ਰੱਖਿਆ ਮੰਤਰਾਲਾ

ਭਾਰਤ–ਇੰਡੋਨੇਸ਼ੀਆ ਤਾਲਮੇਲ ਗਸ਼ਤ ਦੇ 39ਵੇਂ ਸੰਸਕਰਣ ਦਾ ਆਯੋਜਨ

Posted On: 11 DEC 2022 1:46PM by PIB Chandigarh

ਭਾਰਤੀ ਜਲ ਸੈਨਾ ਅਤੇ ਇੰਡੋਨੇਸ਼ੀਆਈ ਜਲ ਸੈਨਾ ਦੇ ਦਰਮਿਆਨ ਸੰਚਾਲਿਤ ਹੋਣ ਵਾਲੇ ਇੰਡੀਆ-ਇੰਡੋਨੇਸ਼ੀਆ ਕੋਆਰਡੀਨੇਟਿਡ ਪੈਟ੍ਰੋਲ (ਇੰਡੀਆ-ਇੰਡੋ ਕੌਰਪੈਟ) ਦਾ 39ਵਾਂ ਸੰਸਕਰਣ 8 ਤੋਂ 19 ਦਸੰਬਰ, 2022 ਤੱਕ ਆਯੋਜਿਤ ਕੀਤਾ ਜਾ ਰਿਹਾ ਹੈ। ਭਾਰਤੀ ਜਲ ਸੈਨਾ ਦੇ ਜੰਗੀ ਬੇੜੇ (ਆਈਐੱਨਐੱਸ) ਕਰਮੁਕ ਨੇ ਇੰਡੋਨੇਸ਼ੀਆ ਦੇ ਬੇਲਾਵਨ ਵਿੱਚ ਤੈਨਾਤੀ ਤੋਂ ਪਹਿਲਾਂ ਬ੍ਰੀਫਿੰਗ ਵਿੱਚ ਹਿੱਸਾ ਲਿਆ। ਕਰਮੁਕ ਇੱਕ ਸਵਦੇਸ਼ ਨਿਰਮਿਤ ਮਿਜ਼ਾਇਲ ਕਾਰਵੇਟ ਹੈ। ਕੌਰਪੈਟ ਅਭਿਯਾਨ ਨੂੰ 15 ਤੋਂ 16 ਦਸੰਬਰ, 2022 ਤੱਕ ਅੰਤਰਰਾਸ਼ਟਰੀ ਸਮੁੰਦਰੀ ਸੀਮਾ ਰੇਖਾ (ਆਈਐੱਮਬੀਐੱਲ) ਦੇ ਨਾਲ ਆਯੋਜਿਤ ਕੀਤਾ ਜਾਵੇਗਾ ਅਤੇ ਪੋਰਟ ਬਲੇਅਰ ਵਿੱਚ ਇੱਕ ਡੀਬ੍ਰੀਫ ਦੇ ਨਾਲ ਸੰਪੰਨ ਹੋਵੇਗਾ। ਆਈਐੱਨਐੱਸ ਕਰਮੁਕ ਦੇ ਨਾਲ, ਐੱਲ-58 (ਸਵਦੇਸ਼ ਨਿਰਮਿਤ ਲੈਂਡਿੰਗ ਕ੍ਰਾਫਟ ਯੂਟੀਲਿਟੀ ਜਹਾਜ਼) ਅਤੇ ਡੋਰਨੀਅਰ ਮੈਰੀਟਾਈਮ ਪੈਟਰੋਲ ਏਅਰਕਰਾਫਟ ਕੌਰਪੈਟ ਗਤੀਵਿਧੀ ਵਿੱਚ ਹਿੱਸਾ ਲੈਣਗੇ। ਇੰਡੋਨੇਸ਼ੀਆਈ ਪੱਖ ਦਾ ਪ੍ਰਤੀਨਿਧੀਤਵ ਪੱਟੀਮੁਰਾ ਕਲਾਸ ਕਾਰਵੇਟ ਦੇ ਇੱਕ ਕਪਤਾਨ ਕੇਆਈਆਈ ਨਟ ਨਾਇਕ ਦੀਨ ਕਰਨਗੇ।

ਭਾਰਤ ਸਰਕਾਰ ਦੇ ਸਾਗਰ ਦ੍ਰਿਸ਼ਟੀਕੋਣ (ਖੇਤਰੀ ਵਿੱਚ ਸਾਰਿਆਂ ਦੇ ਲਈ ਸੁਰੱਖਿਆ ਅਤੇ ਵਿਕਾਸ)  ਦੇ ਹਿੱਸੇ ਦੇ ਰੂਪ ਵਿੱਚ ਭਾਰਤੀ ਜਲ ਸੈਨਾ ਇਸ ਸਮੁੰਦਰੀ ਇਲਾਕੇ ਦੀ ਸਮੁੰਦਰੀ ਸੁਰੱਖਿਆ ਵਧਾਉਣ ਦੇ ਲਈ ਹਿੰਦ ਮਹਾਸਾਗਰ ਖੇਤਰ (ਆਈਓਆਰ) ਵਿੱਚ ਆਉਣ ਵਾਲੇ ਦੇਸ਼ਾਂ ਦੇ ਨਾਲ ਸਰਗਰਮ ਰੂਪ ਨਾਲ ਸੰਗਲਨ ਕਰ ਰਹੀ ਹੈ। ਵਪਾਰਕ ਸ਼ਿਪਿੰਗ, ਅੰਤਰਰਾਸ਼ਟਰੀ ਵਪਾਰ ਅਤੇ ਵੈਧ ਸਮੁੰਦਰੀ ਗਤੀਵਿਧੀਆਂ ਦੇ ਸੰਚਾਲਨ ਦੇ ਲਈ ਆਈਓਆਰ ਦੇ ਇਸ ਮਹੱਤਵਪੂਰਨ ਹਿੱਸੇ ਨੂੰ ਸੁਰੱਖਿਅਤ ਅਤੇ ਸੰਭਾਲ਼ਣ ਦੇ ਉਦੇਸ਼ ਨਾਲ ਭਾਰਤ ਅਤੇ ਇੰਡੋਨੇਸ਼ੀਆ ਸਾਲ 2002 ਤੋਂ ਸਾਲ ਵਿੱਚ ਦੋ ਵਾਰ ਕੌਰਪੈਟ ਅਭਿਯਾਸ ਕਰ ਰਹੇ ਹਨ। ਇਸ ਤਰ੍ਹਾਂ ਦੇ ਜਲ ਸੈਨਾ ਸਹਿਯੋਗ ਦੋਹਾਂ ਦੇਸ਼ਾਂ ਦੀਆਂ ਜਲ ਸੈਨਾਵਾਂ ਦੇ ਦਰਮਿਆਨ  ਆਪਸੀ ਸਮਝ ਅਤੇ ਪਰਸਪਰਤਾ ਵਧਾਉਣ ਵਿੱਚ ਸਹਾਇਤਾ ਕਰਦੇ ਹਨ। ਇਨ੍ਹਾਂ ਗਤੀਵਿਧੀਆਂ ਨਾਲ ਅਵੈਧ ਅਪ੍ਰਤੀਬਿੰਧ ਅਨਿਯਮਿਤ (ਆਈਯੂਯੂ) ਮੱਛੀ ਪਕੜਣ, ਨਸ਼ੀਲੇ ਪਦਾਰਥਾਂ ਦੀ ਤਸਕਰੀ, ਸਮੁੰਦਰੀ ਆਤੰਕਵਾਦ, ਸਸ਼ਤਰ ਡਕੈਤੀ ਅਤੇ ਸਮੁੰਦਰੀ ਲੁੱਟ ਨੂੰ ਰੋਕਣ ਅਤੇ ਉਪਦਰਵੀਆਂ ਨੂੰ ਦਬਾਉਣ ਦੇ ਉਪਾਵਾਂ ਦੀ ਪ੍ਰਕਿਰਿਆ ਨੂੰ ਸੁਵਿਧਾਜਨਕ ਅਤੇ ਸਰਲ ਬਣਾਉਂਦੇ ਹਨ। ਇਹ ਅੱਗੇ ਚਲ ਕੇ ਤਸਕਰੀ, ਅਵੈਧ ਇਮੀਗ੍ਰੇਸ਼ਨ ਦੀ ਰੋਕਥਾਮ ਅਤੇ ਸਮੁੰਦਰ ਵਿੱਚ ਤਲਾਸ਼ ਅਤੇ ਬਚਾਅ (ਐੱਸਏਆਰ) ਅਭਿਯਾਨ ਦੇ ਸੰਚਾਲਨ ਦੇ ਲਈ ਸੂਚਨਾ ਦੇ ਆਦਾਨ-ਪ੍ਰਦਾਨ  ਦੁਆਰਾ ਪਰਿਚਾਲਨ ਤਾਲਮੇਲ ਨੂੰ ਵਧਾਉਣ ਵਿੱਚ ਮਦਦ ਕਰਦਾ ਹੈ।

ਭਾਰਤ ਅਤੇ ਇੰਡੋਨੇਸ਼ੀਆ ਦੇ ਦਰਮਿਆਨ ਪਰੰਪਰਿਕ ਰੂਪ ਨਾਲ ਕਰੀਬੀ ਅਤੇ ਮਿੱਤਰਤਾਪੂਰਨ ਸਬੰਧ ਰਹੇ ਹਨ, ਜਿਸ ਵਿੱਚ ਗਤੀਵਿਧੀਆਂ ਅਤੇ ਗੱਲਬਾਤ ਦਾ ਇੱਕ ਵਿਆਪਕ ਸਪੈਕਟ੍ਰਮ ਸ਼ਾਮਲ ਹੈ। ਇੰਡੀਆ-ਇੰਡੋ ਕੌਰਪੈਟ ਦਾ 39ਵਾਂ ਸੰਸਕਰਣ ਦੋਹਾਂ ਦੇਸ਼ਾਂ ਦੀਆਂ ਜਲ ਸੈਨਾਵਾਂ ਦੇ ਦਰਮਿਆਨ  ਸਮੁੰਦਰੀ ਸਹਿਯੋਗ ਨੂੰ ਵਧਾਉਣ ਅਤੇ ਭਾਰਤ ਅਤੇ ਇੰਡੋਨੇਸ਼ੀਆ ਦੇ ਦਰਮਿਆਨ ਮਿੱਤਰਤਾ ਦੇ ਮਜ਼ਬੂਤ ਬੰਧਨ ਨੂੰ ਹੋਰ ਸੁਦ੍ਰਿੜ੍ਹ ਕਰਨ ਦਾ ਪ੍ਰਯਾਸ ਕਰਦਾ ਹੈ।

************

ਵੀਐੱਮ/ਜੇਐੱਸਐੱਨ



(Release ID: 1882710) Visitor Counter : 124


Read this release in: English , Tamil , Urdu , Hindi