ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਫਰੀਦਾਬਾਦ, ਹਰਿਆਣਾ ਵਿਖੇ ਜੀਵਨ ਵਿਗਿਆਨ ਡੇਟਾ ਲਈ ਭਾਰਤ ਦਾ ਪਹਿਲਾ ਰਾਸ਼ਟਰੀ ਭੰਡਾਰ-'ਇੰਡੀਅਨ ਬਾਇਓਲੋਜੀਕਲ ਡੇਟਾ ਸੈਂਟਰ' (ਆਈਬੀਡੀਸੀ) ਰਾਸ਼ਟਰ ਨੂੰ ਸਮਰਪਿਤ ਕੀਤਾ

Posted On: 10 NOV 2022 5:33PM by PIB Chandigarh

ਆਈਬੀਡੀਸੀ ਨੇ ਪੂਰੇ ਭਾਰਤ ਵਿੱਚ 50 ਤੋਂ ਵੱਧ ਖੋਜ ਪ੍ਰਯੋਗਸ਼ਾਲਾਵਾਂ ਤੋਂ 2,08,055 ਸਬਮਿਸ਼ਨਾਂ ਤੋਂ 200 ਬਿਲੀਅਨ ਤੋਂ ਵੱਧ ਆਧਾਰ ਇਕੱਠੇ ਕੀਤੇ ਹਨ।

 

ਆਈਬੀਡੀਸੀ ਡੈਸ਼ਬੋਰਡ ਪੂਰੇ ਭਾਰਤ ਵਿੱਚ ਕਸਟਮਾਈਜ਼ਡ ਡੇਟਾ ਸਬਮਿਸ਼ਨ, ਐਕਸੈੱਸ, ਡੇਟਾ ਵਿਸ਼ਲੇਸ਼ਣ ਸੇਵਾਵਾਂ, ਅਤੇ ਰੀਅਲ-ਟਾਈਮ ਸਾਰਸ-ਕੌਵ-2 (SARS-CoV-2) ਵੇਰੀਐਂਟ ਨਿਗਰਾਨੀ ਪ੍ਰਦਾਨ ਕਰਦਾ ਹੈ।

 

ਆਈਬੀਡੀਸੀ ਨੂੰ ਭਾਰਤ ਵਿੱਚ ਪਬਲਿਕ ਫੰਡ ਪ੍ਰਾਪਤ ਖੋਜਾਂ ਤੋਂ ਤਿਆਰ ਕੀਤੇ ਸਾਰੇ ਜੀਵਨ ਵਿਗਿਆਨ ਡੇਟਾ ਨੂੰ ਪੁਰਾਲੇਖ ਬੱਧ ਕਰਨ ਲਈ ਆਦੇਸ਼ ਦਿੱਤਾ ਗਿਆ ਹੈ

 

ਉਪਭੋਗਤਾ support@ibdc.rcb.res.in 'ਤੇ ਆਪਣੀਆਂ ਬੇਨਤੀਆਂ ਸਬਮਿਟ ਕਰਕੇ ਡੇਟਾ ਸੈਂਟਰ ਨਾਲ ਸੰਪਰਕ ਕਰ ਸਕਦੇ ਹਨ।

ਕੇਂਦਰੀ ਰਾਜ ਮੰਤਰੀ (ਸੁਤੰਤਰ ਚਾਰਜ) ਵਿਗਿਆਨ ਅਤੇ ਟੈਕਨੋਲੋਜੀ ਮੰਤਰਾਲੇ;  ਰਾਜ ਮੰਤਰੀ (ਸੁਤੰਤਰ ਚਾਰਜ) ਪ੍ਰਿਥਵੀ ਵਿਗਿਆਨ ਮੰਤਰਾਲੇ;  ਪ੍ਰਧਾਨ ਮੰਤਰੀ ਦਫ਼ਤਰ, ਪਰਸੋਨਲ, ਜਨਤਕ ਸ਼ਿਕਾਇਤਾਂ, ਪੈਨਸ਼ਨਾਂ, ਪੁਲਾੜ ਅਤੇ ਪਰਮਾਣੂ ਊਰਜਾ ਮੰਤਰਾਲੇ ਦੇ ਰਾਜ ਮੰਤਰੀ, ਡਾ. ਜਿਤੇਂਦਰ ਸਿੰਘ ਨੇ ਫਰੀਦਾਬਾਦ, ਹਰਿਆਣਾ ਵਿਖੇ ਜੀਵਨ ਵਿਗਿਆਨ ਡੇਟਾ ਲਈ ਭਾਰਤ ਦਾ ਪਹਿਲਾ ਰਾਸ਼ਟਰੀ ਭੰਡਾਰ-'ਇੰਡੀਅਨ ਬਾਇਓਲੋਜੀਕਲ ਡੇਟਾ ਸੈਂਟਰ' (ਆਈਬੀਡੀਸੀ) ਰਾਸ਼ਟਰ ਨੂੰ ਸਮਰਪਿਤ ਕੀਤਾ। 



https://lh4.googleusercontent.com/EzywJRot1S1bQRt2nUE5khLXVZHQJDmfkQnaXRw7DqFZaNZxyUN9NaVitt1xeEOnR-P5vtkfIBCmpCGJXEBvdrFWaT8tVxvTL8htrmQu0LTVGezcROqcKUBT0vDShm9oo3tBMvm2r6_NW5T9NONan8tTDfr9uRlzPyu51R_ckFMWKvv0ow4RdNupJ6Be7Vi4mdaVggECCg

ਇਸ ਮੌਕੇ 'ਤੇ ਬੋਲਦਿਆਂ ਡਾ. ਜਿਤੇਂਦਰ ਸਿੰਘ ਨੇ ਕਿਹਾ, ਭਾਰਤ ਸਰਕਾਰ ਦੇ ਬਾਇਓਟੈਕ-ਪ੍ਰਾਈਡ (BIOTECH-PRIDE) ਦਿਸ਼ਾ-ਨਿਰਦੇਸ਼ਾਂ ਅਨੁਸਾਰ, ਆਈਬੀਡੀਸੀ ਨੂੰ ਭਾਰਤ ਵਿੱਚ ਪਬਲਿਕ ਫੰਡ ਪ੍ਰਾਪਤ ਖੋਜਾਂ ਤੋਂ ਤਿਆਰ ਸਾਰੇ ਜੀਵਨ ਵਿਗਿਆਨ ਡੇਟਾ ਨੂੰ ਪੁਰਾਲੇਖ ਬੱਧ ਕਰਨਾ ਲਾਜ਼ਮੀ ਹੈ। 

 

ਬਾਇਓਟੈਕਨੋਲੋਜੀ ਵਿਭਾਗ (ਡੀਬੀਟੀ) ਦੁਆਰਾ ਸਮਰਥਿਤ, ਇਹ ਰਾਸ਼ਟਰੀ ਸੂਚਨਾ ਵਿਗਿਆਨ ਕੇਂਦਰ (ਐੱਨਆਈਸੀ), ਭੁਵਨੇਸ਼ਵਰ ਵਿਖੇ ਇੱਕ ਡੇਟਾ 'ਡਿਜ਼ਾਸਟਰ ਰਿਕਵਰੀ' ਸਾਈਟ ਦੇ ਨਾਲ ਬਾਇਓਟੈਕਨੋਲੋਜੀ ਦੇ ਰੀਜਨਲ ਸੈਂਟਰ (ਆਰਸੀਬੀ), ਫਰੀਦਾਬਾਦ ਵਿੱਚ ਸਥਾਪਿਤ ਕੀਤਾ ਗਿਆ ਹੈ। 

 

ਇਸ ਵਿੱਚ ਲਗਭਗ 4 ਪੇਟਾਬਾਈਟ ਦੀ ਡੇਟਾ ਸਟੋਰੇਜ ਸਮਰੱਥਾ ਹੈ ਅਤੇ 'ਬ੍ਰਹਮ' ਹਾਈ ਪਰਫਾਰਮੈਂਸ ਕੰਪਿਊਟਿੰਗ (ਐੱਚਪੀਸੀ) ਸੁਵਿਧਾ ਮੌਜੂਦ ਹੈ। ਆਈਬੀਡੀਸੀ ਵਿਖੇ ਕੰਪਿਊਟੇਸ਼ਨਲ ਬੁਨਿਆਦੀ ਢਾਂਚਾ ਕੰਪਿਊਟੇਸ਼ਨਲ-ਇੰਟੈਂਸਿਵ ਵਿਸ਼ਲੇਸ਼ਣ ਕਰਨ ਵਿੱਚ ਦਿਲਚਸਪੀ ਰੱਖਣ ਵਾਲੇ ਖੋਜਕਰਤਾਵਾਂ ਲਈ ਵੀ ਉਪਲਬਧ ਕਰਵਾਇਆ ਗਿਆ ਹੈ। ਉਪਭੋਗਤਾ support@ibdc.rcb.res.in 'ਤੇ ਆਪਣੀਆਂ ਬੇਨਤੀਆਂ ਸਬਮਿਟ ਕਰਕੇ ਡੇਟਾ ਸੈਂਟਰ ਨਾਲ ਸੰਪਰਕ ਕਰ ਸਕਦੇ ਹਨ।

