ਬਿਜਲੀ ਮੰਤਰਾਲਾ
ਬਿਜਲੀ ਮੰਤਰਾਲਾ 41ਵੇਂ ਭਾਰਤ ਅੰਤਰਰਾਸ਼ਟਰੀ ਵਪਾਰ ਮੇਲੇ ਵਿੱਚ ਹਿੱਸਾ ਲਵੇਗਾ
Posted On:
14 NOV 2022 7:01PM by PIB Chandigarh
ਬਿਜਲੀ ਮੰਤਰਾਲਾ, ਆਪਣੇ ਸੀਪੀਐੱਸਈ/ਸੰਗਠਨਾਂ ਦੇ ਨਾਲ, ਨਵੀਂ ਦਿੱਲੀ ਦੇ ਪ੍ਰਗਤੀ ਮੈਦਾਨ ਵਿੱਚ 14 ਨਵੰਬਰ ਤੋਂ ਲੈ ਕੇ 27 ਨਵੰਬਰ 2022 ਦੇ ਦੌਰਾਨ ਆਯੋਜਿਤ ਹੋਣ ਵਾਲੇ 41ਵੇਂ ਭਾਰਤ ਅੰਤਰਰਾਸ਼ਟਰੀ ਵਪਾਰ ਮੇਲੇ (ਆਈਆਈਟੀਐੱਫ) -2022 ਵਿੱਚ ਹਿੱਸਾ ਲਵੇਗਾ। ਮੰਤਰਾਲੇ ਨੇ ਹਾਲ ਨੰਬਰ-5 ਵਿੱਚ “ਉੱਜਵਲ ਭਾਰਤ, ਉੱਜਵਲ ਭਵਿੱਖ” ਦੇ ਥੀਮ ਦੇ ਨਾਲ ਇੱਕ ਪਵੇਲਿਅਨ ਸਥਾਪਿਤ ਕੀਤਾ ਹੈ।
ਕੇਂਦਰੀ ਬਿਜਲੀ ਅਤੇ ਨਵੀਨ ਤੇ ਅਖੁੱਟ ਊਰਜਾ ਮੰਤਰੀ ਸ਼੍ਰੀ ਆਰ.ਕੇ. ਸਿੰਘ 15 ਨਵੰਬਰ 2022 ਨੂੰ ਸ਼ਾਮ 3 ਵਜੇ ਇਸ ਪਵੇਲਿਅਨ ਦਾ ਉਦਘਾਟਨ ਕਰਨਗੇ।
ਇਸ ਪਵੇਲਿਅਨ ਵਿੱਚ ਬਿਜਲੀ ਮੰਤਰਾਲਾ ਆਪਣੀਆਂ ਵਿਭਿੰਨ ਉਪਲਬਧੀਆਂ ਅਤੇ ਸਮਾਰਟ ਮੀਟਰਿੰਗ, ਸਮਾਰਟ ਹੋਮ, ਸਮਾਰਟ ਵੰਡ ਪ੍ਰਣਾਲੀ, ਵੰਨ ਨੈਸ਼ਨ ਵੰਨ ਗ੍ਰਿਡ ਵੰਨ ਫ੍ਰੀਕਵੈਂਸੀ, ਈਵੀ ਚਾਰਜਿੰਗ ਇਨਫ੍ਰਾਸਟ੍ਰਕਚਰ, ਊਰਜਾ ਸੰਭਾਲ਼, ਬਿਜਲੀ ਤੱਕ ਸਰਵਵਿਆਪਕ ਪਹੁੰਚ ਅਤੇ ਵਿਭਿੰਨ ਸਮੁਦਾਇਆਂ ਵਿੱਚ ਬਦਲਾਅ ਲਿਆਉਣ ਵਿੱਚ ਜਲ ਬਿਜਲੀ ਪਲਾਟਾਂ ਦੀ ਭੂਮਿਕਾ ਵਰਗੀ ਨਵੀਂ ਪਹਿਲ ਨੂੰ ਪ੍ਰਦਰਸ਼ਿਤ ਕਰੇਗਾ।
***
ਐੱਸਐੱਸ/ਆਈਜੀ
(Release ID: 1876107)
Visitor Counter : 101