ਰੱਖਿਆ ਮੰਤਰਾਲਾ

ਭਾਰਤ ਹੁਣ ਨਿਰਬਲ ਦੇਸ਼ ਨਹੀਂ ਰਿਹਾ; ਅਸੀਂ ਸ਼ਾਂਤੀ ਵਿੱਚ ਵਿਸ਼ਵਾਸ ਰੱਖਦੇ ਹਾਂ ਲੇਕਿਨ ਉਕਸਾਏ ਜਾਣ ‘ਤੇ ਮੁੰਹਤੋੜ ਜਵਾਬ ਦੇਵਾਂਗੇ: ਹਰਿਆਣਾ ਵਿੱਚ ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ


“ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਪ੍ਰਯਤਨਾਂ ਨਾਲ ਭਾਰਤ ਵਿਸ਼ਵ ਪਟਲ ‘ਤੇ ਹੁਣ ਸਿਰਫ ਦੇਖਣ ਵਾਲਾ ਨਾ ਰਹਿ ਕੇ ਦ੍ਰਿੜ੍ਹਤਾਪੂਰਵਕ ਆਪਣੀ ਗੱਲ ਰੱਖਣ ਵਾਲਾ ਬਣਿਆ”

Posted On: 13 NOV 2022 2:31PM by PIB Chandigarh

ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਦੇਸ਼ ਨੂੰ ਭਰੋਸਾ ਦਿਵਾਇਆ ਹੈ ਕਿ ਸਾਡੇ ਹਥਿਆਰਬੰਦ ਬਲ ਭਾਰਤ ‘ਤੇ ਬੁਰੀ ਦ੍ਰਿਸ਼ਟੀ ਰੱਖਣ ਵਾਲੇ ਕਿਸੇ ਨੂੰ ਵੀ ਮੁੰਹਤੋੜ ਜਵਾਬ ਦੇਣ ਦੇ ਲਈ ਪੂਰੀ ਤਰ੍ਹਾਂ ਨਾਲ ਲੈਸ ਹਨ। ਰੱਖਿਆ ਮੰਤਰੀ ਨੇ 13 ਨਵੰਬਰ, 2022 ਨੂੰ ਹਰਿਆਣਾ ਦੇ ਝੱਜਰ ਵਿੱਚ ਇੱਕ ਪ੍ਰੋਗਰਾਮ ਨੂੰ ਸੰਬੋਧਿਤ ਕਰਦੇ ਹੋਏ ਜੋਰ ਦੇ ਕੇ ਕਿਹਾ ਕਿ ਰਾਸ਼ਟਰੀ ਹਿਤਾਂ ਦੀ ਰੱਖਿਆ ਕਰਨਾ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਦਾ ਮੁੱਖ ਫੋਕਸ ਹੈ ਅਤੇ ਦੇਸ਼ ਨੂੰ ਭਵਿੱਖ ਦੀਆਂ ਚੁਣੌਤੀਆਂ ਤੋਂ ਬਚਾਉਣ ਦੇ ਲਈ ਸੇਨਾ ਨੂੰ ਅਤਿਆਧੁਨਿਕ ਅਤੇ ਸਵਦੇਸ਼ੀ ਤੌਰ ‘ਤੇ ਵਿਕਸਿਤ ਹਥਿਆਰ/ਉਪਕਰਣ ਹਥਿਆਰਾਂ ਨਾਲ ਲੈਸ ਕੀਤਾ ਜਾ ਰਿਹਾ ਹੈ।

 

ਸ਼੍ਰੀ ਰਾਜਨਾਥ ਸਿੰਘ ਨੇ ਕਿਹਾ “ਭਾਰਤ ਹੁਣ ਨਿਰਬਲ ਦੇਸ਼ ਨਹੀਂ ਹੈ। ਅਸੀਂ ਸ਼ਾਂਤੀ ਵਿੱਚ ਵਿਸ਼ਵਾਸ ਰੱਖਦੇ ਹਾਂ, ਲੇਕਿਨ ਅਗਰ ਕੋਈ ਸਾਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰੇਗਾ ਤਾਂ ਅਸੀਂ ਉਸ ਦਾ ਮੁੰਹਤੋੜ ਜਵਾਬ ਦੇਵਾਂਗੇ। ਸਾਡੇ ਜਵਾਨਾਂ ਨੇ ਇਸ ਨੂੰ ਵਾਰ-ਵਾਰ ਸਾਬਿਤ ਕੀਤਾ ਹੈ। 2016 ਸਰਜੀਕਲ ਸਟ੍ਰਾਈਕ, 2019 ਬਾਲਾਕੋਟ ਏਅਰਸਟ੍ਰਾਈਕ ਅਤੇ ਗਾਲਵਾਨ ਘਾਟੀ ਦੀ ਘਟਨਾ ਦੇ ਦੌਰਾਨ ਸਾਡੇ ਸੈਨਿਕਾਂ ਦੁਆਰਾ ਦਿਖਾਈ ਗਈ ਬਹਾਦਰੀ ਸਾਡੇ ਕੌਸ਼ਲ ਅਤੇ ਤਿਆਰੀਆਂ ਦਾ ਪ੍ਰਮਾਣ ਹੈ।”

