ਕਬਾਇਲੀ ਮਾਮਲੇ ਮੰਤਰਾਲਾ
ਕਬਾਇਲੀ ਮਾਮਲੇ ਮੰਤਰਾਲੇ ਨੇ ਝਾਰਖੰਡ ਦੇ ਸਰਾਇਕੇਲਾ ਖਰਸਾਵਾਂ ਵਿੱਚ ਇੱਕ ਦਿਨ ਦਾ ਵਿਸ਼ਾਲ ਸਿਹਤ ਕੈਂਪ ‘ਅਬੂਆ ਬੁਗਿਨ ਹੋਦਮੋ- ਸਾਡੀ ਬਿਹਤਰ ਸਿਹਤ’ ਦਾ ਆਯੋਜਨ ਕੀਤਾ
ਲਗਭਗ 20,000 ਲੋਕਾਂ ਨੇ ਮੈਡੀਕਲ ਮਾਹਰਾਂ ਤੋਂ ਮੁਫਤ ਮੈਡੀਕਲ ਇਲਾਜ ਪ੍ਰਾਪਤ ਕੀਤਾ, ਕੈਂਪ ਵਿੱਚ ਮੁਫਤ ਦਵਾਈਆਂ ਅਤੇ ਮੈਡੀਕਲ ਉਪਕਰਣ ਵੀ ਵੰਡ ਕੀਤੇ
Posted On:
08 DEC 2022 4:35PM by PIB Chandigarh
ਪ੍ਰਮੁੱਖ ਵਿਸ਼ੇਸ਼ਤਾਵਾਂ:
-
ਝਾਰਖੰਡ ਦੇ ਆਦਿਵਾਸੀਆਂ ਨੂੰ ਬਿਹਤਰ ਸਿਹਤ ਸੇਵਾਵਾਂ ਪ੍ਰਦਾਨ ਕਰਨ ਵਾਲਾ ਇਹ ਦੂਜਾ ਸਫਲ ਵਿਸ਼ਾਲ ਸਿਹਤ ਕੈਂਪ ਹੈ
-
ਵਿਸ਼ਾਲ ਸਿਹਤ ਕੈਂਪ ਦਾ ਆਯੋਜਨ ਕਬਾਇਲੀ ਮਾਮਲੇ ਮੰਤਰਾਲੇ, ਆਯੁਸ਼ ਮੰਤਰਾਲੇ , ਟਾਟਾ ਸਟੀਲ ਟਰੱਸਟ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੁਆਰਾ ਸੰਯੁਕਤ ਰੂਪ ਨਾਲ ਕੀਤਾ ਗਿਆ ਸੀ
-
ਕਬਾਇਲੀ ਮਾਮਲੇ ਮੰਤਰੀ ਸ਼੍ਰੀ ਅਰਜੁਨ ਮੁੰਡਾ ਨੇ ਸਿਹਤ ਕੈਂਪ ਦੇ ਪ੍ਰਭਾਵੀ ਆਯੋਜਨ ਦਾ ਮਾਰਗਦਰਸ਼ਨ ਕੀਤਾ
ਕਬਾਇਲੀ ਮਾਮਲੇ ਮੰਤਰਾਲੇ ਨੇ 4 ਦਸੰਬਰ, 2022 ਨੂੰ ਸਰਾਇਕੇਲਾ ਖਰਸਾਵਾਂ ਵਿੱਚ ਇੱਕ ਦਿਨ ਮੈਗਾ ਸਿਹਤ ਕੈਂਪ-ਅਬੂਆ ਬੁਗਿਨ ਹੋਦਮੋ’ (ਸਾਡੀ ਬਿਹਤਰ ਸਿਹਤ) ਦਾ ਸਫਲਤਾਪੂਰਵਕ ਆਯੋਜਨ ਕੀਤਾ। ਜੂਨ ਵਿੱਚ ਖੁੰਟੀ ਕੈਂਪ ਦੀ ਸਫਲਤਾ ਦੇ ਬਾਅਦ ਰਾਜ ਵਿੱਚ ਕਬਾਇਲੀ ਲੋਕਾਂ ਨੂੰ ਬਿਹਤਰ ਸਿਹਤ ਸੇਵਾਵਾਂ ਪ੍ਰਦਾਨ ਕਰਨ ਵਾਲਾ ਇਹ ਦੂਸਰਾ ਸਫਲ ਸਿਹਤ ਕੈਂਪ ਹੈ।
