ਬਿਜਲੀ ਮੰਤਰਾਲਾ
azadi ka amrit mahotsav g20-india-2023

ਭਾਰਤ ਨੇ ਸਾਲ 2030 ਤੱਕ ਨੌਨ-ਫੌਸਿਲ ਈਂਧਨ ਅਧਾਰਿਤ 500 ਗੀਗਾਵਾਟ ਬਿਜਲੀ ਦੀ ਸਥਾਪਿਤ ਸਮਰੱਥਾ ਪ੍ਰਾਪਤ ਕਰਨ ਦੀ ਦਿਸ਼ਾ ਵਿੱਚ ਇੱਕ ਹੋਰ ਵੱਡਾ ਕਦਮ ਵਧਾਇਆ

Posted On: 07 DEC 2022 5:24PM by PIB Chandigarh

 

  1. ਬਿਜਲੀ ਮੰਤਰਾਲੇ ਨੇ ਸਾਲ 2030 ਤੱਕ ਨਿਯੋਜਿਤ ਨਵਿਆਉਣਯੋਗ ਸਮਰੱਥਾ ਰਾਹੀ ਬਿਜਲੀ ਪ੍ਰਾਪਤ ਕਰਨ ਲਈ ਵਿਆਪਕ ਯੋਜਨਾ ਤਿਆਰ ਕੀਤੀ ਹੈ

  2. ਯੋਜਨਾ ਵਿੱਚ ਵਾਧੂ ਟ੍ਰਾਂਸਮਿਸ਼ਨ ਸਿਸਟਮ ਅਤੇ ਬੈਟਰੀ ਊਰਜਾ ਭੰਡਾਰਣ ਸਮਰੱਥਾ ਦੀ ਸਥਾਪਨਾ ਦੀ ਪਰਿਕਲਪਨਾ ਕੀਤੀ ਗਈ ਹੈ

  3. ਬਿਜਲੀ ਮੰਤਰਾਲੇ ਨੇ ਸਾਲ 2030 ਤੱਕ ਨੌਨ-ਫੌਸਿਲ ਈਂਧਨ ਅਧਾਰਿਤ 500 ਗੀਗਾ ਵਾਟ ਬਿਜਲੀ ਦੀ ਸਥਾਪਿਤ ਸਮਰੱਥਾ ਲਈ ਜ਼ਰੂਰਤ ਟ੍ਰਾਂਸਮਿਸ਼ਨ ਸਿਸਟਮ ਦੀ ਯੋਜਨਾ ਬਣਾਉਣ ਦੀ ਲਈ ਉੱਚ ਪੱਧਰੀ ਕਮੇਟੀ ਦਾ ਗਠਨ ਕੀਤਾ ਹੈ

  4. ਕਮੇਟੀ “ਸਾਲ 2030 ਤੱਕ 500 ਗੀਗਾ ਵਾਟ ਨਵਿਆਉਣਯੋਗ ਊਰਜਾ ਸਮਰੱਥਾ ਤੋਂ ਅਧਿਕ ਦੇ ਏਕੀਕਰਣ ਲਈ “ਟ੍ਰਾਂਸਮਿਸ਼ਨ ਸਿਸਟਮ” ਸਿਰਲੇਖ ਤੋਂ ਇੱਕ ਵਿਸਤ੍ਰਿਤ ਯੋਜਨਾ ਤਿਆਰ ਕੀਤੀ ਹੈ

 https://ci3.googleusercontent.com/proxy/J-k8W5XxA48Q8mfMiUl8j-cioNMxRLIjdaq-F7MKVOQw9aDb9B4BFBe7J_ckQVFH7_naRzrBl_BR3FXji3gnudDGe9F3FphDthzPClz-GVvPSDsFHyeInCCDeQ=s0-d-e1-ft#https://static.pib.gov.in/WriteReadData/userfiles/image/image002MLIB.jpg

https://ci4.googleusercontent.com/proxy/MPdotfvGRh21b74CwYgU9Fz25NftISHYGDt2h0oUo2TB_jPKmMhmmruBVWsh1_JNRPlZJZ7cElzjEBl8v6KTlczI2o4Kxe85YOPqj_-ZUAzLw4noQUYdk0PqyA=s0-d-e1-ft#https://static.pib.gov.in/WriteReadData/userfiles/image/image003ZQYJ.jpg

