ਖੇਤੀਬਾੜੀ ਮੰਤਰਾਲਾ
ਹਰ ਪਹਿਲੂਆਂ ’ਤੇ ਨੀਤੀਗਤ ਫੈਸਲਿਆਂ ਨਾਲ ਲੋਕਾਂ ਦੇ ਜੀਵਨ ਵਿੱਚ ਅਸਰਕਾਰਕ ਪਰਿਵਰਤਨ –ਉਪ ਰਾਸ਼ਟਰਪਤੀ
“ਜਲ ਬਚਾਓ-ਜੀਵਨ ਬਚਾਓ” ਅਭਿਯਾਨ ਦੇ ਰੂਪ ਵਿੱਚ ਲੈਣਾ ਹੋਵੇਗਾ- ਕੇਂਦਰੀ ਖੇਤੀਬਾੜੀ ਮੰਤਰੀ ਸ਼੍ਰੀ ਨਰੇਂਦਰ ਸਿੰਘ ਤੋਮਰ
ਉਪ ਰਾਸ਼ਟਰਪਤੀ ਸ਼੍ਰੀ ਜਗਦੀਪ ਧਨਖੜ ਨੇ ਭਾਰਤ ਜਲ ਸਪਤਾਹ- 2022 ਦੀ ਸਮਾਪਤੀ ਮੁੱਖ ਮਹਿਮਾਨ ਵਜੋਂ ਕੀਤੀ
ਭਾਰਤ ਜਲ ਸਪਤਾਹ-2022 ਦਾ ਸਮਾਪਨ ਉਪ ਰਾਸ਼ਟਰਪਤੀ ਸ਼੍ਰੀ ਜਗਦੀਪ ਧਨਖੜ ਦੇ ਨਾਲ ਮੁੱਖ ਮਹਿਮਾਨ ਦੇ ਰੂਪ ਵਿੱਚ ਹੋਇਆ
Posted On:
05 NOV 2022 8:03PM by PIB Chandigarh
ਉੱਤਰ ਪ੍ਰਦੇਸ਼ ਦੇ ਗ੍ਰੇਟਰ ਨੋਇਡਾ ਵਿੱਚ ਚਲ ਰਹੇ 5 ਦਿਨਾਂ ਭਾਰਤ ਜਲ ਸਪਤਾਹ- 2022 ਦਾ ਸਮਾਪਤੀ ਸਮਾਰੋਹ ਅੱਜ ਉਪ ਰਾਸ਼ਟਰਪਤੀ ਸ਼੍ਰੀ ਜਗਦੀਪ ਧਨਖੜ ਦੇ ਮੁੱਖ ਮਹਿਮਾਨ ਵਿੱਚ ਹੋਈ। ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼੍ਰੀ ਨਰੇਂਦਰ ਸਿੰਘ ਤੋਮਰ ਵਿਸ਼ੇਸ਼ ਮਹਿਮਾਨ ਸਨ। ਉਪ ਰਾਸਟਰਪਤੀ ਸ਼੍ਰੀ ਧਨਖੜ ਨੇ ਕਿਹਾ ਕਿ ਇਹ ਸਮਾਪਤੀ ਸਮਾਰੋਹ ਸੰਕਲਪ ਦੀ ਸ਼ੁਰੂਆਤ ਹੈ। ਦੁਨੀਆਭਰ ਦੇ ਲੋਕਾਂ ਦਾ ਇੱਥੇ ਆਉਣਾ, ਇਸ ਵਿਸ਼ੇ ’ਤੇ ਚਰਚਾ-ਚਿੰਤਨ ਕਰਨਾ ਅਤੇ ਸਮਾਧਾਨ ਦਾ ਰਸਤਾ ਦਿਖਾਉਣਾ ਵੱਡੀ ਉਪਲਬਧੀ ਹੈ। ਇਸ ਦੀ ਸ਼ੁਰੂਆਤ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸਾਲ 2019 ਵਿੱਚ ਉਸ ਸਮੇਂ ਕੀਤੀ, ਜਦੋਂ ਇਤਿਹਾਸ ਦੇ ਪਹਿਲੀ ਵਾਰ ਅਲੱਗ ਤੋਂ ਜਲ ਸ਼ਕਤੀ ਮੰਤਰਾਲਾ ਬਣਿਆ, ਜੋ ਜਲ ਭੰਡਾਰਨ ਦੇ ਲਈ ਉਨ੍ਹਾਂ ਦੀ ਸੋਚ ਨੂੰ ਦਰਸਾਉਂਦਾ ਹੈ।
