ਵਣਜ ਤੇ ਉਦਯੋਗ ਮੰਤਰਾਲਾ

ਰਾਸ਼ਟਰੀ ਸੀਮਿੰਟ ਅਤੇ ਨਿਰਮਾਣ ਸਮੱਗਰੀ ਪਰਿਸ਼ਦ (ਐੱਨਸੀਬੀ) ਸੀਮਿੰਟ, ਕੰਕ੍ਰੀਟ ਅਤੇ ਨਿਰਮਾਣ ਸਮੱਗਰੀ ‘ਤੇ 17ਵੇਂ ਅੰਤਰਰਾਸ਼ਟਰੀ ਸੰਮੇਲਨ ਦਾ ਆਯੋਜਨ ਕਰੇਗੀ


ਸੰਮੇਲਨ ਦੀ ਥੀਮ “ਨੈੱਟ ਜ਼ੀਰੋ ਕਾਰਬਨ ਨਿਕਾਸੀ ਦੀ ਦਿਸ਼ਾ ਵਿੱਚ ਵਧਣਾ ਹੈ”

Posted On: 30 NOV 2022 4:14PM by PIB Chandigarh

ਭਾਰਤ ਸਰਕਾਰ ਦੇ ਵਣਜ ਤੇ ਉਦਯੋਗ ਮੰਤਰਾਲੇ ਦੇ ਪ੍ਰਸ਼ਾਸਨਿਕ ਕੰਟ੍ਰੋਲ ਦੇ ਤਹਿਤ ਇੱਕ ਪ੍ਰਮੁੱਖ ਅਨੁਸੰਧਾਨ ਤੇ ਵਿਕਾਸ ਸੰਸਥਾਨ, ਰਾਸ਼ਟਰੀ ਸੀਮਿੰਟ ਅਤੇ ਨਿਰਮਾਣ ਸਮੱਗਰੀ ਪਰਿਸ਼ਦ (ਐੱਨਸੀਬੀ) ਸੀਮਿੰਟ, ਕੰਕ੍ਰੀਟ ਅਤੇ ਨਿਰਮਾਣ ਸਮੱਗਰੀ ‘ਤੇ 17 ਵੇਂ ਅੰਤਰਰਾਸ਼ਟਰੀ ਸੰਮੇਲਨ ਦਾ ਆਯੋਜਨ ਕਰੇਗੀ। ਇਸ ਵਰ੍ਹੇ ਸੰਮੇਲਨ ਦੀ ਥੀਮ “ਨੈੱਟ ਜ਼ੀਰੋ ਕਾਰਬਨ ਨਿਕਾਸੀ ਦੀ ਦਿਸ਼ਾ ਵਿੱਚ ਵਧਣਾ ਹੈ।”

 

 

ਭਾਰਤ ਸਰਕਾਰ ਦੇ ਵਣਜ ਤੇ ਉਦਯੋਗ ਮੰਤਰਾਲੇ ਦੇ ਉਦਯੋਗ ਤੇ ਇੰਟਰਨਲ ਵਪਾਰ ਸੰਵਰਧਨ ਵਿਭਾਗ ਦੇ ਸਕੱਤਰ, ਸ਼੍ਰੀ ਅਨੁਰਾਗ ਜੈਨ 06 ਦਸੰਬਰ, 2022 ਨੂੰ ਅੰਤਰਰਾਸ਼ਟਰੀ ਸੰਮੇਲਨ ਦਾ ਉਦਘਾਟਨ ਕਰਨਗੇ। ਇਸ ਦੇ ਇਲਾਵਾ, 09 ਦਸੰਬਰ, 2022 ਨੂੰ ਆਯੋਜਿਤ ਹੋਣ ਵਾਲੇ ਸਮਾਪਨ ਸੈਸ਼ਨ ਵਿੱਚ ਭਾਰਤ ਸਰਕਾਰ ਦੇ ਵਣਜ ਤੇ ਉਦਯੋਗ ਰਾਜ ਮੰਤਰੀ ਸ਼੍ਰੀ ਸੋਮ ਪ੍ਰਕਾਸ਼ ਭਾਰਤੀ ਸੀਮਿੰਟ ਉਦਯੋਗ ਵਿੱਚ ਊਰਜਾ ਕੁਸ਼ਲਤਾ, ਵਾਤਾਵਰਣਗਤ ਉਤ੍ਰਿਸ਼ਟਤਾ, ਚਕ੍ਰੀਯ ਅਰਥਵਿਵਸਥਾ ਤੇ ਸੰਪੂਰਨ ਗੁਣਵੱਤਾ ਉਤਕ੍ਰਿਸ਼ਟਤਾ ਦੇ ਲਈ ਰਾਸ਼ਟਰੀ ਪੁਰਸਕਾਰ ਪ੍ਰਦਾਨ ਕਰਨਗੇ।

