ਆਯੂਸ਼
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਤਿੰਨ ਰਾਸ਼ਟਰੀ ਆਯੁਸ਼ ਸੰਸਥਾਨਾਂ ਦਾ ਉਦਘਾਟਨ ਕੀਤਾ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਆਯੁਰਵੈਦ ਦੇ ਸਬੂਤ ਅਧਾਰਿਤ ਅਨੁਸੰਧਾਨਾਂ ਨੂੰ ਹੁਲਾਰਾ ਦੇਣ ਦੀਆਂ ਕੋਸ਼ਿਸ਼ਾਂ ਨੂੰ ਪ੍ਰੋਤਸਾਹਨ ਮਿਲਣਾ ਚਾਹੀਦਾ ਹੈ
ਪਰੰਪਰਿਕ ਚਿਤਿਕਸਾ ਖੇਤਰ ਲਗਾਤਾਰ ਵਿਕਸਿਤ ਹੋ ਰਿਹਾ ਹੈ ਅਤੇ ਸਾਨੂੰ ਇਸ ਦੀਆਂ ਸਾਰੀਆਂ ਸੰਭਾਵਨਾਵਾਂ ਦਾ ਪੂਰਾ ਲਾਭ ਉਠਾਉਣਾ ਚਾਹੀਦਾ ਹੈ-ਸ਼੍ਰੀ ਨਰੇਂਦਰ ਮੋਦੀ
ਸ਼੍ਰੀ ਸਰਬਾਨੰਦ ਸੋਨੋਵਾਰ ਨੇ ਕਿਹਾ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਮਾਰਗਦਰਸ਼ਨ ਵਿੱਚ ਭਾਰਤ ਦੀ ਆਜ਼ਾਦੀ ਕਾ ਅੰਮ੍ਰਿਤਕਾਲ ਨਿਸ਼ਚਿਤ ਰੂਪ ਨਾਲ ‘ਆਯੁਸ਼ ਕਾ ਅੰਮ੍ਰਿਤ ਕਾਲ’ ਹੋਵੇਗਾ
Posted On:
11 DEC 2022 7:00PM by PIB Chandigarh
ਦੇਸ਼ ਨੂੰ ਅੱਜ ਆਯੁਰਵੈਦ, ਹੋਮਿਓਪੈਥੀ ਅਤੇ ਯੂਨਾਨੀ ਖੇਤਰਾਂ ਵਿੱਚ ਤਿੰਨ ਰਾਸ਼ਟਰੀ ਆਯੁਸ਼ ਸੰਸਥਾਨ ਪ੍ਰਾਪਤ ਹੋਇਆ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਗੋਆ ਵਿੱਚ ਆਖਿਲ ਭਾਰਤੀ ਆਯੁਰਵੈਦ ਸੰਸਥਾਨ, ਗਾਜੀਆਬਾਦ ਵਿੱਚ ਰਾਸ਼ਟਰੀ ਯੂਨਾਨੀ ਚਿਤਿਕਸਾ ਸੰਸਥਾਨ ਅਤੇ ਦਿੱਲੀ ਵਿੱਚ ਰਾਸ਼ਟਰੀ ਹੋਮਿਓਪੈਥੀ ਸੰਸਥਾਨ ਦਾ ਉਦਘਾਟਨ ਗੋਆ ਵਿੱਚ ਡਿਜੀਟਲ ਮਾਧਿਅਮ ਰਾਹੀਂ ਕੀਤਾ।