https://ci3.googleusercontent.com/proxy/w31oLB2hJZz6PdcsI1U2JuCqmgSK0qZD0V7KcovD8XfM6z4PQ1X8vJmtYmtATjq8edklw4QsKgP5tHLg3pb7jPxKgUq7e_b6lAVyAMVt0FiZA1lLExc163cT5g=s0-d-e1-ft#https://static.pib.gov.in/WriteReadData/userfiles/image/image004RJND.jpg

https://ci5.googleusercontent.com/proxy/Bc2-lYyZCajznF9FgKXTzsAFnCU0fX18-Q_2boRrwzzY1d7WKfrTbcbT5q40FZf49BY-UrARYVSLk8z-wHv_t-zpGoXyNjWjjc9aaKAKt7SIrXZDJVlb4Wnf1g=s0-d-e1-ft#https://static.pib.gov.in/WriteReadData/userfiles/image/image005BSR7.jpg

ਕੇਂਦਰੀ ਬਿਜਲੀ ਅਤੇ ਨਵੀਨ ਅਤੇ ਨਵਿਆਉਣਯੋਗ ਊਰਜਾ ਮੰਤਰੀ ਸ਼੍ਰੀ ਆਰ.ਕੇ.ਸਿੰਘ ਨੇ “ਸਾਲ 2030 ਤੱਕ 500 ਗੀਗਾ ਵਾਟ ਤੋਂ ਅਧਿਕ ਨਵਿਆਉਣਯੋਗ ਊਰਜਾ ਸਮਰੱਥਾ ਦੇ ਏਕੀਕਰਣ ਲਈ “ਟ੍ਰਾਂਸਮਿਸ਼ਨ ਸਿਸਟਮ” ਯੋਜਨਾ ਦੀ ਸ਼ੁਰੂਆਤ ਕੀਤੀ। ਊਰਜਾ ਰਾਜ ਮੰਤਰੀ ਸ਼੍ਰੀ ਕ੍ਰਿਸ਼ਣ ਪਾਲ ਗੁਰਜਰ, ਨਵੀਨ ਅਤੇ ਨਵਿਆਉਣਯੋਗ ਊਰਜਾ ਰਾਜ ਮੰਤਰੀ ਸ਼੍ਰੀ ਭਗਵੰਤ ਖੁਬਾ, ਬਿਜਲੀ ਸਕੱਤਰ ਸ਼੍ਰੀ ਆਲੋਕ ਕੁਮਾਰ ਅਤੇ ਨਵੀਨ ਅਤੇ ਨਵਿਆਉਣਯੋਗ ਊਰਜਾ ਸਕੱਤਰ ਸ਼੍ਰੀ ਭੂਪਿੰਦਰ ਸਿੰਘ ਭੱਲਾ, ਕੇਂਦਰੀ ਬਿਜਲੀ ਅਥਾਰਿਟੀ ਦੇ ਚੇਅਰਮੈਨ ਸ਼੍ਰੀ ਧਨਸ਼ਯਾਮ ਪ੍ਰਸਾਦ, ਅਤੇ ਨਵੀਨ ਤੇ ਨਵਿਆਉਣਯੋਗ ਊਰਜਾ ਮੰਤਰਾਲੇ ਵਿੱਚ ਸੰਯੁਕਤ ਸਕੱਤਰ ਸ਼੍ਰੀ ਅਜੈ ਯਾਦਵ ਮੌਜੂਦ ਸਨ।

ਕੇਂਦਰੀ ਊਰਜਾ ਅਤੇ ਨਵੀਨ ਅਤੇ ਨਵਿਆਉਣਯੋਗ ਊਰਜਾ ਮੰਤਰੀ ਸ਼੍ਰੀ ਆਰ.ਕੇ.ਸਿੰਘ ਨੇ ਅੱਜ ਨਵੀਂ ਦਿੱਲੀ ਵਿੱਚ ਸਾਲ 2030 ਤੱਕ 500 ਗੀਗਾ ਵਾਟ ਤੋ ਅਧਿਕ ਨਵਿਆਉਣਯੋਗ ਊਰਾਜ ਸਮਰੱਥਾ ਦੇ ਏਕੀਕਰਣ ਲਈ ਟ੍ਰਾਂਸਮਿਸ਼ਨ ਸਿਸਟਮ ਯੋਜਨਾ ਦੀ ਸ਼ੁਰੂਆਤ ਕੀਤੀ।

