ਕਬਾਇਲੀ ਮਾਮਲੇ ਮੰਤਰਾਲਾ
azadi ka amrit mahotsav

ਰਾਸ਼ਟਰੀ ਅਨੁਸੂਚਿਤ ਜਨਜਾਤੀ ਆਯੋਗ (ਐੱਨਸੀਐੱਸਟੀ) ਨੇ ਜਨਜਾਤੀ ਅਨੁਸੰਧਾਨ- ਅਸਮਿਤਾ, ਅਸਤਿਤਵ ਏਵੰ ਵਿਕਾਸ ‘ਤੇ 27 ਅਤੇ 28 ਨਵੰਬਰ ਨੂੰ ਦੋ ਦਿਨਾਂ ਵਰਕਸ਼ਾਪ ਦਾ ਆਯੋਜਨ ਕੀਤਾ

प्रविष्टि तिथि: 28 NOV 2022 7:08PM by PIB Chandigarh

ਮੁੱਖ ਵਿਸ਼ੇਸ਼ਤਾਵਾਂ

  • ਐੱਨਸੀਐੱਸਟੀ ਨੇ ‘ਜਨਜਾਤੀ ਅਨੁਸੰਧਾਨ- ਅਸਮਿਤਾ, ਅਸਤਿਤਵ ਏਵੰ ਵਿਕਾਸ’ ਵਿਸ਼ਿਆਂ ‘ਤੇ ਦੋ ਦਿਨਾਂ ਵਰਕਸ਼ਾਪ ਦਾ ਆਯੋਜਨ ਕੀਤਾ

  • ਕੁਦਰਤੀ ਸੰਸਾਧਨਾਂ ਦਾ ਅਪਕਰਸ਼ਣ, ਕੁਪੋਸ਼ਣ, ਪਲਾਯਨ ਜਿਹੇ ਮਹੱਤਵਪੂਰਨ ਮੁੱਦਿਆਂ ‘ਤੇ ਚਰਚਾ ਅਤੇ ਵਿਚਾਰ-ਵਟਾਂਦਰਾ ਕੀਤਾ ਗਿਆ

 

ਐੱਨਸੀਐੱਸਟੀ ਦੇ ‘ਜਨਜਾਤੀ ਅਨੁਸੰਧਾਨ- ਅਸਮਿਤਾ, ਅਸਤਿਤਵ ਏਵੰ ਵਿਕਾਸ’ ਵਿਸ਼ਿਆਂ ‘ਤੇ ਦੋ ਦਿਨਾਂ ਵਰਕਸ਼ਾਪ ਦਾ ਅੱਜ ਸਮਾਪਨ ਹੋਇਆ। ਵਰਕਸ਼ਾਪ ਦਾ ਆਯੋਜਨ 27 ਨਵੰਬਰ ਨੂੰ ਵਿਗਿਆਨ ਭਵਨ, ਨਵੀਂ ਦਿੱਲੀ ਦੇ ਪਲੇਨਰੀ ਹੌਲ ਵਿੱਚ ਕੀਤਾ ਗਿਆ ਸੀ। ਇਸ ਅਵਸਰ ‘ਤੇ ਮੁੱਖ ਮਹਿਮਾਨ ਸ਼੍ਰੀ ਜਤਿੰਦਰ ਕੇ. ਬਜਾਬ, ਆਈਸੀਐੱਸਐੱਸਆਰ ਦੇ ਚੇਅਰਮੈਨ ਸਨ ਜਦਕਿ ਸ਼੍ਰੀ ਹਰਸ਼ ਚੌਹਾਨ, ਐੱਨਸੀਐੱਸਟੀ ਦੇ ਮੈਂਬਰ, ਸ਼੍ਰੀ ਅਨੰਤ ਨਾਯਕ, ਐੱਨਸੀਐੱਸਟੀ ਦੇ ਮੈਂਬਰ ਅਤੇ ਸ਼੍ਰੀਮਤੀ ਅਲਕਾ ਤਿਵਾਰੀ, ਸਕੱਤਰ, ਐੱਨਸੀਐੱਸਟੀ, ਨਵੀਂ ਦਿੱਲੀ ਵੀ ਮੌਜੂਦ ਹੋਏ।

 

ਸ਼੍ਰੀਮਤੀ ਅਲਕਾ ਤਿਵਾਰੀ, ਸਕੱਤਰ, ਐੱਨਸੀਐੱਸਟੀ ਨੇ ਝਾਰਖੰਡ ਦੇ ਅਰਕੀ ਬਲੌਕ, ਖੁੰਟੀ (ਪਹਿਲਾਂ ਰਾਂਚੀ ਜ਼ਿਲ੍ਹਾ) ਵਿੱਚ ਇੱਕ ਪ੍ਰਸ਼ਾਸਕ ਦੇ ਰੂਪ ਵਿੱਚ ਆਪਣੇ ਅਨੁਭਵਾਂ ਅਤੇ ਜਾਣਕਾਰੀ ਨੂੰ ਸਾਂਝਾ ਕੀਤਾ ਅਤੇ ਕਿਹਾ ਕਿ ਸੰਸਾਧਨਾਂ ਦਾ ਸਹੀ ਉਪਯੋਗ ਕਰਨ ਦੇ ਲਈ ਯੋਜਨਾ ਬਣਾਉਣ ਦੀ ਜ਼ਰੂਰਤ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਅਗਰ ਅਸੀ ਉਨ੍ਹਾਂ ਲੋਕਾਂ ਨੂੰ ਠੀਕ ਤੋਂ ਨਹੀਂ ਸਮਝ ਪਾਉਂਦੇ ਹਾਂ ਜਿਨ੍ਹਾਂ ਦੇ ਲਈ ਅਸੀਂ ਯੋਜਨਾ ਬਣਾ ਰਹੇ ਹਾ, ਤਾਂ ਇਹ ਨਿਰਥਰਕ ਹੈ।