ਕਬਾਇਲੀ ਸਮਾਜ ਦੇ ਬਿਹਤਰ ਸਿਹਤ ਅਤੇ ਸੰਬੰਧਿਤ ਸੁਵਿਧਾਵਾਂ ਦੀ ਪਰਿਕਲਪਨਾ ਕਰਦੇ ਹੋਏ ਕਬਾਇਲੀ ਮਾਮਲੇ ਮੰਤਰਾਲੇ, ਆਯੁਸ਼ ਮੰਤਰਾਲੇ, ਟਾਟਾ ਇਸਪਾਤ ਟਰੱਸਟ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੁਆਰਾ ਸੰਯੁਕਤ ਰੂਪ ਤੋਂ ਇਸ ਵਿਸ਼ਾਲ ਸਿਹਤ ਕੈਂਪ ਦਾ ਆਯੋਜਨ ਕੀਤਾ ਗਿਆ ਹੈ। ਪ੍ਰੋਗਰਾਮ ਵਿੱਚ ਕੇਂਦਰੀ ਕਬਾਇਲੀ ਮਾਮਲੇ ਮੰਤਰੀ ਸ਼੍ਰੀ ਅਰਜੁਨ ਮੁੰਡਾ, ਝਾਰਖੰਡ ਸਰਕਾਰ ਦੇ ਟ੍ਰਾਂਸਪੋਰਟ ਮੰਤਰੀ ਸ਼੍ਰੀ ਚੰਪਈ ਸੋਰੇਨ, ਜਮਸ਼ੇਦਪੁਰ ਦੇ ਸੰਸਦ ਮੈਂਬਰ ਸ਼੍ਰੀ ਬਿਜਲੀ ਬਰਨ ਮਹਤੋ, ਕਬਾਇਲੀ ਮਾਮਲੇ ਮੰਤਰਾਲੇ ਵਿੱਚ ਐਡੀਸ਼ਨਲ ਸੰਯੁਕਤ ਸਕੱਤਰ ਸ਼੍ਰੀਮਤੀ ਆਰ ਜਯਾ ਅਤੇ ਜ਼ਿਲ੍ਹਾ ਡਿਪਟੀ ਕਮਿਸ਼ਨਰ ਸ਼੍ਰੀ ਅਰਵਾ ਰਾਜਕਮਲ ਦੀ ਜ਼ਿਕਰਯੋਗ ਭਾਗੀਦਾਰੀ ਸੀ।
ਕੈਂਪ ਵਿੱਚ ਆਪਣੀ ਸੇਵਾਵਾਂ ਦੇਣ ਵਾਲੇ ਕਈ ਪ੍ਰਸਿੱਧੀ ਪ੍ਰਾਪਤ ਹਸਤਪਾਤਾਂ ਦੇ ਡਾਕਰਟਾਂ ਅਤੇ ਮੈਡੀਕਲ ਮਾਹਰਾਂ ਦੁਆਰਾ ਮੈਡੀਕਲ ਜਾਂਚ ਲਈ ਜ਼ਿਲ੍ਹੇ ਭਰ ਵਿੱਚ ਪਹੁੰਚੇ ਲੋਕਾਂ ਦੀ ਭਾਰੀ ਭੀੜ ਵਿੱਚ ਕੈਂਪ ਦੇ ਲਈ ਵਿਲੱਖਣ ਉਤਸਾਹ ਦਿਖਾਈ ਦਿੱਤਾ।
