ਕਬਾਇਲੀ ਮਾਮਲੇ ਮੰਤਰਾਲਾ
azadi ka amrit mahotsav

ਭਾਰਤ ਦੀ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਇਸ ਸਾਲ ਜਨਜਾਤੀਯ ਗੌਰਵ ਦਿਵਸ ਸਮਾਰੋਹਾਂ ਦੀ ਅਗਵਾਈ ਕਰਨਗੇ: ਸ਼੍ਰੀ ਅਰਜੁਨ ਮੁੰਡਾ


ਰਾਸ਼ਟਰਪਤੀ 15 ਨਵੰਬਰ ਨੂੰ ਝਾਰਖੰਡ ਵਿੱਚ ਭਗਵਾਨ ਬਿਰਸਾ ਮੁੰਡਾ ਦੀ ਜਨਮਸਥਲੀ ਉਲਿਹਾਤੂ ਪਿੰਡ ਵਿੱਚ ਉਨ੍ਹਾਂ ਪਸ਼ਪਾਂਜਲੀ ਅਰਪਿਤ ਕਰਨਗੇ

ਜਨਜਾਤੀਯ ਗੌਰਵ ਦਿਵਸ ਨੂੰ ਮਨਾਉਣ ਦੇ ਲਈ ਰਾਸ਼ਟਰੀ ਅਤੇ ਰਾਜ ਪੱਧਰ ‘ਤੇ 15 ਤੋਂ 22 ਨਵੰਬਰ ਦੇ ਦੌਰਾਨ ਵੱਡੀ ਸੰਖਿਆ ਵਿੱਚ ਵਿਭਿੰਨ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਜਾਵੇਗਾ: ਸ਼੍ਰੀ ਅਰਜੁਨ ਮੁੰਡਾ

Posted On: 12 NOV 2022 5:29PM by PIB Chandigarh

ਮੁੱਖ ਬਿੰਦੁ:

  • ਉਪਰਾਸ਼ਟਰਪਤੀ 15 ਨਵੰਬਰ ਨੂੰ ਨਵੀਂ ਦਿੱਲੀ ਸਥਿਤ ਸੰਸਦ ਭਵਨ ਪਰਿਸਰ ਵਿੱਚ ਭਗਵਾਨ ਬਿਰਸਾ ਮੁੰਡਾ ਦੀ ਪ੍ਰਤਿਮਾ ‘ਤੇ ਪੁਸ਼ਪਾਂਜਲੀ ਅਰਪਿਤ ਕਰਨਗੇ।

  • ਟ੍ਰਾਈਫੇਡ ਨੇ ਅਖਿਲ ਭਾਰਤੀ ਪੱਧਰ ‘ਤੇ ਪ੍ਰੋਗਰਾਮਾਂ ਦੀ ਯੋਜਨਾ ਬਣਾਈ ਹੈ। ਇੰਦੌਰ ਦੇ ਗ੍ਰਾਮੀਣ ਹਾਟ ਵਿੱਚ 15 ਤੋਂ 27 ਨਵੰਬਰ ਤੱਕ ਆਦਿ ਮਹੋਤਸਵ ਦਾ ਆਯੋਜਨ ਕੀਤਾ ਜਾਵੇਗਾ।

  • 392 ਏਕਲਵਯ ਮੋਡਲ ਰੈਜ਼ੀਡੈਂਸ਼ੀਅਲ ਸਕੂਲਾਂ ਦੁਆਰਾ ਦੇਸ਼ਭਰ ਵਿੱਚ ਕਈ ਸਥਲਾਂ ‘ਤੇ ਵਿਭਿੰਨ ਪ੍ਰੋਗਰਾਮਾਂ ਦੀ ਇੱਕ ਲੜੀ ਆਯੋਜਿਤ ਕੀਤੀ ਜਾਵੇਗੀ।

 

