ਵਾਤਾਵਰਣ,ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ
azadi ka amrit mahotsav

ਭੁਬਨੇਸ਼ਵਰ ਵਿੱਚ ਸੁਮੰਗਲਮ ਪੰਚਮਹਾਭੂਤ ਸੰਮੇਲਨ ਲੜੀ ‘ਵਾਯੂ- ਇੱਕ ਮਹੱਤਵਪੂਰਨ ਜੀਵਨ ਸ਼ਕਤੀ’ ਦਾ ਆਯੋਜਨ ਕੀਤਾ ਜਾਵੇਗਾ

Posted On: 30 NOV 2022 11:05AM by PIB Chandigarh

ਆਜ਼ਾਦੀ ਦੇ 75ਵੇਂ ਵਰ੍ਹੇ ਵਿੱਚ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੀ ਭਾਵਨਾ ਦਾ ਉਤਸਵ ਮਨਾਉਣ ਅਤੇ ਦੇਸ਼ ਵਿੱਚ ਸਵੱਛ ਵਾਯੂ ਦੀ ਜ਼ਰੂਰਤ ‘ਤੇ ਚੈਨਲ ਡਾਯਲੌਗ (ਸੰਵਾਦ) ਦੇ ਲਈ ਓੜੀਸ਼ਾ ਦੇ ਭੁਬਨੇਸ਼ਵਰ ਸਥਿਤ ਸਿੱਖਿਆ ‘ਓ’ ਅਨੁਸੰਧਾਨ ਯੂਨੀਵਰਸਿਟੀ ਵਿੱਚ 2 ਤੋਂ 4 ਦਸੰਬਰ, 2022 ਤੱਕ ‘ਵਾਯੂ- ਇੱਕ ਮਹੱਤਵਪੂਰਨ ਜੀਵਨ ਸ਼ਕਤੀ’ ਸੰਮੇਲਨ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਸੰਮੇਲਨ ਜਲਵਾਯੂ ਪਰਿਵਰਤਨ ਤੇ ਪ੍ਰਦੂਸ਼ਨ ਕੰਟ੍ਰੋਲ ਨੂੰ ਲੈ ਕੇ ਵਿਗਿਆਨਿਕ ਚਰਚਾ ਤੋਂ ਲੈ ਕੇ ਪ੍ਰਾਚੀਨ ਸ਼ਾਸਤ੍ਰਾਂ ਅਤੇ ਗ੍ਰੰਥਾਂ ਨਾਲ ਵਾਯੂ ਗੁਣਵੱਤਾ ‘ਤੇ ਸਾਡੀ ਸਮਝ ਨੂੰ ਸਮ੍ਰਿੱਧ ਕਰਨ ਤੱਕ ਵਿਭਿੰਨ ਵਾਯੂ ਗੁਣਵੱਤਾ ਮੁੱਦਿਆਂ ‘ਤੇ ਕੇਂਦ੍ਰਿਤ ਹੈ।

 

ਓੜੀਸ਼ਾ ਦੇ ਰਾਜਪਾਲ ਮਾਣਯੋਗ ਪ੍ਰੋਫੈਸਰ ਗਣੇਸ਼ੀ ਲਾਲ, ਕੇਂਦਰੀ ਵਾਤਾਵਰਣ, ਵਣ ਅਤੇ ਜਲਵਾਯੂ ਪਰਿਵਰਤਨ ਮੰਤਰੀ ਸ਼੍ਰੀ ਭੂਪੇਂਦਰ ਯਾਦਵ, ਕੇਂਦਰੀ ਸਿੱਖਿਆ ਤੇ ਕੌਸ਼ਲਵਿਕਾਸ ਅਤੇ ਉੱਦਮਤਾ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ, ਕੇਂਦਰੀ ਵਾਤਾਵਰਣ, ਵਣ ਅਤੇ ਜਲਵਾਯੂ ਪਰਿਵਰਤਨ ਰਾਜ ਮੰਤਰੀ ਸ਼੍ਰੀ ਅਸ਼ਵਿਨੀ ਕੁਮਾਰ ਚੌਬੇ, ਕਟਕ ਦੇ ਸਾਂਸਦ ਸ਼੍ਰੀ ਭਰਤਰੁਹਾਰੀ ਮਹਿਤਾਬ, ਭੁਬਨੇਸ਼ਵਰ ਦੀ ਸਾਂਸਦ ਸ਼੍ਰੀਮਤੀ ਅਪਰਾਜਿਤਾ ਸਾਰੰਗੀ ਅਤੇ ਦੇਸ਼ ਭਰ ਦੇ ਪ੍ਰਤਿਸ਼ਠਿਤ ਗਣਮਾਣ ਵਿਅਕਤੀ ਇਸ ਪ੍ਰੋਗਰਾਮ ਦੀ ਗਰਿਮਾ ਵਧਾਉਣਗੇ।

