ਬਿਜਲੀ ਮੰਤਰਾਲਾ

ਪਾਵਰ ਸਿਸਟਮ ਆਪਰੇਸ਼ਨ ਕਾਰਪੋਰੇਸ਼ਨ ਲਿਮਿਟਿਡ ਦਾ ਨਾਮ ਹੁਣ ਪਰਿਵਰਤਿਤ ਕਰਕੇ ਗ੍ਰਿਡ ਕੰਟ੍ਰੋਲਰ ਆਵ੍ ਇੰਡੀਆ ਲਿਮਿਟਿਡ ਕਰ ਦਿੱਤਾ ਗਿਆ ਹੈ

Posted On: 14 NOV 2022 5:50PM by PIB Chandigarh
  • ਭਾਰਤੀ ਬਿਜਲੀ ਗ੍ਰਿਡ ਦੀ ਅਖੰਡਤਾ, ਭਰੋਸੇਯੋਗਤਾ, ਸਾਰਥਿਕਤਾ, ਲਚੀਲਾਪਨ ਅਤੇ ਇਸ ਦੇ ਟਿਕਾਊ ਸੰਚਾਲਨ ਨੂੰ ਸੁਨਿਸ਼ਚਿਤ ਕਰਨ ਵਿੱਚ ਗ੍ਰਿਡ ਸੰਚਾਲਨਾਂ ਦੀ ਮਹੱਤਵਪੂਰਨ ਭੂਮਿਕਾ ਨੂੰ ਦਰਸਾਉਣ ਦੇ ਲਈ ਇਸ ਦੇ ਨਾਮ ਵਿੱਚ ਪਰਿਵਰਤਨ ਕੀਤਾ ਗਿਆ ਹੈ।


    ਭਾਰਤ ਦੇ ਰਾਸ਼ਟਰੀ ਗ੍ਰਿਡ ਆਪਰੇਟਰ “ਪਾਵਰ ਸਿਸਟਮ ਆਪਰੇਸ਼ਨ ਕਾਰਪੋਰੇਸ਼ਨ ਲਿਮਿਟਿਡ (ਪੋਸੋਕੋ)” ਨੇ ਅੱਜ ਐਲਾਨ ਕਰਦੇ ਹੋਏ ਦੱਸਿਆ ਕਿ ਪੋਸੋਕੋ ਨੇ ਹੁਣ ਆਪਣਾ ਨਾਮ ਬਦਲ ਕੇ “ਗ੍ਰਿਡ ਕੰਟ੍ਰੋਲਰ ਆਵ੍ ਇੰਡੀਆ ਲਿਮਿਟਿਡ” ਰੱਖ ਲਿਆ ਹੈ। ਭਾਰਤੀ ਬਿਜਲੀ ਗ੍ਰਿਡ ਦੀ ਅਖੰਡਤਾ, ਭਰੋਸੇਯੋਗਤਾ, ਅਰਥਵਿਵਸਥਾ, ਲਚੀਲਾਪਨ ਅਤੇ ਟਿਕਾਊ ਸੰਚਾਲਨ ਨੁੰ ਸੁਨਿਸ਼ਚਿਤ ਕਰਨ ਵਿੱਚ ਗ੍ਰਿਡ ਆਪਰੇਟਰਾਂ ਦੀ ਮਹੱਤਵਪੂਰਨ ਭੂਮਿਕਾ ਨੂੰ ਦਰਸਾਉਣ ਦੇ ਲਈ ਇਸ ਦੇ ਨਾਮ ਵਿੱਚ ਪਰਿਵਰਤਨ ਕੀਤਾ ਗਿਆ ਹੈ।