ਪ੍ਰਧਾਨ ਮੰਤਰੀ ਅੱਜ ਪਣਜੀ, ਗੋਆ ਵਿੱਚ 9ਵੇਂ ਵਿਸ਼ਵ ਆਯੁਰਵੈਦ ਕਾਂਗਰਸ (ਡਬਲਿਊਏਸੀ) ਦੇ ਸਮਾਪਤੀ ਸਮਾਰੋਹ ਵਿੱਚ ਸ਼ਾਮਲ ਹੋਏ। ਚਾਰ ਦਿਨਾਂ ਦੇ 9ਵੇਂ ਡਬਲਿਊਏਸੀ ਵਿੱਚ ਆਯੁਰਵੈਦ ਖੇਤਰ ਨੂੰ ਮਜ਼ਬੂਤੀ ਪ੍ਰਦਾਨ ਕਰਨ ਦੇ ਲਈ ਬੌਧਿਕ ਆਦਾਨ-ਪ੍ਰਦਾਨ ਵਿੱਚ ਸੰਗਲਨ ਹੋਣ ਦੇ ਲਈ ਰਾਸ਼ਟਰੀ ਅਤੇ ਆਲਮੀ ਹਿਤਧਾਰਕਾਂ, ਉਦਯੋਗ ਦੇ ਦਿੱਗਜਾਂ, ਚਿਤਿਕਸਾਂ, ਪਰੰਪਰਿਕ ਚਿਕਿਤਸਕਾਂ, ਸਿੱਖਿਆ ਅਰਥਸ਼ਾਸਤਰੀ ਅਤੇ ਨਿਰਮਾਤਾਵਾਂ ਨੂੰ ਵਿਵੇਚਨਾ ਕਰਨ ਦੇ ਲਈ ਆਲਮੀ ਮੰਚ ਪ੍ਰਦਾਨ ਕੀਤਾ।
ਇਸ ਸਮਾਪਤੀ ਸਮਾਰੋਹ ਵਿੱਚ ਗੋਆ ਦੇ ਰਾਜਪਾਲ ਸ਼੍ਰੀ ਪੀ ਐੱਸ ਸ਼੍ਰੀਧਰਨ ਪਿੱਲਈ, ਗੋਆ ਦੇ ਮੁੱਖ ਮੰਤਰੀ ਸ਼੍ਰੀ ਪ੍ਰਮੋਦ ਸਾਵੰਤ, ਕੇਂਦਰੀ ਆਯੁਸ਼ ਅਤੇ ਪੋਰਟ, ਸ਼ਿਪਿੰਗ ਤੇ ਜਲਮਾਰਗ ਮੰਤਰੀ ਸ਼੍ਰੀ ਸਰਬਾਨੰਦ ਸੋਨੋਵਾਲ ਅਤੇ ਆਯੁਸ਼ ਅਤੇ ਮਹਿਲਾ ਤੇ ਬਾਲ ਵਿਕਾਸ ਰਾਜ ਮੰਤਰੀ ਡਾ. ਮੁੰਜਪਾਰਾ ਮਹੇਂਦ੍ਰਭਾਈ ਸ਼ਾਮਲ ਹੋਏ। ਇਸ ਅਵਸਰ ’ਤੇ ਟੂਰਿਸਟ ਅਤੇ ਪੋਰਟ, ਸ਼ਿਪਿੰਗ ਅਤੇ ਜਲਮਾਰਗ ਰਾਜ ਮੰਤਰੀ ਅਤੇ ਵਿਗਿਆਨ ਭਾਰਤੀ ਦੇ ਪ੍ਰਧਾਨ ਮੰਤਰੀ ਸ਼੍ਰੀਪਦ ਯੇਸੋ ਨਾਇਕ ਅਤੇ ਹੋਰ ਮੰਨੇ-ਪ੍ਰਮੰਨੇ ਲੋਕ ਵੀ ਉਪਸਥਿਤ ਹੋਏ।
ਸਮਾਪਤੀ ਸਮਾਰੋਹ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕਿਹਾ, “ਸਾਨੂੰ ‘ਡੇਟਾ ਅਧਾਰਿਤ ਸਾਬੂਤ’ ਦਾ ਡੌਕਿਊਮੇਟੈਸ਼ਨ ਕਰਨ ਦੇ ਲਈ ਲਗਾਤਾਰ ਕੰਮ ਕਰਨ ਦੀ ਜ਼ਰੂਰਤ ਹੈ, ਸਾਡੇ ਪੱਖ ਵਿੱਚ ਆਯੁਰਵੈਦ ਦੇ ਪਰਿਣਾਮਾਂ ਦੇ ਨਾਲ-ਨਾਲ ਪ੍ਰਭਾਵ ਵੀ ਸੀ, ਲੇਕਿਨ ਅਸੀਂ ਸਾਬੂਤਾਂ ਦੇ ਮਾਮਲੇ ਵਿੱਚ ਪਿਛੜ ਰਹੇ ਸੀ।“ ਉਨ੍ਹਾਂ ਨੇ ਬਲ ਦੇ ਕੇ ਕਿਹਾ ਕਿ ਆਧੁਨਿਕ ਵਿਗਿਆਨਿਕ ਮਾਪਦੰਡਾਂ ’ਤੇ ਸਾਰੇ ਦਾਅਵਿਆਂ ਨੂੰ ਤਸਦੀਕ ਕਰਨ ਲਈ ਸਾਡੇ ਚਿਤਿਕਸਾ ਡੇਟਾ, ਅਨੁਸੰਧਾਨ ਅਤੇ ਮੈਗਜ਼ੀਨਾਂ ਨੂੰ ਇੱਕ ਸਾਥ ਲੈ ਕੇ ਆਉਣਾ ਚਾਹੀਦਾ ਹੈ।
