ਸੂਚਨਾ ਤੇ ਪ੍ਰਸਾਰਣ ਮੰਤਰਾਲਾ
iffi banner

ਕਲਿੰਟਨ ਦਬੰਗਾਂ ਦੇ ਖਿਲਾਫ਼ ਖੜ੍ਹਾ ਹੋਇਆ ਅਤੇ 53ਵੇਂ ਭਾਰਤੀ ਅੰਤਰਰਾਸ਼ਟਰੀ ਫਿਲਮ ਮਹੋਤਸਵ ਵਿੱਚ ਸਾਰਿਆਂ ਦਾ ਦਿਲ ਜਿੱਤਿਆ


“ਬਾਲਗਾਂ ਦੇ ਲਈ ਬੱਚਿਆਂ ਦੀਆਂ ਫਿਲਮਾਂ ਦੇਖਣਾ ਉਤਨਾ ਹੀ ਮਹੱਤਵਪੂਰਨ ਹੈ, ਜਿਤਨਾ ਕਿ ਬੱਚਿਆਂ ਦੇ ਲਈ”-ਫਿਲਮ ਕਲਿੰਟਨ ਦੇ ਡਾਇਰੈਕਟਰ ਪ੍ਰਿਥਵੀਰਾਜ ਦਾਸ ਗੁਪਤਾ

ਫਿਲਮ ਕਿੰਲਟਨ ਦੇ ਡਾਇਰੈਕਟਰ ਪ੍ਰਿਥਵੀਰਾਜ ਦਾਸ ਗੁਪਤਾ ਨੇ 53ਵੇਂ ਭਾਰਤੀ ਅੰਤਰਰਾਸ਼ਟਰੀ ਫਿਲਮ ਮਹੋਤਸਵ (ਇੱਫੀ) ਵਿੱਚ ਆਪਣੀ ਫਿਲਮ ਬਾਰੇ ਗੱਲਬਾਤ ਕੀਤੀ। ਸ਼੍ਰੀ ਗੁਪਤਾ ਨੇ ਕਿਹਾ, “ਪਹਿਲਾਂ ਮੈਂ ਬੋਰਡਿੰਗ ਸਕੂਲ ਭੇਜਣ ਦੇ ਲਈ ਆਪਣੇ ਮਾਤਾ-ਪਿਤਾ ਨਾਲ ਨਾਰਾਜ਼ ਹੁੰਦਾ ਸੀ, ਲੇਕਿਨ ਹੁਣ ਮੈਂ ਉਨ੍ਹਾਂ ਦਾ ਆਭਾਰੀ ਹਾਂ ਕਿਉਂਕਿ ਇਸ ਨਾਲ ਮੈਨੂੰ ਆਪਣੀ ਫਿਲਮ ਬਣਾਉਣ ਵਿੱਚ ਮਦਦ ਮਿਲੀ।” ਉਨ੍ਹਾਂ ਦੀ ਫਿਲਮ, ਕਲਿੰਟਨ ਪੱਛਮੀ ਬੰਗਾਲ ਦੇ ਕਾਲੀਂਪੋਂਗ ਵਿੱਚ ਇੱਕ ਬੋਰਡਿੰਗ ਸਕੂਲ ਵਿੱਚ ਉਨ੍ਹਾਂ ਦੇ ਖੁਦ ਦੇ ਅਨੁਭਵਾਂ ਤੋਂ ਪ੍ਰੇਰਿਤ ਹੈ।

ਇਹ ਫਿਲਮ 10 ਸਾਲ ਦੇ ਕਲਿੰਟਨ ਦੁਆਰਾ ਪ੍ਰਦਰਸ਼ਿਤ ਦਿਆਲੁਤਾ ਅਤੇ ਸਾਹਸ ਬਾਰੇ ਹੈ। ਫਿਲਮ ਵਿੱਚ ਜਦੋਂ ਉਹ ਸਕੂਲ ਵਿੱਚ ਦਬੰਗ ਬੱਚਿਆਂ ਦੇ ਸਾਹਮਣੇ ਉਨ੍ਹਾਂ ਨੂੰ ਧਮਕਾਉਣ ਦੇ ਲਈ ਖੜ੍ਹਾ ਹੋ ਜਾਂਦਾ ਹੈ, ਇਹ ਇੱਕ ਸਬਕ ਹੈ ਕਿ ਬੱਚੇ ਦੁਨੀਆ ਨੂੰ ਕਿਵੇਂ ਦੇਖਦੇ ਹਨ ਅਤੇ ਇਸ ਬਾਰੇ ਕਿਸ ਤਰ੍ਹਾਂ ਦੀ ਪ੍ਰਤਿਕਿਆ ਦਿੰਦੇ ਹਨ। ਕਲਿੰਟਨ ਇੱਕ ਗ਼ੈਰ-ਫੀਚਰ ਅੰਗਰੇਜ਼ੀ ਭਾਸ਼ਾ ਦੀ ਫਿਲਮ ਹੈ ਜੋ 53ਵੇਂ ਭਾਰਤੀ ਅੰਤਰਰਾਸ਼ਟਰੀ ਫਿਲਮ ਮਹੋਤਸਵ ਵਿੱਚ ਭਾਰਤੀ ਪੈਨੋਰਮਾ ਸੈਕਸ਼ਨ ਦਾ ਹਿੱਸਾ ਹੈ।

https://ci4.googleusercontent.com/proxy/Du4V-ffp6xOhOFOy3bXeRTZGZO6Sr9ejNEuOn-rIBcQkedJtY1P5ABT3T5An6pjKzJP0Lk2FGcvfO-JtAujTOaswoEo2-VOXKl58isl6aPsCiX81B7YoLPZmy28=s0-d-e1-ft#https://static.pib.gov.in/WriteReadData/userfiles/image/Clinton-15WNJ.jpg

