ਰੱਖਿਆ ਮੰਤਰਾਲਾ

ਭਾਰਤੀ ਸੈਨਾ ਦਾ ਪੁਸ਼ ਟੂ ਬੂਸਟ


ਭਾਰਤੀ ਸੈਨਾ ਦਾ ਸੀਮਾਵਰਤੀ ਖੇਤਰਾਂ ਵਿੱਚ ਸਾਹਸਕ ਟੂਰਿਜ਼ਮ ਵਧਾਉਣ ֹ’ਤੇ ਜ਼ੋਰ

Posted On: 08 DEC 2022 6:52PM by PIB Chandigarh

ਭਾਰਤ ਦੇ ਉੱਤਰ-ਪੂਰਬ ਖੇਤਰ ਵਿੱਚ ਟੂਰਿਜ਼ਮ, ਵਿਸ਼ੇਸ਼ ਰੂਪ ਨਾਲ ਸਾਹਸਿਕ ਟੂਰਿਜ਼ਮ, ਇੱਕ ਅਜਿਹਾ ਖੇਤਰ ਹੈ ਜੋ ਬਹੁਤ ਜ਼ਰੂਰੀ ਸਥਾਨਕ ਰੋਜ਼ਗਾਰ ਪੈਦਾ ਕਰ ਸਕਦਾ ਹੈ ਅਤੇ ਟੂਰਿਜ਼ਮ ਨਾਲ ਜੁੜੀਆਂ ਆਰਥਿਕ ਗਤੀਵਿਧੀਆਂ ਦੇ ਇੱਕ ਈਕੋਸਿਸਟਮ ਦੇ ਮਾਧਿਅਮ ਰਾਹੀਂ ਸਥਾਨਕ ਅਰਥਵਿਵਸਥਾ ਨੂੰ ਸਹਾਰਾ ਦੇ ਸਕਦਾ ਹੈ। ਇੱਕ ਪਾਸੇ ਜਿੱਥੇ ਇਸ ਸਬੰਧ ਵਿੱਚ ਹਰੇਕ ਰਾਜ ਦੀਆਂ ਅਲੱਗ-ਅਲੱਗ ਰਾਜ ਸਰਕਾਰਾਂ ਦੁਆਰਾ ਕਈ ਪਹਿਲ ਕੀਤੀਆਂ ਗਈਆਂ ਹਨ, ਉੱਥੇ ਹਾਲ ਹੀ ਵਿੱਚ ਭਾਰਤੀ ਸੈਨਾ ਦੁਆਰਾ ਸਿੱਕਿਮ ਤੋਂ ਲੈ ਕੇ ਅਰੁਣਾਚਲ ਪ੍ਰਦੇਸ ਦਾ ਸਭ ਤੋਂ ਪੂਰਬੀ ਹਾਸ਼ੀਏ ਤੱਕ ਲਗਭਗ ਸੀਮਾਵਰਤੀ ਖੇਤਰਾਂ ਦੇ ਜ਼ਿਆਦਾਤਰ ਖੇਤਰਾਂ ਵਿੱਚ ਸਾਹਸਿਕ ਗਤੀਵਿਧੀਆਂ ਦੀ ਇੱਕ ਲੜੀ ਨਾਲ ਇੱਕ ਠੋਸ, ਤਾਲਮੇਲ ਅਤੇ ਏਕੀਕ੍ਰਿਤ ਪ੍ਰਯਾਸ ਕੀਤਾ ਗਿਆ।