ਬਿਜਲੀ ਮੰਤਰਾਲੇ ਨੇ ਕੇਂਦਰੀ ਬਿਜਲੀ ਅਥਾਰਿਟੀ ਦੇ ਚੇਅਰਪਰਸਨ ਦੀ ਅਗਵਾਈ ਹੇਠ ਇੱਕ ਉੱਚ ਪੱਧਰੀ ਕਮੇਟੀ ਦਾ ਗਠਨ ਕੀਤਾ ਸੀ ਜਿਸ ਵਿੱਚ ਭਾਰਤੀ ਸੌਰ ਊਰਜਾ ਨਿਗਮ, ਭਾਰਤੀ ਕੇਂਦਰੀ ਟ੍ਰਾਂਸਮਿਸ਼ਨ ਉਪਯੋਗਿਤਾ ਲਿਮਿਟਿਡ, ਭਾਰਤੀ ਪਾਵਰ ਗ੍ਰਿਡ ਕਾਰਪੋਰੇਸ਼ਨ ਲਿਮਿਟਿਡ, ਰਾਸ਼ਟਰੀ ਸੌਰ ਊਰਜਾ ਸੰਸਥਾਨ ਅਤੇ ਰਾਸ਼ਟਰੀ ਪਵਨ ਊਰਜਾ ਸੰਸਥਾਨ ਦੇ ਪ੍ਰਤੀਨਿਧੀ ਸ਼ਾਮਲ ਸਨ। ਸਾਲ 2030 ਤੱਕ ਨੌਨ-ਫੌਸਿਲ ਅਧਾਰਿਤ 500 ਗੀਗਾ ਵਾਟ ਬਿਜਲੀ ਦੀ ਸਥਾਪਿਤ ਸਮਰੱਥਾ ਲਈ ਜ਼ਰੂਰੀ ਸੰਚਰਣ ਪ੍ਰਣਾਲੀ ਦੀ ਯੋਜਨਾ ਦੀ ਜ਼ਰੂਰਤ ਹੈ।

ਕਮੇਟੀ ਨੇ ਰਾਜਾਂ ਅਤੇ ਹੋਰ ਹਿਤਧਾਰਕਾਂ ਦੇ ਸਲਾਹ-ਮਸ਼ਵਾਰੇ ਨਾਲ “ਸਾਲ 2030 ਤੱਕ 500 ਗੀਗਾ ਵਾਟ ਨਵਿਆਉਣਯੋਗ ਊਰਜਾ ਸਮਰੱਥਾ ਦੇ ਏਕੀਕਰਣ ਲਈ “ਟ੍ਰਾਂਸਮਿਸ਼ਨ ਸਿਸਟਮ” ਸਿਰਲੇਖ ਨਾਲ ਇੱਕ ਵਿਸਤ੍ਰਿਤ ਯੋਜਨਾ ਤਿਆਰ ਕੀਤੀ। ਇਹ ਯੋਜਨਾ ਨੌਨ-ਫੌਸਿਲ ਈਂਧਨ ਅਧਾਰਿਤ 500 ਗੀਗਾ ਵਾਟ ਬਿਜਲੀ ਨੂੰ ਏਕੀਕ੍ਰਿਤ ਕਰਨ ਦੇ ਟੀਚੇ ਨੂੰ ਪ੍ਰਾਪਤ ਕਰਨ ਦੀ ਦਿਸ਼ਾ ਵਿੱਚ ਇੱਕ ਵੱਡਾ ਕਦਮ ਹੈ। ਸਾਲ 2030 ਤੱਕ 537 ਗੀਗਾ ਵਾਟ ਨਵਿਆਉਣਯੋਗ ਊਰਜਾ ਸਮਰੱਥਾ ਹਾਸਿਲ ਕਰਨ ਲਈ ਜ਼ਰੂਰੀ ਟ੍ਰਾਂਸਮਿਸ਼ਨ ਸਿਸਟਮ ਦੀ ਵਿਆਪਕ ਯੋਜਨਾ ਦੀ ਜ਼ਰੂਰਤ ਹੈ।