ਭਾਰਤ ਦੀ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਇਸ ਸਾਲ ਨਵੰਬਰ ਵਿੱਚ ਜਨਜਾਤੀਯ ਗੌਰਵ ਦਿਵਸ ਸਮਾਰੋਹਾਂ ਦੀ ਅਗਵਾਈ ਕਰਨਗੇ। ਕੇਂਦਰੀ ਜਨਜਾਤੀਯ ਮਾਮਲੇ ਮੰਤਰੀ ਸ਼੍ਰੀ ਅਰਜੁਨ ਮੁੰਡਾ ਨੇ ਅੱਜ ਨਵੀਂ ਦਿੱਲੀ ਵਿੱਚ ਇੱਕ ਮੀਡੀਆ ਬ੍ਰੀਫਿੰਗ ਦੇ ਦੌਰਾਨ ਇਸ ਦਾ ਐਲਾਨ ਕੀਤਾ। ਸ਼੍ਰੀ ਅਰਜੁਨ ਮੁੰਡਾ ਨੇ ਇਹ ਵੀ ਕਿਹਾ ਕਿ 15 ਨਵੰਬਰ ਨੂੰ ਜਨਜਾਤੀਯ ਗੌਰਵ ਦਿਵਸ ਦੇ ਅਵਸਰ ‘ਤੇ ਰਾਸ਼ਟਰਪਤੀ ਝਾਰਖੰਡ ਦੇ ਖੂੰਟੀ ਜ਼ਿਲ੍ਹੇ ਦੇ ਉਲਿਹਾਤੂ ਪਿੰਡ ਦਾ ਦੌਰਾ ਕਰਨਗੇ ਜੋ ਕਿ ਭਗਵਾਨ ਬਿਰਸਾ ਮੁੰਡਾ ਦੀ ਜਨਮ ਸਥਲੀ ਹੈ ਅਤੇ ਉੱਥੇ ਉਨ੍ਹਾਂ ਨੂੰ ਪੁਸ਼ਪਾਂਜਲੀ ਅਰਪਿਤ ਕਰਨਗੇ। ਰਾਸ਼ਟਰਪਤੀ ਸੜਕ ਤੇ ਟ੍ਰਾਂਸਪੋਰਟ ਮੰਤਰਾਲਾ ਅਤੇ ਬਿਜਲੀ ਮੰਤਰਾਲੇ ਦੇ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਖੂੰਟੀ ਤੋਂ ਕਈ ਏਕਲਵਯ ਸਕੂਲਾਂ ਦਾ ਨੀਂਹ ਪੱਥਰ ਵੀ ਰੱਖਣਗੇ। ਉਹ ਖੂੰਟੀ ਅਤੇ ਉਸ ਦੇ ਆਸ-ਪਾਸ ਟ੍ਰਾਈਫੇਡ ਤੇ ਐੱਨਆਰਐੱਲਐੱਮ ਦੀ ਮਹਿਲਾ ਸੈਲਫ ਹੈਲਪ ਗਰੁੱਪਾਂ ਦੀ ਮੈਂਬਰਾਂ ਨੂੰ ਵੀ ਸੰਬੋਧਿਤ ਕਰਨਗੇ।

 

ਕੇਂਦਰੀ ਮੰਤਰੀ ਨੇ ਇਹ ਵੀ ਦੱਸਿਆ ਕਿ ਉਪ ਰਾਸ਼ਟਰਪਤੀ ਹੋਰ ਸਾਂਸਦਾਂ ਦੇ ਨਾਲ 15 ਨਵੰਬਰ ਨੂੰ ਨਵੀਂ ਦਿੱਲੀ ਸਥਿਤ ਸੰਸਦ ਭਵਨ ਪਰਿਸਰ ਵਿੱਚ ਭਗਵਾਨ ਬਿਰਸਾ ਮੁੰਡਾ ਦੀ ਪ੍ਰਤਿਮਾ ‘ਤੇ ਪੁਸ਼ਪਾਂਜਲੀ ਅਰਪਿਤ ਕਰਨਗੇ।

 

