ਬਿਜਲੀ ਮੰਤਰਾਲਾ
ਬਿਜਲੀ ਮੰਤਰਾਲੇ ਨੇ ਸ਼ਕਤੀ ਨੀਤੀ ਦੇ ਬੀ (v) ਦੇ ਤਹਿਤ ਪੰਜ ਸਾਲ ਦੇ ਲਈ ਕੁੱਲ 4500 ਮੈਗਾਵਾਟ ਬਿਜਲੀ ਦੀ ਖਰੀਦ ਦੇ ਲਈ ਯੋਜਨਾ ਸ਼ੁਰੂ ਕੀਤੀ
ਬਿਜਲੀ ਦੀ ਕਮੀ ਦਾ ਸਾਹਮਣਾ ਕਰ ਰਹੇ ਰਾਜਾਂ ਦੀ ਮਦਦ ਕਰਨ ਅਤੇ ਉਤਪਾਦਨ ਪਲਾਂਟਾਂ ਨੂੰ ਉਨ੍ਹਾਂ ਦੀ ਸਮਰੱਥਾ ਵਧਾਉਣ ਵਿੱਚ ਮਦਦ ਕਰਨ ਦੀ ਯੋਜਨਾ
Posted On:
28 NOV 2022 4:01PM by PIB Chandigarh
- ਯੋਜਨਾ ਦੇ ਤਹਿਤ ਪੀਐੱਫਸੀ ਕੰਸਲਟਿੰਗ ਲਿਮਿਟਿਡ ਨੇ 4500 ਮੈਗਾਵਾਟ ਦੀ ਸਪਲਾਈ ਦੇ ਲਈ ਬੋਲੀਆਂ ਲਈ ਸੱਦਾ ਦਿੱਤਾ ਹੈ।
- ਬਿਜਲੀ ਦੀ ਸਪਲਾਈ ਅਪ੍ਰੈਲ 2023 ਤੋਂ ਸ਼ੁਰੂ ਹੋ ਜਾਵੇਗੀ।
- ਕੋਇਲਾ ਮੰਤਰਾਲੇ ਨਾਲ ਇਸ ਦੇ ਲਈ ਲਗਭਗ 25 ਐੱਮਟੀਪੀਏ ਵੰਡਣ ਦੀ ਬੇਨਤੀ ਕੀਤੀ ਗਈ ਹੈ।
- ਬੋਲੀ ਜਮ੍ਹਾ ਕਰਨ ਦੀ ਅੰਤਿਮ ਮਿਤੀ 21 ਦਸੰਬਰ 2022 ਹੈ।
ਬਿਜਲੀ ਮੰਤਰਾਲੇ ਨੇ ਸ਼ਕਤੀ ਨੀਤੀ ਦੇ ਬੀ (v) ਦੇ ਤਹਿਤ ਮੁਕਾਬਲੇ ਦੇ ਅਧਾਰ ’ਤੇ ਜਾਂ ਵਿੱਤੀ, ਸਵਾਮਿਤਵ ਅਤੇ ਸੰਚਾਲਨ (ਐੱਫਓਓ) ਦੇ ਅਧਾਰ ’ਤੇ 4500 ਮੈਗਾਵਾਟ ਦੀ ਕੁੱਲ ਬਿਜਲੀ ਖਰੀਦ ਦੇ ਲਈ ਇੱਕ ਯੋਜਨਾ ਸ਼ੁਰੂ ਕੀਤੀ ਹੈ।
ਪੀਐੱਫਸੀ ਕੰਸਲਟਿੰਗ ਲਿਮਿਟਿਡ (ਪੀਐੱਫਸੀ ਲਿਮਿਟਿਡ ਦੀ ਪੂਰੀ ਸਵਾਮਿਤਵ ਵਾਲੀ ਸਹਾਇਕ ਕੰਪਨੀ) ਨੂੰ ਬਿਜਲੀ ਮੰਤਰਾਲੇ ਨੂੰ ਨੋਡਲ ਏਜੰਸੀ ਦੇ ਰੂਪ ਵਿੱਚ ਨਾਮਜ਼ਦ ਕੀਤਾ ਹੈ। ਯੋਜਨਾ ਦੇ ਤਹਿਤ ਪੀਐੱਫਸੀ ਕੰਸਲਟਿੰਗ ਲਿਮਿਟਿਡ ਨੇ 4500 ਮੈਗਾਵਾਟ ਦੀ ਸਪਲਾਈ ਦੇ ਲਈ ਬੋਲੀਆਂ ਲਈ ਸੱਦਾ ਦਿੱਤਾ ਹੈ। ਅਪ੍ਰੈਲ 2023 ਤੋਂ ਬਿਜਲੀ ਦੀ ਸਪਲਾਈ ਸ਼ੁਰੂ ਹੋ ਜਾਵੇਗੀ। ਕੋਇਲਾ ਮੰਤਰਾਲੇ ਨੂੰ ਇਸ ਦੇ ਲਈ ਕਰੀਬ 27 ਐੱਮਟੀਪੀਏ ਐਲੋਕੇਟ ਕਰਨ ਦੀ ਬੇਨਤੀ ਕੀਤੀ ਗਈ ਹੈ।
