ਰੱਖਿਆ ਮੰਤਰਾਲਾ

ਸੰਯੁਕਤ ਸੈਨਾ ਅਭਿਯਾਸ “ਆਸਟ੍ਰਾ ਹਿੰਦ-22” ਵਿੱਚ ਹਿੱਸਾ ਲੈਣ ਦੇ ਲਈ ਆਸਟ੍ਰੇਲਿਆਈ ਸੈਨਾ ਦੀ ਟੁਕੜੀ ਭਾਰਤ ਪਹੁੰਚੀ

Posted On: 27 NOV 2022 10:00AM by PIB Chandigarh

 “ਆਸਟ੍ਰਾ ਹਿੰਦ-22” ਦੋ-ਪੱਖੀ ਸੈਨਾ ਸਿਖਲਾਈ ਅਭਿਯਾਸ ਭਾਰਤੀ ਸੈਨਾ ਅਤੇ ਆਸਟ੍ਰੇਲਿਆਈ ਸੈਨਾ ਦੀਆਂ ਟੁਕੜੀਆਂ ਦੇ ਦਰਮਿਆਨ 28 ਨਵੰਬਰ ਤੋਂ 11 ਦਸੰਬਰ 2022 ਤੱਕ ਮਹਾਜਨ ਫੀਲਡ ਫਾਇਰਿੰਗ ਰੇਂਜ (ਰਾਜਸਥਾਨ) ਵਿੱਚ ਆਯੋਜਿਤ ਹੋਣ ਵਾਲਾ ਹੈ। ਆਸਟ੍ਰਾ ਹਿੰਦ ਸੀਰੀਜ਼ ਦਾ ਇਹ ਪਹਿਲਾ ਅਭਿਯਾਸ ਹੈ, ਜਿਸ ਵਿੱਚ ਦੋਹਾਂ ਦੇਸ਼ਾਂ ਦੀਆਂ ਸੈਨਾਵਾਂ ਦੇ ਸਾਰੇ ਅੰਗਾਂ ਅਤੇ ਸੇਵਾਵਾਂ ਦੀਆਂ ਟੁਕੜੀਆਂ ਹਿੱਸਾ ਲੈਣਗੀਆਂ। ਆਸਟ੍ਰੇਲਿਆਈ ਸੈਨਾ ਵਿੱਚ ਸੈਕਿੰਡ ਡਿਵੀਜ਼ਨ ਦੀ 13ਵੀਂ ਬ੍ਰਿਗੇਡ ਦੇ ਸੈਨਿਕ ਅਭਿਯਾਸ ਸਥਲ ’ਤੇ ਪਹੁੰਚ ਚੁੱਕੇ ਹਨ, ਜਦੋਂ ਕਿ ਭਾਰਤੀ ਸੈਨਾ ਦੀ ਅਗਵਾਈ ਡੋਗਰਾ ਰੈਜੀਮੈਂਟ ਦੇ ਸੈਨਿਕ ਕਰ ਰਹੇ ਹਨ। ਆਸਟ੍ਰਾ ਹਿੰਦ ਸੈਨਾ ਅਭਿਯਾਸ ਹਰੇਕ ਸਾਲ ਭਾਰਤ ਅਤੇ ਆਸਟ੍ਰੇਲੀਆ ਵਿੱਚ ਵਾਰੀ-ਵਾਰੀ ਨਾਲ ਆਯੋਜਿਤ ਕੀਤਾ ਜਾਵੇਗਾ।

ਇਕ ਦੋ-ਪੱਖੀ ਸੈਨਾ ਸਿਖਲਾਈ ਅਭਿਯਾਸ ਦਾ ਉਦੇਸ਼ ਸਕਾਰਾਤਮਕ ਸੈਨਾ ਸਬੰਧ ਵਧਾਉਣੇ ਅਤੇ ਇੱਕ-ਦੂਸਰੇ ਦੀਆਂ ਬਿਹਤਰੀਨ ਸੈਨਾ ਕਾਰਜ-ਪ੍ਰਣਾਲੀਆਂ ਨੂੰ ਅਪਣਾਉਣਾ ਹੈ। ਨਾਲ ਹੀ ਇਸ ਦਾ ਲਕਸ਼ ਸੰਯੁਕਤ ਰਾਸ਼ਟਰ ਸ਼ਾਂਤੀ ਸਥਾਪਨਾ ਪ੍ਰਤੀਬੱਧਤਾ ਦੇ ਤਹਿਤ ਅਰਥ-ਮਾਰੂਸਥਾਲ ਦੇਸ਼ਾਂ ਵਿੱਚ ਸ਼ਾਂਤੀ ਅਭਿਯਾਨਾਂ ਨੂੰ ਚਲਾਉਣ ਦੇ ਲਈ ਇਕੱਠੇ ਕਾਰਜ ਕਰਨ ਦੀ ਸਮਰੱਥਾ ਨੂੰ ਹੁਲਾਰਾ ਦੇਣਾ ਹੈ। ਇਹ ਸੰਯੁਕਤ ਅਭਿਯਾਸ ਦੋਹਾਂ ਸੈਨਾਵਾਂ ਨੂੰ ਦੁਸ਼ਮਣਾਂ ਦੇ ਖਤਰਿਆਂ ਨੂੰ ਬੇਅਸਰ ਕਰ ਦੇ ਉਦੇਸ਼ ਨਾਲ ਕੰਪਨਾ ਅਤੇ ਪਲਾਟੂਨ ਪੱਧਰ ’ਤੇ ਸਾਮਰਿਕ ਸੰਚਾਲਨ ਕਰਨ ਦੇ ਲਈ ਰਣਨੀਤੀ, ਤਕਨੀਕ ਅਤੇ ਪ੍ਰਕਿਰਿਆਵਾਂ ਲਈ ਸਰਬਉੱਚ ਕਾਰਜ-ਪ੍ਰਣਾਲੀਆਂ ਨੂੰ ਸਾਂਝਾ ਕਰਨ ਵਿੱਚ ਸਮਰੱਥ ਬਣਾਏਗਾ। ਬਟਾਲੀਅਨ/ਕੰਪਨੀ ਪੱਧਰ ’ਤੇ ਦੁਰਘਟਨਾ ਪ੍ਰਬੰਧਨ, ਦੁਰਘਟਨਾ ਤੋਂ ਉੱਭਰਨਾ ਅਤੇ ਰਸਦ ਨਿਯੋਜਨ ਦੇ ਇਲਾਵਾ ਸਥਿਤੀ ਸਬੰਧੀ ਜਾਗਰੂਕਤਾ ਦੇ ਉੱਚ ਪੱਧਰ ਨੂੰ ਪ੍ਰਾਪਤ ਕਰਨ ਦੇ ਲਈ ਨਿਗਰਾਨੀ ਅਤੇ ਸੰਚਾਰ ਉਪਕਰਨ ਸਮੇਤ ਨਵੀਂ ਪੀੜ੍ਹੀ ਦੇ ਉਪਕਰਨ ਅਤੇ ਮਾਹਰ ਹਥਿਆਰ ਸੰਚਾਲਨ ਦੀ ਸਿਖਲਾਈ ਦੀ ਵੀ ਯੋਜਨਾ ਹੈ।

ਦੋ-ਪੱਖੀ ਸੈਨਾ ਸਿਖਲਾਈ ਅਭਿਯਾਸ ਦੇ ਦੌਰਾਨ ਦੋਹਾਂ ਦੇਸ਼ਾਂ ਦੇ ਸੈਨਿਕ ਸੰਯੁਕਤ ਯੋਜਨਾ, ਸੰਯੁਕਤ ਸਾਮਰਿਕ ਅਭਿਯਾਸ, ਵਿਸ਼ੇਸ਼ ਹਥਿਆਰਾਂ ਨੂੰ ਕੌਸ਼ਲ ਦੀਆਂ ਮੂਲ ਗੱਲਾਂ ਸਾਂਝਾ ਕਰਨ ਅਤੇ ਦੁਸ਼ਮਣਾਂ  ਦੇ ਲਕਸ਼ ’ਤੇ ਹਮਲਾ ਕਰਨ ਵਰਗੀਆਂ ਕਈ ਗਤੀਵਿਧੀਆਂ ਵਿੱਚ ਸ਼ਾਮਲ ਹੋਣਗੇ। ਸੰਯੁਕਤ ਅਭਿਯਾਸ, ਦੋਹਾਂ ਦੇਸ਼ਾਂ ਦੀਆਂ ਸੈਨਾਵਾਂ ਦੇ ਦਰਮਿਆਨ ਆਪਸੀ ਸਮਝ ਅਤੇ ਅੰਤਰਕਾਰਜਸ਼ੀਲਤਾ ਨੂੰ ਹੁਲਾਰਾ ਦੇਣ ਦੇ ਇਲਾਵਾ, ਭਾਰਤ ਅਤੇ ਆਸਟ੍ਰੇਲੀਆ ਦੇ ਦਰਮਿਆਨ ਸਬੰਧਾਂ ਨੂੰ ਮਜ਼ਬੂਤ ਕਰਨ ਵਿੱਚ ਹੋਰ ਮਦਦ ਕਰੇਗਾ।

 

 _____________

ਐੱਸਸੀ/ਆਰਐੱਸਆਰ/ਜੀਕੇਏ



(Release ID: 1879538) Visitor Counter : 132