ਕੇਂਦਰੀ ਕਬਾਇਲੀ ਮਾਮਲੇ ਮੰਤਰੀ ਸ਼੍ਰੀ ਅਰਜੁਨ ਮੁੰਡਾ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਗ੍ਰਾਮੀਣ ਖੇਤਰਾਂ ਵਿੱਚ ਸਿਹਤ ਸੇਵਾਵਾਂ ਦਾ ਵਿਸਤਾਰ ਕੀਤਾ ਜਾ ਰਿਹਾ ਹੈ ਤਾਂਕਿ ਲੋਕਾਂ ਨੂੰ ਘਰ ਦੇ ਕੋਲ ਗੁਣਵੱਤਾਪੂਰਣ ਮੈਡੀਕਲ ਦੇਖਭਾਲ ਦਾ ਲਾਭ ਮਿਲ ਸਕੇ। ਇਸ ਦੇ ਇਲਾਵਾ ਉਨ੍ਹਾਂ ਨੇ ਕਿਹਾ ਕਿ ਇਸ ਆਯੋਜਨ ਨਾਲ ਰੋਗੀ ਡੇਟਾ ਬੈਂਕ ਤਿਆਰ ਹੋ ਰਿਹਾ ਹੈ
ਜਿਸ ਦੀ ਬਾਅਦ ਵਿੱਚ ਜ਼ਰੂਰਤਾ ਪੈਣ ‘ਤੇ ਰੋਗਾਂ ਦੇ ਇਲਾਜ ਲਈ ਨਿਗਰਾਨੀ ਕੀਤੀ ਜਾਵੇਗੀ। ਸ਼੍ਰੀ ਮੁੰਡਾ ਨੇ ਕਿਹਾ ਕਿ ਕੇਵਲ ਇੱਕ ਦਿਨ ਚਲਣ ਦਾ ਬਾਵਜੂਦ, ਇਸ ਪ੍ਰੋਗਰਾਮ ਦੀ ਯੋਜਨਾ ਵਿਆਪਕ ਦਾਇਰੇ ਨੂੰ ਧਿਆਨ ਵਿੱਚ ਰੱਖਕੇ ਬਣਾਈ ਗਈ ਸੀ। ਸ਼੍ਰੀ ਮੁੰਡਾ ਨੇ ਇਹ ਵੀ ਕਿਹਾ ਕਿ ਕੈਂਪ ਦਾ ਉਦੇਸ਼ ਸਾਡੇ ਦੈਨਿਕ ਜੀਵਨ ਵਿੱਚ ਸਿਹਤ ਅਤੇ ਕਲਿਆਣ ਦੇ ਮਹੱਤਵ ਬਾਰੇ ਜਾਗਰੂਕਤਾ ਪੈਦਾ ਕਰਨਾ ਹੈ।
ਸ਼੍ਰੀ ਅਰਜੁਨ ਮੁੰਡਾ ਨੇ ਸਿਹਤ ਕੈਂਪ ਦੇ ਪ੍ਰਭਾਵੀ ਆਯੋਜਨ ਦਾ ਮਾਰਗਦਰਸ਼ਨ ਕੀਤਾ। ਮੈਡੀਕਲ ਸਲਾਹ-ਮਸ਼ਵਰਾ ਅਤੇ ਕਲੀਨਿਕਲ ਸੇਵਾਵਾਂ ਦੇ ਇਲਾਵਾ ਮੁਫਤ ਦਵਾਈਆਂ ਪ੍ਰਾਪਤ ਕਰਨ ਲਈ ਲੋਕਾਂ ਨੇ ਆਭਾਰ ਵਿਅਕਤ ਕੀਤਾ। ਇਸ ਪ੍ਰੋਗਰਾਮ ਵਿੱਚ ਕਈ ਦਿੱਵਿਯਾਂਗਜਨਾਂ ਨੂੰ ਟ੍ਰਾਈਸਾਈਕਲ ਅਤੇ ਸਹਾਇਕ ਉਪਕਰਣ ਵੀ ਪ੍ਰਦਾਨ ਕੀਤੇ ਗਏ ਸਨ। ਇਸ ਦੇ ਇਲਾਵਾ ਸ਼੍ਰੀ ਅਰਜੁਨ ਮੁੰਡਾ ਨੇ ਵਿਸ਼ਾਲ ਸਿਹਤ ਕੈਂਪ ਵਿੱਚ ਮੋਬਾਇਲ ਕੈਂਸਰ ਇਲਾਜ ਕੇਂਦਰ ਦਾ ਦੌਰਾ ਕੀਤਾ। ਇਸ ਕੈਂਪ ਵਿੱਚ ਫੇਫੜੇ, ਖੂਨ ਅਤੇ ਸਰਵਾਈਕਲ ਕੈਂਸਰ ਲਈ ਮਹਿਲਾਵਾਂ ਦੀ ਜਾਂਚ ਵੀ ਕੀਤੀ ਗਈ।