500 ਗੀਗਾ ਵਾਟ ਨੌਨ-ਫੌਸਿਲ ਅਧਾਰਿਤ ਬਿਜਲੀ ਲਈ ਜ਼ਰੂਰੀ ਨਿਯੋਜਿਤ ਵਾਧੂ ਟ੍ਰਾਂਸਮਿਸ਼ਨ ਸਿਸਟਮ ਵਿੱਚ 8120 ਸੀਕੇਐੱਮ ਹਾਈ ਵੋਲਟੇਜ ਡਾਇਰੇਕਟ ਕਰੰਟ ਟ੍ਰਾਂਸਮਿਸ਼ਨ ਕਾਰੀਡੋਰ (+800 ਕਿਲੋਵਾਟ ਅਤੇ +350 ਕਿਲੋਵਾਟ), 765 ਕਿਲੋਵਾਟ ਏਸੀ ਲਾਇਨਾਂ ਦੇ 25,960 ਸੀਕੇਐੱਮ, 400 ਕਿਲੋਵਾਟ ਲਾਇਨਾਂ ਦੇ 15,758 ਸੀਕੇਐੱਮ ਅਤੇ 2.44 ਲੱਖ ਕਰੋੜ ਰੁਪਏ ਦੀ ਅਨੁਮਾਨਿਤ ਲਾਗਤ ਨਾਲ 220 ਕੇਵੀ ਕੇਬਲ ਦੇ 1052 ਸੀਕੇਐੱਮ ਸ਼ਾਮਿਲ ਹਨ।

ਟ੍ਰਾਂਸਮਿਸ਼ਨ ਯੋਜਨਾ ਵਿੱਚ 0.28 ਲੱਖ ਕਰੋੜ ਰੁਪਏ ਦੀ ਅਨੁਮਾਨਿਤ ਲਾਗਤ ‘ਤੇ ਗੁਜਰਾਤ ਅਤੇ ਤਮਿਲਨਾਡੂ ਵਿੱਚ ਸਥਿਤ 10 ਗੀਗਾ ਵਾਟ ਸਮੁੰਦਰੀ ਪਵਨ ਨਾਲ ਬਿਜਲੀ ਉਤਪਾਦਨ ਲਈ ਜ਼ਰੂਰੀ ਟ੍ਰਾਂਸਮਿਸ਼ਨ ਸਿਸਟਮ ਵੀ ਸ਼ਾਮਲ ਹੈ। ਨਿਯੋਜਿਤ ਟ੍ਰਾਂਸਮਿਸ਼ਨ ਪ੍ਰਣਾਲੀ ਦੇ ਨਾਲ, ਵਰਤਮਾਨ ਵਿੱਚ 1.12 ਲੱਖ ਮੈਗਾਵਾਟ ਤੋਂ ਸਾਲ 2030 ਤੱਕ ਅੰਤਰ-ਖੇਤਰੀ ਸਮਰੱਥਾ ਵਧਕੇ ਲਗਭਗ 1.50 ਲੱਖ ਮੈਗਾਵਾਟ ਹੋ ਜਾਏਗੀ।

ਦਿਨ ਦੇ ਸਮੇਂ ਦੇ ਦੌਰਾਨ ਕਮੇਟੀ ਮਿਆਦ ਲਈ ਨਵਿਆਉਣਯੋਗ ਊਰਜਾ ਅਧਾਰਿਤ ਬਿਜਲੀ ਉਤਪਾਦਨ ਦੀ ਉਪਲਬਧਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਉਪਭੋਗਤਾਵਾਂ ਲਈ 24 ਘੰਟੇ ਬਿਜਲੀ ਪ੍ਰਦਾਨ ਕਰਨ ਲਈ ਯੋਜਨਾ ਵਿੱਚ ਸਾਲ 2030 ਤੱਕ 51.5 ਗੀਗਾ ਵਾਟ ਦੀ ਬੈਟਰੀ ਊਰਜਾ ਭੰਡਾਰਣ ਸਮਰੱਥਾ ਦੀ ਸਥਾਪਨਾ ਦੀ ਵੀ ਪਰਿਕਲਪਨਾ ਕੀਤੀ ਗਈ ਹੈ।