 

ਇਹ ਦੋ ਵਰ੍ਹਿਆਂ ਦੇ ਪ੍ਰੋਗਰਾਮ ਦਾ ਆਯੋਜਨ ਇਸ ਵਰ੍ਹੇ 6-9 ਦਸੰਬਰ, 2022 ਨੂੰ ਨਵੀਂ ਦਿੱਲੀ ਦੇ ਮਾਨੇਕਸ਼ੌ ਸੈਂਟਰ ਵਿੱਚ ਕੀਤਾ ਜਾਵੇਗਾ। ਇਹ ਸੰਮੇਲਨ ਦੁਨੀਆ ਦੇ ਸਭ ਤੋਂ ਵੱਡੇ ਪ੍ਰੋਗਰਾਮ ਬਣ ਕੇ ਉਭਰੇ ਹਨ ਹਨ ਜਿਸ ਵਿੱਚ ਦੁਨੀਆ ਭਰ ਦੇ ਸੀਮਿੰਟ ਅਤੇ ਨਿਰਮਾਣ ਉਦਯੋਗ ਹਿੱਸਾ ਲੈਣ ਲਈ ਉਤਸੁਕ ਹਨ।

ਆਗਾਮੀ ਕਾਨਫਰੰਸ ਨੂੰ ਭਾਰਤ ਅਤੇ ਦੁਨੀਆ ਭਰ ਦੇ ਵੱਖ-ਵੱਖ ਉਦਯੋਗ ਖੇਤਰਾਂ, ਸਰਕਾਰ, ਅਕਾਦਮਿਕ, ਮਸ਼ੀਨਰੀ ਨਿਰਮਾਤਾਵਾਂ ਅਤੇ ਸਲਾਹਕਾਰਾਂ ਤੋਂ ਭਰਵਾਂ ਹੁੰਗਾਰਾ ਮਿਲਿਆ ਹੈ।

 

 

ਪੈਨਲ ਚਰਚਾਵਾਂ ਅਤੇ ਉਦਯੋਗ ਤੇ ਸਿੱਖਿਆ ਜਗਤ ਦੇ ਉੱਘੇ ਸਪੀਕਰਾਂ ਤੋਂ ਇਲਾਵਾ, ਲਗਭਗ 150 ਟੈਕਨੀਕਲ ਪੱਤਰ ਕਰੀਬ 20 ਤਕਨੀਕੀ ਸੈਸ਼ਨਾਂ ਵਿੱਚ ਪੇਸ਼ ਕੀਤੇ ਜਾਣਗੇ। ਭਾਰਤ ਤੇ ਵਿਸ਼ਵ ਦੇ 80 ਤੋਂ ਜ਼ਿਆਦਾ ਅਗ੍ਰਣੀ ਉਪਕਰਣ ਮੈਨੂਫੈਕਚਰਰਾਂ ਤੇ ਸੇਵਾ ਪ੍ਰਦਾਤਾ ਵੀ ਸੰਮੇਲਨ ਦੇ ਦੌਰਾਨ ਆਪਣੀ ਟੈਕਨੋਲੋਜੀਕਲ ਕੁਸ਼ਲਤਾ, ਨਵੇਂ ਉਤਪਾਦਾਂ ਤੇ ਸੇਵਾਵਾਂ ਨੂੰ ਇੱਕ ਤਕਨੀਕੀ ਪ੍ਰਦਰਸ਼ਨੀ ਵਿੱਚ ਪ੍ਰਦਰਸ਼ਿਤ ਕਰਨਗੇ।

 