ਇਸ ਅਵਸਰ ‘ਤੇ ਉਪਸਥਿਤ ਝਾਰਖੰਡ ਦੇ ਟ੍ਰਾਂਸਪੋਰਟ, ਅਨੁਸੂਚਿਤ ਕਬਾਇਲੀ, ਅਨੁਸੂਚਿਤ ਜਾਤੀ ਅਤੇ ਪਿਛੜੇ ਵਰਗ ਕਲਿਆਣ ਮੰਤਰੀ ਸ਼੍ਰੀ ਚੰਪਈ ਸੋਰੇਨ ਨੇ ਕਿਹਾ ਕਿ ਦੇਸ਼ ਅਤੇ ਸਮਾਜ ਦੇ ਵਿਕਾਸ ਲਈ ਆਮ ਜਨਤਾ ਦਾ ਵਧੀਆ ਸਿਹਤ ਜ਼ਰੂਰਤ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਅਤੇ ਸਮਾਜ ਦਾ ਵਿਕਾਸ ਲਈ ਆਮ ਜਨਤਾ ਦੀ ਵਧੀਆ ਸਿਹਤ ਜ਼ਰੂਰੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਆਯੋਜਨ ਵਿੱਚ ਰਿਕਾਰਡ ਜਨਭਾਗੀਦਾਰੀ ਤੋਂ ਪਤਾ ਚਲਦਾ ਹੈ ਕਿ ਕਬਾਇਲੀ ਮਾਮਲੇ ਮੰਤਰਾਲੇ ਦਾ ਪ੍ਰੋਗਰਾਮ ਆਪਣੇ ਉਦੇਸ਼ਾਂ ਨੂੰ ਪ੍ਰਾਪਤ ਕਰਨ ਵਿੱਚ ਕਾਫੀ ਸਫਲ ਰਿਹਾ ਹੈ।
ਪ੍ਰੋਗਰਾਮ ਵਿੱਚ ਕਬਾਇਲੀ ਮਾਮਲੇ ਮੰਤਰਾਲੇ ਵਿੱਚ ਐਡੀਸ਼ਨਲ ਸੰਯੁਕਤ ਸਕੱਤਰ ਸ਼੍ਰੀਮਤੀ ਆਰ ਜਯਾ ਨੇ ਕਿਹਾ ਸਾਡੇ ਯਤਨ ਸਾਡੇ ਆਦਿਵਾਸੀ ਸਮੁਦਾਏ ਦੇ ਬਿਹਤਰ ਸਿਹਤ ਲਈ ਹਨ, ਇਸ ਲਈ ਅਸੀਂ ਇਸ ਵਿਸ਼ਾਲ ਸਿਹਤ ਕੈਂਪ ਦਾ ਆਯੋਜਨ ਕੀਤਾ ਹੈ। ਅਸੀਂ ਸਾਰੇ ਨਾਗਰਿਕਾਂ ਨਾਲ ਮੇਲੇ ਵਿੱਚ ਆਉਣ ਅਤੇ ਮਾਹਰਾਂ ਵਿੱਚ ਗੁਣਵੱਤਾਪੂਰਣ ਮੈਡੀਕਲ ਇਲਾਜ ਪ੍ਰਾਪਤ ਕਰਨ ਦਾ ਸੱਦਾ ਦਿੰਦੇ ਹਨ।
