ਰੇਲ ਮੰਤਰਾਲਾ

ਭਾਰਤੀ ਖਿਡਾਰੀਆਂ ਨੇ ਜੈਪੁਰ ਵਿੱਚ ਆਯੋਜਿਤ ਰੇਲਵੇ ਸਪੋਰਟਸ ਪ੍ਰੋਮੋਸ਼ਨ ਬੋਰਡ ਦੀ ਯੂਐੱਸਆਈਸੀ ਇੰਟਰਨੈਸ਼ਨਲ ਰੇਲਵੇ ਸਪੋਰਟਸ ਐਸੋਸੀਏਸ਼ਨ ਟੇਬਲ ਟੈਨਿਸ ਚੈਂਪੀਅਨਸ਼ਿਪ ਵਿੱਚ ਪੁਰਸ਼ ਤੇ ਮਹਿਲਾ ਸਿੰਗਲਸ, ਮਿਕਸਡ ਡਬਲਸ, ਡਬਲਸ ਅਤੇ ਟੀਮ ਟਾਈਟਲਸ ਵਿੱਚ ਖਿਤਾਬ ਜਿੱਤੇ


ਇਸ ਪ੍ਰਤਿਸ਼ਠਿਤ ਚੈਂਪੀਅਨਸ਼ਿਪ ਵਿੱਚ ਕੁੱਲ ਪੰਜ ਟੀਮਾਂ – ਚੈੱਕ ਗਣਰਾਜ (Czech Republic), ਡੈਨਮਾਰਕ, ਫਰਾਂਸ, ਸਵਿਜ਼ਰਲੈਂਡ ਅਤੇ ਭਾਰਤ ਨੇ ਹਿੱਸਾ ਲਿਆ

Posted On: 26 NOV 2022 7:31PM by PIB Chandigarh

ਭਾਰਤੀ ਖਿਡਾਰੀਆਂ ਨੇ ਯੂਐੱਸਆਈਸੀ ਇੰਟਰਨੈਸ਼ਨਲ ਰੇਲਵੇ ਸਪੋਰਟਸ ਐਸੋਸੀਏਸ਼ਨ ਟੇਬਲ ਟੈਨਿਸ ਚੈਂਪੀਅਨਸ਼ਿਪ ਵਿੱਚ ਪੁਰਸ਼ ਤੇ ਮਹਿਲਾ ਸਿੰਗਲਸ, ਮਿਕਸਡ ਡਬਲਸ, ਡਬਲਸ ਅਤੇ ਟੀਮ ਟਾਈਟਲਸ ਵਿੱਚ ਜਿੱਤ ਪ੍ਰਾਪਤ ਕੀਤੀ ਹੈ। ਇਸ ਦਾ ਆਯੋਜਨ ਰੇਲਵੇ ਸਪੋਰਟਸ ਪ੍ਰੋਮੋਸ਼ਨ ਬੋਰਡ ਦੇ ਅਧੀਨ ਉੱਤਰ-ਪੱਛਮੀ ਰੇਲਵੇ ਸਪੋਰਟਸ ਐਸੋਸੀਏਸ਼ਨ ਦੇ ਵੱਲੋਂ 21 ਨਵੰਬਰ ਤੋਂ 25 ਨਵੰਬਰ 2022 ਤੱਕ ਜੈਪੁਰ ਵਿੱਚ ਕੀਤਾ ਗਿਆ ਸੀ। ਇਸ ਪ੍ਰਤਿਸ਼ਠਿਤ ਚੈਂਪੀਅਨਸ਼ਿਪ ਵਿੱਚ ਕੁੱਲ ਪੰਜ ਟੀਮਾਂ – ਚੈੱਕ ਗਣਰਾਜ (Czech Republic), ਡੈਨਮਾਰਕ, ਫਰਾਂਸ, ਸਵਿਜ਼ਰਲੈਂਡ ਅਤੇ ਭਾਰਤ ਨੇ ਹਿੱਸਾ ਲਿਆ।

 