 

ਡਾ. ਜਿਤੇਂਦਰ ਸਿੰਘ ਨੇ ਦੱਸਿਆ ਕਿ ਆਈਬੀਡੀਸੀ ਨੇ ਦੋ ਡੇਟਾ ਪੋਰਟਲ ਯਾਨੀ 'ਇੰਡੀਅਨ ਨਿਊਕਲੀਓਟਾਈਡ ਡੇਟਾ ਆਰਕਾਈਵ (ਆਈਐੱਨਡੀਏ)' ਅਤੇ 'ਭਾਰਤੀ ਨਿਊਕਲੀਓਟਾਈਡ ਡੇਟਾ ਆਰਕਾਈਵ - ਕੰਟਰੋਲਡ ਐੱਕਸੈੱਸ (ਆਈਐੱਨਡੀਏ-ਸੀਏ)' ਰਾਹੀਂ ਨਿਊਕਲੀਓਟਾਈਡ ਡੇਟਾ ਸਬਮਿਸ਼ਨ ਸੇਵਾਵਾਂ ਸ਼ੁਰੂ ਕੀਤੀਆਂ ਹਨ ਅਤੇ ਭਾਰਤ ਭਰ ਦੀਆਂ 50 ਤੋਂ ਵੱਧ ਖੋਜ ਪ੍ਰਯੋਗਸ਼ਾਲਾਵਾਂ ਤੋਂ 2,08,055 ਸਬਮਿਸ਼ਨਾਂ ਤੋਂ 200 ਬਿਲੀਅਨ ਤੋਂ ਵੱਧ ਆਧਾਰ ਇਕੱਠੇ ਕੀਤੇ ਹਨ।

https://lh3.googleusercontent.com/UuH1hS1jnVTeDVqJ8cAIr31D8ru7OtpHIzkiwt84m0gwyfxv_Qcohdkok34SAJl9dFLaYL_7mEIx645kLaO670SrTQ0M5W4wxugu5tYsqAaUOW4IDjF_SYzs1k8N-GJqjJ2bGWOcwZPp54ymNei1XA04RCEeTNwn5v_vc5uZs5ykxxwUHRPTq3LzK64dbYXCbAWk2bGfMw

ਇਹ ਆਈਐੱਨਐੱਸਏਸੀਓਜੀ (INSACOG) ਲੈਬਾਂ ਦੁਆਰਾ ਤਿਆਰ ਕੀਤੇ ਜੀਨੋਮਿਕ ਨਿਗਰਾਨੀ ਡੇਟਾ ਲਈ ਇੱਕ ਔਨਲਾਈਨ 'ਡੈਸ਼ਬੋਰਡ' (https://inda.rcb.ac.in/insacog/statisticsinsacog) ਦੀ ਮੇਜ਼ਬਾਨੀ ਵੀ ਕਰਦਾ ਹੈ। ਡੈਸ਼ਬੋਰਡ ਪੂਰੇ ਭਾਰਤ ਵਿੱਚ ਕਸਟਮਾਈਜ਼ਡ ਡੇਟਾ ਸਬਮਿਸ਼ਨ, ਐਕਸੈੱਸ, ਡੇਟਾ ਵਿਸ਼ਲੇਸ਼ਣ ਸੇਵਾਵਾਂ, ਅਤੇ ਰੀਅਲ-ਟਾਈਮ ਸਾਰਸ-ਕੌਵ-2 (SARS-CoV-2) ਵੇਰੀਐਂਟ ਨਿਗਰਾਨੀ ਪ੍ਰਦਾਨ ਕਰਦਾ ਹੈ। ਹੋਰ ਡੇਟਾ ਕਿਸਮਾਂ ਲਈ ਡੇਟਾ ਸਬਮਿਸ਼ਨ ਅਤੇ ਐਕਸੈੱਸ ਪੋਰਟਲ ਵਿਕਸਿਤ ਕੀਤੇ ਜਾ ਰਹੇ ਹਨ ਅਤੇ ਜਲਦੀ ਹੀ ਲਾਂਚ ਕੀਤੇ ਜਾਣਗੇ। 

 