ਮੇਲਾ ਸਥਾਨ ‘ਤੇ ਆਯੁਸ਼ਮਾਨ ਭਾਰਤ ਯੋਜਨਾ ਦੇ ਤਹਿਤ ਗੋਲਡਨ ਕਾਰਡ ਜਾਰੀ ਕਰਨ ਲਈ ਵਿਸ਼ੇਸ਼ ਪ੍ਰਾਵਧਾਨ ਵੀ ਕੀਤੇ ਗਏ ਹਨ। ਵਿਸ਼ਾਲ ਸਿਹਤ ਕੈਂਪ ਨਾਲ ਕਈ ਲੋਕਾਂ ਨੂੰ ਆਯੁਸ਼ਮਾਨ ਭਾਰਤ ਗੋਲਡਨ ਕਾਰਡ ਪ੍ਰਦਾਨ ਕੀਤੇ ਗਏ।
ਕਬਾਇਲੀ ਮਾਮਲੇ ਮੰਤਰਾਲੇ, ਰਾਸ਼ਟਰੀ ਸਿਹਤ ਮਿਸ਼ਨ, ਆਯੁਸ਼ ਮੰਤਰਾਲੇ, ਟਾਟਾ ਇਸਪਾਤ ਟਰੱਸਟ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਇਸ ਆਯੋਜਨ ਵਿੱਚ ਯੋਗਦਾਨ ਦਿੱਤਾ। ਇਸ ਦੇ ਰਾਹੀਂ , ਅਪੋਲੋ, ਫੋਰਟਿੰਸ ਮੌਲਾਨਾ ਆਜ਼ਾਦ ਮੈਡੀਕਲ ਕਾਲਜ, ਏਮਸ ਅਤੇ ਹੋਰ ਜ਼ਿਕਰਯੋਗ ਸੰਸਥਾਨਾਂ ਦੇ ਪ੍ਰਸਿੱਧ ਮੈਡੀਕਲ ਪੇਸ਼ੇਵਰਾਂ ਨੇ ਵੱਖ-ਵੱਖ ਵਿਕਾਰਾਂ ਦਾ ਮੁਲਾਂਕਣ ਅਤੇ ਨਿਦਾਨ ਕਰਨ ਲਈ ਅਲਗ ਜਨਜਾਤੀਆਂ ਸਮੁਦਾਏ ਦੀ ਯਾਤਰਾ ਕੀਤੀ। ਸ਼ਿਵਿਰ ਦੀ ਸਫਲਤਾ ਦੇ ਲਈ ਟ੍ਰਾਈਫੇਡ, ਐੱਨਐੱਸਟੀਐੱਫਡੀਸੀ ਅਤੇ ਈਐੱਮਆਰਐੱਸ ਦੀ ਭਾਗੀਦਾਰੀ ਵੀ ਮਹੱਤਵਪੂਰਨ ਸੀ।
ਪ੍ਰਾਪਤ ਜਾਣਕਾਰੀ ਦੇ ਅਨੁਸਾਰ ਕੈਂਪ ਵਿੱਚ ਲਗਭਗ 20,000 ਲੋਕਾਂ ਨੇ ਇਲਾਜ ਪ੍ਰਾਪਤ ਕੀਤਾ ਅਤੇ ਸਿਹਤ ਜਾਂਚ ਕਰਵਾਈ। ਕੈਂਪ ਵਿੱਚ ਝਾਰਖੰਡ ਦੇ ਸਰਾਇਕੇਲਾ ਵਿੱਚ ਵਿਸ਼ਾਲ ਸਿਹਤ ਮੇਲੇ ਵਿੱਚ ਲੱਗੇ ਅੱਖਾਂ ਦਾ ਕੈਂਪ ਵਿੱਚ ਮੌਜੂਦ ਮੈਡੀਕਲ ਕਰਮਚਾਰੀਆਂ ਨੇ ਅੱਖਾਂ ਦੀ ਬਿਮਾਰੀ ਦੇ ਮਰੀਜਾਂ ਦਾ ਇਲਾਜ ਕੀਤਾ। ਲੋਕਾਂ ਨੂੰ ਸਹੀ ਰੋਸ਼ਨੀ ਪ੍ਰਦਾਨ ਕਰਨ ਲਈ ਲਗਭਗ 20,000 ਚਸ਼ਮੇ ਵੀ ਵੰਡੇ ਗਏ।