 

ਪੰਚਮਹਾਭੂਤ ਦੀ ਅਵਧਾਰਣਾ ਦੇ ਅਨੁਸਾਰ ਕੁਦਰਤ ਵਿੱਚ ਸਭ ਕੁਝ ਪ੍ਰਿਥਵੀ, ਜਲ, ਅੱਗ, ਵਾਯੂ ਅਤੇ ਪੁਲਾੜ ਪੰਜ ਤੱਤਾਂ ਨਾਲ ਮਿਲ ਕੇ ਬਣਿਆ ਹੈ। ਇਨ੍ਹਾਂ ਵਿੱਚੋਂ ਕਿਸੇ ਵੀ ਤੱਤ ਦਾ ਅਸੰਤੁਲਨ ਜਾਂ ਖਤਰਾ ਮਾਨਵਤਾ ਦੇ ਕਲਿਆਣ ਦੇ ਲਈ ਖਤਰਾ ਹੈ। ਇਸ ਪ੍ਰਕਾਰ ਜੀਵਨ ਸ਼ਕਤੀ ਅਤੇ ਚੰਗੀ ਸਿਹਤ ਨੂੰ ਬਣਾਏ ਰੱਖਣ ਦੇ ਲਈ ਸਵੱਛ ਵਾਯੂ ਮਹੱਤਵਪੂਰਨ ਹੈ। ਇਸ ਵਾਯੂ ਸੰਮੇਲਨ ਦਾ ਉਦੇਸ਼ ਸਾਰੇ ਮਹੱਤਵੂਰਨ ਹਿਤਧਾਰਕਾਂ ਨੂੰ ਇਕੱਠੇ ਲਿਆ ਕੇ ਰਾਸ਼ਟਰੀ ਸਵੱਛ ਵਾਯੂ ਪ੍ਰੋਗਰਾਮ ਵਿੱਚ ਨਿਰਧਾਰਿਤ ਸਾਡੇ ਵਾਯੂ ਗੁਣਵੱਤਾ ਲਕਸ਼ਾਂ ਨੂੰ ਪ੍ਰਾਪਤ ਕਰਨ ਦੇ ਲਈ ਸਰਕਾਰਾਂ ਦੇ ਵੱਲੋਂ ਕੀਤੇ ਗਏ ਬਹੁਆਯਾਮੀ ਪ੍ਰਯਤਨਾਂ ਦਾ ਨਿਰਮਾਣ ਕਰਨਾ ਹੈ।

 

ਸਵੱਛ ਵਾਯੂ ਲਕਸ਼ਾਂ ਨੂੰ ਪ੍ਰਾਪਤ ਕਰਨ ਦੇ ਆਪਣੇ ਪ੍ਰਯਤਨਾਂ ਵਿੱਚ ਸਾਡੇ ਸ਼ਹਿਰਾਂ ਦੀਆਂ ਉਪਲਬਧੀਆਂ ਦਾ ਉਤਸਵ ਮਨਾਉਣ ਦੇ ਲਈ, ਸਵੱਛ ਵਾਯੂ ਸਰਵੇਕਸ਼ਨ ‘ਤੇ ਅਧਾਰਿਤ ‘ਰਾਸ਼ਟਰੀ ਸਵੱਛ ਵਾਯੂ ਸ਼ਹਿਰ’ ਪੁਰਸਕਾਰ ਵਾਯੂ ਗੁਣਵੱਤਾ ਲਕਸ਼ਾਂ ਨੂੰ ਪੂਰਾ ਕਰਨ ਅਤੇ ਸੁਧਾਰਾਤਮਕ, ਨਿਵਾਰਕ ਨਿਊਨੀਕਰਣ ਕਾਰਜਾਂ ਦੇ ਲਾਗੂਕਰਨ ਦੇ ਲਈ ਸਰਵਸ਼੍ਰੇਸ਼ਠ ਪ੍ਰਦਰਸ਼ਨ ਕਰਨ ਵਾਲੇ ਨੌ ਸ਼ਹਿਰਾਂ ਨੂੰ ਦਿੱਤਾ ਜਾਵੇਗਾ। ਇਨ੍ਹਾਂ ਸ਼ਹਿਰਾਂ ਨੂੰ ਸਵੱਛ ਵਾਯੂ ਲਕਸ਼ਾਂ ਦੀ ਦਿਸ਼ਾ ਵਿੱਚ ਹੋਰ ਅਧਿਕ ਠੋਸ ਕਾਰਵਾਈ ਕਰਨ ਨੂੰ ਲੈ ਕੇ ਪ੍ਰੇਰਿਤ ਕਰਨ ਦੇ ਲਈ ਲਗਭਗ 5 ਕਰੋੜ ਰੁਪਏ ਦਾ ਕੁੱਲ ਨਕਦ ਪੁਰਸਕਾਰ ਪ੍ਰਦਾਨ ਕੀਤਾ ਜਾਵੇਗਾ।

