ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਸ੍ਰੀਨਗਰ ਵਿੱਚ ਸਟਾਰਟ-ਅੱਪ ਸਮਿਟ ਦਾ ਉਦਘਾਟਨ ਕੀਤਾ, ਕਿਹਾ ਜੰਮੂ-ਕਸ਼ਮੀਰ ਵਿੱਚ ਐਗਰੋ-ਟੈੱਕ ਸਟਾਰਟ-ਅੱਪ ਦੀਆਂ ਅਪਾਰ ਸੰਭਾਵਨਾਵਾਂ ਮੌਜੂਦ
Posted On:
09 NOV 2022 6:40PM by PIB Chandigarh
-
ਬਾਇਓਟੈੱਕ ਕਿਸਾਨ ਹਬ ਨੇ ਸੇਬ ਦੇ ਬਾਗਾਂ ਦਾ ਕਾਇਆਕਲਪ ਕਰਨ ਦੇ ਲਈ ਹੁਣ ਤੱਕ 40 ਬਾਗਾਂ ਦਾ ਕਾਇਆਕਲਪ ਕੀਤਾ।
-
ਜੰਮੂ,ਕਟਰਾ ਅਤੇ ਸਾਂਬਾ ਦੇ ਤਿੰਨ ਬਾਂਸ ਕਲਸਟਰ ਟੋਕਰੀ, ਅਗਰਬੱਤੀ ਅਤੇ ਬਾਂਸ ਚਾਰਕੋਲ ਬਣਾ ਕੇ ਹਜ਼ਾਰਾਂ ਰੋਜ਼ਗਾਰ ਉਤਪੰਨ ਕਰਨਗੇ
ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ ਤੇ ਪ੍ਰਿਥਵੀ ਵਿਗਿਆਨ ਰਾਜ ਮੰਤਰੀ (ਸੁਤੰਤਰ ਚਾਰਜ) ਅਤੇ ਪ੍ਰਧਾਨ ਮਤਰੀ ਦਫ਼ਤਰ, ਪਰਸੋਨਲ, ਲੋਕ ਸ਼ਿਕਾਇਤਾਂ, ਪੈਂਸ਼ਨਾਂ, ਪ੍ਰਮਾਣੂ ਊਰਜਾ ਅਤੇ ਪੁਲਾੜ ਰਾਜ ਮੰਤਰੀ, ਡਾ. ਜਿਤੇਂਦਰ ਸਿੰਘ ਨੇ ਅੱਜ ਕਿਹਾ ਕਿ ਜੰਮੂ-ਕਸ਼ਮੀਰ ਵਿੱਚ ਐਗਰੋ-ਟੈੱਕ ਸਟਾਰਟ-ਅੱਪ ਦੀਆਂ ਅਪਾਰ ਸੰਭਾਵਨਾਵਾਂ ਮੌਜੂਦ ਹਨ, ਕਿਉਂਕਿ ਇੱਥੇ ਦੀਆਂ ਭੂਗੌਲਿਕ ਅਤੇ ਜਲਵਾਯੂ ਪਰਿਸਥਿਤੀਆਂ ਔਸ਼ਧੀ ਅਤੇ ਸੁਗੰਧਿਤ ਪੌਦਿਆਂ ਦੀ ਖੇਤੀ ਦੇ ਲਈ ਅਨੁਕੂਲ ਹਨ।
ਡਾ. ਜਿਤੇਂਦਰ ਸਿੰਘ ਨੇ ਸ੍ਰੀਨਗਰ ਵਿੱਚ ਸਟਾਰਟ-ਅੱਪ ਸਮਿਟ ਦਾ ਉਦਘਾਟਨ ਕਰਦੇ ਹੋਏ ਕਿਹਾ ਕਿ ਸਰਕਾਰੀ ਨੌਕਰੀਆਂ ਵਾਲੀ ਮਾਨਸਿਕਤਾ ਸਟਾਰਟ-ਅੱਪ ਸੱਭਿਆਚਾਰ ਦੇ ਲਈ ਬਹੁਤ ਵੱਡੀ ਰੁਕਾਵਟ ਸਾਬਿਤ ਹੋ ਰਹੀ ਹੈ, ਖਾਸ ਤੌਰ ’ਤੇ ਉੱਤਰ ਭਾਰਤੀਆਂ ਦੇ ਲਈ। ਉਨ੍ਹਾਂ ਨੇ ਕਿਹਾ ਕਿ ਜੰਮੂ-ਕਸ਼ਮੀਰ ਤੋਂ ਸ਼ੁਰੂ ਹੋਏ ‘ਬੈਂਗਨੀ ਕ੍ਰਾਂਤੀ’ ਸਟਾਰਟ-ਅੱਪ ਦੇ ਲਈ ਰੋਚਕ ਅਤੇ ਆਕਰਸ਼ਕ ਅਵਸਰ ਪ੍ਰਦਾਨ ਕਰਦਾ ਹੈ ਅਤੇ ਜੋ ਲੋਕ ਲੈਵੇਂਡਰ ਖੇਤਰ ਵਿੱਚ ਪ੍ਰਵੇਸ਼ ਕਰ ਚੁੱਕੇ ਹਨ ਉਹ ਇਸ ਵਿੱਚ ਸਫਲਤਾ ਪ੍ਰਾਪਤ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਸਾਡੇ ਸਾਹਮਣੇ ਕਈ ਯੁਵਾ ਉੱਦਮੀਆਂ ਦੀਆਂ ਮਿਸਾਲੀ ਉਦਾਹਰਣਾਂ ਹਨ ਜਿਨ੍ਹਾਂ ’ਤੇ ਧਿਆਨ ਕੇਂਦ੍ਰਿਤ ਕਰਨਾ ਬਹੁਤ ਮਹੱਤਵਪੂਰਨ ਹੈ, ਜੋ ਬਹੁਰਾਸ਼ਟਰੀ ਕੰਪਨੀਆਂ ਵਿੱਚ ਆਪਣੀ ਆਕਰਸ਼ਕ ਨੌਕਰੀ ਛੱਡਦੇ ਹੋਏ ਆਪਣਾ ਖੁਦ ਦਾ ਸਟਾਰਟ-ਅੱਪ ਸਥਾਪਿਤ ਕਰਦੇ ਹੋਏ ਦੇਖੇ ਗਏ ਹਨ, ਕਿਉਂਕਿ ਉਨ੍ਹਾਂ ਯੁਵਾ ਉੱਦਮੀਆਂ ਨੂੰ ਹੁਣ ਇਸ ਖੇਤਰ ਵਿੱਚ ਅਪਾਰ ਸੰਭਾਵਨਾਵਾਂ ਨਜ਼ਰ ਆਉਣ ਲਗੀਆਂ ਹਨ।
ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਕੇਂਦਰੀ ਉੱਤਰ-ਪੂਰਬੀ ਖੇਤਰ ਵਿਕਾਸ ਮੰਤਰੀ ਦੇ ਰੂਪ ਵਿੱਚ, ਉਨ੍ਹਾਂ ਨੇ ਬਾਂਸ ਦੀ ਟੋਕਰੀ, ਅਗਰਬੱਤੀ ਅਤੇ ਬਾਂਸ ਚਾਰਕੋਲ ਬਣਾਉਣ ਦੇ ਲਈ ਸਾਲ 2020 ਵਿੱਚ ਜੰਮੂ, ਕਟਰਾ ਅਤੇ ਸਾਂਬਾ ਖੇਤਰਾਂ ਵਿੱਚ ਤਿੰਨ ਬਾਂਸ ਕਲਸਟਰਾਂ ਨੂੰ ਸਵੀਕ੍ਰਿਤ ਪ੍ਰਦਾਨ ਕੀਤੀ ਸੀ। ਉਨ੍ਹਾਂ ਨੇ ਕਿਹਾ ਕਿ ਭਾਰਤ ਅਤੇ ਵਿਦੇਸ਼ਾਂ ਵਿੱਚ ਬਾਂਸ ਉਤਪਾਦਾਂ ਦੀ ਬਹੁਤ ਜ਼ਿਆਦਾ ਮੰਗ ਹੈ ਅਤੇ ਸਟਾਰਟ-ਅੱਪ ਦੇ ਜ਼ਰੀਏ ਯੁਵਾ ਉਦਮੀ ਇਸ ਖੇਤਰ ਵਿੱਚ ਉੱਦਮਸ਼ੀਲਤਾ ਦਾ ਵਿਸ਼ਾਲ ਅਵਸਰਾਂ ਦੀ ਖੋਜ ਕਰ ਸਕਦੇ ਹਨ।