ਇਸ ਯੋਜਨਾ ਨੇ ਦੇਸ਼ ਵਿੱਚ ਪ੍ਰਮੁੱਖ ਨੌਨ-ਫੌਸਿਲ ਈਂਧਨ ਅਧਾਰਿਤ ਉਤਪਾਦਨ ਲਈ ਮੋਹਰੀ ਕੇਂਦਰੀ ਦੀ ਪਹਿਚਾਣ ਕੀਤੀ ਹੈ ਜਿਸ  ਵਿੱਚ ਰਾਜਸਥਾਨ ਵਿੱਚ ਫਤਿਹਗੜ੍ਹ, ਭਾਦਲਾ, ਬੀਕਾਨੇਰ, ਗੁਜਰਾਤ ਵਿੱਚ ਖਾਵੜਾ, ਆਂਧਰਾ ਪ੍ਰਦੇਸ਼ ਵਿੱਚ ਅਨੰਤਪੁਰ, ਕੁਰਨੁਲ ਨਵਿਆਉਣਯੋਗ ਊਰਜਾ ਖੇਤਰ, ਤਮਿਲਨਾਡੂ ਅਤੇ ਗੁਜਰਾਤ ਵਿੱਚ ਸਮੁੰਦਰੀ ਕਿਨਾਰੇ ਸਮਰੱਥਾ ਨਵਿਆਉਣਯੋਗ ਊਰਜਾ ਸ਼ਾਮਲ ਹਨ। ਲਦਾਨ ਆਦਿ ਵਿੱਚ ਪਾਰਕ ਅਤੇ ਇਨ੍ਹਾਂ ਸੰਭਾਵਿਤ ਉਤਪਾਦਨ ਕੇਂਦਰਾਂ ਦੇ ਅਧਾਰ ‘ਤੇ ਟ੍ਰਾਂਸਮਿਸ਼ਨ ਸਿਸਟਮ ਦੀ ਯੋਜਨਾ ਬਣਾਈ ਗਈ ਹੈ।

ਅਨੁਮਾਨਿਤ ਨਿਯੋਜਿਤ ਟ੍ਰਾਂਸਮਿਸ਼ਨ ਸਿਸਟਮ ਅਕਸ਼ੈ ਊਰਜਾ ਵਿਕਾਸਕਰਤਾਵਾਂ ਨੂੰ ਸੰਭਾਵਿਤ ਉਤਪਾਦਨ ਸਥਾਨਾਂ ਅਤੇ ਨਿਵੇਸ਼ ਦੇ ਅਵਸਰਾਂ ਦੇ ਪੈਮਾਨੇ ਬਾਰੇ ਇੱਕ ਅਵਸਰ ਪ੍ਰਦਾਨ ਕਰੇਗੀ। ਇਸ ਦੇ ਇਲਾਵਾ, ਇਹ ਟ੍ਰਾਂਸਮਿਸ਼ਨ ਸੇਵਾ ਪ੍ਰਦਾਤਾਵਾਂ ਨੂੰ ਲਗਭਗ 2.44 ਲੱਖ ਕਰੋੜ ਰੁਪਏ ਦੇ ਨਿਵੇਸ਼ ਅਵਸਰ ਦੇ ਨਾਲ-ਨਾਲ ਟ੍ਰਾਂਸਮਿਸਨ ਖੇਤਰ ਵਿੱਚ ਉਪਲਬਧ ਵਿਕਾਸ ਅਵਸਰ ਦੀ ਪਰਿਕਲਪਨਾ ਵੀ ਪ੍ਰਦਾਨ ਕਰੇਗਾ।

2030 ਤੱਕ 500 ਗੀਗਾ ਵਾਟ ਨੌਨ-ਫੌਸਿਲ ਈਂਧਨ ਸਮਰੱਥਾ ਲਈ ਉਪਰੋਕਤ ਸੰਰਚਣ ਯੋਜਨਾ ਦੇ ਨਾਲ, ਪਾਰਦਰਸ਼ੀ ਬੋਲੀ ਪ੍ਰਣਾਲੀ, ਇੱਕ ਖੁੱਲਾ ਬਜ਼ਾਰ, ਇੱਕ ਜਲਦੀ ਵਿਵਾਦ ਸਮਾਧਾਨ ਪ੍ਰਣਾਲੀ ਦੇ ਨਾਲ ਭਾਰਤ ਅਕਸ਼ੈ ਊਰਜਾ ਵਿੱਚ ਨਿਵੇਸ਼ ਲਈ ਸਭ ਤੋਂ ਆਕਰਸ਼ਕ ਸਥਾਨਾਂ ਵਿੱਚੋਂ ਇੱਕ ਬਣਾ ਰਹੇਗਾ।