ਜਿਨ੍ਹਾਂ ਕੰਪਨੀਆਂ ਨੇ ਯੋਜਨਾ ਵਿੱਚ ਦਿਲਚਸਪੀ ਦਿਖਾਈ ਹੈ, ਉਹ ਹਨ-ਗੁਜਰਾਤ ਊਰਜਾ ਵਿਕਾਸ ਨਿਗਮ ਲਿਮਿਟਿਡ, ਮਹਾਰਾਸ਼ਟਰ ਸਟੇਟ ਇਲੈਕਟ੍ਰੀਸਿਟੀ ਡਿਸਟ੍ਰੀਬਿਊਸ਼ਨ ਕੰਪਨੀ ਲਿਮਿਟਿਡ, ਮੱਧ ਪ੍ਰਦੇਸ਼ ਪਾਵਰ ਮੈਨੇਜੇਮੈਂਟ ਕੰਪਨੀ ਲਿਮਿਟਿਡ, ਨਵੀਂ ਦਿੱਲੀ ਨਗਰ ਨਿਗਮ ਅਤੇ ਤਾਮਿਲ ਨਾਡੂ ਜਨਰੇਸ਼ਨ ਐਂਡ ਡਿਸਟ੍ਰੀਬਿਊਸ਼ਨ ਕਾਰਪੋਰੇਸ਼ਨ ਲਿਮਿਟਿਡ। ਬੋਲੀ ਜਮ੍ਹਾਂ ਕਰਨ ਦੀ ਅੰਤਿਮ ਮਿਤੀ 21 ਦਸੰਬਰ 2022 ਹੈ।
ਅਜਿਹਾ ਪਹਿਲੀ ਵਾਰ ਹੈ ਕਿ ਸ਼ਕਤੀ ਯੋਜਨਾ ਕੇ ਬੀ (v) ਦੇ ਤਹਿਤ ਬੋਲੀ ਲਗਾਈ ਜਾ ਰਹੀ ਹੈ। ਨਾਲ ਹੀ ਇਸ ਬੋਲੀ ਵਿੱਚ ਮੱਧ ਅਵਧੀ ਦੇ ਲਈ ਸੰਸ਼ੋਧਿਤ ਪੀਪੀਏ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ।
ਇਸ ਯੋਜਨਾ ਨਾਲ ਬਿਜਲੀ ਦੀ ਕਮੀ ਦਾ ਸਾਹਮਣਾ ਕਰ ਰਹੇ ਰਾਜਾਂ ਦੀ ਮਦਦ ਮਿਲਣ ਦੀ ਉਮੀਦ ਹੈ ਅਤੇ ਇਸ ਨਾਲ ਉਤਪਾਦਨ ਪਲਾਂਟਾ ਨੂੰ ਆਪਣੀ ਸਮਰੱਥਾ ਵਧਾਉਣ ਵਿੱਚ ਵੀ ਮਦਦ ਮਿਲੇਗੀ।
ਊਰਜਾ ਮੰਤਰਾਲੇ ਨੇ 25 ਅਕਤੂਬਰ 2022 ਨੂੰ ਸ਼ਕਤੀ ਨੀਤੀ ਦੇ ਪੈਰਾ ਬੀ (v) ਦੇ ਤਹਿਤ ਵਿੱਤੀ, ਸਵਾਮਿਤਵ ਅਤੇ ਸੰਚਾਲਨ (ਐੱਫਓਓ) ਦੇ ਅਧਾਰ ’ਤੇ ਬਿਜਲੀ ਦੀ ਖਰੀਦ ਦੇ ਲਈ ਦਿਸ਼ਾ ਨਿਰਦੇਸ਼ਾਂ ਨੂੰ ਨੋਟੀਫਾਇਡ ਕੀਤਾ ਸੀ। ਸ਼ਕਤੀ ਨੀਤੀ ਦੇ ਪੈਰਾ ਬੀ (v) ਦੇ ਪ੍ਰਾਵਧਾਨਾਂ ਦੇ ਅਨੁਸਾਰ ਕੋਇਲਾ ਵੰਡ ਦੀ ਕਾਰਜ ਪ੍ਰਣਾਲੀ 11 ਮਈ, 2022 ਨੂੰ ਜਾਰੀ ਕੀਤੀ ਗਈ ਸੀ।
***
ਐੱਸਐੱਸ/ਆਈਜੀ
(Release ID: 1879757)