ਉਨ੍ਹਾਂ ਨੇ ਕਿਹਾ ਕਿ 30 ਤੋਂ ਜ਼ਿਆਦਾ ਦੇਸ਼ਾਂ ਨੇ ਆਯੁਰਵੈਦ ਨੂੰ ਇੱਕ ਪਰੰਪਰਿਕ ਚਿਤਿਕਸਾ ਪ੍ਰਣਾਲੀ ਦੇ ਰੂਪ ਵਿੱਚ ਮਾਨਵਤਾ ਪ੍ਰਦਾਨ ਕੀਤੀ ਹੈ ਅਤੇ ਸਾਨੂੰ ਦੁਨੀਆ ਦੇ ਸਾਰੇ ਦੇਸ਼ਾਂ ਵਿੱਚ ਆਯੁਰਵੈਦ ਨੂੰ ਹੋਰ ਹੁਲਾਰਾ ਦੇਣਾ ਹੈ। ਪ੍ਰਧਾਨ ਮੰਤਰੀ ਨੇ ਬਲ ਦਿੰਦੇ ਹੋਏ ਕਿਹਾ ਕਿ ਆਯੁਰਵੈਦ ਕੇਵਲ ਇੱਕ ਇਲਾਜ ਨਹੀਂ ਹੈ ਬਲਕਿ ਇਹ ਜਨਕਲਿਆਣ ਨੂੰ ਵੀ ਹੁਲਾਰਾ ਦਿੰਦਾ ਹੈ। ਦੁਨੀਆ ਹੁਣ ਸਾਡੀ ਪਰੰਪਰਿਕ ਚਿਤਿਕਸਾ ਪ੍ਰਣਾਲੀ ਵੱਲ ਵਾਪਸ ਪਰਤ ਰਹੀ ਹੈ ਅਤੇ ਯੋਗ ਅਤੇ ਆਯੁਰਵੈਦ ਵਿੱਚ ਦੁਨੀਆ ਨੂੰ ਇੱਕ ਨਵੀਂ ਸੰਭਾਵਨਾ ਦਿਖ ਰਹੀ ਹੈ।
ਇਸ ਅਵਸਰ ’ਤੇ ਸ਼੍ਰੀ ਸਰਬਾਨੰਦ ਸੋਨੋਵਾਲ ਨੇ ਕਿਹਾ, “ਆਯੁਸ਼ ਮੰਤਰਾਲਾ ਭਾਰਤ ਦੇ ਨਾਗਰਿਕਾਂ ਨੂੰ ਸਿਹਤ ਦੇ ਨਾਲ-ਨਾਲ ਸਿੱਖਿਆ ਪ੍ਰਣਾਲੀਆਂ ਨੂੰ ਮਜ਼ਬੂਤੀ ਪ੍ਰਦਾਨ ਕਰਦੇ ਹੋਏ ਆਮ ਲੋਕਾਂ ਦੇ ਦੈਨਿਕ ਜੀਵਨ ਵਿੱਚ ਆਯੁਸ਼ ਸਿਹਤ ਪ੍ਰਣਾਲੀਆਂ ਦੇਣ ਦੇ ਲਈ ਪ੍ਰਤੀਬੱਧ ਹੈ। ਅਸੀਂ ਚਾਹੁੰਦੇ ਹਾਂ ਕਿ ਆਯੁਸ਼ ਪ੍ਰਣਾਲੀ ਨਾ ਕੇਵਲ ਭਾਰਤ ਵਿੱਚ ਬਲਕਿ ਆਲਮੀ ਪੱਧਰ ’ਤੇ ਸਭ ਦੇ ਜੀਵਨ ਦਾ ਹਿੱਸਾ ਬਣੇ ਅਤੇ ਭਾਰਤ ਵਿੱਚ ਸਿਹਤ ਦੇ ਸੁਪਨਿਆਂ ਨੂੰ ਸਾਕਾਰ ਕਰਨ ਦੇ ਲਈ ਅਸੀਂ ਆਪਣੇ ਵੱਲੋਂ ਪੂਰੀ ਕੋਸ਼ਿਸ ਕਰ ਰਹੇ ਹਾਂ।”