ਸ਼੍ਰੀ ਅਰਜੁਨ ਮੁੰਡਾ ਨੇ ਕਿਹਾ ਕਿ 15 ਤੋਂ 22 ਨਵੰਬਰ ਤੱਕ ਜਨਜਾਤੀਯ ਗੌਰਵ ਦਿਵਸ ਮਨਾਉਣ ਦੇ ਲਈ ਰਾਸ਼ਟਰੀ ਅਤੇ ਰਾਜ ਪੱਧਰ ‘ਤੇ ਵੱਡੀ ਸੰਖਿਆ ਵਿੱਚ ਵਿਭਿੰਨ ਪ੍ਰੋਗਰਾਮ ਆਯੋਜਿਤ ਕੀਤੇ ਜਾ ਰਹੇ ਹਨ। ਕੇਂਦਰੀ ਮੰਤਰੀ ਨੇ ਦੱਸਿਆ ਕਿ ਪਿੰਡਾਂ, ਦੂਰ-ਦੁਰਾਡੇ ਦੇ ਇਲਾਕਿਆਂ ਸਮੇਤ ਕਸ਼ਮੀਰ ਤੋਂ ਕੰਨਿਆਕੁਮਾਰੀ ਤੱਕ ਅਤੇ ਗੁਜਰਾਤ ਤੋਂ ਲੈ ਕੇ ਅਰੁਣਾਚਲ ਪ੍ਰਦੇਸ਼ ਤੱਕ ਸਮਾਰੋਹ ਅਤੇ ਪ੍ਰੋਗਰਾਮਾਂ ਦੀ ਯੋਜਨਾ ਤਿਆਰ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਭਰ ਵਿੱਚ ਰਾਜ ਸਰਕਾਰਾਂ ਅਤੇ ਰਾਜ ਜਨਜਾਤੀਯ ਰਿਸਰਚ ਇੰਸਟੀਟਿਊਟਾਂ ਦੇ ਤਾਲਮੇਲ ਨਾਲ ਨੌਜਵਾਨਾਂ ਦੇ ਮਾਰਚ ਦਾ ਆਯੋਜਨ ਅਤੇ ਰਾਜਾਂ ਦੀਆਂ ਰਾਜਧਾਨੀਆਂ ਵਿੱਚ ਜਨਜਾਤੀਯ ਕਲਾਕਾਰਾਂ ਦੁਆਰਾ ਪ੍ਰਦਰਸ਼ਨ, ਸੱਭਿਆਚਾਰਕ ਪ੍ਰੋਗਰਾਮ; ਸੈਮੀਨਾਰ/ਵਰਕਸ਼ਾਪਾਂ ਦਾ ਆਯੋਜਨ, ਲੇਖ, ਗੀਤ, ਨ੍ਰਿਤ, ਖੇਡ ਅਤੇ ਪੇਂਟਿੰਗ ਪ੍ਰਤਿਯੋਗਿਤਾ, ਸਵੱਛਤਾ ਅਭਿਯਾਨ ਜਿਹੇ ਅਨੇਕ ਪ੍ਰੋਗਰਾਮਾਂ ਦੀ ਯੋਜਨਾ ਵੀ ਤਿਆਰ ਕੀਤੀ ਗਈ ਹੈ।

 

ਸ਼੍ਰੀ ਅਰਜੁਨ ਮੁੰਡਾ ਨੇ ਇਹ ਵੀ ਕਿਹਾ ਕਿ ਭਾਰਤ ਸਰਕਾਰ ਨੇ ਪ੍ਰਧਾਨ ਮੰਤਰੀ ਦੀ ਅਗਵਾਈ ਵਿੱਚ 15 ਨਵੰਬਰ ਨੂੰ ਦੇਸ਼ ਦੇ ਇਤਿਹਾਸ ਅਤੇ ਸੱਭਿਆਚਾਰ ਵਿੱਚ ਜਨਜਾਤੀ ਕਮਿਊਨਿਟੀਆਂ ਦੇ ਯੋਗਦਾਨ ਨੂੰ ਯਾਦ ਕਰਨ ਦੇ ਲਈ ਜਨਜਾਤੀਯ ਗੌਰਵ ਦਿਵਸ ਦੇ ਰੂਪ ਵਿੱਚ ਐਲਾਨ ਕੀਤਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਇਹ ਦੂਸਰਾ ਵਰ੍ਹਾ ਹੈ ਜਦੋਂ ਜਨਜਾਤੀ ਗੌਰਵ ਦਿਵਸ ਮਨਾਇਆ ਜਾ ਰਿਹਾ ਹੈ। ਇਹ ਦਿਨ ਸਾਰੇ ਜਨਜਾਤੀ ਸੁਤੰਤਰਤਾ ਸੈਨਾਨੀਆਂ ਨੂੰ ਸਨਮਾਨਿਤ ਕਰਨ ਅਤੇ ਜਨਜਾਤੀਯ ਖੇਤਰਾਂ ਤੇ ਭਾਈਚਾਰਿਆਂ ਦੇ ਸਮਾਜਿਕ-ਆਰਥਿਕ ਵਿਕਾਸ ਦੇ ਪ੍ਰਯਤਨਾਂ ਨੂੰ ਫਿਰ ਤੋਂ ਸਕ੍ਰਿਯ ਕਰਨ ਦੇ ਲਈ ਵੀ ਮਨਾਇਆ ਜਾਂਦਾ ਹੈ।

 

https://static.pib.gov.in/WriteReadData/userfiles/image/image001PH08.jpg

 

ਸ਼੍ਰੀ ਅਰਜੁਨ ਮੁੰਡਾ ਨੇ ਅਪੀਲ ਕੀਤੀ ਕਿ ਅਧਿਕ ਤੋਂ ਅਧਿਕ ਲੋਕਾਂ ਨੂੰ ਉਤਸਵ ਬਾਰੇ ਜਾਗਰੂਕ ਕੀਤਾ ਜਾਵੇ ਅਤੇ ਉਨ੍ਹਾਂ ਨੂੰ ਸਮਾਰੋਹ ਵਿੱਚ ਸ਼ਾਮਲ ਕੀਤਾ ਜਾਵੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਦੇਸ਼ਭਰ ਵਿੱਚ 740 ਈਐੱਮਆਰਐੱਸ ਦੇ ਨਿਰਮਾਣ ਨੂੰ ਪੂਰਾ ਕਰਨ ਦੀ ਦਿਸ਼ਾ ਵਿੱਚ ਤੇਜ਼ੀ ਨਾਲ ਕੰਮ ਚਲ ਰਿਹਾ ਹੈ।

ਸ਼੍ਰੀ ਅਰਜੁਨ ਮੁੰਡਾ ਨੇ ਕਿਹਾ ਕਿ ਜਨਜਾਤੀਯ ਗੌਰਵ ਦਿਵਸ ਸਮਾਰੋਹ 2047 ਵਿੱਚ ਦੇਸ਼ ਦੀ ਆਜ਼ਾਦੀ ਦੇ 100 ਵਰ੍ਹੇ ਪੂਰੇ ਹੋਣ ‘ਤੇ ਦੂਰ-ਦੁਰਾਡੇ ਦੇ ਇਲਾਕਿਆਂ, ਪਿੰਡਾਂ ਵਿੱਚ ਰਹਿਣ ਵਾਲੇ ਜਨਜਾਤੀਯ ਲੋਕਾਂ ਨੂੰ ਮੂਲਭੂਤ ਸੁਵਿਧਾਵਾਂ, ਰੋਜ਼ਗਾਰ, ਸਿੱਖਿਆ ਦੇਣ ਦਾ ਸੰਕਲਪ ਲੈਣ ਦੀ ਦਿਸ਼ਾ ਵਿੱਚ ਇੱਕ ਕਦਮ ਹੈ।

 

 https://static.pib.gov.in/WriteReadData/userfiles/image/image0021ARC.jpg   https://static.pib.gov.in/WriteReadData/userfiles/image/image003OE2M.jpg

