ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ
ਮੁੰਬਈ ਵਿੱਚ ਪੈਕਮੈਕ ਏਸ਼ੀਆ 2022 ਵਿੱਚ ਪੈਕੇਜਿੰਗ ’ਤੇ ਅੰਤਰਰਾਸ਼ਟਰੀ ਕਾਨਫਰੰਸ ਅਤੇ ਖਰੀਦਦਾਰ ਵਿਕ੍ਰੇਤਾ ਸੰਮੇਲਨ ਦਾ ਆਯੋਜਨ
Posted On:
07 DEC 2022 6:04PM by PIB Chandigarh
ਸੂਖ਼ਮ, ਲਘੂ ਅਤੇ ਦਰਮਿਆਨੇ ਉੱਦਮ ਮੰਤਰਾਲੇ (ਐੱਮਐੱਸਐੱਮਈ) ਪੀਐੱਚਡੀ ਚੈਂਬਰ ਆਵ੍ ਕਾਮਰਸ ਐਂਡ ਇੰਡਸਟਰੀ ਦੇ ਨਾਲ ਸਾਂਝੇਦਾਰੀ ਵਿੱਚ 7-9 ਦਸੰਬਰ, 2022 ਨੂੰ ਮੁੰਬਈ ਵਿੱਚ ਪੈਕਮੈਕ ਏਸ਼ੀਆ ਅਤੇ ਤੇ ਖਰੀਦਦਾਰ ਵਿਕ੍ਰੇਤਾ ਸੰਮੇਲਨ ਵਿੱਚ ਪੈਕੇਜਿੰਗ ’ਤੇ ਅੰਤਰਰਾਸ਼ਟਰੀ ਪੱਧਰ ’ਤੇ ਵਿਸ਼ਾਲ ਕਾਨਫਰੰਸ ਦਾ ਆਯੋਜਨ ਕਰ ਰਿਹਾ ਹੈ।
ਉਦਘਾਟਨ ਸਮਾਰੋਹ ਵਿੱਚ ਅੱਜ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ, ਪੀਐੱਚਡੀਸੀਸੀਆਈ, ਆਈਪੀਐੱਮਐੱਮਆਈ, ਆਈਆਈਪੀ, ਡੀਜੀਐੱਫਟੀ ਦੇ ਕਰਮੀਆਂ, ਸ਼੍ਰੀਲੰਕਾ, ਬ੍ਰਿਟੇਨ, ਜਰਮਨੀ, ਬੰਗਲਾਦੇਸ਼, ਇਟਲੀ, ਘਾਨਾ, ਨੇਪਾਲ, ਭੂਟਾਨ, ਕੇਨੀਆ, ਸਪੇਨ, ਆਸਟ੍ਰੇਲੀਆ ਅਤੇ ਮਿਆਂਮਾਰ ਅਤੇ ਉਦਯੋਗ ਜਗਤ ਦੇ ਵਿਦੇਸ਼ੀ ਪ੍ਰਤੀਨਿਧੀਆਂ/ਬੁਲਾਰਿਆਂ ਨੇ ਮੁੱਖ ਬੁਲਾਰੇ ਦੇ ਰੂਪ ਵਿੱਚ ਵਿਭਿੰਨ ਤਕਨੀਕੀ ਸੈਸ਼ਨਾਂ ਵਿੱਚ ਹਿੱਸਾ ਲਿਆ। ਇਸ ਪ੍ਰੋਗਰਾਮ ਵਿੱਚ 200 ਤੋਂ ਅਧਿਕ ਸੂਖ਼ਮ, ਲਘੂ ਅਤੇ ਦਰਮਿਆਨ ਉੱਦਮ-ਐੱਮਐੱਸਐੱਮਈ ਹਿੱਸਾ ਲੈ ਰਹੇ ਹਨ।
ਵਿਸ਼ਾਲ ਅੰਤਰਾਰਾਸ਼ਟਰੀ ਸੰਮੇਲਨ ਅਤੇ ਅਤੇ ਖਰੀਦਦਾਰ ਵਿਕ੍ਰੇਤਾ ਬੈਠਕ ਦੇ ਦੌਰਾਨ ਈਪੀਆਰ, ਪੈਕੇਜਿੰਗਿ ਟੈਕਨੋਲੋਜੀ, ਬਾਇਓ ਡਿਗ੍ਰੇਡੇਬਲ ਪੈਕੇਜਿੰਗ ਸਮੱਗਰੀ, ਨਵੀਨਤਮ ਤਕਨੀਕ ਅਤੇ ਪੈਕੇਜਿੰਗ ਉਦਯੋਗ ਦੇ ਲਈ ਕਾਰੋਬਾਰੀ ਅਵਸਰ ਆਦਿ ਵਿੱਚ ਪੈਕੇਜਿੰਗ ਉਦਯੋਗ ਦੇ ਨਾਲ ਐੱਮਐੱਸਐੱਮਈ ਦੇ ਵਿਕਾਸ ਨੂੰ ਅੱਗੇ ਵਧਾਉਣ ਦੇ ਲਈ ਸਰਕਾਰੀ ਯੋਜਨਾਵਾਂ ’ਤੇ ਵਿਚਾਰ-ਵਟਾਂਦਰਾ ਕਰਨ ਦੇ ਉਦੇਯ ਨਾਲ ਵਿਭਿੰਨ ਤਕਨੀਕੀ ਸੈਸ਼ਨਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਦੇ ਇਲਾਵਾ, ਭਾਰਤੀ ਸੂਖ਼ਮ, ਲਘੂ ਅਤੇ ਦਰਮਿਆਨ ਉਦਯੋਗ ਦੇ ਨਾਲ ਤਕਨੀਕੀ ਸਹਿਯੋਗ ਲਈ ਬੀ2ਬੀ ਸੈਸ਼ਨ, ਅਤੇ ਖਰੀਦਦਾਰ ਵਿਕ੍ਰੇਤਾ ਬੈਠਕਾਂ ਵੀ ਆਯੋਜਿਤ ਕੀਤੀਆਂ ਜਾ ਰਹੀਆਂ ਹਨ, ਤਾਕਿ ਨਿਰਯਾਤ ਦੇ ਲਈ ਕਾਰੋਬਾਰੀ ਸੰਪਰਕ ਸਥਾਪਿਤ ਕੀਤੇ ਜਾ ਸਕਣ।
*****
ਐੱਮਜੇਪੀਐੱਸ
(Release ID: 1882089)
Visitor Counter : 95