ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਭਾਰਤ ਦੇ ਰਾਸ਼ਟਰਪਤੀ 8 ਤੋਂ 9 ਦਸੰਬਰ ਤੱਕ ਉਤਰਾਖੰਡ ਦਾ ਦੌਰਾ ਕਰਨਗੇ

Posted On: 07 DEC 2022 6:57PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ 8 ਤੋਂ 9 ਦਸੰਬਰ, 2022 ਤੱਕ ਉੱਤਰਾਖੰਡ ਦਾ ਦੌਰਾ ਕਰਨਗੇ।

8 ਦਸੰਬਰ, 2022 ਨੂੰ, ਰਾਸ਼ਟਰਪਤੀ ਉੱਤਰਾਖੰਡ ਸਰਕਾਰ ਦੁਆਰਾ ਦੇਹਰਾਦੂਨ ਵਿੱਚ ਆਯੋਜਿਤ ਕੀਤੇ ਜਾਣ ਵਾਲੇ ਇੱਕ ਨਾਗਰਿਕ ਅਭਿਨੰਦਨ ਸਮਾਰੋਹ ਵਿੱਚ ਸ਼ਾਮਲ ਹੋਣਗੇ। ਉਹ ਊਰਜਾ, ਸਿੱਖਿਆ, ਸੜਕਾਂ, ਟ੍ਰਾਂਸਪੋਰਟ ਅਤੇ ਸ਼ਹਿਰੀ ਵਿਕਾਸ ਨਾਲ ਸਬੰਧਿਤ ਉੱਤਰਾਖੰਡ ਦੇ ਵੱਖ-ਵੱਖ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ/ਨੀਂਹ ਪੱਥਰ ਵੀ ਰੱਖੇਣਗੇ।

9 ਦਸੰਬਰ, 2022 ਨੂੰ, ਰਾਸ਼ਟਰਪਤੀ ਲਾਲ ਬਹਾਦੁਰ ਸ਼ਾਸਤਰੀ ਨੈਸ਼ਨਲ ਅਕੈਡਮੀ ਆਵ੍ ਐਡਮਿਨਿਸਟ੍ਰੇਸ਼ਨ (LBSNAA), ਮਸੂਰੀ ਵਿਖੇ 97ਵੇਂ ਕਾਮਨ ਫਾਊਂਡੇਸ਼ਨ ਕੋਰਸ ਦੇ ਸਮਾਪਨ ਸਮਾਰੋਹ ਨੂੰ ਸੰਬੋਧਨ ਕਰਨਗੇ। ਉਸੇ ਦਿਨ, ਉਹ ਦੇਹਰਾਦੂਨ ਵਿਖੇ ਦੂਨ ਯੂਨੀਵਰਸਿਟੀ ਦੇ ਸਲਾਨਾ ਕਨਵੋਕੇਸ਼ਨ ਵਿੱਚ ਵੀ ਸ਼ਿਰਕਤ ਕਰਨਗੇ। 

 

*****

 

ਡੀਐੱਸ/ਬੀਐੱਮ


(Release ID: 1882002) Visitor Counter : 112


Read this release in: English , Urdu , Hindi