 

ਦੇਸ਼ ਦੇ ਨੌਜਵਾਨਾਂ ਨੂੰ ਰਚਨਾਤਮਕ ਤੌਰ ‘ਤੇ ਜੋੜਣ ਅਤੇ ਵਾਯੂ ਗੁਣਵੱਤਾ ਦੀਆਂ ਚੁਣੌਤੀਆਂ ਦੇ ਸਮਾਧਾਨ ਨਾਲ ਸਬੰਧਿਤ ਆਪਣੇ ਅਭਿਨਵ ਵਿਚਾਰਾਂ ਨੂੰ ਸਾਹਮਣੇ ਰੱਖਣ ਨੂੰ ਲੈ ਕੇ ਉਨ੍ਹਾਂ ਨੂੰ ਇੱਕ ਮੰਚ ਦੇਣ ਦੇ ਲਈ 2 ਦਸੰਬਰ, 2022 ਨੂੰ ਇੱਕ ਯੁਵਾ ਸੈਸ਼ਨ ਦਾ ਆਯੋਜਨ ਕੀਤਾ ਜਾਵੇਗਾ। ਇਸ ਵਿੱਚ ਵਿਦਿਆਰਥੀ ਵਾਯੂਮੰਡਲੀ ਵਿਗਿਆਨ, ਜਲਵਾਯੂ ਪਰਿਵਰਤਨ, ਮਨੁੱਖੀ ਸਿਹਤ, ਹੈਰੀਟੇਜ ਸਟਡੀਜ਼, ਖੇਤੀਬਾੜੀ ਮੁੱਦਿਆਂ ਅਤੇ ਸ਼ਮਨ ਉਪਾਵਾਂ ‘ਤੇ ਵਿਚਾਰ-ਵਟਾਂਦਰਾ ਸੈਸ਼ਨਾਂ ਵਿੱਚ ਸ਼ਾਮਲ ਹੋਣਗੇ। ਇਸ ਦੇ ਇਲਾਵਾ ਵਾਯੂ ਦੀ ਗੁਣਵੱਤਾ ਤੇ ਕੁਦਰਤੀ ਵਿਕਲਪਾਂ ‘ਤੇ ਜਨ ਜਾਗਰੂਕਤਾ ਵਧਾਉਣ ਅਤੇ ਓੜੀਸ਼ਾ ਦੀ ਵਿਰਾਸਤ ਨੂੰ ਪ੍ਰਦਰਸ਼ਿਤ ਕਰਨ ਦੇ ਲਈ ਇੱਕ ਪ੍ਰਦਰਸ਼ਨੀ ਵੀ ਆਯੋਜਿਤ ਕੀਤੀ ਜਾਵੇਗੀ।

 

ਇਸ ਸੰਮੇਲਨ ਵਿੱਚ 500 ਤੋਂ ਵੱਧ ਪ੍ਰਤੀਭਾਗੀ ਹਿੱਸਾ ਲੈਣਗੇ। ਇਨ੍ਹਾਂ ਵਿੱਚ ਮਾਹਿਰਾਂ, ਵਿਦਿਆਰਥੀਆਂ, ਅਕਾਦਮੀਆਂ, ਰਾਜ ਪ੍ਰਦੂਸ਼ਨ ਕੰਟ੍ਰੋਲ ਬੋਰਡ, ਪ੍ਰਦੂਸ਼ਣ ਕੰਟ੍ਰੋਲ ਕਮੇਟੀਆਂ, ਮਿਉਂਸੀਪਲ ਕਮਿਸ਼ਨਰਾਂ, ਰਾਜ ਦੇ ਵਾਤਾਵਰਣ ਸਕੱਤਰ, ਵਿਗਿਆਨਿਕ ਅਤੇ ਇੰਜੀਨੀਅਰਿੰਗ ਸ਼ਾਮਲ ਹਨ। ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਤਹਿਤ ਸੰਚਾਲਿਤ ਸਮਾਰੋਹਾਂ ਵਿੱਚ ਜਨ ਭਾਗੀਦਾਰੀ ਨੂੰ ਵਧਾਉਣ ਦੇ ਲਈ ਇਹ ਇੱਕ ਵਿਸ਼ਾਲ ਭਾਗੀਦਾਰੀ ਪ੍ਰੋਗਰਾਮ ਹੋਵੇਗਾ।

***

ਐੱਚਐੱਸ/ਐੱਸਐੱਸਵੀ


(Release ID: 1880257) Visitor Counter : 127


Read this release in: English , Urdu , Hindi , Odia , Tamil