ਉੱਤਰ-ਪੱਛਮੀ ਰੇਲਵੇ (ਐੱਨਡਬਲਿਊਆਰ) ਦੇ ਏਜੀਐੱਮ, ਸ਼੍ਰੀ ਗੌਤਮ ਅਰੋੜਾ ਨੇ 22 ਨਵੰਬਰ, 2022 ਨੂੰ ਇਸ ਚੈਂਪੀਅਨਸ਼ਿਪ ਦਾ ਉਦਘਾਟਨ ਕੀਤਾ ਸੀ। ਇਸ ਅਵਸਰ ‘ਤੇ ਸੀਟੀਟੀ, ਯੂਐੱਸਆਈਸੀ ਦੇ ਚੇਅਰਮੈਨ, ਸ਼੍ਰੀ ਸੇਬਸਟੀਅਨ ਪਿੱਕਾ, ਡਾਇਰੈਕਟਰ (ਗਤੀਵਿਧੀ) ਸ਼੍ਰੀ ਕੇਵਿਨ ਲੇਬੁਰੇ, ਰੇਲਵੇ ਸਪੋਰਟਸ ਪ੍ਰੋਮੋਸ਼ਨ ਬੋਰਡ ਦੇ ਸਕੱਤਰ, ਸ਼੍ਰੀ ਪ੍ਰੇਮ ਲੋਚਬ ਅਤੇ ਉੱਤਰ-ਪੱਛਮੀ ਰੇਲਵੇ ਸਪੋਰਟਸ ਐਸੋਸੀਏਸ਼ਨ ਦੇ ਸਕੱਤਰ ਜਨਰਲ, ਸ਼੍ਰੀ ਅਨੁਜ ਕੁਮਾਰ ਤਯਾਲ ਮੌਜੂਦ ਸਨ। ਭਾਰਤੀ ਖਿਡਾਰੀਆਂ ਨੇ ਪੁਰਸ਼ ਅਤੇ ਮਹਿਲਾ ਟੀਮ ਦੇ ਮੁਕਾਬਲੇ ਵਿੱਚ ਪਹਿਲਾ, ਪੁਰਸ਼ ਤੇ ਮਹਿਲਾ ਵਰਗ ਅਤੇ ਮਿਕਸਡ ਡਬਲਸ ਵਿੱਚ ਦੂਸਰਾ ਅਤੇ ਪੁਰਸ਼ ਤੇ ਮਹਿਲਾ ਸਿੰਗਲ ਮੁਕਾਬਲੇ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਕੇ ਦੇਸ਼ ਅਤੇ ਭਾਰਤੀ ਰੇਲਵੇ ਨੂੰ ਮਾਣ ਮਹਿਸੂਸ ਕਰਵਾਇਆ।

https://static.pib.gov.in/WriteReadData/userfiles/image/image001ZU5R.jpg

ਭਾਰਤੀ ਰੇਲਵੇ ਨੇ ਰੋਨਿਤ ਭਾਂਜਾ ਨੇ ਗੋਲਡ ਅਤੇ ਸਿਕਸ਼ਾ ਜੈਨ ਨੇ ਸਿਲਵਰ ਮੈਡਲ ਜਿੱਤਿਆ। ਉੱਥੇ ਹੀ, ਅਨਿਰਬਾਨ ਘੋਸ਼ ਨੇ ਪੁਰਸ਼ ਸਿੰਗਲ ਮੁਕਾਬਲੇ ਵਿੱਚ ਕਾਂਸੀ ਅਤੇ ਮਹਿਲਾ ਸਿੰਗਲ ਵਿੱਚ ਸੁਤਿਰਥਾ ਮੁਖਰਜੀ ਨੇ ਗੋਲਡ ਮੈਡਲ ‘ਤੇ ਕਬਜ਼ਾ ਕੀਤਾ। ਇਸ ਦੇ ਇਲਾਵਾ ਮਹਿਲਾ ਸਿੰਗਲਸ ਮੁਕਾਬਲੇ ਵਿੱਚ ਧਾਰਨਾ ਸੇਨ ਨੇ ਸਿਲਵਰ ਅਤੇ ਪੋਯਾਮੰਤੀ ਵੈਸ਼ਯ ਨੇ ਕਾਂਸੀ ਦਾ ਮੈਡਲ ਜਿੱਤਿਆ।

 

ਭਾਰਤੀ ਰੇਲਵੇ ਨੇ ਖਿਡਾਰੀਆਂ ਨੇ ਮਿਕਸਡ ਡਬਲਸ ਮੁਕਾਬਲਿਆਂ ਵਿੱਚ ਗੋਲਡ, ਸਿਲਵਰ ਅਤੇ ਕਾਂਸੀ ਦੇ ਮੈਡਲ ‘ਤੇ ਕਬਜ਼ਾ ਕੀਤਾ। ਪੁਰਸ਼ ਡਬਲਸ ਵਿੱਚ ਭਾਰਤੀ ਟੀਮ ਨੇ ਗੋਲਡ, ਸਿਲਵਰ ਅਤੇ ਫਰਾਂਸ ਨੇ ਕਾਂਸੀ ਦਾ ਮੈਡਲ ਪ੍ਰਾਪਤ ਕੀਤਾ। ਇਸੇ ਤਰ੍ਹਾਂ ਮਹਿਲਾ ਡਬਲਸ ਵਿੱਚ ਭਾਰਤੀ ਟੀਮ ਨੇ ਗੋਲਡ, ਚੈੱਕ ਗਣਰਾਜ (Czech Republic) ਨੇ ਸਿਲਵਰ ਅਤੇ ਭਾਰਤ ਤੇ ਚੈੱਕ ਗਣਰਾਜ (Czech Republic) ਦੇ ਖਿਡਾਰੀਆਂ ਨੇ ਕਾਂਸੀ ਦੇ ਮੈਡਲ ‘ਤੇ ਕਬਜ਼ਾ ਕੀਤਾ। ਇਸ ਦੇ ਇਲਾਵਾ, ਟੀਮ ਮੁਕਾਬਲੇ ਵਿੱਚ ਭਾਰਤੀ ਰੇਲਵੇ ਦੀ ਪੁਰਸ਼ ਟੀਮ ਨੇ ਗੋਲਡ, ਫਰਾਂਸ ਨੇ ਸਿਲਵਰ ਅਤੇ ਚੈੱਕ ਗਣਰਾਜ (Czech Republic) ਦੀ ਟੀਮ ਨੇ ਕਾਂਸੀ ਦੇ ਮੈਡਲ ਜਿੱਤੇ। ਉੱਥੇ ਹੀ, ਮਹਿਲਾ ਵਰਗ ਵਿੱਚ ਭਾਰਤ ਨੇ ਗੋਲਡ, ਚੈੱਕ ਗਣਰਾਜ (Czech Republic) ਨੇ ਸਿਲਵਰ ਅਤੇ ਫਰਾਂਸ ਨੇ ਕਾਂਸੀ ਦਾ ਮੈਡਲ ਪ੍ਰਾਪਤ ਕੀਤਾ।

