ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਭਾਰਤ ਦੇ ਰਾਸ਼ਟਪਤੀ 10 ਅਤੇ 11 ਨਵੰਬਰ ਨੂੰ ਓਡੀਸ਼ਾ ਦਾ ਦੌਰਾ ਕਰਨਗੇ

Posted On: 09 NOV 2022 7:09PM by PIB Chandigarh

ਭਾਰਦ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ 10 ਅਤੇ 11 ਨਵੰਬਰ, 2022 ਨੂੰ ਓਡੀਸ਼ਾ ਦਾ ਦੌਰਾ ਕਰਨਗੇ। ਰਾਸ਼ਟਰਪਤੀ ਦੇ ਰੂਪ ਵਿੱਚ ਰਾਜ ਦਾ ਇਹ ਉਨ੍ਹਾਂ ਦਾ ਪਹਿਲਾ ਦੌਰਾ ਹੋਵੇਗਾ।

 

10 ਨਵੰਬਰ, 2022 ਨੂੰ ਰਾਸ਼ਟਰਪਤੀ, ਪੁਰੀ ਵਿੱਚ ਸ਼੍ਰੀ ਜਗਨਨਾਥ ਮੰਦਿਰ ਵਿੱਚ ਭਗਵਾਨ ਜਗਨਨਾਥ ਦੇ ਦਰਸ਼ਨ ਕਰਨਗੇ। ਉਸ ਦੇ ਬਾਅਦ ਉਹ ਭੁਬਨੇਸ਼ਵਰ ਪਹੁੰਚਣਗੇ, ਜਿੱਥੋਂ ਉਹ ਪ੍ਰਮੁੱਖ ਸੁਤੰਤਰਤਾ ਸੰਗ੍ਰਾਮ ਸੈਨਾਨੀਆਂ ਅਤੇ ਨੇਤਾਵਾਂ ਦੀਆਂ ਪ੍ਰਤਿਮਾਵਾਂ ‘ਤੇ ਸ਼ਰਧਾਂਜਲੀਆਂ ਅਰਪਿਤ ਕਰਨਗੇ। ਉਸੇ ਸ਼ਾਮ, ਰਾਸ਼ਟਰਪਤੀ ਰਾਜਭਵਨ ਭੁਬਨੇਸ਼ਵਰ ਵਿੱਚ ਆਪਣੇ ਸਨਮਾਨ ਵਿੱਚ ਆਯੋਜਿਤ ਨਾਗਰਿਕ ਅਭਿਨੰਦਨ ਸਮਾਰੋਹ ਵਿੱਚ ਸ਼ਾਮਲ ਹੋਣਗੇ।

 

11 ਨਵੰਬਰ, 2022 ਨੂੰ ਰਾਸ਼ਟਰਪਤੀ ਭੁਬਨੇਸ਼ਵਰ ਵਿੱਚ ਤਪੋਬਨ ਹਾਈ ਸਕੂਲ, ਗਵਰਨਮੈਂਟ ਗਰਲਸ ਹਾਈ ਸਕੂਲ ਯੂਨਿਟ-II ਅਤੇ ਕੁੰਤਲ ਕੁਮਾਰੀ ਸਬਾਤ ਆਦਿਵਾਸੀ ਗਰਲਸ ਹੌਸਟਲ ਯੂਨਿਟ-II ਜਾਣਗੇ ਤੇ ਵਿਦਿਆਰਥੀਆਂ ਤੇ ਅਧਿਆਪਕਾਂ ਨਾਲ ਗੱਲਬਾਤ ਕਰਨਗੇ। ਉਸੇ ਦਿਨ ਉਹ ਭੁਬਨੇਸ਼ਵਰ ਦੇ ਜੈਦੇਵ ਭਵਨ ਤੋਂ ਕੇਂਦਰੀ ਸਿੱਖਿਆ ਮੰਤਰਾਲੇ ਦੇ ਵਿਭਿੰਨ ਪੋਜੈਕਟਾਂ ਦੀ ਸ਼ੁਰੂਆਤ ਕਰਨਗੇ।

*****

ਡੀਐੱਸ/ਬੀਐੱਮ


(Release ID: 1874950) Visitor Counter : 123


Read this release in: English , Urdu , Hindi , Odia , Tamil