ਸੀਮਿੰਟ ਮੈਨੂਫੈਕਚਰਿੰਗ ਤੇ ਉਪਯੋਗ ਦੇ ਪੂਰੇ ਸਪੈਕਟ੍ਰਮ ਵਿੱਚ ਫੈਲੇ ਐੱਨਸੀਬੀ ਦੇ ਕਾਰਜ ਖੇਤਰ ਵਿੱਚ - ਪ੍ਰਕਿਰਿਆਵਾਂ, ਮਸ਼ੀਨਰੀ, ਨਿਰਮਾਣ ਪਹਿਲੂ, ਊਰਜਾ ਅਤੇ ਵਾਤਾਵਰਣ ਸੰਬੰਧੀ ਵਿਚਾਰਾਂ ਤੋਂ ਲੈ ਕੇ ਵਾਸਤਵਿਕ ਨਿਰਮਾਣ ਵਿੱਚ ਸਮੱਗਰੀਆਂ ਦੇ ਆਖਰੀ ਉਪਯੋਗ, ਨਿਰਮਾਣ ਪ੍ਰੋਜੈਕਟਾਂ ਦੀ ਧਰਡ ਪਾਰਟੀ ਗੁਣਵੱਤਾ ਆਸ਼ਵਾਸਨ ਸੇਵਾਵਾਂ, ਸਥਿਤੀ ਦੀ ਨਿਗਰਾਨੀ ਤੇ ਭਵਨਾਂ ਅਤੇ ਸੰਰਚਨਾਵਾਂ ਦੇ ਪੁਨਰਵਾਸ ਦੇ ਮਾਧਿਅਮ ਨਾਲ ਕੱਚੇ ਮਾਲ ਦੇ ਭੂ-ਵਿਗਿਆਨਕ ਖੋਜ ਸਾਰੇ ਸ਼ਾਮਲ ਹਨ।

 

ਇਹ ਸੀਮਿੰਟ ਅਤੇ ਨਿਰਮਾਣ ਉਦਯੋਗ ਦੇ ਵਾਧੇ ਅਤੇ ਵਿਕਾਸ ਨਾਲ ਸਬੰਧਿਤ ਆਪਣੀ ਨੀਤੀ ਅਤੇ ਯੋਜਨਾ ਗਤੀਵਿਧੀਆਂ ਦੇ ਨਿਰਮਾਣ ਦੇ ਲਈ ਸਰਕਾਰ ਨੂੰ ਜ਼ਰੂਰੀ ਸਹਾਇਤਾ ਪ੍ਰਦਾਨ ਕਰਨ ਦੇ ਲਈ ਨੋਡਲ ਏਜੰਸੀ ਦੇ ਰੂਪ ਵਿੱਚ ਕਾਰਜ ਕਰਦਾ ਹੈ।

ਇਹ ਦੇਸ਼ ਵਿੱਚ ਸੀਮਿੰਟ ਤੇ ਕੰਕ੍ਰੀਟ ਦੇ ਉਪਭੋਗਤਾਵਾਂ ਦੇ ਹਿਤਾਂ ਦੀ ਸੁਰੱਖਿਆ ਕਰਨ ਦੇ ਲਈ ਸਮਰਪਿਤ ਹੈ। ਐੱਨਸੀਬੀ ਦੇ ਹਿਤਧਾਰਕਾਂ ਵਿੱਚ ਸਰਕਾਰ, ਉਦਯੋਗ ਤੇ ਸਮਾਜ ਜੋ ਐੱਨਸੀਬੀ ਦੀ ਭੂਮਿਕਾ ਨੂੰ ਕ੍ਰਮਵਾਰ: ਰਾਸ਼ਟਰੀ ਜਵਾਬਦੇਹੀ ਦੇ ਡਿਸਚਾਰਜ, ਲੋੜੀਂਦੀ ਟੈਕਨੋਲੋਜੀ ਸਹਾਇਤਾ ਉਪਲਬਧ ਕਰਵਾਉਣ ਤੇ ਜੀਵਨ ਦੀ ਗੁਣਵੱਤਾ ਵਿੱਚ ਸੁਧਾਰ ਲਿਆਉਣ ਦੇ ਰੂਪ ਵਿੱਚ ਦੇਖਦੇ ਹਨ।

 

*********

ਏਡੀ/ਕੇਪੀ/ਐੱਮਐੱਸ



(Release ID: 1880422) Visitor Counter : 85


Read this release in: English , Urdu , Hindi , Tamil