ਉਪ ਰਾਸ਼ਟਰਪਤੀ ਸਕੱਤਰੇਤ

ਕਿਸੇ ਵਿਅਕਤੀ ਨੂੰ ਸਫਲ ਬਣਾਉਣ ਦਾ ਸਭ ਤੋਂ ਵਧੀਆ ਤਰੀਕਾ ਹੈ ਉਸਨੂੰ ਜਵਾਬਦੇਹ ਬਣਾਉਣਾ - ਉਪ ਰਾਸ਼ਟਰਪਤੀ


ਆਈਆਰਐੱਸ ਅਧਿਕਾਰੀਆਂ ਦੇ 75ਵੇਂ ਬੈਚ ਦੇ ਆਫੀਸਰ ਟ੍ਰੇਨੀਜ਼ ਨੇ ਉਪ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ

ਉਪ ਰਾਸ਼ਟਰਪਤੀ ਨੇ ਪ੍ਰੋਬੇਸ਼ਨਰਾਂ ਨੂੰ ਕਿਹਾ - ਸਭ ਤੋਂ ਵੱਡੀ ਖੁਸ਼ੀ ਸਮਾਜ ਨੂੰ ਵਾਪਸ ਦੇਣ ਵਿੱਚ ਹੈ

Posted On: 06 DEC 2022 6:21PM by PIB Chandigarh

ਉਪ ਰਾਸ਼ਟਰਪਤੀ, ਸ਼੍ਰੀ ਜਗਦੀਪ ਧਨਖੜ ਨੇ ਅੱਜ ਰਾਸ਼ਟਰ ਦੀ ਤਰੱਕੀ ਲਈ ਪ੍ਰਣਾਲੀ ਵਿੱਚ ਪਾਰਦਰਸ਼ਤਾ ਅਤੇ ਜਵਾਬਦੇਹੀ ਦੀ ਮਹੱਤਤਾ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਕਿਸੇ ਵਿਅਕਤੀ ਨੂੰ ਸਫਲ ਬਣਾਉਣ ਦਾ ਸਭ ਤੋਂ ਵਧੀਆ ਤਰੀਕਾ ਉਸ ਨੂੰ ਜਵਾਬਦੇਹ ਬਣਾਉਣਾ ਹੈ, ਅਤੇ ਧੁੰਦਲਾਪਣ ਨਿਘਾਰ ਲਿਆਉਣ ਦਾ ਯਕੀਨੀ ਤਰੀਕਾ ਹੈ।

 

ਅੱਜ ਉਪ-ਰਾਸ਼ਟਰਪਤੀ ਨਿਵਾਸ ਵਿਖੇ ਆਈਆਰਐੱਸ ਅਧਿਕਾਰੀਆਂ ਦੇ 75ਵੇਂ ਬੈਚ ਦੇ ਅਫ਼ਸਰ ਸਿਖਿਆਰਥੀਆਂ ਨੂੰ ਸੰਬੋਧਨ ਕਰਦਿਆਂ ਉਪ ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਜਿੰਨੀ ਤਰੱਕੀ ਹੁਣ ਕਰ ਰਿਹਾ ਹੈ ਉਤਨੀ ਪਹਿਲਾਂ ਕਦੇ ਨਹੀਂ ਸੀ ਹੋਈ ਅਤੇ ਟੈਕਨੋਲੋਜੀ ਦੀ ਵੱਧਦੀ ਵਰਤੋਂ ਦੇ ਨਾਲ-ਨਾਲ ਸਾਹਸੀ ਸ਼ਾਸਨ ਸੁਧਾਰਾਂ ਨੇ ਪ੍ਰਣਾਲੀ ਨੂੰ ਨਿਰਪੱਖ ਅਤੇ ਪਾਰਦਰਸ਼ੀ ਬਣਾਇਆ ਹੈ। ਉਨ੍ਹਾਂ ਅੱਗੇ ਕਿਹਾ “ਇੱਕ ਅਜਿਹੀ ਵਾਤਾਵਰਣ ਪ੍ਰਣਾਲੀ ਬਣਾਈ ਗਈ ਹੈ ਜਿਸ ਵਿੱਚ ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਵਿੱਚ ਦਰਜ ਆਦਰਸ਼ਾਂ ਨੂੰ ਸਾਕਾਰ ਕੀਤਾ ਜਾ ਰਿਹਾ ਹੈ।”

 


 

ਅਫਸਰ ਸਿਖਿਆਰਥੀਆਂ ਨੂੰ ਭਾਰਤ ਦੀ ਵਿਕਾਸ ਕਹਾਣੀ ਦਾ ਹਿੱਸਾ ਬਣਨ ਲਈ ਪ੍ਰੇਰਿਤ ਕਰਦੇ ਹੋਏ, ਸ਼੍ਰੀ ਧਨਖੜ ਨੇ ਉਨ੍ਹਾਂ ਨੂੰ ਦ੍ਰਿੜ ਅਤੇ ਨਿਡਰ ਹੋਣ ਲਈ ਕਿਹਾ। ਉਨ੍ਹਾਂ ਨੇ ਨੌਜਵਾਨ ਪ੍ਰੋਬੇਸ਼ਨਰਾਂ ਨੂੰ ਕਿਹਾ ਕਿ ਅੰਤ ਵਿੱਚ, ਸੱਚਾਈ, ਪਾਰਦਰਸ਼ਤਾ ਅਤੇ ਇਮਾਨਦਾਰ ਹੋਣ ਦੀ ਸ਼ਕਤੀ ਅਥਾਹ ਹੁੰਦੀ ਹੈ।

 

ਸਰਕਾਰ ਦੀ 'ਵਧੇਰੇ ਸ਼ਾਸਨ ਅਤੇ ਘੱਟ ਸਰਕਾਰ' ਦੀ ਪਹੁੰਚ ਦੀ ਸ਼ਲਾਘਾ ਕਰਦੇ ਹੋਏ, ਉਪ ਰਾਸ਼ਟਰਪਤੀ ਨੇ ਕਿਹਾ ਕਿ ਸਭ ਤੋਂ ਵੱਡੀ ਖੁਸ਼ੀ ਅਤੇ ਸੰਤੁਸ਼ਟੀ ਸਮਾਜ ਨੂੰ ਵਾਪਸ ਦੇਣ ਅਤੇ ਲੋਕਾਂ ਦੀ ਸੇਵਾ ਕਰਨ ਵਿੱਚ ਹੈ।

 

ਇਸ ਮੌਕੇ ਸ਼੍ਰੀ ਪੀਸੀ ਮੋਦੀ, ਸਕੱਤਰ ਜਨਰਲ, ਰਾਜ ਸਭਾ, ਸ਼੍ਰੀ ਨਿਤਿਨ ਗੁਪਤਾ, ਚੇਅਰਮੈਨ, ਸੀਬੀਡੀਟੀ, ਇੰਡੀਅਨ ਰੇਵੇਨਿਊ ਸਰਵਿਸ (ਆਈਆਰਐੱਸ) ਦੇ 75ਵੇਂ ਬੈਚ ਦੇ ਅਫਸਰ ਸਿਖਿਆਰਥੀ ਅਤੇ ਐੱਨਏਡੀਟੀ ਦੇ ਫੈਕਲਟੀ ਮੈਂਬਰ ਮੌਜੂਦ ਸਨ।

 ******

 

ਐੱਮਐੱਸ/ਆਰਕੇ/ਡੀਪੀ



(Release ID: 1881458) Visitor Counter : 74


Read this release in: English , Urdu , Hindi