ਰੱਖਿਆ ਮੰਤਰਾਲਾ
ਵਾਈਸ ਚੀਫ਼ ਆਵ੍ ਆਰਮੀ ਸਟਾਫ ਮਲੇਸ਼ੀਆ ਦੇ ਦੌਰੇ 'ਤੇ ਰਵਾਨਾ
Posted On:
07 DEC 2022 10:46AM by PIB Chandigarh
ਥਲ ਸੈਨਾ ਉਪ ਪ੍ਰਮੁਖ ਲੈਫਟੀਨੈਂਟ ਜਨਰਲ ਬੀਐੱਸ ਰਾਜੂ 8 ਤੋਂ 10 ਦਸੰਬਰ 2022 ਤੱਕ ਮਲੇਸ਼ੀਆ ਦੀ ਤਿੰਨ ਦਿਨੀਂ ਯਾਤਰਾ ’ਤੇ ਹਨ। ਇਸ ਯਾਤਰਾ ਦੇ ਦੌਰਾਨ ਥਲ ਸੈਨਾ ਉਪ ਪ੍ਰਮੁੱਖ ਦੇਸ਼ ਦੇ ਸੀਨੀਅਰ ਸੈਨਾ ਅਤੇ ਨਾਗਰਿਕ ਅਗਵਾਈ ਦੇ ਨਾਲ ਅਨੇਕਾਂ ਬੈਠਕਾਂ ਦੇ ਮਾਧਿਅਮ ਰਾਹੀਂ ਭਾਰਤ ਅਤੇ ਮਲੇਸ਼ੀਆ ਦੇ ਦਰਮਿਆਨ ਉਤਕ੍ਰਿਸ਼ਟ ਰੱਖਿਆ ਸਹਿਯੋਗ ਨੂੰ ਅੱਗੇ ਵਧਾਉਣਗੇ।
ਥਲ ਸੈਨਾ ਉਪ ਪ੍ਰਮੁਖ ਮਲੇਸ਼ਿਆਈ ਸੈਨਾ ਦੇ ਉਪ ਪ੍ਰਮੁਖ ਅਤੇ ਮਲੇਸ਼ਿਆਈ ਹਥਿਆਰ ਬਲਾਂ ਦੇ ਚੀਫ਼ ਆਵ੍ ਸਫਾਟ ਨਾਲ ਮੁਲਾਕਾਤ ਕਰਨਗੇ, ਜਿੱਥੇ ਉੱਥੇ ਆਪਸੀ ਹਿਤ ਦੇ ਮੁੱਦਿਆਂ ’ਤੇ ਆਪਸੀ ਵਿਚਾਰ ਸਾਂਝੇ ਕਰਨਗੇ। ਉਹ ਮਲੇਸ਼ਿਆਈ ਇੰਸਟੀਟਿਊਟ ਆਵ੍ ਡਿਫੈਂਸ ਐਂਡ ਸਟ੍ਰੈਟੇਜਿਕ ਸਟੱਡੀਜ਼ ਦੇ ਸੀਈਓ ਦੇ ਨਾਲ ਵਿਆਪਕ ਚਰਚਾ ਵਿੱਚ ਵੀ ਸ਼ਾਮਲ ਹੋਣਗੇ। ਮਿਤੀ 9 ਨਵੰਬਰ 2022 ਨੂੰ ਥਲ ਸੈਨਾ ਉਪ ਪ੍ਰਮੁੱਖ ਸੰਯੁਕਤ ‘ਅਭਿਯਾਸ ਹਰਿਮਊ ਸ਼ਕਤੀ’ ਦੀਆਂ ਵਿਭਿੰਨ ਟ੍ਰੇਨਿੰਗ ਗਤੀਵਿਧੀਆਂ ਦਾ ਗਵਾਹ ਬਣਨਗੇ ਅਤੇ ਸੈਨਿਕਾਂ ਦੇ ਨਾਲ ਗੱਲਬਾਤ ਕਰਨਗੇ।
ਥਲ ਸੈਨਾ ਉਪ ਪ੍ਰਮੁੱਖ ਦੀ ਇਹ ਯਾਤਰਾ ਦੋਹੇ ਸੈਨਾਵਾਂ ਦੇ ਦਰਮਿਆਨ ਦੁਵੱਲੇ ਸਬੰਧਾਂ ਨੂੰ ਹੋਰ ਗਹਿਰਾ ਕਰੇਗੀ ਅਤੇ ਰਣਨੀਤਕ ਮੁੱਦਿਆਂ ’ਤੇ ਦੋਹਾਂ ਦੇ ਦਰਮਿਆਨ ਗਹਿਰੇ ਸਬੰਧ ਅਤੇ ਸਹਿਯੋਗ ਦੇ ਇੱਕ ਪ੍ਰੇਰਕ ਦੇ ਰੂਪ ਵਿੱਚ ਕਾਰਜ ਕਰੇਗੀ।
******************
ਐੱਸਸੀ/ਆਰਐੱਸਆਰ/ਵੀਕੇਵਾਈ
(Release ID: 1882134)
Visitor Counter : 140