ਪੇਂਡੂ ਵਿਕਾਸ ਮੰਤਰਾਲਾ
azadi ka amrit mahotsav

ਕੇਂਦਰੀ ਗ੍ਰਾਮੀਣ ਵਿਕਾਸ ਮੰਤਰੀ ਸ਼੍ਰੀ ਗਿਰੀਰਾਜ ਸਿੰਘ ਨੇ ‘ਕੈਕਟਸ ਪਲਾਂਟੇਸ਼ਨ ਅਤੇ ਇਸ ਦੇ ਆਰਥਿਕ ਉਪਯੋਗ’ ਵਿਸ਼ਿਆ ‘ਤੇ ਮੀਟਿੰਗ ਕੀਤੀ


ਜੈਵ-ਈਂਧਨ, ਖਾਦ ਅਤੇ ਜੈਵ-ਖਾਦ ਸੰਬੰਧੀ ਇਸ ਦੇ ਉਪਯੋਗ ਦੇ ਲਾਭਾਂ ਨੂੰ ਸਾਕਾਰ ਕਰਨ ਲਈ ਘੱਟ ਉਪਜਾਊ ਭੂਮੀ ‘ਤੇ ਕੈਕਟਸ ਪਲਾਂਟੇਸ਼ਨ ਨਾਲ ਜੁੜੇ ਵੱਖ-ਵੱਖ ਵਿਕਲਪਾਂ ਦਾ ਪਤਾ ਲਗਾਇਆ ਜਾਣਾ ਚਾਹੀਦਾ ਹੈ: ਕੇਂਦਰੀ ਮੰਤਰੀ

ਜੈਵ-ਈਂਧਨ ਉਤਪਾਦਨ ਨਾਲ ਦੇਸ਼ ਦਾ ਈਂਧਨ ਆਯਾਤ ਬੋਝ ਘੱਟ ਹੋਵੇਗਾ, ਇਸ ਦੇ ਵਾਟਰਸ਼ੇਡ ਖੇਤਰਾਂ ਦੇ ਕਿਸਾਨਾਂ ਨੂੰ ਰੋਜ਼ਗਾਰ ਅਤੇ ਆਮਦਨ ਨਾਲ ਸਮਰਥਨ ਪ੍ਰਾਪਤ ਹੋਵੇਗਾ: ਸ਼੍ਰੀ ਗਿਰੀਰਾਜ ਸਿੰਘ

ਭਾਰਤੀ ਖੇਤੀਬਾੜੀ ਖੋਜ ਪਰਿਸ਼ਦ ਅਤੇ ਸ਼ੁਲਕ ਭੂਮੀ ਖੇਤਰਾਂ ਵਿੱਚ ਅੰਤਰਰਾਸ਼ਟਰੀ ਖੇਤੀਬਾੜੀ ਖੋਜ ਕੇਂਦਰ ਮੱਧ ਪ੍ਰਦੇਸ਼ ਵਿੱਚ ਇੱਕ ਪਾਇਲਟ ਪ੍ਰੋਜੈਕਟ ਸਥਾਪਿਤ ਕਰ ਰਹੇ ਹਨ

ਮੀਟਿੰਗ ਵਿੱਚ ਬ੍ਰਾਜ਼ੀਲ, ਚਿਲੀ, ਮੈਕਸੀਕੋ ਅਤੇ ਮੋਰੋਕੋ ਦੇ ਰਾਜਦੂਤ ਅਤੇ ਵੱਖ-ਵੱਖ ਦੇਸ਼ਾਂ ਦੇ ਮਾਹਰਾਂ ਨੇ ਹਿੱਸਾ ਲਿਆ