 

ਰੱਖਿਆ ਮੰਤਰੀ ਨੇ ਭਾਰਤ ਦੀ ਵੈਸ਼ਵਿਕ ਛਵੀ ਨੂੰ ਸਿਰਫ ਇੱਕ ਸੁਣਨ ਵਾਲੇ ਤੋਂ ਇੱਕ ਦਾਅਵੇਦਾਰ  ਦੇ ਰੂਪ ਵਿੱਚ ਬਦਲਣ ਲਈ ਪ੍ਰਧਾਨ ਮੰਤਰੀ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਵਿਸ਼ਵ ਹੁਣ ਭਾਰਤ ਨੂੰ ਉਤਸੁਕਤਾਪੂਰਵਕ ਸੁਣਦਾ ਹੈ। ਇਹ ਰੇਖਾਂਕਿਤ ਕਰਦੇ ਹੋਏ ਕਿ ਸਰਕਾਰ ਦੇ ਪ੍ਰਯਤਨਾਂ ਦੇ ਕਾਰਨ ਭਾਰਤ ਹੁਣ ਵਿਸ਼ਵ ਦੇ ਸ਼ਿਖਰਲੀਆਂ ਪੰਜ ਅਰਥਵਿਵਸਥਾਵਾਂ ਵਿੱਚ ਸ਼ਾਮਲ ਹੈ, ਉਨ੍ਹਾਂ ਨੇ ਆਸ਼ਾ ਜਤਾਈ ਕਿ ਆਉਣ ਵਾਲੇ ਸਮੇਂ ਵਿੱਚ ਦੇਸ਼ ਸਿਖਰਲੇ ਤਿੰਨ ਦੇਸ਼ਾਂ ਵਿੱਚ ਸ਼ਾਮਲ ਹੋਵੇਗਾ।

 

 ਸ਼੍ਰੀ ਰਾਜਨਾਥ ਸਿੰਘ ਨੇ ਇਸ ਗੱਲ ‘ਤੇ ਵੀ ਬਲ ਦਿੱਤਾ ਕਿ ਸਰਕਾਰ ਨੇ ਨੇਤਾਜੀ ਸੁਭਾਸ਼ ਚੰਦ੍ਰ ਬੋਸ, ਸਮ੍ਰਾਟ ਪ੍ਰਿਥਵੀਰਾਜ ਚੌਹਾ ਅਤੇ ਮਰਾਠਾ ਯੋਧਾ ਛੱਤਰਪਤੀ ਸ਼ਿਵਾਜੀ ਜਿਹੇ ਕ੍ਰਾਂਤੀਕਾਰੀਆਂ ਤੋਂ ਪ੍ਰੇਰਣਾ ਲਈ ਹੈ ਅਤੇ ਆਪਣੀ ਸੱਭਿਆਚਾਰਕ ਵਿਰਾਸਤ ਦੀ ਰੱਖਿਆ ਕਰਦੇ ਹੋਏ ਭਾਰਤ ਦੀਆਂ ਆਕਾਂਖਿਆਵਾਂ ਨੂੰ ਸਾਕਾਰ ਕਰਨ ਦੇ ਲਈ ਕੰਮ ਕਰ ਰਹੀ ਹੈ। ਉਨ੍ਹਾਂ ਨੇ ਇਸ ਵਰ੍ਹੇ ਲਾਲ ਕਿਲੇ ਦੀ ਪ੍ਰਾਚੀਰ (ਫਸੀਲ) ਤੋਂ ਆਪਣੇ ਸੁਤੰਤਰਤਾ ਦਿਵਸ ਦੇ ਸੰਬੋਧਨ ਦੇ ਦੌਰਾਨ ਪ੍ਰਧਾਨ ਮੰਤਰੀ ਦੁਆਰਾ ਪਰਿਕਲਪਿਤ ‘ਨਵੇਂ ਭਾਰਤ’ ਦੇ ਸੰਕਲਪ ‘ਅੰਮ੍ਰਿਤ ਕਾਲ ਦੇ ਪੰਚ ਪ੍ਰਾਣ’ ਦਾ ਵੀ ਜ਼ਿਕਰ ਕੀਤਾ।

 

