ਜਲ ਸ਼ਕਤੀ ਮੰਤਰਾਲਾ
ਕੇਂਦਰੀ ਜਲ ਸ਼ਕਤੀ ਮੰਤਰੀ ਨੇ ਸਾਲ 2022 ਲਈ ਦੇਸ਼ ਦੀ ਸਰਗਰਮ ਭੂਮੀ ਜਲ ਸੰਸਾਧਨ ਮੁਲਾਂਕਣ ਰਿਪੋਰਟ ਜਾਰੀ ਕੀਤੀ
Posted On:
09 NOV 2022 7:57PM by PIB Chandigarh
ਕੇਂਦਰੀ ਜਲ ਸ਼ਕਤੀ ਮੰਤਰੀ, ਸ਼੍ਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਅੱਜ ਸਾਲ 2022 ਲਈ ਪੂਰੇ ਦੇਸ਼ ਦੀ 'ਡਾਇਨੈਮਿਕ ਗਰਾਊਂਡ ਵਾਟਰ ਰਿਸੋਰਸ ਅਸੈੱਸਮੈਂਟ ਰਿਪੋਰਟ' (ਐਕਟਿਵ ਗਰਾਊਂਡ ਵਾਟਰ ਰਿਸੋਰਸ ਅਸੈੱਸਮੈਂਟ ਰਿਪੋਰਟ) ਜਾਰੀ ਕੀਤੀ। ਕੇਂਦਰੀ ਭੂਮੀ ਜਲ ਬੋਰਡ ਅਤੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੇ ਮਿਲ ਕੇ ਇਹ ਮੁਲਾਂਕਣ ਕੀਤਾ ਹੈ, ਜਿਸ ਨੂੰ ਵਿੀਭੰਨ ਹਿੱਤਧਾਰਕ ਉਚਿਤ ਕਾਰਵਾਈ ਲਈ ਇਸਤੇਮਾਲ ਕਰ ਸਕਦੇ ਹਨ। ਸਾਲ 2022 ਦੀ ਮੁਲਾਂਕਣ ਰਿਪੋਰਟ ਦੇ ਅਨੁਸਾਰ, ਪੂਰੇ ਦੇਸ਼ ਲਈ ਕੁੱਲ ਸਲਾਨਾ ਧਰਤੀ ਹੇਠਲੇ ਪਾਣੀ ਦਾ ਰੀਚਾਰਜ 437.60 ਬਿਲੀਅਨ ਘਣ ਮੀਟਰ ਹੈ ਅਤੇ ਪੂਰੇ ਦੇਸ਼ ਨੇ ਸਲਾਨਾ 239.16 ਬਿਲੀਅਨ ਘਣ ਮੀਟਰ ਧਰਤੀ ਹੇਠਲੇ ਪਾਣੀ ਨੂੰ ਖਿੱਚਿਆ ਹੈ। ਇਸ ਤੋਂ ਇਲਾਵਾ, ਦੇਸ਼ ਵਿੱਚ ਕੁੱਲ 7089 ਮੁਲਾਂਕਣ ਯੂਨਿਟਾਂ ਵਿੱਚੋਂ, 1006 ਯੂਨਿਟਾਂ ਨੂੰ 'ਵੱਧ-ਸ਼ੋਸ਼ਣ' ਦੀ ਸ਼੍ਰੇਣੀ ਵਿੱਚ ਰੱਖਿਆ ਗਿਆ ਹੈ।
ਮੁਲਾਂਕਣ ਧਰਤੀ ਹੇਠਲੇ ਪਾਣੀ ਦੇ ਰੀਚਾਰਜ ਵਿੱਚ ਵਾਧਾ ਦਰਸਾਉਂਦਾ ਹੈ
ਮੁਲਾਂਕਣ 2017 ਦੇ ਮੁਲਾਂਕਣ ਅੰਕੜਿਆਂ ਦੇ ਮੁਕਾਬਲੇ ਦੇਸ਼ ਵਿੱਚ 909 ਮੁਲਾਂਕਣ ਯੂਨਿਟਾਂ ਵਿੱਚ ਧਰਤੀ ਹੇਠਲੇ ਪਾਣੀ ਦੀ ਸਥਿਤੀ ਵਿੱਚ ਸੁਧਾਰ ਦਰਸਾਉਂਦਾ ਹੈ।
ਪੂਰੇ ਦੇਸ਼ ਲਈ ਕੁੱਲ ਸਲਾਨਾ ਜ਼ਮੀਨੀ ਪਾਣੀ ਰੀਚਾਰਜ 437.60 ਬਿਲੀਅਨ ਕਿਊਬਿਕ ਮੀਟਰ ਹੈ।
ਦੇਸ਼ ਭਰ ਵਿੱਚ ਸਲਾਨਾ 239.16 ਬਿਲੀਅਨ ਕਿਊਬਿਕ ਮੀਟਰ ਧਰਤੀ ਹੇਠਲੇ ਪਾਣੀ ਨੂੰ ਕੱਢਿਆ ਜਾਂਦਾ ਹੈ