ਡਾਇਰੈਕਰ ਪ੍ਰਿਥਵੀਰਾਜ ਦਾਸ ਗੁਪਤਾ ਨੇ ਕਿਹਾ, “ਕੇਵਲ ਮੈਂ ਹੀ ਇਸ ਕਹਾਣੀ ਨੂੰ ਦੱਸਾ ਸਕਦਾ ਸੀ, ਕਿਉਂਕਿ ਉਹ ਮੇਰੀ ਅਸਲੀਅਤ ਹੈ, ਅਤੇ ਮੈਂ ਇਸ ਕਹਾਣੀ ਵਿੱਚ ਪ੍ਰਮਾਣਿਕਤਾ ਲਿਆ ਸਕਦਾ ਸੀ।” 53ਵੇਂ ਭਾਰਤੀ ਅੰਤਰਰਾਸ਼ਟਰੀ ਫਿਲਮ ਮਹੋਤਸਵ ਵਿੱਚ ਇਹ ਡਾਇਰੈਕਟਰ ਦੀ ਦੂਸਰੀ ਫਿਲਮ ਸੀ, ਕਿਉਂਕਿ ਉਨ੍ਹਾਂ ਦੀ ਪਹਿਲੀ ਫਿਲਮ ਮਹੋਤਸਵ ਦੇ ਪਿਛਲੇ ਸੰਸਕਰਣ ਵਿੱਚ ਵੀ ਦਿਖਾਈ ਗਈ ਸੀ।

 

ਉਨ੍ਹਾਂ ਨੇ ਦੱਸਿਆ ਕਿ ਕਿਸ ਪ੍ਰਕਾਰ ਉਨ੍ਹਾਂ ਨੇ ਆਸ਼ਾ ਕੀਤੀ ਸੀ ਕਿ ਫਿਲਮ ਨਾ ਕੇਵਲ ਸਕੂਲਾਂ ਵਿੱਚ ਬਲਕਿ ਉਨ੍ਹਾਂ ਸਥਾਨਾਂ ’ਤੇ ਵੀ ਦਿਖਾਈ ਜਾਵੇਗੀ ਜਿੱਥੇ ਬਾਲਗ ਦਰਸ਼ਕ ਇਸ ਨੂੰ ਦੇਖ ਸਕਦੇ ਹਨ। ਉਨ੍ਹਾਂ ਨੇ ਅੱਗੇ ਕਿਹਾ, “ਬਾਲਗ ਅਕਸਰ ਬੱਚਿਆਂ ਦੀਆਂ ਸਮੱਸਿਆਵਾਂ ਨੂੰ ਖਾਰਿਜ ਕਰ ਦਿੰਦੇ ਹਨ, ਉਨ੍ਹਾਂ ਨੂੰ ਸਮਝ ਨਹੀਂ ਆਉਂਦਾ ਕਿ ਛੋਟੀਆਂ-ਛੋਟੀਆਂ ਚੀਜ਼ਾਂ ਬੱਚਿਆਂ ਦੇ ਲਈ ਕਿਤਨੀਆਂ ਮਹੱਤਵਪੂਰਨ ਹੁੰਦੀਆਂ ਹਨ ਅਤੇ ਉਹ ਉਨ੍ਹਾਂ ’ਤੇ ਕੀ ਪ੍ਰਭਾਵ ਛੱਡਦੀਆਂ ਹਨ।” ਕਲਿੰਟਨ ਦੇ ਨਾਲ ਉਨ੍ਹਾਂ ਨੂੰ ਸਕ੍ਰੀਨ ’ਤੇ ਬੱਚਿਆਂ ਦੀ ਮਸੂਮੀਅਤ ਪ੍ਰਦਰਸ਼ਿਤ ਕਰਨ ਦੀ ਆਸ਼ਾ ਹੈ, ਅਤੇ ਕਾਲੀਂਪੋਂਗ ਵਿੱਚ ਆਪਣਾ ਬਚਪਨ ਦੀ ਯਾਦ ਤਾਜਾ ਹੋਣ ਦੀ ਉਮੀਦ ਹੈ।

* * *

ਪੀਆਈਬੀ ਆਈਐੱਫਐੱਫਆਈ ਕਾਸਟ ਅਤੇ ਕਰੂ | ਗੌਤਮ/ਜਯੰਤੀ/ਦਰਸ਼ਨਾ | ਆਈਐੱਫਐੱਫਆਈ 53-140

Follow us on social media: @PIBMumbai    /PIBMumbai    /pibmumbai  pibmumbai[at]gmail[dot]com  /PIBMumbai    /pibmumbai

iffi reel

(Release ID: 1879536) Visitor Counter : 146