੇਂਦਰ ਸਿੰਘ ਨੇ ਇਹ ਗੱਲਾਂ ਜੰਮੂ ਅਤੇ ਕਸ਼ਮੀਰ ਦੇ ਕਠੂਆ ਵਿੱਚ ਸਮਾਜਿਕ ਸੰਗਠਨ ‘ਸਕਸ਼ਮ’ ਦੁਆਰਾ ਆਯੋਜਿਤ ‘ਦਿੱਵਿਯਾਂਗ ਪਰਿਵਾਰ ਮਹਾ-ਸੰਮੇਲਨ’ ਵਿੱਚ ਕੀਤੀ।

ਆਪਣੇ ਸੰਬੋਧਨ ਵਿੱਚ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਜਿਸ ਦਿਨ ਤੋਂ ਸ਼੍ਰੀ ਨਰੇਂਦਰ ਮੋਦੀ ਭਾਰਤ ਦੇ ਪ੍ਰਧਾਨ ਮੰਤਰੀ ਬਣੇ ਹਨ ਉਨ੍ਹਾਂ ਨੇ ਦਿੱਵਿਯਾਂਗਜਨਾਂ ਦੇ ਕਲਿਆਣ ਲਈ ਕੁਝ ਮਹੱਤਵਪੂਰਨ ਕਦਮ ਉਠਾਏ ਹਨ। ਉਨ੍ਹਾਂ ਨੇ ਕਿਹਾ ਕਿ ਸਿਵਲ ਸਰਵਿਸ ਪਰੀਖਿਆ ਵਿੱਚ ਦਿੱਵਿਯਾਂਗਜਨਾਂ ਲਈ ਸ਼ੁਲਕ ਵਿੱਚ ਛੂਟ ਸਿਵਿਲ ਸਰਵਿਸ ਪਰੀਖਿਆ ਪਾਸ ਕਰਨ ਵਾਲੇ ਦਿੱਵਿਯਾਂਗਜਨਾਂ ਨੂੰ ਹੋਰ ਕੈਡਰ ਦੇਣ ਦੇ ਦੋ ਵਿਕਲਪ, ਦਿੱਵਿਯਾਂਗਜਨਾਂ ਲਈ ਰਿਜ਼ਰਵੇਸ਼ਨ ਨੂੰ 3% ਤੋ ਵਧਾਕੇ 4% ਕਰਨਾ ਦਿੱਵਿਯਾਂਗਜਨਾਂ ਦੇ ਪੈਨਸ਼ਨ ਵਿੱਚ ਵਾਧਾ ਆਦਿ। ਉਨ੍ਹਾਂ ਨੇ ਕਿਹਾ ਕਿ ਮੋਦੀ ਸਰਕਾਰ ਨੇ ਹਰ ਦੂਜਾ ਕਦਮ ਦਿੱਵਿਯਾਂਗਜਨਾਂ ਦੇ ਕਲਿਆਣ ਲਈ ਉਠਾਇਆ ਹੈ।

ਡਾ. ਜਿਤੇਂਦਰ ਸਿੰਘ ਨੇ  ਕਿਹਾ ਕਿ ਦਿੱਵਿਯਾਂਗਾਂ ਦੇ ਕਲਿਆਣ ਲਈ ਜੋ ਦਿੱਵਿਯਾਂਗਜਨਾਂ ਦੇ 15,000 ਪਦ ਪਹਿਲੇ ਖਾਲੀ ਸਨ ਉਨ੍ਹਾਂ ਨੇ ਸਰਕਾਰ ਨੇ ਇੱਕ ਵਿਸ਼ੇਸ਼ ਅਭਿਆਨ ਦੇ ਤਹਿਤ ਭਰ ਦਿੱਤਾ ਹੈ ਜੋ ਕੇਵਲ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਹੀ ਸੰਭਵ ਸੀ ਜਿਨ੍ਹਾਂ ਨੇ ਸੁਝਾਅ ਦਿੱਤਾ ਕਿ ਦਿੱਵਿਯਾਂਗਜਨਾਂ ਨੂੰ ‘ਵਿਕਲਾਂਗ’ ਦੇ ਬਲਦੇ ‘ਦਿੱਵਿਯਾਂਗ’ (ਦਿਵਯ ਸਰੀਰ) ਕਿਹਾ ਜਾਣਾ ਚਾਹੀਦਾ ਹੈ।

