ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ

‘ਦਿਵਯ ਕਲਾ ਮੇਲਾ 2022’ ਸਵਾਮੀ ਵਿਵੇਕਾਨੰਦ ਰੋਡ, ਨੇਤਾਜੀ ਸੁਭਾਸ਼ ਚੰਦ੍ਰ ਬੋਸ ਦੀ ਪ੍ਰਤਿਮਾ ਦੇ ਕੋਲ ( ਕਰਤੱਵਯ ਪਥ), ਇੰਡੀਆ ਗੇਟ, ਨਵੀਂ ਦਿੱਲੀ ‘ਤੇ 2 ਤੋਂ 7 ਦਸੰਬਰ, 2022 ਤੱਕ ਆਯੋਜਿਤ ਕੀਤਾ ਜਾ ਰਿਹਾ ਹੈ


ਇਸ ਮੇਲੇ ਵਿੱਚ 22 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਲਗਭਗ 200 ਦਿੱਵਿਯਾਂਗ ਕਾਰੀਗਰ/ਕਲਾਕਾਰ ਅਤੇ ਉੱਦਮੀ ਆਪਣੇ ਉਤਪਾਦਾਂ ਅਤੇ ਕੌਸ਼ਲ ਦਾ ਪ੍ਰਦਰਸ਼ਨ ਕਰਨਗੇ

ਕੇਂਦਰੀ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰੀ ਡਾ. ਵੀਰੇਂਦਰ ਕੁਮਾਰ 2 ਦਸੰਬਰ, 2022 ਨੂੰ ਸ਼ਾਮ 4.00 ਵਜੇ ਇਸ ਪ੍ਰੋਗਰਾਮ ਦਾ ਉਦਘਾਟਨ ਕਰਨਗੇ

Posted On: 01 DEC 2022 2:17PM by PIB Chandigarh

ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰਾਲਾ ਦੇਸ਼ ਭਰ ਦੇ ਦਿੱਵਿਯਾਂਗ ਉੱਦਮੀਆਂ/ਕਾਰੀਗਰਾਂ ਦੇ ਉਤਪਾਦਾਂ ਅਤੇ ਸ਼ਿਲਪ ਕੌਸ਼ਲ ਦਾ ਪ੍ਰਦਰਸ਼ਨ ਕਰਨ ਦੇ ਲਈ 2 ਤੋਂ 7 ਦਸੰਬਰ, 2022 ਤੱਕ ਸਵਾਮੀ ਵਿਵੇਕਾਨੰਦ ਰੋਡ, ਨੇਤਾਜੀ ਸੁਭਾਸ਼ ਚੰਦ੍ਰ ਬੋਸ ਦੀ ਪ੍ਰਤਿਮਾ (ਕਰਤੱਵਯ ਪਥ) ਦੇ ਕੋਲ, ਇੰਡੀਆ ਗੇਟ, ਨਵੀਂ ਦਿੱਲੀ ਵਿੱਚ ‘ਦਿਵਯ ਕਲਾ ਮੇਲਾ’ ਦਾ ਆਯੋਜਨ ਕਰ ਰਿਹਾ ਹੈ। ਇਹ ਪ੍ਰੋਗਰਾਮ ਸੈਲਾਨੀਆਂ ਨੂੰ ਜੰਮੂ ਤੇ ਕਸ਼ਮੀਰ ਅਤੇ ਉੱਤਰ-ਪੂਰਬ ਰਾਜਾਂ ਸਹਿਤ ਦੇਸ਼ ਦੇ ਵਿਭਿੰਨ ਹਿੱਸਿਆਂ ਦੇ ਜੀਵੰਤ ਉਤਪਾਦਾਂ, ਹੈਂਡੀਕ੍ਰਾਪਟ, ਹੈਂਡਲੂਮ, ਐਂਬ੍ਰੌਏਡਰੀ ਦੇ ਕੰਮ ਅਤੇ ਡੱਬਾ ਬੰਦ ਖੁਰਾਕ ਪਦਾਰਥ ਆਦਿ ਨੂੰ ਇਕੱਠੇ ਦੇਖਣ ਦਾ ਰੋਮਾਂਚਕ ਅਨੁਭਵ ਪ੍ਰਦਾਨ ਕਰੇਗਾ। 

 