Posted On: 08 DEC 2022 7:43PM by PIB Chandigarh

ਕੇਂਦਰੀ ਗ੍ਰਾਮੀਣ ਵਿਕਾਸ ਅਤੇ ਪੰਚਾਇਤੀ ਰਾਜ ਮੰਤਰੀ ਸ਼੍ਰੀ ਗਿਰੀਰਾਜ ਸਿੰਘ ਨੇ ਅੱਜ ਨਵੀਂ ਦਿੱਲੀ ਵਿੱਚ ‘ਕੈਕਟਸ ਪਲਾਂਟੇਸ਼ਨ ਅਤੇ ਇਸ ਦੇ ਆਰਥਿਕ ਉਪਯੋਗ’ ਵਿਸ਼ਿਆ ‘ਤੇ ਇੱਕ ਸਲਾਹ-ਮਸ਼ਵਰਾ ਮੀਟਿੰਗ ਆਯੋਜਿਤ ਕੀਤੀ। ਚਿਲੀ ਦੇ ਰਾਜਦੂਤ ਸ਼੍ਰੀ ਜੌਨ ਐਂਗਲ ਐੱਮ, ਮੋਰਕੋ ਦੂਤਾਵਾਸ ਦੇ ਮਿਸ਼ਨ ਉਪ ਪ੍ਰਮੁੱਖ ਸ਼੍ਰੀ ਇਰਾਚਿਦ ਅਲਾਉਈ ਮਾਰਾਨੀ, ਬ੍ਰਾਜ਼ੀਲ ਦੂਤਾਵਾਸ ਦੇ ਊਰਜਾ ਪ੍ਰਭਾਗ ਦੀ ਪ੍ਰਮੁੱਖ ਸ਼੍ਰੀਮਤੀ ਕੈਰੋਲਿਨਾ ਸੈਟੋ, ਬ੍ਰਾਜ਼ੀਲ ਦੂਤਾਵਾਸ ਦੇ ਕ੍ਰਿਸ਼ੀ ਸਹਾਇਕ ਸ਼੍ਰੀ ਐਂਜਲੋ ਮੌਰੀਸੀਓ ਵੀ ਮੀਟਿੰਗ ਵਿੱਚ ਸ਼ਾਮਿਲ ਹੋਏ। ਵੀਡੀਓ ਕਾਨਫਰੰਸ ਦੇ ਜ਼ਰੀਏ ਇਨ੍ਹਾਂ ਦੇਸ਼ਾਂ ਦੇ ਭਾਰਤੀ ਰਾਜਦੂਤਾਂ ਨੇ ਵੀ ਮੀਟਿੰਗ ਵਿੱਚ ਹਿੱਸਾ ਲਿਆ।

C:\Users\Punjabi\Downloads\unnamed (57).jpg

 

ਮੀਟਿੰਗ ਵਿੱਚ ਚਿਲੀ, ਮੈਕਸੀਕੋ, ਬ੍ਰਾਜ਼ੀਲ, ਮੋਰੋਕੋ, ਟਿਊਨੀਸ਼ੀਆ, ਇਟਲੀ, ਦੱਖਣੀ ਅਫਰੀਕਾ ਅਤੇ ਭਾਰਤ ਜਿਹੇ ਵੱਖ-ਵੱਖ ਦੇਸ਼ਾਂ ਦੇ ਚੌਦਾਂ ਮਾਹਰਾਂ ਨੇ ਵੀ ਵੀਡੀਓ ਕਾਨਫਰੰਸ ਦੇ ਰਾਹੀਂ ਹਿੱਸਾ ਲਿਆ। ਭੂਮੀ ਸੰਸਾਧਨ ਵਿਭਾਗ (ਡੀਓਐੱਲਆਰ) ਵਿਦੇਸ਼ ਮੰਤਰਾਲੇ, ਗ੍ਰਾਮੀਣ ਵਿਕਾਸ ਵਿਭਾਗ ਦੇ ਸਕੱਤਰ, ਅਤੇ ਖਾਦ ਅਤੇ ਖੇਤੀਬਾੜੀ ਸੰਗਠਨ (ਐੱਫਏਓ), ਇੰਡੀਅਨ ਆਇਲ ਕਾਰਪੋਰੇਸ਼ਨ ਲਿਮਿਟਿਡ, ਭਾਰਤੀ ਖੇਤੀਬਾੜੀ ਖੋਜ ਪਰਿਸ਼ਦ (ਆਈਸੀਏਆਰ) ਅਤੇ ਸ਼ੁਲਕ ਖੇਤਰਾਂ ਵਿੱਚ ਅੰਤਰਰਾਸ਼ਟਰੀ ਖੇਤੀਬਾੜੀ ਖੋਜ ਕੇਂਦਰ (ਆਈਸੀਏਆਰਡੀਏ) ਦੇ ਪ੍ਰਤੀਨਿਧੀ ਅਤੇ ਹੋਰ ਸੀਨੀਅਰ ਅਧਿਕਾਰੀ ਵੀ ਇਸ ਅਵਸਰ ‘ਤੇ ਉਪਸਥਿਤ ਸਨ।

C:\Users\Punjabi\Downloads\unnamed (60).jpg

 