ਡਾ. ਸਿੰਘ ਨੇ ਭਵਿੱਖ ਦੇ ਦ੍ਰਿਸ਼ਟੀਕੋਣ ਦੇ ਲਈ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੂੰ ਪੂਰਾ ਕ੍ਰੈਡਿਟ ਦਿੱਤਾ, ਜਿਨ੍ਹਾਂ ਨੇ 2015 ਵਿੱਚ ਸੁਤੰਤਰਤਾ ਦਿਵਸ ਦੇ ਅਵਸਰ ’ਤੇ ਲਾਲ ਕਿਲ੍ਹੇ ਦੇ ਫ਼ਸੀਲ ਤੋਂ ਸਟਾਰਟ-ਅੱਪ ਇੰਡੀਆ, ਸਟੈਂਡ-ਅੱਪ ਇੰਡੀਆ ਦਾ ਸੱਦਾ ਦਿੱਤਾ ਸੀ, ਜਿਸ ਨਾਲ ਲੋਕਾਂ ਦੀ ਰੁਚੀ ਵਧੀ, ਜਿਸ ਦੇ ਨਤੀਜੇ ਵਜੋਂ ਭਾਰਤ ਵਿੱਚ ਸਟਾਰਟ-ਅੱਪ ਦੀ ਸੰਖਿਆ ਜੋ 2014 ਵਿੱਚ ਕੇਵਲ 350 ਸੀ ਉਹ 2022 ਵਿੱਚ ਵਧ ਕੇ 100 ਤੋਂ ਜ਼ਿਆਦਾ ਯੂਨੀਕ੍ਰੌਨ ਦੇ ਨਾਲ 80,000 ਪਾਰ ਹੋ ਚੁੱਕੀ ਹੈ।
ਡਾ. ਜਿਤੇਂਦਰ ਸਿੰਘ ਨੇ ਜਾਣਕਾਰੀ ਦਿੱਤੀ ਕਿ ਬਾਇਓਟੈੱਕ ਕਿਸਾਨ ਹਬ ਨੇ ਸੇਬ ਦੇ ਬਾਗਾਂ ਦਾ ਕਾਇਆਕਲਪ ਕਰਨ ਦੇ ਲਈ ਹੁਣ ਤੱਕ 40 ਬਾਗਾਂ ਦਾ ਕਾਇਆਕਲਪ ਕੀਤਾ ਹੈ, ਜਿੱਥੇ ਪੁਰਾਣੇ, ਬੁੱਢੇ, ਯੁਵਾ ਅਤੇ ਗ਼ੈਰ-ਉਤਪਾਦਕ ਬਾਗਾਂ ਨੂੰ ਜ਼ਿਆਦਾ ਉਤਪਾਦਕ ਬਾਗਾਂ ਵਿੱਚ ਪਰਵਰਤਿਤ ਕਰਨ ਦੇ ਲਈ ਇੱਕ ਬਹੁਤ ਹੀ ਅਭਿਨਵ ਪ੍ਰਣਾਲੀ ਦਾ ਉਪਯੋਗ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਜੰਮੂ-ਕਸ਼ਮੀਰ ਵਿੱਚ ਵੀ ਕਿਸਾਨਾਂ ਨੇ ਸੇਬ ਦੀ ਇੱਕ ਨਵੀਂ ਅਤੇ ਉੱਚ ਘਣਤਾ ਵਾਲੀ ਪੌਦਾ ਲਗਾਉਣ ਵਾਲੀ ਪ੍ਰਣਾਲੀ ਦੀ ਸ਼ੁਰੂਆਤ ਕੀਤੀ ਹੈ ਅਤੇ ਬਾਇਓਟੈੱਕ ਕਿਸਾਨ ਹਬ ਦੁਆਰਾ ਇਸ ਨੂੰ ਪੂਰਾ ਜੋਸ਼ ਨਾਲ ਹੁਲਾਰਾ ਦਿੱਤਾ ਜਾ ਰਿਹਾ ਹੈ। ਮੰਤਰੀ ਨੇ ਐਗਰੋ-ਟੈੱਕ ਸਟਾਰਟ-ਅੱਪ ਦੀ ਸਥਾਪਨਾ ਕਰਨ ਦੇ ਲਈ ਡੀਬੀਟੀ ਅਤੇ ਸੀਐੱਸਆਈਆਰ ਦੇ ਰਾਹੀਂ ਪੂਰਨ ਸਹਿਯੋਗ ਦੇਣ ਦਾ ਵਾਅਦਾ ਕੀਤਾ।