ਡਾ. ਜਿਤੇਂਦਰ ਸਿੰਘ ਨੇ ਇਹ ਵੀ ਕਿਹਾ ਕਿ ਆਉਣ ਵਾਲੇ ਸਾਲਾਂ ਵਿੱਚ ਵਿਕਾਸ ਦੇ ਮਾਮਲੇ ਵਿੱਚ ਹੋਰ ਵਿਕਸਿਤ ਰਾਸ਼ਟਰ ਤੋਂ ਅੱਗੇ ਵਧਦੇ ਹੋਏ ਭਾਰਤ ਨੂੰ ਸਿਖਰ ‘ਤੇ ਪਹੁੰਚਾਉਣ ਲਈ ਦਿੱਵਿਯਾਂਗਜਨਾਂ ਨੂੰ ਨਾਲ ਲਿਆਉਣ ਦੀ ਜ਼ਰੂਰਤ ਹੈ ਉਨ੍ਹਾਂ ਨੇ ਵੀ ‘ਸੰਕਲਪ ਸੇ ਸਿੱਧੀ’ ਦੀ ਯਾਤਰਾ ਦੇ ਅਗਲੇ 25 ਸਾਲਾਂ ਤੱਕ ਰਾਸ਼ਟਰ ਦਾ ਵਿਕਾਸ ਕਰਨ ਵਿੱਚ ਯੋਗਦਾਨ ਦੇਣ ਦੀ ਜ਼ਰੂਰਤ ਹੈ ਜਿਸ ਵਿੱਚ ਜਦ ਭਾਰਤ ਆਪਣੀ ਸੁਤੰਤਰਤਾ ਦੀ ਸ਼ਤਾਬਦੀ ਮਨਾ ਰਿਹਾ ਹੋਵੇ ਤਾਂ ਉਨ੍ਹਾਂ ਦਾ ਯੋਗਦਾਨ ਵੀ ਸੁਨਿਹਰੇ ਅੱਖਰਾਂ ਵਿੱਚ ਲਿਖਿਆ ਜਾ ਸਕੇ। 

ਡਾ. ਜਿਤੇਂਦਰ ਸਿੰਘ ਨੇ ਇਹ ਵੀ ਕਿਹਾ ਕਿ ਇਸ ਸਰਕਾਰ ਨੇ 1,600  ਤੋਂ  ਜਿਆਦਾ ਅਪ੍ਰਚਲਿਤ ਅਤੇ ਪੁਰਾਣੇ ਕਾਨੂੰਨਾਂ ਨੂੰ ਨਿਰਸਤ ਕਰ ਦਿੱਤਾ ਹੈ ਜੋ ਦੇਸ਼ ਦੇ ਵਿਕਾਸ ਵਿੱਚ ਇੱਹ ਵੱਡੀ ਰੁਕਾਵਟ ਉਤਪੰਨ ਕਰ ਰਹੇ ਸਨ ਅਤੇ ਦਿੱਵਿਯਾਂਗਜਨਾਂ ਦੇ ਕਲਿਆਣ ਲਈ ਅਜਿਹੇ ਕਈ ਕਾਨੂੰਨਾਂ ਨੂੰ ਜਾਂ ਤਾਂ ਸੰਸ਼ੋਧਿਤ ਕੀਤਾ ਗਿਆ ਹੈ ਜਾਂ ਨਿਰਸਤ ਕੀਤਾ ਗਿਆ ਹੈ ਜਿਵੇਂ ਦਿੱਵਿਯਾਂਗ ਪੈਨਸ਼ਨ ਨਿਯਮ ਆਦਿ।

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਪੈਨਸ਼ਨਭੋਗੀਆਂ ਦੀ ਸੁਵਿਧਾ ਲਈ ਚਿਹਰਾ ਪ੍ਰਮਾਣੀਕਰਣ ਤਕਨੀਕ’ ਦਾ ਉਪਯੋਗ ਕਰਦੇ ਹੋਏ ਪੈਨਸ਼ਨਭੋਗੀਆਂ ਨੂੰ ਡਿਜੀਟਲ ਜੀਵਨ ਪ੍ਰਮਾਣਪੱਤਰ ਪ੍ਰਦਾਨ ਕਰਨ  ਸਰਕਾਰ ਦੁਆਰਾ ਉਠਾਏ ਗਏ ਮਹੱਤਵਪੂਰਨ ਕਦਮਾਂ ਵਿੱਚੋਂ ਇੱਕ ਹੈ ਜੋ ਪਹਿਲੇ ਆਪਣੀ ਪੈਨਸ਼ਨ ਜਾਰੀ ਰੱਖਣ ਲਈ ਕਈ ਅਸੁਵਿਧਾਵਾਂ ਦਾ ਸਾਹਮਣਾ ਕਰ ਰਹੇ ਸਨ।