ਭਾਰਤ ਦੇ ਭੂਗੋਲਿਕ ਖੇਤਰ ਦਾ ਲਗਭਗ 30% ਹਿੱਸਾ ਨਿਮਨ ਪੱਧਰ ਦੇ ਭੂਮੀ ਦੀ ਸ਼੍ਰੇਣੀ ਵੀ ਹੈ। ਡੀਓਐੱਲਆਰ ਨੂੰ ਪ੍ਰਧਾਨ ਮੰਤਰੀ ਖੇਤੀਬਾੜੀ ਸਿੰਚਾਈ ਯੋਜਨਾ ਦੇ ਵਾਟਰਸ਼ੇਡ ਵਿਕਾਸ ਘਟਕ (ਡਬਲਿਊਡੀਸੀ-ਪੀਐੱਮਕੇਐੱਸਵਾਈ) ਦੇ ਰਾਹੀਂ ਘੱਟ ਉਪਜਾਊ ਭੂਮੀ ਵਿੱਚ ਸੁਧਾਰ ਕਰਨ ਲਈ ਅਧਿਕ੍ਰਿਤ ਕੀਤਾ ਗਿਆ ਹੈ। ਵੱਖ-ਵੱਖ ਪ੍ਰਕਾਰ ਦੇ ਰੁੱਖ ਲਗਾਉਣ ਦੀ ਉਨ੍ਹਾਂ ਗਤੀਵਿਧੀਆਂ ਵਿੱਚੋਂ ਇੱਕ ਹੈ ਜੋ ਘੱਟ ਉਪਜਾਊ ਭੂਮੀ ਨੂੰ ਸੁਧਾਰ ਕਰਨ ਵਿੱਚ ਸਹਾਇਤਾ ਕਰਦੇ ਹਨ। ਕੇਂਦਰੀ ਗ੍ਰਾਮੀਣ ਵਿਕਾਸ ਮੰਤਰੀ ਸ਼੍ਰੀ ਗਿਰੀਰਾਜ ਸਿੰਘ ਨੇ ਇੱਛਾ ਵਿਅਕਤ ਕਰਦੇ ਹੋਏ ਕਿਹਾ ਕਿ ਦੇਸ਼ ਦੇ ਵਿਆਪਕ ਲਾਭ ਦੇ ਲਈ ਜੈਵ-ਈਂਧਨ, ਭੋਜਨ, ਚਾਰਾ ਅਤੇ ਜੈਵ-ਖਾਦ ਉਤਪਾਦਨ ਦੇ ਲਈ ਕੈਕਟਸ ਦੇ ਉਪਯੋਗ ਦੇ ਲਾਭਾਂ ਨੂੰ ਸਾਕਾਰ ਕਰਨ ਲਈ ਘੱਟ ਉਪਜਾਊ ਭੂਮੀ ‘ਤੇ ਕੈਕਟਸ ਦੇ ਲਗਾਉਣ ਲਈ ਵੱਖ-ਵੱਖ ਵਿਕਲਪਾਂ ਦਾ ਪਤਾ ਲਗਾਇਆ ਜਾਣਾ ਚਾਹੀਦਾ ਹੈ। ਮੰਤਰੀ ਮਹੋਦਯ ਨੇ ਵਿਚਾਰ ਵਿਅਕਤ ਕਰਦੇ ਹੋਏ ਕਿਹਾ ਕਿ ਜੈਵ-ਈਂਧਨ ਉਤਪਾਦਨ ਨਾਲ ਇਨ੍ਹਾਂ ਖੇਤਰਾਂ ਦੇ ਗਰੀਬ ਕਿਸਾਨਾਂ ਲਈ ਰੋਜ਼ਗਾਰ ਅਤੇ ਆਮਦਨ ਸਿਰਜਨ ਵਿੱਚ ਯੋਗਦਾਨ ਦੇ ਇਲਾਵਾ ਦੇਸ਼ ਦਾ ਈਂਧਨ ਆਯਾਤ ਦਾ ਬੋਝ ਵੀ ਘੱਟ ਹੋਵੇਗਾ।

