ਸੈਰ ਸਪਾਟਾ ਮੰਤਰਾਲਾ
ਹਵਾਈ ਸੰਪਰਕ ਪ੍ਰਦਾਨ ਕਰਨ ਲਈ ਖੇਤਰੀ ਸੰਪਰਕ ਯੋਜਨਾ (ਆਰਸੀਐੱਸ)-ਉਡਾਨ ਯੋਜਨਾ ਦੇ ਤਹਿਤ ਉੱਤਰ ਪੂਰਬ ਖੇਤਰ ਵਿੱਚ 18 ਮਾਰਗਾਂ ‘ਤੇ ਪਰਿਚਾਲਨ ਹੋ ਰਿਹਾ ਹੈ: ਸ਼੍ਰੀ ਜੀ. ਕਿਸ਼ਨ ਰੈੱਡੀ
ਟੂਰਿਜ਼ਮ ਮੰਤਰਾਲੇ ਨੇ 22 ਦਰਸ਼ਨੀ ਸਥਾਨਾਂ ‘ਤੇ ਉੱਤਰ ਪੂਰਬੀ ਖੇਤਰ ਵਿੱਚ ਦਰਸ਼ਨ ਸਥਾਨਾਂ (ਵਿਊ ਪਾਇੰਟਸ) ਦਾ ਵਿਕਾਸ ‘ਪ੍ਰੋਜੈਕਟ ਨੂੰ ਪ੍ਰਵਾਨਿਗੀ ਦਿੱਤੀ : ਸ਼੍ਰੀ ਜੀ.ਕਿਸ਼ਨ ਰੈੱਡੀ
प्रविष्टि तिथि:
08 DEC 2022 5:14PM by PIB Chandigarh
ਉੱਤਰ ਪੂਰਬੀ ਖੇਤਰ (ਐੱਨਈਆਰ) ਲਈ ਔਨਲਾਈਨ ਪ੍ਰਚਾਰ-ਪ੍ਰਸਾਰ ਨੂੰ ਸ਼ਾਮਲ ਕਰਨ ਅਤੇ ਯੋਜਨਾ ਦੇ ਤਹਿਤ ਮਨਜ਼ੂਰ ਵਿੱਤੀ ਸਹਾਇਤਾ ਦੀ ਸੀਮਾ ਨੂੰ ਵਧਾਉਣ ਲਈ ਬਜ਼ਾਰ ਵਿਕਾਸ ਸਹਾਇਤਾ ਯੋਜਨਾ ਨੂੰ ਸੰਸ਼ੋਧਿਤ ਕੀਤਾ ਗਿਆ ਹੈ। ਮੰਤਰਾਲੇ ਉੱਤਰ ਪੂਰਬੀ ਖੇਤਰ ਦੇ ਰਾਜਾਂ ਨੂੰ ਵਿੱਤੀ ਸਹਾਇਤਾ ਵੀ ਪ੍ਰਦਾਨ ਕਰਦਾ ਹੈ
ਜਿਸ ਵਿੱਚ ਟੂਰਿਜ਼ਮ ਬੁਨਿਆਦੀ ਢਾਂਚਾ ਦੇ ਵਿਕਾਸ, ਮੇਲਿਆਂ/ਤਿਉਹਾਰਾਂ ਅਤੇ ਟੂਰਿਜ਼ਮ ਸੰਬੰਧੀ ਪ੍ਰੋਗਰਾਮਾਂ ਨੂੰ ਹੁਲਾਰਾ ਦੇਣ, ਸੂਚਨਾ ਟੈਕਨੋਲੋਜੀ ਨਾਲ ਸੰਬੰਧਿਤ ਪ੍ਰੋਜੈਕਟਾਂ, ਪ੍ਰਚਾਰ ਮੁਹਿੰਮਾਂ, ਮਾਨਵ ਸੰਸਾਧਨ ਵਿਕਾਸ, ਬਜ਼ਾਰ ਖੋਜ ਆਦਿ ਲਈ ਸਹਾਇਤਾ ਸ਼ਾਮਲ ਹੈ।