ਮੰਤਰੀ ਨੇ ਕਿਹਾ ਕਿ ਪਿਛਲੇ ਕੁਝ ਸਾਲਾਂ ਵਿੱਚ ਦੇਸ਼ ਦੇ ਅੰਦਰ ਐਗਰੋ-ਟੈਕ ਸਟਾਰਟ-ਅੱਪ ਦੀ ਇੱਕ ਨਵੀਂ ਲਹਿਰ ਉੱਭਰ ਕੇ ਸਾਹਮਣੇ ਆਈ ਹੈ ਅਤੇ ਇਹ ਸਟਾਰਟ-ਅੱਪ ਸਪਲਾਈ ਚੇਨ ਪ੍ਰਬੰਧਨ, ਸ਼ੀਤਲਨ ਅਤੇ ਪ੍ਰਸ਼ੀਤਨ, ਬੀਜ ਪ੍ਰਬੰਧਨ ਅਤੇ ਵੰਡ ਨਾਲ ਸਬੰਧਿਤ ਸਮੱਸਿਆਵਾਂ ਦਾ ਸਮਾਧਾਨ ਕਰ ਰਹੇ ਹਨ ਅਤੇ ਇਸ ਦੇ ਇਲਾਵਾ ਕਿਸਾਨਾਂ ਨੂੰ ਬਜ਼ਾਰਾਂ ਦੀ ਇੱਕ ਵਿਸਤ੍ਰਿਤ ਲੜੀ ਤੱਕ ਪਹੁੰਚ ਪ੍ਰਦਾਨ ਕਰਨ ਵਿੱਚ ਵੀ ਸਹਾਇਤਾ ਕਰ ਰਹੇ ਹਨ।
ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਅਗਲੇ 25 ਸਾਲਾਂ ਵਿੱਚ ਅੰਮ੍ਰਿਤਕਾਲ ਦੇ ਦੌਰਾਨ ਭਾਰਤ ਵਿੱਚ ਭਵਿੱਖ ਦੀ ਅਰਥਵਿਵਸਥਾ ਦਾ ਨਿਰਮਾਣ ਕਰਨ ਵਿੱਚ ਜੰਮੂ-ਕਸ਼ਮੀਰ ਅਤੇ ਅਨੇਕ ਪਹਾੜੀ ਖੇਤਰਾਂ ਸਹਿਤ ਹਿਮਾਲਿਨ ਰਾਜ ਇੱਕ ਮਹੱਤਵਪੂਰਨ ਮੁੱਲ ਸੰਸਕਰਣ ਬਣਨ ਵਾਲੇ ਹਨ, ਕਿਉਂਕਿ ਇਨ੍ਹਾਂ ਖੇਤਰਾਂ ਦੇ ਸੰਸਾਧਨਾਂ ਦਾ ਉਪਯੋਗ ਅਤੀਤ ਵਿੱਚ ਬਹੁਤ ਘੱਟ ਹੀ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਇਨ੍ਹਾਂ ਖੇਤਰਾਂ ਵਿੱਚ ਬਹੁਤ ਹੀ ਜ਼ਿਆਦਾ ਧਿਆਨ ਕੇਂਦ੍ਰਿਤ ਕੀਤਾ ਹੈ ਜਿਸ ਦੇ ਕਾਰਣ ਇਹ ਖੇਤਰ 2047 ਤਕ ਭਾਰਤ ਨੂੰ ਗੋਲਬਲ ਪਾਏਦਾਨ ’ਤੇ ਸਥਾਪਿਤ ਕਰਨ ਦੀ ਦਿਸ਼ਾ ਵਿੱਚ ਬਹੁਤ ਹੀ ਮਹੱਤਵਪੂਰਨ ਭੂਮਿਕਾ ਨਿਭਾਉਣ ਜਾ ਰਹੇ ਹਨ।
<><><><>
ਐੱਸਐੱਨਸੀ/ਆਰਆਰ
(Release ID: 1874940)
Visitor Counter : 153