    “ਗ੍ਰਿਡ ਕੰਟ੍ਰੋਲਰ ਆਵ੍ ਇੰਡੀਆ ਲਿਮਿਟਿਡ” ਦੇ ਨਾਮ ਪਰਿਵਰਤਿਤ ਕਰਨਾ ਇੱਕ ਸੁਆਗਤਯੋਗ ਪਹਿਲ ਹੈ ਕਿਉਂਕਿ ਭਾਰਤ ਦੀ ਊਰਜਾ ਪ੍ਰਣਾਲੀ ਦੇ ਕੇਂਦਰ ਵਿੱਚ ਇਸ ਦੀ ਦੂਸਰੀ ਉਪਲਬਧੀ ਹੈ, ਜੋ ਲੋਕਾਂ ਨੂੰ ਉਨ੍ਹਾਂ ਦੇ ਦੁਆਰਾ ਉਪਯੋਗ ਕੀਤੀ ਜਾਣ ਵਾਲੀ ਊਰਜਾ ਨਾਲ ਇਸ ਨੂੰ ਜੋੜਦੀ ਹੈ। ਗ੍ਰਿਡ ਕੰਟ੍ਰੋਲਰ ਆਵ੍ ਇੰਡੀਆ ਲਿਮਿਟਿਡ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਐੱਸ.ਆਰ ਨਰਸਿੰਮ੍ਹਾ ਨੇ ਕਿਹਾ ਕਿ ਇਹ ਬਦਲਾਅ ਦੇਸ਼ ਵਿੱਚ ਗ੍ਰਿਡ ਪ੍ਰਬੰਧਕਾਂ ਦੁਆਰਾ ਰਾਸ਼ਟਰੀ ਅਤੇ ਖੇਤਰੀ ਪੱਧਰਾਂ ’ਤੇ ਕੀਤੇ ਗਏ ਜਾਣ ਵਾਲੇ ਕਾਰਜਾਂ ਬਾਰੇ ਵਿਸਤਾਰ ਨਾਲ ਜਾਣਕਾਰੀ ਪ੍ਰਦਾਨ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ ਨਾਮ ਵਿੱਚ ਬਦਲਾਵ ਇਹ ਵੀ ਦਰਸਾਉਂਦਾ ਹੈ ਕਿ ਅਸੀਂ ਕੌਣ ਹਾਂ ਅਤੇ ਸਵੱਛ ਊਰਜਾ ਵੰਡ ਵਿੱਚ ਅਸੀਂ ਕਿਸ ਤਰ੍ਹਾਂ ਨਾਲ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਾਂ। ਮੈਨੇਜਿੰਗ ਡਾਇਰੈਕਟਰ ਨੇ ਕਿਹਾ ਕਿ ਅਸੀਂ ਆਪਣੇ ਵਪਾਰਕ ਦ੍ਰਿਸ਼ਟੀਕੋਣ ਯਾਨੀ ਵਿਸ਼ਵ ਪੱਧਰ ਅਤੇ ਲਚੀਲੀ ਬਿਜਲੀ ਪ੍ਰਣਾਲੀਆਂ ਦੇ ਲਈ ਉਤਕ੍ਰਿਸ਼ਟਤਾ ਦਾ ਇੱਕ ਗਲੋਬਲ ਸੰਸਥਾਨ ਬਣਨ, ਕੁਸ਼ਲ ਊਰਜਾ ਬਜ਼ਾਰਾਂ ਨੂੰ ਉੱਪਰ ਲੈ ਜਾਣ ਅਤੇ ਨਵੇਂ ਜੋਸ਼ ਦੇ ਨਾਲ ਅਰਥਵਿਵਸਥਾ ਅਤੇ ਸਥਿਰਤਾ ਨੂੰ ਹੁਲਾਰਾ ਦੇਣ ਦੇ ਨਾਲ ਹੀ ਅੱਗੇ ਵਧ ਰਹੇ ਹਨ।


    “ਗ੍ਰਿਡ ਕੰਟ੍ਰੋਲਰ ਆਵ੍ ਇੰਡੀਆ ਲਿਮਿਟਿਡ (ਗ੍ਰਿਡ-ਇੰਡੀਆ)” ਨੈਸ਼ਨਲ ਲੋਡ ਡਿਸਪੈਚ ਸੈਂਟਰ (ਐੱਨਐੱਲਡੀਸੀ) ਦੇ ਨਾਲ ਅਤੇ ਪੰਜ (5) ਖੇਤਰੀ ਲੋਡ ਡਿਸਪੈਚ ਸੈਂਟਰ (ਆਰਐੱਲਡੀਸੀ) ਨੂੰ ਸੰਚਾਲਿਤ ਕਰਦਾ ਹੈ। ਗ੍ਰਿਡ-ਇੰਡੀਆ ਨੂੰ ਊਰਜਾ ਖੇਤਰ ਵਿੱਚ ਪ੍ਰਮੁਖ ਸੁਧਾਰਾਂ ਦੇ ਲਈ ਨੋਡਲ ਏਜੰਸੀ ਦੇ ਰੂਪ ਵਿੱਚ ਵੀ ਸ਼ਾਮਲ ਕੀਤਾ ਗਿਆ ਹੈ। ਇਸ ਦੇ ਪ੍ਰਮੁਖ ਕਾਰਜਾਂ ਵਿੱਚ ਹਰਿਤ ਊਰਜਾ ਓਪਨ ਅਕਸੈੱਸ ਪੋਰਟਲ ਦਾ ਲਾਗੂਕਰਨ ਅਤੇ ਸੰਚਾਲਨ, ਅਖੁੱਟ ਊਰਜਾ ਸਰਟੀਫਿਕੇਟ (ਆਰਈਸੀ), ਤੰਤਰ, ਵੰਡ ਮੁੱਲ ਨਿਧਾਰਨ, ਟਰਾਂਸਮਿਸ਼ਨ ਵਿੱਚ ਅਲਪਵਿਧੀ ਦੀ ਖੁੱਲ੍ਹੀ ਪਹੁੰਚ, ਡਿਵੀਏਸ਼ਨ ਸੈਟਲਮੈਂਟ ਵਿਧੀ, ਬਿਜਲੀ ਪ੍ਰਣਾਲੀ ਵਿਕਾਸ ਕੋਸ਼ (ਪੀਐੱਸਡੀਐੱਫ) ਆਦਿ ਸ਼ਾਮਲ ਹਨ।


     

 

***
 


ਐੱਸਐੱਸ/ਆਈਜੀ



(Release ID: 1876104) Visitor Counter : 118


Read this release in: English , Urdu , Hindi , Odia