ਆਯੁਸ਼ ਮੰਤਰੀ ਨੇ ਅੱਗ ਕਿਹਾ, “ਆਯੁਸ਼ ਖੇਤਰ ਵਿੱਚ ਤੇਜ਼ੀ ਨਾਲ ਪ੍ਰਗਤੀ ਹੋ ਰਹੀ ਹੈ ਅਤੇ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਮਾਰਗਦਰਸ਼ਨ ਵਿੱਚ ਭਾਰਤ ਦੇ ਆਜ਼ਾਦੀ ਕਾ ਅੰਮ੍ਰਿਤ ਕਾਲ ਵਿੱਚ, ਇਹ ਨਿਸ਼ਚਿਤ ਰੂਪ ਨਾਲ ‘ਆਯੁਸ਼ ਕਾ ਅੰਮ੍ਰਿਤ ਕਾਲ’ ਹੋਵੇਗਾ।”
ਦਿੱਲੀ ਦੇ ਉਪ ਰਾਜਪਾਲ ਸ਼੍ਰੀ ਵਿਜੈ ਕੁਮਾਰ ਸਕਸੈਨਾ ਰਾਸ਼ਟਰੀ ਹੋਮਿਓਪੈਥੀ ਸੰਸਥਾਨ (ਐੱਨਆਈਐੱਚ), ਦਿੱਲੀ ਵਿੱਚ ਮੁੱਖ ਮਹਿਮਾਨ ਦੇ ਰੂਪ ਵਿੱਚ ਸ਼ਾਮਲ ਹੋਏ। ਇਹ ਹੋਮਿਓਪੈਥੀ ਚਿਤਿਕਸਾ ਪ੍ਰਣਾਲੀ ਦੇ ਵਿਕਾਸ ਦੇ ਲਈ, ਉੱਤਰ ਭਾਰਤ ਵਿੱਚ ਸਥਾਪਿਤ ਹੋਣ ਵਾਲਾ ਆਪਣੀ ਤਰ੍ਹਾਂ ਦਾ ਪਹਿਲਾਂ ਸੰਸਥਾਨ ਹੈ। ਕੇਂਦਰੀ ਸੜਕ ਟ੍ਰਾਂਸਪੋਰਟ ਅਤੇ ਰਾਜਮਾਰਗ ਅਤੇ ਸ਼ਹਿਰੀ ਹਵਾਬਾਜ਼ੀ ਰਾਜ ਮੰਤਰੀ ਜਨਰਲ (ਸੇਵਾਮੁਕਤ) ਵੀਕੇ ਸਿੰਘ ਰਾਸ਼ਟਰੀ ਯੂਨਾਨੀ ਚਿਤਿਕਸਾ ਸੰਸਥਾਨ (ਐੱਨਆਈਯੂਐੱਮ), ਗਾਜੀਆਬਾਦ ਵਿੱਚ ਮੁੱਖ ਮਹਿਮਾਨ ਸਨ।
ਪ੍ਰਧਾਨ ਮੰਤਰੀ ਦੇ 9ਵੇਂ ਡਬਲਿਊਏਸੀ ਵਿੱਚ ਆਯੋਜਿਤ ਆਰੋਗਯ ਐਕਸਪੋ ਦਾ ਵੀ ਦੌਰਾ ਕੀਤਾ ਅਤੇ ਐਕਸਪੋ ਦੇ ਪ੍ਰਤੀਭਾਗੀਆਂ ਦੇ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦਾ ਡੂੰਘਾਈ ਨਾਲ ਨਿਰੀਖਣ ਕੀਤਾ। ਆਰੋਗਯ ਐਕਸਪੋ ਵਿੱਚ ਵਿਭਿੰਨ ਆਯੁਸ਼ ਸੰਸਥਾਨਾਂ ਅਤੇ ਅਨੁਸੰਧਾਨ ਪਰਿਸ਼ਦਾਂ, 215 ਤੋਂ ਜ਼ਿਆਦਾ ਕੰਪਨੀਆਂ, ਆਯੁਰਵੈਦ ਦੇ ਪ੍ਰਮੁੱਖ ਬ੍ਰਾਂਡਾਂ, ਦਵਾਈ ਨਿਰਮਾਤਾਵਾਂ ਅਤੇ ਆਯੁਰਵੈਦ ਨਾਲ ਸਬੰਧਿਤ ਸਿੱਖਿਆ ਅਤੇ ਖੋਜ ਅਤੇ ਵਿਕਾਸ ਸੰਸਥਾਨਾਂ ਨੇ ਹਿੱਸਾ ਲਿਆ।
******
ਐੱਸਕੇ
(Release ID: 1882820)
Visitor Counter : 122