ਮੁਲਾਂਕਣ ਕੀਤੀਆਂ ਕੁੱਲ 7089 ਯੂਨਿਟਾਂ ਵਿੱਚੋਂ, 1006 ਯੂਨਿਟਾਂ ਨੂੰ 'ਵੱਧ-ਸ਼ੋਸ਼ਣ' ਦੀ ਸ਼੍ਰੇਣੀ ਵਿੱਚ ਰੱਖਿਆ ਗਿਆ ਹੈ।
ਕੇਂਦਰੀ ਜ਼ਮੀਨੀ ਜਲ ਬੋਰਡ ਅਤੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੇ ਇਸ ਤੋਂ ਪਹਿਲਾਂ ਇਹ ਸੰਯੂਕਤ ਕਾਰਵਾਈ 1980, 1995, 2004, 2009, 2011, 2013, 2017 ਅਤੇ 2020 ਵਿੱਚ ਕੀਤੀ ਗਈ ਸੀ।
ਮੁਲਾਂਕਣ ਦੁਆਰਾ ਇਕੱਠੀ ਕੀਤੀ ਗਈ ਜਾਣਕਾਰੀ ਦਾ ਵਿਸਤ੍ਰਿਤ ਇਹ ਵਿਸ਼ਲੇਸ਼ਣ ਦਰਸਾਉਂਦਾ ਹੈ ਕਿ ਧਰਤੀ ਹੇਠਲੇ ਪਾਣੀ ਦੇ ਰੀਚਾਰਜ ਵਿੱਚ ਵਾਧਾ ਦੇਖਿਆ ਗਿਆ ਹੈ, ਇਸ ਦਾ ਕਾਰਨ ਨਹਿਰਾਂ ਤੋਂ ਹੋਣ ਵਾਲੇ ਰਿਸਾਅ ਵਿੱਚ ਵਾਧਾ, ਸਿੰਚਾਈ ਦੇ ਲਈ ਪਾਣੀ ਦੇ ਉਲਟ ਵਹਾਅ ਅਤੇ ਜਲ ਸਰੋਤਾਂ/ਟੈਂਕੀਆਂ ਅਤੇ ਜਲ ਸੰਭਾਲ ਬੁਨਿਆਦੀ ਢਾਂਚੇ ਹੋ ਸਕਦਾ ਹੈ। ਇਸ ਤੋਂ ਇਲਾਵਾ, ਬਹੁਤ ਜ਼ਿਆਦਾ ਸ਼ੋਸ਼ਣ ਵਾਲੀਆਂ ਇਕਾਈਆਂ ਦੀ ਗਿਣਤੀ ਵਿੱਚ ਗਿਰਾਵਟ ਅਤੇ ਧਰਤੀ ਹੇਠਲੇ ਪਾਣੀ ਦੇ ਨਿਕਾਸੀ ਪੱਧਰ ਵਿੱਚ ਗਿਰਾਵਟ ਵੀ ਦਰਜ ਕੀਤੀ ਗਈ ਸੀ।
ਇਸ ਮੌਕੇ ਜਲ ਸ਼ਕਤੀ ਮੰਤਰਾਲੇ ਦੇ ਜਲ ਸੰਸਾਧਨ, ਨਦੀ ਵਿਕਾਸ ਅਤੇ ਗੰਗਾ ਪੁਨਰਜੀਵਨ ਵਿਭਾਗ ਦੇ ਸਕੱਤਰ ਸ਼੍ਰੀ ਪੰਕਜ ਕੁਮਾਰ, ਜਲ ਸੰਸਾਧਨ, ਨਦੀ ਵਿਕਾਸ ਅਤੇ ਗੰਗਾ ਪੁਨਰਜੀਵਨ ਵਿਭਾਗ ਦੇ ਵਿਸ਼ੇਸ਼ ਸਕੱਤਰ ਸ਼੍ਰੀਮਤੀ ਦੇਬਾਸ਼੍ਰੀ ਮੁਖਰਜੀ, ਸ਼੍ਰੀ ਸੁਬੋਧ ਯਾਦਵ, ਸੰਯੁਕਤ ਸਕੱਤਰ (ਪ੍ਰਸ਼ਾਸਨ, ਭੂਮੀ ਜਲ) ਅਤੇ ਕੇਂਦਰੀ ਭੂਮੀ ਜਲ ਬੋਰਡ ਦੇ ਚੇਅਰਮੈਨ ਸ਼੍ਰੀ ਸੁਨੀਲ ਕੁਮਾਰ ਹਾਜ਼ਰ ਸਨ।
ਕੇਂਦਰੀ ਜਲ ਸ਼ਕਤੀ ਮੰਤਰੀ, ਸ਼੍ਰੀ ਗਜੇਂਦਰ ਸਿੰਘ ਸ਼ੇਖਾਵਤ ਸਾਲ 2022 ਲਈ ਦੇਸ਼ ਦੀ ਡਾਇਨਾਮਿਕ ਗਰਾਊਂਡ ਵਾਟਰ ਰਿਸੋਰਸ ਅਸੈੱਸਮੈਂਟ ਰਿਪੋਰਟ ਜਾਰੀ ਕਰਦੇ ਹੋਏ।
ਡਾਇਨਾਮਿਕ ਗਰਾਊਂਡ ਵਾਟਰ ਰਿਸੋਰਸ ਅਸੈੱਸਮੈਂਟ ਰਿਪੋਰਟ ਦਾ ਕਵਰ ਪੇਜ਼
*******
ਏ ਐੱਸ
(Release ID: 1874969)
Visitor Counter : 175