ਉੱਤਰ ਪੂਰਬੀ ਖੇਤਰ ਵਿਕਾਸ (ਡੋਨਰ-ਡੀਓਐੱਨਈਆਰ) ਮੰਤਰਾਲੇ ਵੀ ਨਿਯਮਿਤ ਰੂਪ ਤੋਂ ਟੂਰਿਜ਼ਮ ਪ੍ਰੋਗਰਾਮਾਂ/ਸਮਾਰੋਹਾਂ ਦਾ ਸਮਰਥਨ ਕਰਦਾ ਹੈ। ਸੈਲਾਨੀਆਂ ਨੂੰ ਆਕਰਸ਼ਿਤ ਕਰਨ ਲਈ ਪ੍ਰਤੀਸਾਲ, ਉੱਤਰ ਪੂਰਬੀ ਮੰਜ਼ਿਲ ਸਥਾਨ (ਡੇਸਿਟਨੈਸ਼ਨ ਨੌਰਥ ਈਸਟ) ਪ੍ਰੋਗਰਾਮ ਆਯੋਜਿਤ ਕੀਤਾ ਜਾਂਦਾ ਹੈ।
ਮੰਤਰਾਲੇ ਦੀ ਸਵੱਛਤਾ ਕਾਰਜ ਯੋਜਨਾ (ਐੱਸਏਪੀ) ਦੇ ਤਹਿਤ ਉੱਤਰ ਪੂਰਬ ਖੇਤਰ ਵਿੱਚ 27 ਸਵੱਛਤਾ ਗਤੀਵਿਧੀਆਂ ਸ਼ੁਰੂ ਕੀਤੀਆਂ ਗਈਆ ਹਨ। ਉੱਤਰ ਪੂਰਬੀ ਖੇਤਰ (ਐੱਨਈਆਰ) ਖੇਤਰੀ ਹਵਾਈ ਸੰਪਰਕ ਨੂੰ ਆਸਾਨ ਬਣਾਉਣ ਅਤੇ ਗਤੀ ਦੇਣ ਲਈ ਸ਼ੁਰੂ ਕੀਤੇ ਗਏ
ਖੇਤਰੀ ਸੰਪਰਕ ਯੋਜਨਾ (ਆਰਸੀਐੱਸ) ਉਡਾਨ ਦਾ ਧਿਆਨ ਦਿੱਤੇ ਜਾਣ ਵਾਲਾ (ਫੋਕਸ) ਖੇਤਰ ਹੈ। ਇਸ ਯੋਜਨਾ ਦੇ ਤਹਿਤ ਉੱਤਰ ਪੂਰਬੀ ਖੇਤਰ ਵਿੱਚ 18 ਮਾਰਗਾਂ ‘ਤੇ ਪਰਿਚਾਲਨ ਚਾਲੂ ਹਨ। ਰੇਲ ਮੰਤਰਾਲੇ ਨੇ ਵੀ ਗੇਜ ਪਰਿਵਤਰਨ, ਵਿਸਟਾ ਡੋਮ ਕੋਚਾਂ ਦੀ ਸ਼ੁਰੂਆਤ ਅਤੇ ਸਟੇਸ਼ਨਾਂ ਦੇ ਅੱਪਗਰੇਡ ਦੇ ਰਾਹੀਂ ਉੱਤਰ ਪੂਰਬੀ ਵਿੱਚ ਆਪਣੇ ਬੁਨਿਆਦੀ ਢਾਂਚੇ ਦਾ ਅੱਪਗ੍ਰੇਡ ਕੀਤਾ ਹੈ।