ਭਾਰਤ ਦੁਨੀਆ ਵਿੱਚ ਨਵਿਆਉਣਯੋਗ ਊਰਜਾ ਸਮਰੱਥਾਵਾਂ ਦੇ ਵਿਕਾਸ ਦੀ ਸਭ ਤੋਂ ਤੇਜ ਵਾਧਾ ਦਰ ਦੇ ਨਾਲ ਊਰਜਾ ਪਰਿਵਤਰਨ ਵਿੱਚ ਦੁਨੀਆ ਦੀ ਅਗਵਾਈ ਕਰਨ ਵਾਲਾਂ ਵਿੱਚੋਂ ਇੱਕ ਦੇ ਰੂਪ ਵਿੱਚ ਉਭਰਿਆ ਹੈ। ਭਾਰਤ ਦੀ ਊਰਜਾ ਪਰਿਵਤਰਨ ਵਿੱਚ ਵੱਡੀ ਮਹੱਤਵਆਕਾਂਖਿਆਂ ਹਨ ਅਤੇ ਸਾਲ 2030 ਤੱਕ 500 ਗੀਗਾ ਵਾਟ ਨੌਨ-ਫੌਸਿਲ ਈਂਧਨ ਅਧਾਰਿਤ ਬਿਜਲੀ ਸਮਰੱਥਾ ਸਥਾਪਿਤ ਕਰਨ ਦੀ ਯੋਜਨਾ ਹੈ ਤਾਕਿ ਸਵੱਛ ਈਂਧਨ ਵਿੱਚ ਸਾਲ 2030 ਤੱਕ ਸਥਾਪਿਤ ਸਮਰੱਥਾ ਦਾ 50% ਹਿੱਸਾ ਸ਼ਾਮਲ ਹੋਵੇ।

ਦੇਸ਼ ਵਿੱਚ ਵਾਤਾਵਰਣ ਵਿੱਚ ਸਥਾਪਿਤ ਬਿਜਲੀ ਉਤਪਾਦਨ ਸਮਰੱਥਾ 409 ਗੀਗਾ ਵਾਟ ਹੈ ਜਿਸ ਵਿੱਚ ਨੌਨ-ਫੌਸਿਲ ਈਂਧਨ ਸ੍ਰੌਤਾਂ ਨਾਲ 173 ਗੀਗਾ ਵਾਟ ਸਮਰੱਥਾ ਸ਼ਾਮਲ ਹੈ ਜੋ ਕੁੱਲ ਸਥਾਪਿਤ ਬਿਜਲੀ ਉਤਪਾਦਨ ਸਮਰੱਥਾ ਦਾ ਲਗਭਗ 42% ਹੈ।

ਸਾਲ 2030 ਤੱਕ ਨਿਯੋਜਿਤ ਨਵਿਆਉਣਯੋਗ ਸਮਰੱਥਾ ਨਾਲ ਬਿਜਲੀ ਉਤਪਾਦਨ ਲਈ ਇੱਕ ਮਜਬੂਤ ਟ੍ਰਾਂਸਮਿਸ਼ਨ ਸਿਸਟਮ ਨੂੰ ਪਹਿਲੇ ਤੋਂ ਸਥਾਪਿਤ ਕਰਨ ਦੀ ਜ਼ਰੂਰਤ ਹੈ ਕਿਉਂਕਿ ਪਵਨ ਅਤੇ ਸੌਰ ਊਰਜਾ ਅਧਾਰਿਤ ਉਤਪਾਦਨ ਪ੍ਰੋਜੈਕਟਾਂ ਦੀ ਨਿਰਮਾਣ ਮਿਆਦ ਸੰਬੰਧ ਟ੍ਰਾਂਸਮਿਸ਼ਨ ਸਿਸਟਮ ਦੀ ਤੁਲਨਾ ਵਿੱਚ ਬਹੁਤ ਘੱਟ ਹੈ। ਇਸ ਉਦੇਸ਼ ਨੂੰ ਪੂਰਾ ਕਰਨ ਲਈ ਇੱਕ ਵਿਆਪਕ ਯੋਜਨਾ ਨੂੰ ਅੰਤਿਮ ਰੂਪ ਦਿੱਤਾ ਗਿਆ ਹੈ ।

***

SS/IG

 (Release ID: 1882148) Visitor Counter : 46


Read this release in: Marathi , English , Hindi , Kannada