ਮੰਤਰੀ ਮਹੋਦਯ ਨੇ ਇਹ ਵੀ ਦੱਸਿਆ ਕਿ ਜਨਜਾਤੀਯ ਗੌਰਵ ਦਿਵਸ 2022 ਦੇ ਵਿਸ਼ੇਸ਼ ਅਵਸਰ ‘ਤੇ,ਟ੍ਰਾਈਫੇਡ ਨੇ ਜਨਜਾਤੀਯ ਉਤਪਾਦਾਂ ‘ਤੇ ਅਖਿਲ ਭਾਰਤੀ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਹੈ। 15 ਤੋਂ 27 ਨਵੰਬਰ ਤੱਕ ਇੰਦੌਰ ਦੇ ਗ੍ਰਾਮੀਣ ਹਾਟ ਵਿੱਚ ਆਦੀ ਮਹੋਤਸਵ ਦਾ ਆਯੋਜਨ ਕੀਤਾ ਜਾਵੇਗਾ, ਜਦਕਿ 15 ਤੋਂ 21 ਨਵੰਬਰ ਤੱਕ ਭੁਵਨੇਸ਼ਵਰ ਦੇ ਏਕਮਰਾ ਹਾਟ ਵਿੱਚ ਆਦੀ ਬਜ਼ਾਰ ਦਾ ਆਯੋਜਨ ਕੀਤਾ ਜਾਵੇਗਾ। 15 ਤੋਂ 21 ਨਵੰਬਰ ਤੱਕ ਦੱਖਣ ਗੁਵਾਹਾਟੀ ਦੇ ਲਖੀਧਰ ਬੋਰਾ ਖੇਤਰ ਡਿਗਰੀ ਪੁਖੁਰੀ ਵਿੱਚ ਇੱਕ ਹੋਰ ਆਦੀ ਬਜ਼ਾਰ ਲਗਾਇਆ ਜਾਵੇਗਾ। ਪੁਡੂਚੇਰੀ ਵਿੱਚ, 15 ਤੋਂ 21 ਨਵੰਬਰ ਤੱਕ ਕ੍ਰਾਫਟ ਬਜ਼ਾਰ ਵਿੱਚ ਇੱਕ ਆਦੀ ਬਜ਼ਾਰ ਮੁੱਖ ਆਕਰਸ਼ਣ ਹੋਵੇਗਾ, ਜਦਕਿ 15 ਤੋਂ 21 ਨਵੰਬਰ ਤੱਕ ਦੇਹਰਾਦੂਨ ਵਿੱਚ ਚਕਰਾਤਾ ਰੋਡ ‘ਤੇ ਫੋਰੈਸਟ ਰਿਸਰਚ ਇੰਸਟੀਟਿਊਟ ਵਿੱਚ ਇੱਕ ਆਦੀ ਬਜ਼ਾਰ ਦਾ ਆਯੋਜਨ ਕੀਤਾ ਜਾਵੇਗਾ। ਅੰਤ ਵਿੱਚ, 15 ਤੋਂ 24 ਨਵੰਬਰ 2022 ਤੱਕ ਕੋਲਕਾਤਾ ਵਿੱਚ ਇੰਡੀਅਨ ਮਿਊਜ਼ੀਅਮ ਵਿੱਚ ਇੱਕ ਆਦੀ ਚਿਤ੍ਰ ਪ੍ਰੋਗਰਾਮ ਦਾ ਆਯੋਜਨ ਕੀਤਾ ਜਾਵੇਗਾ।

 

