ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਸਕੱਤਰ ਸ਼੍ਰੀ ਅਪੂਰਵ ਚੰਦਰਾ (Apurva Chandra) ਨੇ ਪਹਿਲੀ ਵਿਸ਼ਵ ਮੀਡੀਆ ਕਾਂਗਰਸ ਨੂੰ ਸੰਬੋਧਨ ਕੀਤਾ
प्रविष्टि तिथि:
16 NOV 2022 6:31PM by PIB Chandigarh
ਸੂਚਨਾ ਪ੍ਰਸਾਰਣ ਮੰਤਰਾਲੇ ਨੇ ਸਕੱਤਰ ਸ਼੍ਰੀ ਅਪੂਰਵ ਚੰਦਰਾ ਨੇ ਅੱਜ ਕਿਹਾ ਕਿ ਭਾਰਤ ਵਿੱਚ 1.2 ਬਿਲੀਅਨ ਤੋਂ ਅਧਿਕ ਮੋਬਾਈਲ ਫੋਨ ਉਪਯੋਗਕਰਤਾ ਅਤੇ 600 ਮਿਲੀਅਨ ਸਮਾਰਟ ਫੋਨ ਉਪਯੋਗਕਰਤਾ ਹਨ। ਬੇਹਦ ਕਿਫਾਇਤੀ ਡੇਟਾ ਦਰਾਂ ਦੇ ਨਾਲ, ਸਮਾਰਟ ਫੋਨ ਦੀ ਇਸ ਪੈਠ ਦੇ ਨਤੀਜੇ ਵਜੋਂ ਉਪਯੋਗਕਰਤਾ ਨੇ ਮੋਬਾਇਲ ਉਪਕਰਨਾਂ ਦੇ ਜ਼ਰੀਏ ਵਿਆਪਕ ਪੈਮਾਨੇ ’ਤੇ ਸੂਚਨਾਵਾਂ ਅਤੇ ਮਨੋਰੰਜਨ ਦਾ ਉਪਭੋਗ ਕੀਤਾ ਹੈ। ਸੋਸ਼ਲ ਮੀਡੀਆ ਨੇ ਭਾਰਤ ਵਿੱਚ ਸੂਚਨਾਵਾਂ ਦੇ ਤੇਜ਼ ਅਤੇ ਗਹਿਰੇ ਪ੍ਰਸਾਰ ਨੂੰ ਇਸ ਹਦ ਤੱਕ ਸੰਭਵ ਬਣਾਇਆ ਹੈ ਕਿ ਇਸ ਵਿੱਚ ਕੁਦਰਤੀ ਆਪਦਾਵਾਂ ਵਿੱਚ ਹੋਣ ਵਾਲੀਆਂ ਮੌਤਾਂ ਵਿੱਚ ਵੀ ਕਮੀ ਆਈ ਹੈ। ਸੂਚਨਾ ਪ੍ਰਸਾਰਣ ਸਕੱਤਰ ਸੰਯੁਕਤ ਅਰਬ ਅਮੀਰਾਤ ਦੇ ਅਬੂ ਧਾਬੀ ਵਿੱਚ ਆਯੋਜਿਤ ਪਹਿਲੀ ਵਿਸ਼ਵ ਮੀਡੀਆ ਕਾਂਗਰਸ ਵਿੱਚ ਬੋਲ ਰਹੇ ਸਨ।
ਸੂਚਨਾ ਪ੍ਰਸਾਰਣ ਸਕੱਤਰ ਨੇ ਸੰਯੁਕਤ ਅਰਬ ਅਮੀਰਾਤ ਨੂੰ ਇਸ ਤਰ੍ਹਾਂ ਦੀ ਪਹਿਲੀ ਕਾਂਗਰਸ ਆਯੋਜਿਤ ਕਰਨ ਦੇ ਲਈ ਵਧਾਈ ਦਿੱਤੀ। ਉਨ੍ਹਾਂ ਨੇ ਕਿਹਾ ਕਿ ਭਾਰਤ ਅਤੇ ਮੇਜ਼ਬਾਨ ਦੇਸ਼ ਵਿੱਚ ਕਾਫੀ ਸਮਾਨਤਾਵਾਂ ਹਨ। ਉਨ੍ਹਾਂ ਨੇ ਸਰੋਤਿਆਂ ਨੂੰ ਭਾਰਤ ਵਿੱਚ ਮੀਡੀਆ ਪਰਿਦ੍ਰਿਸ਼ ਬਾਰੇ ਦੱਸਿਆ ਅਤੇ ਕਿਹਾ ਕਿ ਭਾਰਤ ਮੀਡੀਆ ਦੀ ਇੱਕ ਸਮ੍ਰਿੱਧ ਪਰੰਪਰਾ ਵਾਲਾ ਦੇਸ਼ ਹੈ ਜਿਸ ਵਿੱਚ 897 ਟੈਲੀਵਿਜਨ ਚੈਨਲ ਸ਼ਾਮਲ ਹਨ। ਇਨ੍ਹਾਂ ਟੈਲੀਵਿਜਨ ਚੈਨਲਾਂ ਵਿੱਚੋਂ 350 ਤੋਂ ਅਧਿਕ ਸਮਾਚਾਰ ਚੈਨਲ ਹਨ ਅਤੇ 80 ਹਜ਼ਾਰ ਤੋਂ ਅਧਿਕ ਸਮਾਚਾਰ ਪੱਤਰ ਵਿਭਿੰਨ ਭਾਸ਼ਾਵਾਂ ਵਿੱਚ ਪ੍ਰਕਾਸ਼ਿਤ ਹੋ ਰਹੇ ਹਨ। ਹਾਲਾਂਕਿ ਉਨ੍ਹਾਂ ਨੇ ਕਿਹਾ ਕਿ ਹਾਲ ਹੀ ਵਿੱਚ ਲੋਕਾਂ ਦਾ ਝੁਕਾਅ ਨਵੇਂ ਮੀਡੀਆ ਵੱਲ ਹੋਇਆ ਹੈ ਅਤੇ ਯੁਵਾ ਵਰਗ ਇਸ ਨਵੇਂ ਮੀਡੀਆ ਤੋਂ ਜਾਣਕਾਰੀ ਪ੍ਰਾਪਤ ਕਰ ਰਿਹਾ ਹੈ। ਸੂਚਨਾ ਪ੍ਰਸਾਰਣ ਸਕੱਤਰ ਨੇ ਕਿਹਾ ਕਿ ਇਸ ਨੇ ਭਰੋਸੇਯੋਗਤਾ ਦੀ ਚੁਣੌਤੀ ਪੇਸ਼ ਕਰਨ ਦੇ ਨਾਲ-ਨਾਲ ਸਰਕਾਰ ਦੇ ਸਾਹਮਣੇ ਵੀ ਚੁਣੌਤੀ ਪੇਸ਼ ਕੀਤੀ ਹੈ।
ਉਨ੍ਹਾਂ ਨੇ ਕਿਹਾ ਕਿ ਇਹ ਬਿਲਕੁੱਲ ਉੱਚਿਤ ਹੈ ਕਿ ਸਰਕਾਰ ਇਸ ਪਰਿਘਟਨਾ ’ਤੇ ਕੰਟਰੋਲ ਰੱਖਣ ਦੇ ਲਈ ਉਪਾਅ ਕਰਨ ਅਤੇ ਇਹੀ ਉਹ ਬਿੰਦੂ ਹੈ ਜਿੱਥੇ ਭਾਰਤ ਇੱਕ ਸੈਲਫ ਰੈਗੂਲੇਟਰੀ ਤੰਤਰ ਦੇ ਨਾਲ ਸਾਹਮਣੇ ਆਇਆ ਹੈ, ਜੋ ਇਹ ਸੁਨਿਸ਼ਚਿਤ ਕਰਦਾ ਹੈ ਕਿ ਪਹਿਲੇ ਪੱਧਰ ’ਤੇ ਸ਼ਿਕਾਇਤ ਦਾ ਨਿਪਟਾਰਾ ਸੋਸ਼ਲ ਮੀਡੀਆ ਸੰਗਠਨ ਦੇ ਪੱਧਰ ’ਤੇ ਹੀ ਕੀਤਾ ਜਾ ਸਕੇ।
****
ਸੌਰਭ ਸਿੰਘ
(रिलीज़ आईडी: 1876760)
आगंतुक पटल : 233