ਕਠੂਆ ਵਿੱਚ ਅੱਜ ‘ਦਿੱਵਿਯਾਂਗ ਪਰਿਵਾਰ ਮਹਾ-ਸੰਮੇਲਨ’ ਦਾ ਆਯੋਜਨ ਕਰਨ ਲਈ ਸਮਾਜਿਕ ਸੰਗਠਨ ‘ਸਕਸ਼ਮ’ ਦੀ ਸਰਾਹਨਾ ਕਰਦੇ ਹੋਏ ਡਾ. ਜਿਤੇਂਦਰ ਨੇ ਕਿਹਾ ਕਿ ਇਹ ‘ਮਹਾ-ਸੰਮੇਲਨ’ ਸੰਕਲਪ ਸੇ ਸਿੱਧੀ’ ਦੀ ਦਿਸ਼ਾ ਵਿੱਚ ਇੱਕ ਵਧਦਾ ਹੋਇਆ ਕਦਮ ਹੈ ਅਤੇ ਦਿੱਵਿਯਾਂਗਜਨਾਂ ਦੇ ਕਲਿਆਣ ਲਈ ਹੁਣ ਤੱਕ ਆਯੋਜਿਤ ਕੀਤਾ ਗਿਆ ਪਹਿਲਾ  ‘ਮਹਾ-ਸੰਮੇਲਨ’ ਹੈ।

ਪ੍ਰੋਗਰਾਮ ਦੇ ਦੌਰਾਨ ਡਾ. ਜਿਤੇਂਦਰ ਸਿੰਘ ਨੇ 2025 ਤੱਕ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਟੀਬੀ ਮੁਕਤ ਭਾਰਤ ਦੇ ਦ੍ਰਿਸ਼ਟੀਕੋਣ ਨੂੰ ਪੂਰਾ ਕਰਨ ਲਈ ਅਤੇ ਉਨ੍ਹਾਂ ਦੀ ਦੈਨਿਕ ਜ਼ਰੂਰਤਾਂ ਦਾ ਖਿਆਲ ਰਖਣ ਲਈ ਉਨ੍ਹਾਂ ਦੇ ਦੁਆਰਾ ਚੋਣ ਕੀਤੇ ਗਏ 10 ਟੀਬੀ ਰੋਗੀਆਂ ਨੂੰ ਕਿਟਾਂ ਵੰਡਿਆ।

ਪ੍ਰੋਗਰਾਮ ਦੇ ਦੌਰਾਨ, ਜੰਮੂ ਅਤੇ ਕਸ਼ਮੀਰ ਬੈਂਕ ਦੇ ਐੱਮਡੀ ਅਤ ਸੀਈ, ਸ਼੍ਰੀ ਬਲਦੇਵ ਪ੍ਰਕਾਸ਼ ਨੇ ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਦੀ ਉਪਸਥਿਤੀ ਵਿੱਚ ਕਾਰਪੋਰੇਟ ਸੋਸ਼ਲ ਰਿਸਪੋਨਿਸੀਬਿਲਿਟੀ’ ਦੇ ਤਹਿਤ ਸਮਾਜਿਕ ਸੰਗਠਨ ‘ਸਮਰਥ’ ਨੂੰ 100 ਵਹੀਲਚੇਅਰ ਅਤੇ 100 ਵਿਸ਼ੇਸ਼ ਟ੍ਰਾਈਸਾਈਕਲ ਪ੍ਰਦਾਨ ਕੀਤੀ।

ਇਸ ਮਹਾ-ਸੰਮੇਲਨ ਹਜ਼ਾਰਾਂ ਦਿੱਵਿਯਾਂਗਜਨਾਂ ਦੇ ਨਾਲ-ਨਾਲ ਸਮਰਥ ਦੇ ਰਾਸ਼ਟਰੀ ਸੰਯੁਕਤ ਸਕੱਤਰ ਅਨੁਰਾਗ ਕੁਮਾਰ, ਸਕਸ਼ਮ ਦੇ ਜੰਮੂ ਅਤੇ ਕਸ਼ਮੀਰ ਦੇ ਚੇਅਰਮੈਨ ਅਭੈ ਪਰਾਗਲ, ਡੀਡੀਸੀ ਉਪ ਚੇਅਰਮੈਨ ਕਠੂਆ ਅਤੇ ਸਮਰਥ ਦੇ ਕਾਰਜਕਾਰੀ ਮੈਂਬਰ ਰਘੂਨੰਦਨ ਸਿੰਘ ਬਬਲੂ, ਡਿਪਟੀ ਕਮਿਸ਼ਨਰ ਕਠੂਆ ਅਤੇ ਐੱਸਐੱਸਪੀ ਕਠੂਆ ਵੀ ਸ਼ਾਮਲ ਹੋਏ।

<><><><><>

ਐੱਸਐੱਨਸੀ/ਆਰਆਰ


(Release ID: 1882830) Visitor Counter : 128


Read this release in: Hindi , English , Urdu , Tamil