ਉੱਤਰ ਪੂਰਬੀ ਖੇਤਰ (ਐੱਨਈਆਰ)ਵਿੱਚ ਟੂਰਿਜ਼ਮ ਨੂੰ ਹੁਲਾਰਾ ਦੇਣ ਲਈ ਮੰਤਰਾਲੇ ਨੇ 22 ਦਰਸ਼ਨੀ ਸਥਾਨਾਂ ‘ਤੇ ‘ਉੱਤਰ ਪੂਰਬੀ ਖੇਤਰ ਵਿੱਚ ਦਰਸ਼ਨ ਸਥਾਨਾਂ (ਵਿਊ ਪਵਾਇੰਟਸ) ਦਾ ਵਿਕਾਸ ‘ਪ੍ਰੋਜੈਕਟ ਨੂੰ ਸਵੀਕ੍ਰਿਤੀ ਦਿੱਤੀ ਹੈ। ਮੰਤਰਾਲੇ ਨੇ ਇਸ ਦੇ ਲਈ 25 ਟੂਰਿਜ਼ਮ ਸਥਾਨਾਂ ਦੀ ਇੱਕ ਸੂਚੀ ਦੀ ਪਹਿਚਾਣ ਕਰਕੇ ਅੱਗੇ ਭੇਜ ਦਿੱਤਾ ਗਿਆ ਜਿਸ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਇੱਕ ਅਲਗ ਪੁਲਿਸ ਇਕਾਈ ਦੇ ਗਠਨ ਲਈ ਪਾਇਲਟ ਪ੍ਰੋਜੈਕਟ ਦੇ ਰੂਪ ਵਿੱਚ ਲਿਆ ਜਾ ਸਕਦਾ ਹੈ।
ਮੰਤਰਾਲੇ ਨੇ 12 ਭਾਸ਼ਾਵਾਂ ਵਿੱਚ ਦਿਨ-ਰਾਤ (24x7 ਅਧਾਰ ‘ਤੇ) ਬਹੁਭਾਸ਼ੀ ਟੂਰਿਜ਼ਮ ਸੂਚਨਾ ਹੈਲਪਲਾਈਨ ਵੀ ਸਥਾਪਿਤ ਕੀਤੀ ਹੈ। ਟੂਰਿਜ਼ਮ ਗਤੀਵਿਧੀਆਂ ਨੂੰ ਪ੍ਰੋਤਸਾਹਿਤ ਕਰਨ ਦੇ ਉਦੇਸ਼ ਨਾਲ ਸੁਰੱਖਿਅਤ ਅਤੇ ਸਨਮਾਨਜਨਕ ਟੂਰਿਜ਼ਮ ਲਈ ਆਚਾਰ ਸੰਹਿਤਾ ਨੂੰ ਅਪਣਾਇਆ ਗਿਆ ਹੈ। ਮੰਤਰਾਲੇ ਨੇ ਗ੍ਰਹਿ ਮੰਤਰਾਲੇ ਦੇ ਸਹਿਯੋਗ ਨਾਲ ਨਵੀਂ ਦਿੱਲੀ ਵਿੱਚ 19.10.2022 ਨੂੰ ਟੂਰਿਜ਼ਮ ਪੁਲਿਸ ਯੋਜਨਾ ‘ਤੇ ਪੁਲਿਸ ਡਾਇਰੈਕਟਰ ਜਨਰਲ ਦਾ ਇੱਕ ਰਾਸ਼ਟਰੀ ਸੰਮੇਲਨ ਵੀ ਆਯੋਜਿਤ ਕੀਤਾ ਸੀ।
ਇਹ ਜਾਣਕਾਰੀ ਟੂਰਿਜ਼ਮ ਮੰਤਰੀ ਸ਼੍ਰੀ ਜੀ. ਕਿਸ਼ਨ ਰੈੱਡੀ ਨੇ ਅੱਜ ਰਾਜਸਭਾ ਵਿੱਚ ਇੱਕ ਪ੍ਰਸ਼ਨ ਦੇ ਲਿਖਤੀ ਉੱਤਰ ਵਿੱਚ ਦਿੱਤੀ ਹੈ।
*******
NB/OA
(रिलीज़ आईडी: 1882168)
आगंतुक पटल : 135