 

ਵਰਕਸ਼ਾਪ ਦੇ ਪਹਿਲੇ ਦਿਨ ਅਨੁਸੂਚਿਤ ਜਨਜਾਤੀਆਂ ਦੀ ਅਤੀਤ ਤੋਂ ਲੈ ਕੇ ਵਰਤਮਾਨ ਤੱਕ ਦੇ ਸਬੰਧਾਂ ਅਤੇ ਜਨਜਾਤੀਯ ਅਨੁਸੰਧਾਨ ਦੇ ਬਿਰਤਾਂਤਾਂ ਨੂੰ ਰਾਜਨੀਤਿਕ ਸਵਾਧੀਨਤਾ ਪ੍ਰਦਾਨ ਕਰਨ ਦੀ ਜ਼ਰੂਰਤ ‘ਤੇ ਚਰਚਾ ਕੀਤੀ ਗਈ।

 

ਵਰਕਸ਼ਾਪ ਵਿੱਚ ਸਪੀਕਰਾਂ ਨੇ ਜਨਜਾਤੀਯ ਇਤਿਹਾਸ ਵਿੱਚ ਸੁਧਾਰ ਕਰਨ ਦੇ ਲਈ ਮੌਖਿਕ ਪਰੰਪਰਾ ਦਾ ਪ੍ਰਲੇਖੀਕਰਣ ਕਰਨ ਦੀ ਜ਼ਰੂਰਤ ‘ਤੇ ਬਲ ਦਿੱਤਾ।

 

ਵਰਕਸ਼ਾਪ ਦੇ ਦੂਸਰੇ ਦਿਨ ਕੁਦਰਤੀ ਸੰਸਾਧਨਾਂ ਦੇ ਡੀਗ੍ਰੇਡੇਸ਼ਨ, ਕੁਪੋਸ਼ਣ, ਪਲਾਯਨ, ਬੀਪੀਐੱਲ ਦੇ ਤਹਿਤ ਜਨਸੰਖਿਆ ਵਾਧਾ, ਵਿਕਾਸ ਪ੍ਰਕਿਰਿਆ ਵਿੱਚ ਲੋਕਾਂ ਦੀ ਭਾਗੀਦਾਰੀ ਵਿੱਚ ਕਮੀ, ਪਾਰੰਪਰਿਕ ਵਿਕਾਸ ਪ੍ਰਣਾਲੀ ਦਾ ਵਿਨਾਸ਼ ਅਤੇ ਸਮਾਜਿਕ ਸੰਕਟ ਵਿੱਚ ਵਾਧਾ ਜਿਹੇ ਪ੍ਰਮੁੱਖ ਮੁੱਦਿਆਂ ‘ਤੇ ਚਰਚਾ ਦਾ ਆਯੋਜਨ ਕੀਤਾ ਗਿਆ।

 

ਵਰਕਸ਼ਾਪ ਵਿੱਚ ਗਿਆਨ ਅਧਾਰਿਤ ਫੀਡਬੈਕ ਪ੍ਰਾਪਤ ਕਰਨ ਦੇ ਲਈ ਜ਼ਮੀਨਾ ਪੱਧਰ ‘ਤੇ ਅਨੁਸੰਧਾਨ ਅਤੇ ਪ੍ਰਭਾਵ ਮੁਲਾਂਕਣ ਦੀ ਜ਼ਰੂਰਤ ‘ਤੇ ਵੀ ਧਿਆਨ ਕੇਂਦ੍ਰਿਤ ਕੀਤਾ ਗਿਆ।

ਚਰਚਾ ਵਿੱਚ ਜਨਜਾਤੀਯ ਅਨੁਸੰਧਾਨ ਵਿੱਚ ਉੱਚ ਸਿੱਖਿਅਣ ਸੰਸਥਾਵਾਂ ਦੀ ਭੂਮਿਕਾ ਬਾਰੇ ਦੱਸਿਆ ਗਿਆ ਅਤੇ ਇਸ ਗੱਲ ‘ਤੇ ਚਾਨਣਾ ਪਾਇਆ ਗਿਆ ਕਿ ਇਹ ਇੰਸਟੀਟਿਊਟ ਇਸ ਵਿੱਚ ਆਪਣਾ ਮਹੱਤਵਪੂਰਨ ਯੋਗਦਾਨ ਦੇ ਸਕਦੇ ਹਨ।

 

ਵਰਕਸ਼ਾਪ ਦੇ ਪਹਿਲੇ ਦਿਨ ਦਾ ਵੇਰਵਾ ਜਾਣਨ ਦੇ ਲਈ ਇੱਥੇ ਕਲਿੱਕ ਕਰੋ।

ਵਰਕਸ਼ਾਪ ਦੇ ਦੂਸਰੇ ਦਿਨ ਦਾ ਵੇਰਵਾ ਜਾਣਨ ਦੇ ਲਈ ਇੱਥੇ ਕਲਿੱਕ ਕਰੋ।

******

ਐੱਨਬੀ/ਐੱਸਕੇ


(रिलीज़ आईडी: 1879769) आगंतुक पटल : 166
इस विज्ञप्ति को इन भाषाओं में पढ़ें: English , Urdu , हिन्दी