ਸਾਰੀਆਂ ਲਈ ਬਿਹਤਰ ਸਿਹਤ ਦਾ ਸੰਦੇਸ਼ ਦੇਣ ਲਈ ਸਰਾਇਕੇਲਾ ਵਿੱਚ ਵਿਸ਼ਾਲ ਸਿਹਤ ਕੈਂਪ ਵਿੱਚ ਸ਼ਾਮਲ ਲੋਕਾਂ ਨੇ ਯੋਗ ਵੀ ਦਿੱਤਾ।
ਇਸ ਸਿਹਤ ਕੈਂਪ ਦਾ ਪ੍ਰਾਥਮਿਕ ਉਦੇਸ਼ ਆਦਿਵਾਸੀ ਸਮੂਹ ਦੇ ਮੈਂਬਰਾਂ ਦੇ ਸਿਹਤ ਨੂੰ ਗੰਭੀਰ ਰੂਪ ਤੋਂ ਪ੍ਰਭਾਵਿਤ ਕਰਨ ਵਾਲੀਆਂ ਬਿਮਾਰੀਆਂ ਦੇ ਤਿੰਨ ਸਮੂਹਾਂ ਦੇ ਬਰੇ ਪ੍ਰਭਾਵ ਨੂੰ ਘੱਟ ਕਰਨਾ ਹੈ। ਤਪੇਦਿਕ(ਟੀਬੀ), ਕੁਸ਼ਠ ਰੋਗ, ਐੱਚਆਈਵੀ, ਹੈਪੇਟਾਈਟਿਸ ਅਤੇ ਹੋਰ ਸੰਕ੍ਰਾਮਕ ਰੋਗ ਪਹਿਲੀ ਸ਼੍ਰੇਣੀ ਵਿੱਚ ਆਉਂਦੇ ਹਨ।
ਦੂਜੀ ਸ਼੍ਰੇਣੀ ਵਿੱਚ ਛਾਤੀ ਅਤੇ ਬੱਚੇਦਾਨੀ ਦਾ ਕੈਂਸਰ , ਸਿੱਕਲ ਸੈਲ ਰੋਗ, ਦਿਲ ਦੀ ਬਿਮਾਰੀ, ਚਮੜੀ ਦੀ ਸਥਿਤੀ, ਦਿਮਾਗੀ ਪ੍ਰਣਾਲੀ ਦੇ ਵਿਕਾਰ ਅਤੇ ਦੰਦਾ ਦੀਆਂ ਬਿਮਾਰੀਆਂ ਆਉਂਦੀਆ ਹਨ। ਤੀਜੀ ਸ਼੍ਰੇਣੀ ਵਿੱਚ ਮਾਤਾ ਅਤੇ ਸ਼ਿਸ਼ੂ ਸਿਹਤ ਪੋਸ਼ਣ (ਐੱਮਸੀਐੱਚਐੱਨ+ਏ) ਸਹਿਤ ਕੁਪੋਸ਼ਣ ਅਤੇ ਕਿਸ਼ੌਰ ਸਿਹਤ ਸ਼ਾਮਲ ਹੈ। ਸਵੱਸਥ ਕੈਂਪ ਵਿੱਚ ਇੰਨ੍ਹਾਂ ਬਿਮਾਰੀਆਂ ਦੀ ਜਾਂਚ ਅਤੇ ਨਿਦਾਨ ਅਤੇ ਰੋਕਥਾਮ ਲਈ ਕਾਰਵਾਈ ਕੀਤੀ ਗਈ।
ਕਬਾਇਲੀ ਮਾਮਲੇ ਮੰਤਰਾਲੇ ਸਾਡੀ ਕਬਾਇਲੀ ਆਬਾਦੀ ਲਈ ਬਿਹਤਰ ਸਿਹਤ ਸੁਨਿਸ਼ਚਿਤ ਕਰਕੇ ਭਾਰਤ ਦੇ ਸਿਹਤ ਅਤੇ ਸ਼ਕਤੀ ਵਿੱਚ ਮਹੱਤਵਪੂਰਨ ਯੋਗਦਾਨ ਦੇ ਰਿਹਾ ਹੈ।
*******
NB/SK
(Release ID: 1882166)
Visitor Counter : 147