ਜਨਜਾਤੀਯ ਗੌਰਵ ਦਿਵਸ 2022 ਮਨਾਉਣ ਦੇ ਲਈ, ਦੇਸ਼ ਭਰ ਦੇ ਕਈ ਸਥਲਾਂ ‘ਤੇ 392 ਏਕਲਵਯ ਮੋਡਲ ਰੈਜ਼ੀਡੈਂਸ਼ੀਅਲ ਸਕੂਲਾਂ ਦੁਆਰਾ ਵਿਭਿੰਨ ਪ੍ਰੋਗਰਾਮਾਂ ਦੀ ਇੱਕ ਲੜੀ ਆਯੋਜਿਤ ਕੀਤੀ ਜਾਵੇਗੀ। 15 ਨਵੰਬਰ ਨੂੰ ਲੇਖ ਲੇਖਨ ਪ੍ਰਤਿਯੋਗਿਤਾ ਹੋਵੇਗੀ ਜਦਕਿ 16 ਨਵੰਬਰ ਨੂੰ ਪੋਸਟਰ ਮੇਕਿੰਗ ਪ੍ਰਤਿਯੋਗਿਤਾ ਦਾ ਆਯੋਜਨ ਕੀਤਾ ਜਾਵੇਗਾ। 17 ਨਵੰਬਰ ਨੂੰ ਡਾਂਸ ਪ੍ਰਤਿਯੋਗਿਤਾ ਅਤੇ 18 ਨਵੰਬਰ ਨੂੰ ਸਕਿਟ ਪ੍ਰਤਿਯੋਗਿਤਾ ਦਾ ਆਯੋਜਨ ਕੀਤਾ ਜਾਵੇਗਾ। 19 ਨਵੰਬਰ ਨੂੰ ਕਵਿਤਾ ਅਤੇ ਗੀਤ ਪ੍ਰਤਿਯੋਗਿਤਾ ਜਦਕਿ 21 ਨਵੰਬਰ ਨੂੰ ਕਵਿਜ਼ ਪ੍ਰਤਿਯੋਗਿਤਾ ਦਾ ਆਯੋਜਨ ਕੀਤਾ ਜਾਵੇਗਾ।

 

ਵਿਭਿੰਨ ਏਕਲਵਯ ਮੋਡਲ ਰੈਜ਼ੀਡੈਂਸ਼ੀਅਲ ਸਕੂਲਾਂ ਵਿੱਚ ਭਾਰਤ ਦੇ ਸੁਤੰਤਰਤਾ ਅੰਦੋਲਨ ਵਿੱਚ ਜਨਜਾਤੀਯ ਸੁਤੰਤਰਤਾ ਸੈਨਾਨੀਆਂ ਦੇ ਯੋਗਦਾਨ ਦੇ ਵਿਸ਼ੇ ‘ਤੇ ਸੈਮੀਨਾਰ/ਵੈਬੀਨਾਰ/ਵਾਰਤਾਵਾਂ ਦਾ ਆਯੋਜਨ ਵੀ ਕੀਤਾ ਜਾਵੇਗਾ।

ਰੇਲ, ਸਿੱਖਿਆ ਅਤੇ ਸੱਭਿਆਚਾਰ ਜਿਹੇ ਕਈ ਕੇਂਦਰੀ ਮੰਤਰਾਲਿਆਂ ਨੇ ਜਨਜਾਤੀਯ ਗੌਰਵ ਦਿਵਸ ਅਤੇ ਜਨਜਾਤੀਯ ਸਮੁਦਾਏ ਦੇ ਗੌਰਵ ਤੇ ਜਨਜਾਤੀਯ ਸੁਤੰਤਰਤਾ ਸੈਨਾਨੀਆਂ ਨੂੰ ਰੇਖਾਂਕਿਤ ਕਰਨ ਦੇ ਲਈ ਦੇਸ਼ ਭਰ ਵਿੱਚ ਪ੍ਰੋਗਰਾਮਾਂ ਦੀ ਯੋਜਨਾ ਬਣਾਈ ਹੈ।

ਜਨਜਾਤੀਯ ਗੌਰਵ ਦਿਵਸ ਪ੍ਰੋਗਰਾਮ ਦੇ ਲਈ ਹੈਸ਼ਟੈਗ #JanjatiyaGauravDivas ਦਾ ਉਪਯੋਗ ਜਨਜਾਤੀਯ ਸਮੁਦਾਏ ਕੇਂਦ੍ਰਿਤ ਯੋਜਨਾਵਾਂ ਅਤੇ ਪਹਿਲਾਂ ਦੇ ਵਿਆਪਕ ਪ੍ਰਚਾਰ ਤੇ ਸਰਕਾਰ ਦੇ ਵਿਕਾਸਤਮਕ ਪ੍ਰਯਤਨਾਂ ਵਿੱਚ ਵਿਆਪਕ ਭਾਗੀਦਾਰੀ ਦੇ ਲਈ ਕੀਤਾ ਜਾਵੇਗਾ।

*******

ਐੱਨਬੀ/ਐੱਸਕੇ


(Release ID: 1875790) Visitor Counter : 139