ਭਾਰਤੀ ਸੈਨਾ ਅਤੇ ਉੱਤਰੀ ਸੀਮਾਵਾਂ ’ਤੇ ਇਸ ਦੇ ਫਾਰਮੇਸ਼ਨਸ ਦਾ ਉਨ੍ਹਾਂ ਦੀ ਪ੍ਰਾਥਮਿਕ ਭੂਮਿਕਾ ਦੇ ਇਲਾਵਾ ਰਾਸ਼ਟਰ ਨਿਰਮਾਣ ਦੀ ਪਹਿਲ ਵਿੱਚ ਇੱਕ ਸ਼ਾਨਦਾਨ ਰਿਕਾਰਡ ਰਿਹਾ ਹੈ। ਇਸ ਸਾਲ ਵਾਸਤਵਿਕ ਕੰਟਰੋਲ ਰੇਖਾ (ਐੱਲਏਸੀ) ਦੇ ਨਾਲ ਟ੍ਰਾਂਸ-ਥੀਏਟਰ ਸਾਹਸਿਕ ਗਤੀਵਿਧੀ ਇੱਕ ਅਜਿਹੀ ਪਹਿਲ ਸੀ ਜਿਸ ਵਿੱਚ ਉਤਸ਼ਾਹੀ ਨਾਗਰਿਕ ਸਮੁਦਾਇਕ ਅਤੇ ਸਥਾਨਿਕ ਪ੍ਰਤਿਭਾਵਾਂ ਦੀ ਬਹੁਤ ਸਰਗਰਮ ਭਾਗੀਦਾਰੀ ਦੇ ਨਾਲ ਪਰਬਤ ਆਰੋਹੀ ਅਭਿਯਾਨ, ਵਹਾਇਟ ਵਾਟਰ ਰਾਫਿਟਿੰਗ, ਮਾਉਂਟੇਨ  ਬਾਈਕਿੰਗ ਅਤੇ ਟ੍ਰੇਨਿੰਗ ਜਿਹੀਆਂ ਸਾਹਸਿਕ ਗਤੀਵਿਧੀਆਂ ਆਯੋਜਿਤ ਕੀਤੀਆਂ ਗਈਆਂ। ਇਸ ਦਾ ਸਭ ਤੋਂ ਸੁਖਦ ਪਹਿਲੂ ਸਿੱਕਿਮ ਅਤੇ ਅਰੁਣਚਾਲ ਪ੍ਰਦੇਸ਼ ਵਿੱਚ ਸਾਹਸਿਕ ਟੂਰਿਜ਼ਮ ਨੂੰ ਸਰਗਰਮ ਰੂਪ ਨਾਲ ਹੁਲਾਰਾ ਦੇਣ ਵਿੱਚ ਵਿਲੱਖਣ ਸਿਵਲ-ਮਿਲਟਰੀ ਸਹਿਯੋਗ ਸੀ, ਤਾਂ ਹੁਣ ਤੱਕ ਬਹੁਤ ਚੰਗੀ ਤਰ੍ਹਾਂ ਤੋਂ ਜਾਣੂ ਨਹੀਂ ਸੀ।

ਅਭਿਯਾਨਾਂ ਦੀ ਇਹ ਲਗਭਗ ਤਿੰਨ ਮਹੀਨਿਆਂ ਦੀ ਲੰਬੀ ਸੀਰੀਜ਼ ਅਗਸਤ ਦੇ ਅੰਤਿਮ ਹਫ਼ਤੇ ਵਿੱਚ ਸ਼ੁਰੂ ਹੋਈ ਅਤੇ ਇਸ ਵਿੱਚ ਛੇ ਪਰਬਤ ਆਰੋਹੀ ਅਭਿਯਾਨ, 700 ਕਿਲੋਮੀਟਰ ਤੋਂ ਅਧਿਕ ਦੇ ਸੱਤ ਟ੍ਰੈਕ (16,500 ਫੁੱਟ ਦੀ ਉਚਾਈ ਤੱਕ), ਛੇ ਘਾਟੀਆਂ ਵਿੱਚ ਸੜਕ ਹਰਿਤ ਮਾਰਗਾਂ ’ਤੇ 1000 ਕਿਲੋਮੀਟਰ ਤੋਂ ਅਧਿਕ ਛੇ ਸਾਇਕਲਿੰਗ ਅਭਿਯਾਨ ਅਤੇ ਤਿੰਨ ਨਦੀਆਂ ਦੇ ਨਾਲ 132 ਕਿਲੋਮੀਟਰ ਦੀ ਦੂਰੀ ਤੈਅ ਕਰਨ ਵਾਲੇ ਤਿੰਨ ਵਹਾਇਟ ਵਾਟਰ-ਰਾਇਟਿੰਗ ਅਭਿਯਾਨ ਸ਼ਾਮਲ ਹਨ। ਇਨ੍ਹਾਂ ਖੇਤਰਾਂ ਦੀ ਦੁਰਗਮਤਾ ਦੇ ਕਾਰਨ, ਐੱਲਏਸੀ ਦੇ ਨਾਲ ਇਨ੍ਹਾਂ ਵਿੱਚੋਂ ਜ਼ਿਆਦਾਤਰ ਮਾਰਗਾਂ ਨੂੰ ਕਦੇ ਵੀ ਨਾਗਰਿਕਾਂ ਦੁਆਰਾ ਖੋਜਿਆ ਗਿਆ ਹੈ।

