ਸੱਭਿਆਚਾਰ ਮੰਤਰਾਲਾ
ਸੱਭਿਆਚਾਰ ਮੰਤਰਾਲਾ ਫੋਟੋ ਪ੍ਰੇਮੀਆਂ ਦੇ ਲਈ ਫੋਟੋਗ੍ਰਾਫੀ ਮੁਕਾਬਾਲੇ ‘ਮੇਲਾ ਮੋਮੈਂਟ੍ਸ’ ਦਾ ਆਯੋਜਨ ਕਰ ਰਿਹਾ ਹੈ
Posted On:
15 NOV 2022 5:12PM by PIB Chandigarh
ਮੁੱਖ ਗੱਲਾਂ:
-
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ “ਮਨ ਕੀ ਬਾਤ” ਵਿੱਚ ਪਰੰਪਰਿਕ ਮੇਲਿਆਂ ਦੇ ਮਹੱਤਵ ’ਤੇ ਚਾਨਣਾ ਪਾਇਆ ਹੈ।
-
ਇਸ ਮੁਕਾਬਲੇ ਦੇ ਜੇਤੂਆਂ ਨੂੰ ਅੰਤਿਮ ਅਤੇ ਮਾਸਿਕ ਪੁਰਸਕਾਰ ਪ੍ਰਦਾਨ ਕੀਤੇ ਜਾਣਗੇ।
-
ਪਹਿਲਾ, ਦੂਸਰਾ ਅਤੇ ਤੀਸਰਾ ਪੁਰਸਕਾਰ ਸ਼੍ਰੇਣੀ ਦੇ ਲਈ ਮਾਸਿਕ ਪੁਰਸਕਾਰ 10,000 ਰੁਪਏ, 7500 ਰੁਪਏ ਅਤੇ 5000 ਰੁਪਏ ਦੇ ਹਨ।
ਭਾਰਤ ਸਰਕਾਰ ਦਾ ਸੱਭਿਆਚਾਰ ਮੰਤਰਾਲਾ ਫੋਟੋ ਪ੍ਰੇਮੀਆਂ ਦੇ ਲਈ ਇੱਕ ਫੋਟੋਗ੍ਰਾਫੀ ਮੁਕਾਬਲਾ ‘ਮੇਲਾ ਮੋਮੈਂਟ੍ਸ’ ਦਾ ਆਯੋਜਨ ਕਰ ਰਿਹਾ ਹੈ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ “ਮਨ ਕੀ ਬਾਤ” ਦੇ 91ਵੇਂ ਸੰਸਕਰਣ ਵਿੱਚ ਪਰੰਪਰਿਕ ਮੇਲਿਆਂ ਦੇ ਮਹੱਤਵ ’ਤੇ ਚਾਨਣਾ ਪਾਇਆ ਹੈ।
ਇਸ ਫੋਟੋਗ੍ਰਾਫੀ ਮੁਕਾਬਲੇ ਵਿੱਚ ਹਿੱਸਾ ਲੈਣ ਦੇ ਇਛੁੱਕ ਉਮੀਦਵਾਰ ਕਿਸੇ ਵੀ ਮਹੋਤਸਵ, ਤਿਉਹਾਰ, ਮੇਲੇ ਦੇ ਦੌਰਾਨ ਖਿੱਚੀਆਂ ਗਈਆਂ ਸਰਵਸ਼੍ਰੇਸਠ ਫੋਟੋ ਜਮ੍ਹਾ ਕਰ ਸਕਦੇ ਹਨ ਅਤੇ ਨਕਦ ਪੁਰਸਕਾਰ ਅਤੇ ਆਕਰਸ਼ਕ ਪੁਰਸਕਾਰ ਜਿੱਤਣ ਦਾ ਮੌਕਾ ਪਾ ਸਕਦੇ ਹਨ।
ਇਸ ਮੁਕਾਬਲੇ ਦੇ ਜੇਤੂਆਂ ਨੂੰ ਅੰਤਿਮ ਅਤੇ ਮਾਸਿਕ ਪੁਰਸਕਾਰ ਪ੍ਰਦਾਨ ਕੀਤੇ ਜਾਣਗੇ। ਪਹਿਲਾ, ਦੂਜਾ, ਤੀਸਰਾ ਪੁਰਸਕਾਰ ਸ਼੍ਰੇਣੀ ਦੇ ਲਈ ਅੰਤਿਮ ਪੁਰਸਕਾਰ 1,00,000 ਰੁਪਏ, 75000 ਰੁਪਏ ਅਤੇ 50,000 ਰੁਪਏ ਦੇ ਹੋਣਗੇ।
ਪਹਿਲਾ, ਦੂਜਾ ਅਤੇ ਤੀਜਾ ਪੁਰਸਕਾਰ ਸ਼੍ਰੇਣੀ ਦੇ ਲਈ ਮਾਸਿਕ ਪੁਰਸਕਾਰ 10,000 ਰੁਪਏ; 7500 ਰੁਪਏ ਅਤੇ 5000 ਰੁਪਏ ਦੇ ਹਨ।
ਇਸ ਮੁਕਾਬਲੇ ਵਿੱਚ ਹਿੱਸਾ ਲੈਣ ਦੇ ਲਈ ਦਿੱਤੇ ਗਏ ਫਾਰਮ ਨੂੰ ਭਰਨਾ ਹੋਵੇਗਾ:
https://docs.google.com/forms/d/1Tkb-t08neMAb6EOHZGYlM5CfqfHMcDk8hVikPQye-Bs/edit?pli=1
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 31 ਜੁਲਾਈ, 2022 ਨੂੰ “ਮਨ ਕੀ ਬਾਤ” ਦੇ 91ਵੇਂ ਸੰਸਕਰਣ ਦੇ ਦੌਰਾਨ ਵਿਵਿਧਤਾ ਵਿੱਚ ਏਕਤਾ – “ਏਕ ਭਾਰਤ, ਸ਼੍ਰੇਸ਼ਠ ਭਾਰਤ”- ਦੀ ਭਾਵਨਾ ਨੂੰ ਹੁਲਾਰਾ ਦੇਣ ਵਿੱਚ ਪਰੰਪਰਿਕ ਮੇਲਿਆਂ ਦੇ ਮਹੱਤਵ ’ਤੇ ਚਾਨਣਾ ਪਾਇਆ ਸੀ। ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਸਾਡੇ ਦੇਸ਼ ਵਿੱਚ ਮੇਲਿਆਂ ਦਾ ਸੱਭਿਆਚਾਰਕ ਮਹੱਤਵ ਵੀ ਹੈ। ਮੇਲੇ ਲੋਕਾਂ ਅਤੇ ਦਿਲਾਂ ਨੂੰ ਜੋੜਦੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਸਾਡੇ ਦੇਸ਼ ਦੇ ਵਿਭਿੰਨ ਰਾਜਾਂ ਵਿੱਚ ਜਨਜਾਤੀ ਸਮਾਜਾਂ ਦੇ ਕਈ ਪਰੰਪਰਿਕ ਮੇਲੇ ਹਨ। ਇਨ੍ਹਾਂ ਵਿੱਚ ਕੁਝ ਮੇਲਿਆਂ ਦਾ ਜੁੜਾਅ ਜਿੱਥੇ ਜਨਜਾਤੀ ਸੱਭਿਆਚਾਰ ਨਾਲ ਹੈ, ਉੱਥੇ ਕੁਝ ਹੋਰ ਮੇਲੇ ਜਨਜਾਤੀ ਇਤਿਹਾਸ ਅਤੇ ਵਿਰਾਸਤ ਦੇ ਸਬੰਧ ਵਿੱਚ ਆਯੋਜਿਤ ਕੀਤੇ ਜਾਂਦੇ ਹਨ।
ਸਬੰਧਿਤ ਲਿੰਕ:
https://pib.gov.in/PressReleasePage.aspx?PRID=1847058
*****
ਐੱਨਬੀ/ਐੱਸਕੇ
(Release ID: 1876410)
Visitor Counter : 103