ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਰਾਸ਼ਟਰਪਤੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਪੂਰਵ ਸੰਧਿਆ 'ਤੇ ਦੇਸ਼ਵਾਸੀਆਂ ਨੂੰ ਵਧਾਈਆਂ ਦਿੱਤੀਆਂ

Posted On: 07 NOV 2022 8:24PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਪੂਰਵ ਸੰਧਿਆ 'ਤੇ ਦੇਸ਼ਵਾਸੀਆਂ ਨੂੰ ਵਧਾਈਆਂ ਦਿੱਤੀਆਂ ਹਨ।

 

ਇੱਕ ਸੰਦੇਸ਼ ਵਿੱਚ, ਰਾਸ਼ਟਰਪਤੀ ਨੇ ਕਿਹਾ ਹੈ, “ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਅਵਸਰ ਤੇ ਦੇਸ਼ ਅਤੇ ਵਿਦੇਸ਼ ਵਿੱਚ ਰਹਿ ਰਹੇ ਸਾਰੇ ਦੇਸ਼ਵਾਸੀਆਂ ਅਤੇ ਵਿਸ਼ੇਸ਼ ਤੌਰ ਤੇ ਸਿੱਖ ਭਾਈਆਂ ਤੇ ਭੈਣਾਂ ਨੂੰ ਮੇਰੀਆਂ ਹਾਰਦਿਕ ਸ਼ੁਭਕਾਮਨਾਵਾਂ।

 

ਸ੍ਰੀ ਗੁਰੂ ਨਾਨਕ ਦੇਵ ਜੀ ਨੇ ‘ਇੱਕ ਓਂਕਾਰ’ ਦਾ ਸੰਦੇਸ਼ ਦਿੰਦੇ ਹੋਏ ਕਿਹਾ ਕਿ ‘ਈਸ਼ਵਰ ਇੱਕ ਹੈ ਅਤੇ ਸਰਬ-ਵਿਆਪਕ ਹੈ’। ਉਨ੍ਹਾਂ ਨੇ ਸਾਨੂੰ ਸਮਾਜ ਵਿੱਚ ਪ੍ਰੇਮਏਕਤਾ ਅਤੇ ਭਾਈਚਾਰੇ ਦੇ ਨਾਲ ਰਹਿਣ ਦੀ ਪ੍ਰੇਰਣਾ ਦਿੱਤੀ ਹੈ। ‘ਜਪੁਜੀ ਸਾਹਿਬ’ ਵਿੱਚ ਪ੍ਰੇਮਆਸਥਾਸੱਚਤਿਆਗ ਅਤੇ ਨੈਤਿਕ ਆਚਰਣ ਜਿਹੀਆਂ ਸਦੀਵੀ ਕਦਰਾਂ-ਕੀਮਤਾਂ ਮੌਜੂਦ ਹਨ ਜਿਨ੍ਹਾਂ ਤੋਂ ਸਾਨੂੰ ਜੀਵਨ ਵਿੱਚ ਸਿੱਖਿਆ ਲੈਣੀ ਚਾਹੀਦੀ ਹੈ। 'ਕਿਰਤ ਕਰੋਵੰਡ ਛਕੋਜਿਹੇ ਉਪਦੇਸ਼ਾਂ ਨਾਲ ਉਨ੍ਹਾਂ ਨੇ ਸਾਨੂੰ ਇਮਾਨਦਾਰੀ ਨਾਲ ਜਿਉਣ ਅਤੇ ਮਿਲ-ਵੰਡ ਕੇ ਸਾਰੇ ਸੰਸਾਧਨਾਂ ਦਾ ਉਪਯੋਗ ਕਰਨ ਦੇ ਪ੍ਰੇਰਿਤ ਕੀਤਾ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਹ ਸੰਦੇਸ਼ ਵੀ ਦਿੱਤਾ ਕਿ ਮਨੁੱਖ ਨੂੰ ਨਿਮਾਣੇ ਰਹਿ ਕੇ ਸੇਵਾ-ਭਾਵ ਨਾਲ ਜੀਵਨ ਬਤੀਤ ਕਰਨਾ ਚਾਹੀਦਾ ਹੈ। ਉਨ੍ਹਾਂ ਦੇ ਵਿਚਾਰਾਂ ਨੂੰ ਅਪਣਾ ਕੇ ਅਸੀਂ ਸਮਾਜ ਵਿੱਚ ਸ਼ਾਂਤੀਸਮਾਨਤਾ ਅਤੇ ਸਮ੍ਰਿੱਧੀ ਲਿਆ ਸਕਦੇ ਹਾਂ।

 

ਆਓ, ਅਸੀਂ ਉਨ੍ਹਾਂ ਦੀਆਂ ਸਿੱਖਿਆਵਾਂ ਨੂੰ ਅਪਣਾ ਕੇ ਉਨ੍ਹਾਂ ਦੇ ਦੱਸੇ ਹੋਏ ਰਸਤੇ 'ਤੇ ਚਲੀਏ ਅਤੇ ਮਾਨਵ ਜਾਤੀ ਦੇ ਕਲਿਆਣ ਦੀ ਭਾਵਨਾ ਦੇ ਨਾਲ ਕਾਰਜ ਕਰੀਏ।

 

ਰਾਸ਼ਟਰਪਤੀ ਦਾ ਸੰਦੇਸ਼ ਹਿੰਦੀ ਵਿੱਚ ਦੇਖਣ ਲਈ ਇੱਥੇ ਕਲਿੱਕ ਕਰੋ

 

*************

ਡੀਐੱਸ/ਬੀਐੱਮ


(Release ID: 1874626)
Read this release in: English , Urdu , Marathi , Hindi