ਇਸ ਪਹਿਲ ਦੇ ਦੌਰਾਨ ਐੱਲਏਸੀ ਦੇ ਨਾਲ 11 ਸਥਾਨਾਂ ਨਾਲ ਸੰਪਰਕ ਕੀਤਾ ਗਿਆ ਸੀ, ਜਿਸ ਵਿੱਚ ਇਤਿਹਾਸ ਵਿੱਚ ਤੀਸਰੀ ਵਾਰ ਭਾਰਤ-ਨੇਪਾਲ ਅਤੇ ਤਿੱਬਤ ਦੇ ਟ੍ਰਾਈਜੰਕਸ਼ਨ ’ਤੇ ਸਥਿਤ ਮਾਉਂਟ ਜੋਂਸੋਂਗ ਦਾ ਸ਼ਿਖਰ ਸਭ ਤੋਂ ਪ੍ਰਮੁੱਖ ਹੈ।

ਇਸ ਅਭਿਯਾਨ ਨੇ ਐਡਵੈਂਚਰ ਟੂਰਿਜ਼ਮ ਸਰਕਿਟ ਵਿੱਚ ਚਰਚਾ ਪੈਦਾ ਕੀਤੀ ਹੈ ਅਤੇ ਉੱਤਰ-ਪੂਰਬ ਭਾਰਤ ਐਡਵੈਂਚਰ ਟੂਰਿਜ਼ਮ ਦੀ ਸਮਰੱਥਾ ਬਾਰੇ ਜਾਗਰੂਕਤਾ ਵਧਾਈ ਹੈ। ਇਸ ਪ੍ਰੋਗਰਾਮ ਨੇ ਅਸੈਨਾ ਅਤੇ ਸੈਨਾ ਤਾਲਮੇਲ ਦੇ ਮਹੱਤਵ ਨੂੰ ਪ੍ਰਦਰਸ਼ਿਤ ਕਰਦੇ ਹੋਏ, ਇਨ੍ਹਾਂ ਦੂਰ-ਦੁਰਾਡੇ ਅਛੂਤੇ ਸੀਮਾਵਰਤੀ ਖੇਤਰਾਂ ਦੇ ਸੁੰਦਰ ਪ੍ਰਾਚੀਨ ਪਰਿਦ੍ਰਿਸ਼, ਬਨਸਪਤੀਆਂ, ਜੀਵਾਂ, ਸੱਭਿਆਚਾਰਕ ਅਤੇ ਪਰੰਪਰਾਵਾਂ ਨੂੰ ਉਜਾਗਰ ਕਰਨ ਵਿੱਚ ਵੀ ਮਦਦ ਕੀਤੀ ਅਤੇ ਇਸ ਤੋਂ ਇਨ੍ਹਾਂ ਸਥਾਨਾਂ ਵਿੱਚ ਟੂਰਿਜ਼ਮ ਨੂੰ ਹੁਲਾਰਾ ਮਿਲੇਗਾ। ਸਥਾਨਕ ਨੌਜਵਾਨਾਂ ਨੂੰ ਸ਼ਾਮਿਲ ਕਰਨ ਅਤੇ ਇੱਥੇ ਪ੍ਰਾਪਤ ਅਨੁਭਵ ਨਾਲ ਉਨ੍ਹਾਂ ਨੂੰ ਇਸ ਖੇਤਰ ਵਿੱਚ ਉੱਦਮੀ ਬਣਨ ਦੇ ਲਈ ਪ੍ਰੋਤਸਾਹਿਤ ਕਰਨ ਦੀ ਸੰਭਾਵਨਾ ਹੈ, ਜਿਸ ਨਾਲ ਇਸ ਤਰ੍ਹਾਂ ਦੇ ਟੂਰਿਜ਼ਮ ਸਟਾਰਟ-ਅੱਪ ਦੇ ਲਈ ਇੱਕ ਸਥਾਈ ਈਕੋ-ਸਿਸਟਮ ਬਣਾਉਣ ਦੀ ਉਮੀਦ ਜਗੀ ਹੈ। ਇੱਕ ਹੋਰ ਮਹੱਤਵਪੂਰਨ ਪੱਖ ਮਹਿਲਾਵਾਂ ਨੂੰ ਸ਼ਾਮਲ ਕਰਨਾ ਸੀ। ਨਾਰੀ ਸ਼ਕਤੀ ਨੂੰ ਹੁਲਾਰਾ ਦੇਣ ਦੇ ਲਈ, ਲਗਭਗ ਪੰਦਰਾਂ ਮਹਿਲਾ ਮੈਂਬਰਾਂ ਨੇ ਇਨ੍ਹਾਂ ਗਤੀਵਿਧੀਆਂ ਵਿੱਚ ਹਿੱਸਾ ਲਿਆ।

ਰਾਜ ਸਰਕਾਰਾਂ ਅਤੇ ਭਾਰਤੀ ਸੈਨਾ ਦੇ ਦਰਮਿਆਨ ਸਰਗਰਮ ਭਾਗੀਦਾਰੀ ਤੇ ਸਹਿਯੋਗ ਅਤੇ ਇਸ ਪਹਿਲ ਵਿੱਚ ਦਿਖਾਈ ਗਈ ਸਮਾਵੇਸ਼ਿਤਾ, ਜਿਸ ਵਿੱਚ ਪੁਰਸ਼ਾਂ ਅਤੇ ਮਹਿਲਾਵਾਂ ਦੋਹਾਂ ਨੇ ਅਤੇ ਸਥਾਨਿਕ ਪ੍ਰਤਿਭਾਵਾਂ ਦੇ ਨਾਲ-ਨਾਲ ਵਿਭਿੰਨ ਸਥਾਨਾਂ ਦੇ ਉਤਸ਼ਾਹੀ ਲੋਕਾਂ ਨੇ ਇੱਕ ਮਹੱਤਵਪੂਰਨ ਘਟਨਾ ਵਿੱਚ ਹਿੱਸਾ ਲਿਆ, ਉੱਤਰ ਪੂਰਬ ਦੇ ਬਦਲਦੇ ਸਮੇਂ ਅਤੇ ਉੱਜਵਲ ਭਵਿੱਖ ਦਾ ਸੰਕੇਤ ਹੈ।

 

C:\Users\user\Desktop\narinder\2022\June\8 June\unnamed (1).jpg

C:\Users\user\Desktop\narinder\2022\June\8 June\unnamed (2).jpg 

***********

ਐੱਸਸੀ/ਵੀਬੀਵਾਈ/ਵੀਕੇਟੀ



(Release ID: 1882175) Visitor Counter : 116


Read this release in: English , Urdu , Hindi