https://static.pib.gov.in/WriteReadData/userfiles/image/image002KTG4.jpg

ਇਸ ਦੇ ਸਮਾਪਨ ਸਮਾਰੋਹ ਦੇ ਦੌਰਾਨ ਮੁੱਖ ਮਹਿਮਾਨ ਉੱਤਰ-ਪੱਛਮੀ ਰੇਲਵੇ ਦੇ ਜਨਰਲ ਮੈਨੇਜਰ, ਸ਼੍ਰੀ ਵਿਜੈ ਸ਼ਰਮਾ ਨੇ ਜੇਤੂਆਂ ਨੂੰ ਮੈਡਲ ਅਤੇ ਟ੍ਰੌਫੀ ਦੇ ਕੇ ਸਨਮਾਨਿਤ ਕੀਤਾ। ਉੱਥੇ ਹੀ, ਇਸ ਪ੍ਰੋਗਰਾਮ ਵਿੱਚ ਆਰਐੱਸਪੀਬੀ ਤੇ ਪੀਈਡੀ ਰੇਲਵੇ ਬੋਰਡ ਦੇ ਉਪ-ਪ੍ਰਧਾਨ, ਸ਼੍ਰੀ ਦੀਪਕ ਪੀਟਰ ਗੇਬ੍ਰਿਯਲ ਸਨਮਾਨਿਤ ਮਹਿਮਾਨ ਸਨ। ਇਸ ਦੇ ਇਲਾਵਾ ਐੱਨਡਬਲਿਊਆਰਐੱਸਏ ਤੇ ਸੀਏਓ ਦੇ ਪ੍ਰਧਾਨ, ਸ਼੍ਰੀ ਬ੍ਰਿਜੇਸ਼ ਕੁਮਾਰ ਗੁਪਤਾ, ਐੱਨਡਬਲਿਊਆਰ ਦੇ ਏਜੀਐੱਮ, ਸ਼੍ਰੀ ਗੌਤਮ ਅਰੋੜਾ, ਆਰਐੱਸਪੀਬੀ ਦੇ ਸਕੱਤਰ, ਸ਼੍ਰੀ ਪ੍ਰੇਮ ਲੋਚਬ, ਐੱਨਡਬਲਿਊਆਰਐੱਸਏ ਦੇ ਸਕੱਤਰ, ਸ਼੍ਰੀ ਅਨੁਜ ਕੁਮਾਰ ਤਾਯਲ, ਸੀਟੀਟੀ ਯੂਐੱਸਆਈਸੀ ਦੀ ਚੇਅਰਮੈਨ, ਸ਼੍ਰੀਮਤੀ ਸੇਬਸਟੀਅਨ ਪਿੱਕਾ, ਪੀਐੱਚਓਡੀਐੱਸ ਦੇ ਡਾਇਰੈਕਟਰ (ਗਤੀਵਿਧੀ), ਸ਼੍ਰੀ ਕੇਵਿਨ ਲੇਬੁਰ, ਆਰਐੱਸਪੀਬੀ ਦੇ ਸਪੋਰਟਸ ਕੋਰਡੀਨੇਟਰਸ ਅਤੇ ਰੇਲਵੇ ਦੇ ਕਈ ਅਧਿਕਾਰੀ ਮੌਜੂਦ ਸਨ।

***

ਵਾਈਬੀ/ਡੀਐੱਨਐੱਸ



(Release ID: 1879515) Visitor Counter : 98


Read this release in: English , Urdu , Hindi