ਭਾਰਤੀ ਖੇਤੀਬਾੜੀ ਖੋਜ ਪਰਿਸ਼ਦ (ਆਈਸੀਏਆਰ) ਅਤੇ ਸ਼ੁਲਕ ਭੂਮੀ ਖੇਤਰਾਂ ਵਿੱਚ ਕ੍ਰਿਸ਼ੀ ਖੋਜ ਲਈ ਅੰਤਰਰਾਸ਼ਟਰੀ ਕੇਂਦਰ (ਆਈਸੀਏਆਰਡੀਏ) ਨੂੰ ਮੱਧ ਪ੍ਰਦੇਸ਼ ਵਿੱਚ ਆਈਆਈਏਆਰਡੀਏ ਦੇ ਅਮਲਾਹਾ ਫਾਰਮ ਵਿੱਚ ਇੱਕ ਪ੍ਰੋਜੈਕਟ ਸਥਾਪਿਤ ਕਰਨ ਲਈ ਕਾਰਜ ਵਿੱਚ ਸ਼ਾਮਲ ਕੀਤਾ ਜਾ ਰਿਹਾ ਹੈ। ਇਸ ਉੱਦਮ ਵਿੱਚ ਜ਼ਰੂਰੀ ਤਕਨੀਕੀ ਸਹਾਇਤਾ ਪ੍ਰਦਾਨ ਕਰਨ ਲਈ ਪੈਟ੍ਰੋਲੀਅਮ ਮੰਤਰਾਲੇ ਨੂੰ ਅਨੁਰੋਧ ਕੀਤਾ ਗਿਆ ਹੈ।

C:\Users\Punjabi\Downloads\unnamed (61).jpg

ਕੈਕਟਸ ਇੱਕ ਜੋਰੋਪਾਈਟਿਕ ਪੌਦਾ ਹੈ ਜੋ ਵੈਸੇ ਤਾਂ ਤੁਲਨਾਤਮਕ ਧੀਮੀ ਗਤੀ ਨਾਲ ਵਧਦਾ ਹੈ ਲੇਕਿਨ ਇਸ ਵਿੱਚ ਅਪਾਰ ਸੰਭਾਵਨਾਵਾਂ ਹਨ ਜਿਵੇਂ ਕਿ ਉਪਰ ਦੱਸਿਆ ਗਿਆ ਹੈ। ਇਸ ਦੇ  ਇਲਾਵਾ ਇਹ ਦੇਸ਼ ਦੇ ਲਈ ਰਾਸ਼ਟਰੀ ਪੱਧਰ ‘ਤੇ ਨਿਰਧਾਰਿਤ ਯੋਗਦਾਨ (ਐੱਨਡੀਸੀ) ਅਤੇ ਟਿਕਾਊ ਵਿਕਾਸ ਟੀਚਿਆਂ (ਐੱਸਡੀਜੀ) ਨੂੰ ਪ੍ਰਾਪਤ ਕਰਨ ਵਿੱਚ ਵੀ ਕਾਫੀ ਮਦਦ ਕਰੇਗਾ। ਵਿਭਾਗ ਦਾ ਮੰਨਣਾ ਹੈ ਕਿ ਕੈਕਟਸ ਦੇ ਪੌਦੇ ਪਰਤੀ ਭੂਮੀ ਵਾਲੇ ਖੇਤਰਾਂ ਦੇ ਕਿਸਾਨਾਂ ਦੁਆਰਾ ਉਗਾਏ ਜਾਣਗੇ ਜੇ ਇਨ੍ਹਾਂ ਤੋਂ ਹੋਣ ਵਾਲਾ ਲਾਭ ਉਨ੍ਹਾਂ ਦੀ ਆਮਦਨ ਦੇ ਮੌਜੂਦਾ ਪੱਧਰ ਤੋਂ ਅਧਿਕ ਰਹਿੰਦਾ ਹੈ। ਫਿਲਹਾਲ ਚਿਲੀ, ਮੈਕਸੀਕੋ, ਬ੍ਰਾਜ਼ੀਲ, ਮੋਰੋਕੋ ਅਤੇ ਕਈ ਹੋਰ ਦੇਸ਼ਾਂ ਦੇ ਅਨੁਭਵਾਂ ਨੂੰ ਪਰਖਿਆ ਜਾ ਸਕਦਾ ਹੈ। ਜੋ ਇਸ ਉਦੇਸ਼ ਦੀ ਪ੍ਰਾਪਤੀ ਵਿੱਚ ਕਾਫੀ ਮਦਦਗਾਰ ਸਾਬਿਤ ਹੋਣਗੇ।

**** 



(Release ID: 1882170) Visitor Counter : 127


Read this release in: English , Urdu , Hindi , Kannada