ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ

ਸ਼੍ਰੀ ਨਿਤਿਨ ਗਡਕਰੀ ਨੇ ਰਾਯਗੰਜ, ਪੱਛਮ ਬੰਗਾਲ ਵਿੱਚ 1082 ਕਰੋੜ ਰੁਪਏ ਮੁੱਲ ਦੇ 2 ਐੱਨਐੱਚ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ

Posted On: 17 NOV 2022 5:36PM by PIB Chandigarh

ਕੇਂਦਰੀ ਸੜਕ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰੀ, ਸ਼੍ਰੀ ਨਿਤਿਨ ਗਡਕਰੀ ਨੇ ਰਾਯਗੰਜ, ਪੱਛਮ ਬੰਗਾਲ ਵਿੱਚ 1082 ਕਰੋੜ ਰੁਪਏ ਮੁੱਲ ਦੇ 2 ਐੱਨਐੱਚ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ।

 

 

 

ਸ਼੍ਰੀ ਗਡਕਰੀ ਨੇ ਕਿਹਾ ਕਿ ਡਾਲਖੋਲਾ (ਐੱਨਐੱਚ-34) ਦੇ ਲੋਕਾਂ ਦੀ 60 ਸਾਲ ਪੁਰਾਣੀ ਮੰਗ ਨੂੰ ਪੂਰਾ ਕਰਦੇ ਹੋਏ ਇਹ 5 ਕਿਲੋਮੀਟਰ ਅਤੇ 4 ਲੇਨ ਦਾ ਬਾਇਪਾਸ 120 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਗਿਆ ਹੈ। ਇਸ ਨਾਲ ਡਾਲਖੋਲਾ ਸ਼ਹਿਰ ਦੀ ਟ੍ਰੈਫਿਕ ਸਮੱਸਿਆ ਦਾ ਸਮਾਧਾਨ ਹੋ ਜਾਵੇਗਾ। ਇਸ ਦੇ ਇਲਾਵਾ, ਬਾਇਪਾਸ ਅਤੇ ਆਰਓਬੀ ਦੇ ਬਣਨ ਨਾਲ ਸਿਲੀਗੁੜੀ ਤੋਂ ਕੋਲਕਾਤਾ ਤੱਕ ਦੀ ਯਾਤਰਾ ਦੇ ਸਮੇਂ ਵਿੱਚ ਦੋ ਘੰਟੇ ਦੀ ਕਮੀ ਆਵੇਗੀ। ਉਨ੍ਹਾਂ ਨੇ ਕਿਹਾ ਕਿ ਇਸ ਸੜਕ ਵਿਸਤਾਰ ਨਾਲ ਬੰਗਲਾਦੇਸ਼, ਭੂਟਾਨ, ਨੇਪਾਲ ਦੇ ਸੀਮਾਵਰਤੀ ਖੇਤਰਾਂ ਵਿੱਚ ਟ੍ਰਾਸਪੋਰਟੇਸ਼ਨ ਵਿੱਚ ਵੀ ਸੁਧਾਰ ਹੋਵੇਗਾ।

 

 

 

ਮੰਤਰੀ ਨੇ ਦੱਸਿਆ ਕਿ 962 ਕਰੋੜ ਰੁਪਏ ਦੀ ਲਾਗਤ ਨਾਲ ਰਾਨੀਗੰਜ ਤੋਂ ਡਾਲਖੋਲਾ ਖੰਡ ਦੇ 4 ਲੇਨ ਦੇ ਬਣਨ ਨਾਲ ਪੱਛਮ ਮੇਦਿਨੀਪੁਰ ਤੋਂ ਲੈ ਕੇ ਬੰਗਲਾਦੇਸ਼ ਦੀਆਂ ਸੀਮਾਵਾਂ ਤੱਕ, ਸਮਗ੍ਰ ਸੰਪਰਕ ਵਿੱਚ ਸੁਧਾਰ ਹੋਇਆ ਹੈ। ਇਹ ਸੜਕ ਵਿਸਤਾਰ ਬੰਗਾਲ ਅਤੇ ਉੱਤਰ-ਪੂਰਬੀ ਖੇਤਰ ਦੇ ਵਿੱਚ ਟ੍ਰਾਂਸਪੋਰਟ ਸੰਪਰਕ ਨੂੰ ਵੀ ਬਿਹਤਰ ਬਣਾਵੇਗਾ।

 

 

************

 

ਐੱਮਜੇਪੀਐੱਸ



(Release ID: 1876993) Visitor Counter : 104


Read this release in: English , Urdu , Hindi , Telugu