ਬੁਨਿਆਦੀ ਤੌਰ 'ਤੇ, ਆਈਬੀਡੀਸੀ, ਐੱਫਏਆਈਆਰ - ਖੋਜਯੋਗ, ਪਹੁੰਚਯੋਗ, ਅੰਤਰ-ਕਾਰਜਯੋਗ, ਅਤੇ ਦੁਬਾਰਾ ਵਰਤੋਂ ਯੋਗ) ਸਿਧਾਂਤਾਂ ਦੇ ਅਨੁਸਾਰ ਡੇਟਾ ਸ਼ੇਅਰਿੰਗ ਦੀ ਭਾਵਨਾ ਲਈ ਪ੍ਰਤੀਬੱਧ ਹੈ। ਆਈਬੀਡੀਸੀ ਨੂੰ ਇੱਕ ਮੋਡਿਊਲਰ ਢੰਗ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ ਜਿਸ ਵਿੱਚ ਵੱਖੋ-ਵੱਖ ਭਾਗ ਆਮ ਤੌਰ 'ਤੇ ਜੀਵਨ ਵਿਗਿਆਨ ਦੇ ਡੇਟਾ ਦੀਆਂ ਖਾਸ ਕਿਸਮਾਂ ਨਾਲ ਨਜਿੱਠਣਗੇ।

 

ਆਈਬੀਡੀਸੀ ਵਿਖੇ ਕੰਪਿਊਟੇਸ਼ਨਲ ਬੁਨਿਆਦੀ ਢਾਂਚਾ ਕੰਪਿਊਟੇਸ਼ਨਲ ਇੰਟੈਂਸਿਵ ਵਿਸ਼ਲੇਸ਼ਣ ਕਰਨ ਵਿੱਚ ਦਿਲਚਸਪੀ ਰੱਖਣ ਵਾਲੇ ਖੋਜਕਰਤਾਵਾਂ ਲਈ ਵੀ ਉਪਲਬਧ ਕਰਵਾਇਆ ਗਿਆ ਹੈ।  ਉਪਭੋਗਤਾ support@ibdc.rcb.res.in 'ਤੇ ਆਪਣੀਆਂ ਬੇਨਤੀਆਂ ਜਮ੍ਹਾਂ ਕਰਕੇ ਡੇਟਾ ਸੈਂਟਰ ਨਾਲ ਸੰਪਰਕ ਕਰ ਸਕਦੇ ਹਨ। ਇਸ ਤੋਂ ਇਲਾਵਾ, ਆਈਬੀਡੀਸੀ ਉਪਭੋਗਤਾਵਾਂ ਨੂੰ ਡੇਟਾ ਸਬਮਿਟ ਕਰਨ ਵਿੱਚ ਸਹਾਇਤਾ ਕਰਨ ਲਈ ਨਿਯਮਿਤ ਵਰਕਸ਼ਾਪਾਂ ਅਤੇ ਓਰੀਐਂਟੇਸ਼ਨਾਂ (https://ibdc.rcb.res.in/news-and-announcement/) ਦਾ ਆਯੋਜਨ ਕਰਦਾ ਹੈ।

 

ਆਈਬੀਡੀਸੀ ਨੂੰ ਡੇਟਾ ਸਬਮਿਟ ਕਰਨ ਲਈ ਵੀਡੀਓ ਟਿਊਟੋਰਿਅਲ ਵੀ ਡੇੱਟਾ ਸੈਂਟਰ ਦੀ ਵੈੱਬਸਾਈਟ 'ਤੇ ਉਪਲਬਧ ਹਨ। ਡੇਟਾ ਸਬਮਿਸ਼ਨ/ਵਿਸ਼ਲੇਸ਼ਣ 'ਤੇ ਕਿਸੇ ਵੀ ਵਰਕਸ਼ਾਪ ਦੀ ਸਮਾਂ-ਸਾਰਣੀ ਲਈ ਡੇਟਾ ਸੈਂਟਰ ਦੀ ਟੀਮ ਨਾਲ support@ibdc.rcb.res.in 'ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।

https://lh3.googleusercontent.com/BgHyfFjUrMHxbS_Coc_VrW1RCU_Omm4kLCG2qgwrYU17XzRQ8yksREc4A4in498-qLyJg5Iodk-Q9wmPIrizEAaY8jNZ1q8SONIEQaf_82RQgM1sfzRx9pAeV4Ijtw9NoRnxVL2C_MZ9elBSabqI7hK9p9gBCJ_-UeGsa2RW4aPKMKpHOBXdpIXnnG2WkP-YxP9CVs2wAA

                                                                 

**********

 

ਐੱਸਐੱਨਸੀ/ਆਰਆਰ



(Release ID: 1875192) Visitor Counter : 122