ਖੇਤੀਬਾੜੀ ਮੰਤਰਾਲਾ
ਸਸਟੇਨੇਬਲ ਐਗ੍ਰੀਕਲਚਰ ਸਮਿਟ ਐਂਡ ਅਵਾਰਡਸ ਵਿੱਚ ਸ਼ਾਮਲ ਹੋਏ ਕੇਂਦਰੀ ਖੇਤੀਬਾੜੀ ਮੰਤਰੀ ਸ਼੍ਰੀ ਤੋਮਰ
ਸਰਕਾਰ ਯੁਵਾ ਪੀੜ੍ਹੀ ਨੂੰ ਖੇਤੀਬਾੜੀ ਖੇਤਰ ਵਿੱਚ ਪ੍ਰਵੇਸ਼ ਦੇ ਲਈ ਕਰ ਰਹੀ ਹੈ ਪ੍ਰੋਤਸਾਹਿਤ – ਸ਼੍ਰੀ ਤੋਮਰ
Posted On:
30 NOV 2022 8:57PM by PIB Chandigarh
ਕੇਂਦਰੀ ਖੇਤੀਬਾੜੀ ਤੇ ਕਿਸਾਨ ਕਲਿਆਣ ਮੰਤਰੀ ਸ਼੍ਰੀ ਨਰੇਂਦਰ ਸਿੰਘ ਤੋਮਰ ਨੇ ਕਿਹਾ ਹੈ ਕਿ ਅੱਜ ਪੜ੍ਹੇ-ਲਿਖੇ ਨੌਜਵਾਨ ਖੇਤੀਬਾੜੀ ਖੇਤਰ ਦੇ ਪ੍ਰਤੀ ਆਕਰਸ਼ਿਤ ਹੋ ਰਹੇ ਹਨ ਅਤੇ ਖੇਤੀਬਾੜੀ ਖੇਤਰ ਵਿੱਚ ਪ੍ਰਵੇਸ਼ ਦੇ ਲਈ ਸਰਕਾਰ ਵਿਭਿੰਨ ਯੋਜਨਾਵਾਂ-ਪ੍ਰੋਗਰਾਮਾਂ ਦੇ ਮਾਧਿਅਮ ਨਾਲ ਉਨ੍ਹਾਂ ਨੂੰ ਲਗਾਤਾਰ ਪ੍ਰੋਤਸਾਹਿਤ ਕਰ ਰਹੀ ਹੈ। ਸ਼੍ਰੀ ਤੋਮਰ ਨੇ ਇਹ ਗੱਲ ਅੱਜ ਦਿੱਲੀ ਵਿੱਚ ਫਿੱਕੀ (FICCI) ਦੁਆਰਾ ਆਯੋਜਿਤ ਦੂਸਰੇ ਸਸਟੇਨੇਬਲ ਐਗ੍ਰੀਕਲਚਰ ਸਮਿਟ ਐਂਡ ਅਵਾਰਡ ਸਮਾਰੋਹ ਵਿੱਚ ਮੁੱਖ ਮਹਿਮਾਨ ਦੇ ਰੂਪ ਵਿੱਚ ਕਹੀ।
ਸ਼੍ਰੀ ਤੋਮਰ ਨੇ ਭਾਰਤੀ ਖੇਤੀਬਾੜੀ ਖੇਤਰ ਵਿੱਚ ਇੱਕ ਸਮੁੱਚਾ ਦ੍ਰਿਸ਼ਟੀਕੋਣ ਅਪਣਾਉਣ ‘ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਖੇਤੀਬਾੜੀ ਖੇਤਰ ਵਿੱਚ ਸੰਤੁਲਿਤ-ਸੰਪੂਰਨਤਾ ਦੀ ਦ੍ਰਿਸ਼ਟੀ ਰੱਖਣ ਦੀ ਜ਼ਰੂਰਤ ਹੈ, ਜਿਸ ਨਾਲ ਖੇਤਰ ਦਾ ਹੋਰ ਤੇਜ਼ੀ ਨਾਲ ਵਿਕਾਸ ਹੋਵੇਗਾ। ਸ਼੍ਰੀ ਤੋਮਰ ਨੇ ਕਿਹਾ ਕਿ ਖੇਤੀਬਾੜੀ ਖੇਤਰ ਵਿੱਚ ਅਸੀਂ ਸਿਰਫ ਕੁਝ ਫਸਲਾਂ ‘ਤੇ ਧਿਆਨ ਕੇਂਦ੍ਰਿਤ ਕਰਨ ਦੀ ਬਜਾਏ ਸਾਰੀਆਂ ਫਸਲਾਂ ਦੇ ਲਈ ਵਿਵਿਧ ਦ੍ਰਿਸ਼ਟੀ ਰੱਖਣੀ ਚਾਹੀਦੀ ਹੈ, ਜਿਸ ਵਿੱਚ ਉਤਪਾਦਨ ਤੇ ਉਤਪਾਦਕਤਾ ਵਧਾਉਣਾ ਆਦਿ ਸ਼ਾਮਲ ਹਨ। ਸ਼੍ਰੀ ਤੋਮਰ ਨੇ ਕਿਹਾ ਕਿ ਖੇਤੀਬਾੜੀ, ਹਮੇਸ਼ਾ ਤੋਂ ਸਾਡੇ ਦੇਸ਼ ਦੀ ਪ੍ਰਧਾਨਤਾ ਰਹੀ ਹੈ ਅਤੇ ਸਾਡੀ ਭਾਰਤੀਆਂ ਦੀ ਇਸ ਵਿੱਚ ਨਿਪੁਣਤਾ ਰਹੀ ਹੈ। ਖੁਰਾਕ ਸੁਰੱਖਿਆ ਦੇ ਲਈ ਤਾਂ ਖੇਤੀਬਾੜੀ ਜ਼ਰੂਰੀ ਹੈ ਹੀ, ਵਰਤਮਾਨ ਰਾਜਨੀਤਿਕ ਪਰਿਦ੍ਰਿਸ਼ ਵਿੱਚ ਪੜੋਸੀ, ਮਿੱਤਰ ਤੇ ਅਭਾਵਗ੍ਰਸਤ ਦੇਸ਼ਾਂ ਨੂੰ ਵੀ ਸਾਡੇ ਤੋਂ ਮਦਦ ਦੀ ਜ਼ਰੂਰਤ ਹੈ, ਜਿਸ ਦੇ ਲਈ ਵੀ ਸਾਡਾ ਖੇਤੀਬਾੜੀ ਖੇਤਰ ਮਹੱਤਵਪੂਰਨ ਹੈ।
ਸ਼੍ਰੀ ਤੋਮਰ ਨੇ ਭਾਰਤੀ ਪਰੰਪਰਾ ਵਿੱਚ ਮਿਲੇਟਸ (ਪੋਸ਼ਕ-ਅਨਾਜ) ਦਾ ਮਹੱਤਵ ਦੱਸਦੇ ਹੋਏ ਕਿਹਾ ਕਿ ਮਿਲੇਟਸ ਦੀ ਮੰਗ ਤੇ ਉਪਭੋਗ ਵਿਸ਼ਵ ਪੱਧਰ ‘ਤੇ ਵਧ ਰਿਹਾ ਹੈ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਭਾਰਤ ਦੀ ਪਹਿਲ ‘ਤੇ ਸੰਯੁਕਤ ਰਾਸ਼ਟਰ ਨੇ 2023 ਨੂੰ ‘ਅੰਤਰਰਾਸ਼ਟਰੀ ਪੋਸ਼ਕ-ਅਨਾਜ ਵਰ੍ਹੇ’ ਦੇ ਰੂਪ ਵਿੱਚ ਮਨਾਉਣ ਦਾ ਐਲਾਨ ਕੀਤਾ ਹੈ, ਜਿਸ ਦੇ ਲਈ ਸਰਕਾਰ ਦੁਆਰਾ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਪ੍ਰਧਾਨ ਮੰਤਰੀ ਸ਼੍ਰੀ ਮੋਦੀ ਚਾਹੁੰਦੇ ਹਨ ਕਿ ਪੋਸ਼ਕ-ਅਨਾਜ ਨੂੰ ਭੋਜਣ ਦੀ ਥਾਲੀ ਵਿੱਚ ਮੁੜ-ਸਨਮਾਨ ਮਿਲੇ, ਜਿਵੇਂ ਪਹਿਲਾਂ ਮਿਲਦਾ ਸੀ।
ਸ਼੍ਰੀ ਤੋਮਰ ਨੇ ਕਿਹਾ ਕਿ ਸ਼੍ਰੀ ਮੋਦੀ ਦੇ ਪ੍ਰਧਾਨ ਮੰਤਰੀ ਬਣਨ ਦੇ ਬਾਅਦ ਦੇਸ਼ ਦੇ ਖੇਤੀਬਾੜੀ ਖੇਤਰ ਵਿੱਚ ਇੱਕ ਅਲੱਗ ਹੀ ਉਤਸ਼ਾਹ ਦਾ ਮਾਹੌਲ ਬਣਿਆ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਵਿੱਚ ਲਗਭਗ 86 ਪ੍ਰਤੀਸ਼ਤ ਛੋਟੇ ਕਿਸਾਨ ਹਨ, ਜਿਨ੍ਹਾਂ ਨੂੰ ਹੁਲਾਰਾ ਦੇਣ ਦੇ ਲਈ ਕੇਂਦਰ ਸਰਕਾਰ ਨੇ 6,865 ਕਰੋੜ ਰੁਪਏ ਦੇ ਖਰਚ ਨਾਲ 10 ਹਜ਼ਾਰ ਨਵੇਂ ਐੱਫਪੀਓ ਦਾ ਗਠਨ ਕਰਨ ਦੀ ਸਕੀਮ ਲਿਆਉਣ ਸਹਿਤ ਅਨੇਕ ਕਦਮ ਉਠਾਏ ਹਨ। ਕੇਂਦਰ ਸਰਕਾਰ ਛੋਟੇ ਕਿਸਾਨਾਂ ਦੀ ਰਿਆਇਤੀ ਵਿਆਜ਼ ‘ਤੇ ਛੋਟੀ ਮਿਆਦ ਦੇ ਲੋਨ ਪ੍ਰਦਾਨ ਕਰ ਰਹੀ ਹੈ, ਜਿਸ ਦੀ ਸੀਮਾ ਵਧਾ ਕੇ 18 ਲੱਖ ਕਰੋੜ ਰੁਪਏ ਕੀਤੀ ਗਈ ਹੈ। ਦੇਸ਼ ਭਰ ਵਿੱਚ ਖੇਤੀਬਾੜੀ ਬੁਨਿਆਦੀ ਢਾਂਚੇ ਵਿੱਚ ਗੈਪਸ ਭਰਨ ‘ਤੇ ਵੀ ਕੇਂਦਰ ਸਰਕਾਰ ਨੇ ਧਿਆਨ ਕੇਂਦ੍ਰਿਤ ਕੀਤਾ ਹੈ। ਇਸ ਦੇ ਲਈ ਸਰਕਾਰ ਨੇ ਇੱਕ ਲੱਖ ਕਰੋੜ ਰੁਪਏ ਦਾ ਖੇਤੀਬਾੜੀ ਇਨਫ੍ਰਾਸਟ੍ਰਕਚਰ ਫੰਡ ਸਥਾਪਿਤ ਕੀਤਾ ਹੈ, ਉੱਥੇ ਪਸ਼ੂ ਪਾਲਨ, ਮੱਚੀ ਪਾਲਨ ਸਹਿਤ ਖੇਤੀਬਾੜੀ ਨਾਲ ਸਬੰਧਿਤ ਖੇਤਰਾਂ ਵਿੱਚ ਵੀ ਸੁਧਾਰ ਦੇ ਲਈ ਅਨੇਕ ਠੋਸ ਉਪਾਅ ਕੀਤੇ ਗਏ ਹਨ। ਉਨ੍ਹਾਂ ਨੇ ਖੇਤੀਬਾੜੀ ਖੇਤਰ ਵਿੱਚ ਟੈਕਨੋਲੋਜੀ ਦਾ ਮਹੱਤਵ ਦੱਸਦੇ ਹੋਏ ਕਿਹਾ ਕਿ ਸਰਕਾਰ ਨੇ ਖੇਤੀਬਾੜੀ ਵਿੱਚ ਡ੍ਰੋਨ ਉਪਯੋਗ ਦੀ ਅਨੁਮਤੀ ਦਿੱਤੀ ਹੈ, ਉੱਥੇ ਖੇਤੀਬਾੜੀ ਖੇਤਰ ਵਿੱਚ ਜਲਵਾਯੂ ਪਰਿਵਰਤਨ ਦੇ ਪ੍ਰਭਾਵ ਨੂੰ ਘੱਟ ਕਰਨ ਦੇ ਲਈ ਕੁਦਰਤੀ ਤੇ ਜੈਵਿਕ ਖੇਤੀ ‘ਤੇ ਜੋਰ ਦੇਣ ਦੇ ਨਾਲ-ਨਾਲ ਸੂਖਮ ਸਿੰਚਾਈ ਦੇ ਦਾਇਰੇ ਦਾ ਵੀ ਵਿਸਤਾਰ ਕੀਤਾ ਜਾ ਰਿਹਾ ਹੈ।
ਇਸ ਅਵਸਰ ‘ਤੇ ਖੇਤੀਬਾੜੀ ਮੰਤਰਾਲੇ ਦੇ ਸੰਯੁਕਤ ਸਕੱਤਰ ਸ਼੍ਰੀ ਪ੍ਰਵੀਣ ਸੈਮੁਅਲ ਸਹਿਤ ਫਿੱਕੀ (FICCI) ਤੇ ਯੈੱਸ ਬੈਂਕ ਦੇ ਕਈ ਅਧਿਕਾਰੀ ਤੇ ਉੱਦਮੀ ਮੌਜੂਦ ਸਨ।
****
ਐੱਸਐੱਨਸੀ/ਪੀਕੇ/ਐੱਮਐੱਸ
(Release ID: 1880258)
Visitor Counter : 155