ਲਗਭਗ 22 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਲਗਭਗ 200 ਦਿੱਵਿਯਾਂਗ ਕਾਰੀਗਰ/ਕਲਾਕਾਰ ਅਤੇ ਉੱਦਮੀ ਆਪਣੇ ਉਤਪਾਦਾਂ ਅਤੇ ਕੌਸ਼ਲ ਦਾ ਪ੍ਰਦਰਸ਼ਨ ਕਰਨਗੇ। ਇਸ ਮੇਲੇ ਵਿੱਚ ਘਰ ਦੀ ਸਜਾਵਟ ਅਤੇ ਜੀਵਨ ਸ਼ੈਲੀ, ਕੱਪੜੇ, ਸਟੇਸ਼ਨਰੀ ਅਤੇ ਵਾਤਾਵਰਣ ਦੇ ਅਨੁਕੂਲ ਉਤਪਾਦ, ਪੈਕੇਜ਼ਡ ਫੂਡ, ਜੈਵਿਕ ਉਤਪਾਦ, ਖਿਡੌਣੇ ਅਤੇ ਉਪਹਾਰ, ਵਿਅਕਤੀਗਤ ਸਮਾਨ-ਗਹਿਣੇ, ਕਲੱਚ ਬੈਗ ਸ਼੍ਰੇਣੀ ਦੇ ਉਤਪਾਦਾਂ ਦਾ ਪ੍ਰਦਰਸ਼ਨ ਕੀਤਾ ਜਾਵੇਗਾ। ਇਹ ਮੇਲਾ ਸਾਰਿਆਂ ਦੇ ਲਈ ‘ਵੋਕਲ ਫੋਰ ਲੋਕਲ’ ਅਤੇ ਦਿੱਵਿਯਾਂਗ ਸ਼ਿਲਪਕਾਰਾਂ ਦੁਆਰਾ ਆਪਣੇ ਦ੍ਰਿੜ੍ਹ ਸੰਕਲਪ ਦੁਆਰਾ ਬਣਾਏ ਗਏ ਉਤਪਾਦਾਂ ਨੂੰ ਦੇਖਣ ਅਤੇ ਖਰੀਦਣ ਦਾ ਅਵਸਰ ਪ੍ਰਦਾਨ ਕਰੇਗਾ।

 

ਛੇ (6) ਦਿਨਾਂ ‘ਦਿਵਯ ਕਲਾ ਮੇਲਾ’ ਸਵੇਰੇ 11 ਵਜੇ ਤੋਂ ਰਾਤ 8.00 ਵਜੇ ਤੱਕ ਖੁਲੇਗਾ। ਜਿਸ ਵਿੱਚ ਦਿੱਵਿਯਾਂਗ ਕਲਾਕਾਰਾਂ ਅਤੇ ਜਾਣੇ-ਮਾਣੇ ਪੇਸ਼ੇਵਰਾਂ ਦੇ ਪ੍ਰਦਰਸ਼ਨਾਂ ਸਹਿਤ ਸੱਭਿਆਚਾਰ ਗਤੀਵਿਧੀਆਂ ਦੀ ਇੱਕ ਲੜੀ ਦਾ ਆਯੋਜਨ ਹੋਵੇਗਾ। ਇਸ ਆਯੋਜਨ ਵਿੱਚ ਸੈਲਾਨੀ ਦੇਸ਼ ਦੇ ਵਿਭਿੰਨ ਖੇਤਰਾਂ ਦੇ ਆਪਣੇ ਪਸੰਦੀਦਾ ਭੋਜਣ ਦਾ ਵੀ ਆਨੰਦ ਮਾਣ ਸਕਦੇ ਹੋ।

 

 

ਕੇਂਦਰੀ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰੀ, ਡਾ. ਵੀਰੇਂਦਰ ਕੁਮਾਰ ਕੱਲ੍ਹ ਸ਼ਾਮ (2 ਦਸੰਬਰ, 2022) ਨੂੰ 4.00 ਵਜੇ ਇਸ ਪ੍ਰੋਗਰਾਮ ਦਾ ਉਦਘਾਟਨ ਕਰਨਗੇ। ਇਸ ਅਵਸਰ ‘ਤੇ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਰਾਜ ਮੰਤਰੀ, ਸ਼੍ਰੀ ਰਾਮਦਾਸ ਅਠਾਵਲੇ ਅਤੇ ਸੁਸ਼੍ਰੀ ਪ੍ਰਤਿਮਾ ਭੌਮਿਕ ਵੀ ਮੌਜੂਦ ਰਹਿਣਗੇ।

 

ਇਸ ਵਿਭਾਗ ਦੇ ਕੋਲ ਦਿੱਵਿਯਾਂਗਜਨਾਂ ਦੀ ਕਲਾ ਨੂੰ ਹੁਲਾਰਾ ਦੇਣ ਦੀਆਂ ਸ਼ਾਨਦਾਰ ਯੋਜਨਾਵਾਂ ਹਨ, ਜਿਨ੍ਹਾਂ ਦੇ ਤਹਿਤ ‘ਦਿਵਯ ਕਲਾ ਮੇਲਾ’ ਹਰ ਸਾਲ ਆਯੋਜਿਤ ਕੀਤਾ ਜਾਵੇਗਾ ਅਤੇ ਇਹ ਦਿੱਲੀ ਤੱਕ ਹੀ ਸੀਮਿਤ ਨਹੀਂ ਹੋਵੇਗਾ, ਬਲਕਿ ਪੂਰੇ ਦੇਸ਼ ਵਿੱਚ ਇਸ ਦਾ ਆਯੋਜਨ ਕੀਤਾ ਜਾਵੇਗਾ।

*****

   

ਐੱਮਜੀ/ਆਰਕੇ/ਐੱਮਪੀਡਬਲਿਊ



(Release ID: 1880516) Visitor Counter : 82


Read this release in: Hindi , Urdu , English , Tamil , Telugu