ਰੱਖਿਆ ਮੰਤਰੀ ਨੇ ਕਿਹਾ ਕਿ ਬਸਤੀਵਾਦੀ ਮਾਨਸਿਕਤਾ ਤੋਂ ਛੁਟਕਾਰਾ ਪਾਉਣ ਦੇ ਲਈ ਸਰਕਾਰ ਨੇ ਰਾਜਪਥ ਦਾ ਨਾਮ ਬਦਲ ਕੇ  ਕਰਤਵਯ ਪਥ ਕਰਨ ਸਮੇਤ ਇੰਡੀਆ ਗੇਟ ਪਰਿਸਰ ਵਿੱਚ ਨੇਤਾਜੀ ਸੁਭਾਸ਼ ਚੰਦ੍ਰ ਬੋਸ ਦੀ ਸ਼ਾਨਦਾਰ ਪ੍ਰਤਿਮਾ ਦੀ ਸਥਾਪਨਾ; ਮਰਾਠਾ ਯੋਧਾ ਛੱਤਰਪਤੀ ਸ਼ਿਵਾਜੀ ਤੋਂ ਪ੍ਰੇਰਿਤ ਇੱਕ ਨਵਾਂ ਭਾਰਤੀ ਨੌਸੈਨਾ ਦਾ ਨਿਸ਼ਾਨ (ensign) ਅਤੇ ਲਗਭਗ 1,500 ਅਪ੍ਰਚਲਿਤ ਬ੍ਰਿਟਿਸ਼-ਯੁਗ ਦੇ ਕਾਨੂੰਨਾਂ ਨੂੰ ਸਮਾਪਤ ਕਰਨ ਸਮੇਤ ਕਈ ਪਹਿਲਾਂ ਕੀਤੀਆਂ ਹਨ।

 

 

ਸ਼੍ਰੀ ਰਾਜਨਾਥ ਸਿੰਘ ਨੇ 2023 ਵਿੱਚ ਭਾਰਤ ਦੇ ਜੀ-20 ਪ੍ਰੈਸੀਡੈਂਸੀ ਦੇ ਲੋਕਾਂ ਵਿੱਚ ਕਮਲ ਦੇ ਫੁੱਲ ਦੀ ਉਪਸਥਿਤੀ ‘ਤੇ ਵਿਅਕਤ ਕੀਤੇ ਗਏ ਕੁਝ ਲੋਕਾਂ ਦੇ ਵਿਚਾਰਾਂ ਨੂੰ ਖਾਰਜ ਕਰ ਦਿੱਤਾ, ਜਿਸ ਨੂੰ ਹਾਲ ਹੀ ਵਿੱਚ ਪ੍ਰਧਾਨ ਮੰਤਰੀ ਦੁਆਰਾ ਲਾਂਚ ਕੀਤਾ ਗਿਆ ਸੀ। ਉਨ੍ਹਾਂ ਨੇ ਕਿਹਾ ਕਿ ਕਮਲ ਰਾਸ਼ਟਰੀ ਫੁੱਲ ਹੈ, ਜੋ ਭਾਰਤ ਦੀ ਸੱਭਿਆਚਾਰਕ ਅਸਮਿਤਾ (ਆਈਡੈਂਟਿਟੀ) ਨਾਲ ਜੁੜਿਆ ਹੈ।

 

ਪ੍ਰੋਗਰਾਮ ਦੇ ਦੌਰਾਨ ਝੱਜਰ ਵਿੱਚ ਰੱਖਿਆ ਮੰਤਰੀ ਦੁਆਰਾ ਯੋਧਾ ਰਾਜਾ ਪ੍ਰਿਥਵੀਰਾਜ ਚੌਹਾਨ ਦੀ ਪ੍ਰਤਿਮਾ ਤੋਂ ਪਰਦਾ ਹਟਾਇਆ। ਉਨ੍ਹਾਂ ਨੇ ਪ੍ਰਿਥਵੀਰਾਜ ਚੌਹਾਨ ਨੂੰ ਇੱਕ ਮਹਾਨ ਸ਼ਾਸਕ ਦੱਸਿਆ, ਜਿਨ੍ਹਾਂ ਨੇ ਨਾ ਸਿਰਫ ਇੱਕ ਵੱਡੇ ਭੂ-ਭਾਗ ‘ਤੇ ਸ਼ਾਸਨ ਕੀਤਾ, ਬਲਕਿ ਉਹ ਬਹਾਦਰੀ, ਨਿਆਂ ਅਤੇ ਲੋਕ ਕਲਿਆਣ ਦੇ ਪ੍ਰਤੀਕ ਵੀ ਸਨ। ਇਸ ਅਵਸਰ ‘ਤੇ ਉਪਸਥਿਤ ਪਤਵੰਤਿਆਂ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਸ਼੍ਰੀ ਮਨੋਹਰ ਲਾਲ ਵੀ ਸ਼ਾਮਲ ਸਨ।

************

 ਏਬੀਬੀ/ਸੇੱਵੀ



(Release ID: 1875791) Visitor Counter : 101