ਉਨ੍ਹਾਂ ਨੇ ਕਿਹਾ ਕਿ ਹਾਲ ਦੇ ਦਿਨਾਂ ਵਿੱਚ ਜੀਵਨ ਨੂੰ ਪ੍ਰਭਾਵਿਤ ਕਰਨ ਵਾਲੇ ਹਰ ਪਹਿਲੂਆਂ ’ਤੇ ਨਿਤੀਗਤ ਫੈਸਲੇ ਕੀਤੇ ਗਏ ਹਨ, ਜਿਸ ਨਾਲ ਲੋਕਾਂ ਦੇ ਜੀਵਨ ਵਿੱਚ ਅਸਰਕਾਰਕ ਪਰਿਵਰਤਨ ਦੇਖਣ ਨੂੰ ਮਿਲ ਰਿਹਾ ਹੈ। ਇਸ ਦੀ ਸ਼ੁਰੂਆਤ ਸਵੱਛ ਭਾਰਤ ਅਭਿਯਾਨ ਦੇ ਤਹਿਤ ਸੌਚਾਲਯ ਨਿਰਮਾਣ ਨਾਲ ਕੀਤੀ ਗਈ। ਦੇਸ਼ ਦੇ ਹਰ ਘਰ ਵਿੱਚ ਸ਼ੌਚਾਲਯ ਦਾ ਨਿਰਮਾਣ ਕੀਤਾ ਗਿਆ। ਇਹ ਲੋਕਾਂ ਨੇ ਆਤਮਸਨਮਾਨ ਨਾਲ ਜੁੜਿਆ ਮਾਮਲਾ ਸੀ। ਇਸ ਤਰ੍ਹਾਂ ਉੱਜਵਲਾ ਯੋਜਨਾ ਦੇ ਮਾਧਿਅਮ ਨਾਲ ਮਹਿਲਾਵਾਂ ਨੂੰ ਰਸੋਈ ਦੇ ਧੂੰਏ ਤੋਂ ਮੁਕਤੀ ਦਿਵਾਈ ਗਈ।
ਉਪ ਰਾਸ਼ਟਰਪਤੀ ਸ਼੍ਰੀ ਧਨਖੜ ਨੇ ਕਿਹਾ ਕਿ ਜਲ ਸਾਡੇ ਪ੍ਰਾਚੀਨ ਸੱਭਿਆਚਾਰ ਨਾਲ ਜੁੜਿਆ ਹੋਇਆ ਹੈ। ਰਿਗਵੈਦ ਵਿੱਚ ਵਿਆਖਿਆ ਕੀਤੀ ਗਈ ਹੈ ਕਿ ਜਲ ਹੀ ਅੰਮ੍ਰਿਤ ਹੈ, ਜਲ ਹੀ ਔਸ਼ਧੀ ਹੈ। ਸੁਰੱਖਿਅਤ ਪੇਯਜਲ ਤੱਕ ਪਹੁੰਚ ਨਾ ਕੇਵਲ ਜੀਵਨ ਦੇ ਲਈ ਜ਼ਰੂਰੀ ਹੈ ਬਲਕਿ ਇਸ ਦਾ ਸਿੱਧਾ ਅਸਰ ਲੋਕਾਂ ਦੀ ਸਿਹਤ ਅਤੇ ਸਮਾਜਿਕ ਸਥਿਤੀ ’ਤੇ ਪੈਂਦਾ ਹੈ। ਜਲ ਜੀਵਨ ਮਿਸ਼ਨ ਦੀ ਸਫ਼ਲਤਾ ਦੇ ਲਈ ਸਾਨੂੰ ਕੁਆਲਿਟੀ, ਕੁਆਂਟਿਟੀ ਅਤੇ ਕਮਿਊਨਿਟੀ ’ਤੇ ਫੋਕਸ ਕਰਨਾ ਹੋਵੇਗਾ।
ਪ੍ਰੋਗਰਾਮ ਵਿੱਚ ਕੇਂਦਰੀ ਮੰਤਰੀ ਸ਼੍ਰੀ ਤੋਮਰ ਨੇ ਕਿਹਾ ਕਿ ਜਲ ਸਾਡੇ ਜੀਵਨ ਨਾਲ ਜੁੜਿਆ ਹੋਇਆ ਹੈ। ਖੇਤੀਬਾੜੀ ਮੰਤਰੀ ਹੋਣ ਦੇ ਨਾਤੇ ਮੈਂ ਜਾਣਦਾ ਹਾਂ ਕਿ ਜਲ ਦੀ ਸਭ ਤੋਂ ਜ਼ਿਆਦਾ ਖਪਤ ਖੇਤੀ ਦੇ ਖੇਤਰ ਵਿੱਚ ਹੈ। ਬਿਨਾ ਜਲ ਦੇ ਖੇਤੀ ਸੰਭਵ ਨਹੀਂ ਹੈ। ਅੱਜ ਜਲਵਾਯੂ ਪਰਿਵਰਤਨ ਦੇ ਇਸ ਦੌਰ ਵਿੱਚ ਇਹ ਜ਼ਰੂਰੀ ਹੋ ਗਿਆ ਹੈ ਕਿ ਜਲ ਨੂੰ ਪ੍ਰਬੰਧਿਤ ਕਿਵੇਂ ਕੀਤਾ ਜਾਵੇ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸੱਦੇ ’ਤੇ ਜਿਸ ਤਰ੍ਹਾਂ ਸਵੱਛਤਾ ਦੇ ਲਈ ਅਭਿਯਾਨ ਚਲਿਆ, ਉਸੇ ਤਰ੍ਹਾਂ ਨਾਲ ਇਸ ਦੇ ਲਈ ਵੱਡਾ ਅਭਿਯਾਨ ਚਲਾਉਣ ਦੀ ਜ਼ਰੂਰਤ ਹੈ। ਅਸੀਂ ਸਾਰੇ ਜਿੱਥੇ ਵੀ – ਜਿਵੇਂ ਵੀ ਹਾਂ, ਇਸ ਨੂੰ “ਜਲ ਬਚਾਓ-ਜੀਵਨ ਬਚਾਓ” ਅਭਿਯਾਨ ਦੇ ਰੂਪ ਵਿੱਚ ਲੈਣਾ ਚਾਹੀਦਾ ਹੈ। ਤਦ ਅਸੀਂ ਇਸ ਟੀਚੇ ਨੂੰ ਪੂਰਾ ਕਰ ਸਕਦੇ ਹਾਂ।
ਸ਼੍ਰੀ ਤੋਮਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਜੀ ਦੀ ਕੁਸ਼ਲ ਅਗਵਾਈ ਵਿੱਚ ਭਾਰਤ ਟਿਕਾਊ ਵਿਕਾਸ ਵੱਲ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਜਲ ਸੰਭਾਲ਼ ਦੀ ਦਿਸ਼ਾ ਵਿੱਚ ਵੀ ਬਹੁਤ ਸ਼ਿੱਦਤ ਦੇ ਨਾਲ ਕੰਮ ਕੀਤਾ ਜਾ ਰਿਹਾ ਹੈ। ਖੇਤੀ ਦੇ ਖੇਤਰ ਵਿੱਚ ਵੱਡੀਆਂ ਸਿੰਚਾਈ ਯੋਜਨਾਵਾਂ ਚਲ ਰਹੀਆਂ ਹਨ, ਜਿਨ੍ਹਾਂ ਨਾਲ ਖੇਤੀ ਖੇਤਰ ਨੂੰ ਪਾਣੀ ਮਿਲ ਰਿਹਾ ਹੈ। ਦੇਸ਼ ਵਿੱਚ ਸੂਖਮ ਸਿੰਚਾਈ ਯੋਜਨਾਵਾਂ ਕੰਮ ਕਰ ਰਹੀਆਂ ਹਨ। 70 ਲੱਖ ਹੈਕਟੇਅਰ ਤੋਂ ਅਧਿਕ ਭੂਮੀ ਨੂੰ ਸੂਖਮ ਸਿੰਚਾਈ ਯੋਜਨਾਵਾਂ ਦੇ ਤਹਿਤ ਲਿਆਂਦਾ ਗਿਆ ਹੈ, ਉੱਥੇ ਦੇਸ਼ ਵਿੱਚ ਵੱਡਾ ਖੇਤਰ ਅਜਿਹਾ ਵੀ ਹੈ ਜਿੱਥੇ ਸਿੰਚਾਈ ਵਰਖਾ ’ਤੇ ਅਧਾਰਿਤ ਹੈ। ਇਨ੍ਹਾਂ ਖੇਤਰਾਂ ਦੇ ਲਈ ਸਾਡੇ ਖੇਤੀ ਵਿਗਿਆਨਿਕਾਂ ਦੁਆਰਾਂ ਅਜਿਹੇ ਬੀਜਾਂ ਨੂੰ ਈਜਾਦ ਕੀਤਾ ਜਾ ਰਿਹਾ ਹੈ, ਜੋ ਅੱਛੀ ਉਪਜ ਦੇ ਸਕਣ। ਵਾਟਰਸ਼ੈੱਡ ਵਰਗੇ ਪ੍ਰੋਗਰਾਮਾਂ ਦੇ ਮਾਧਿਅਮ ਨਾਲ ਖੇਤੀ ਵਧਾਉਣ ਦਾ ਯਤਨ ਕੀਤਾ ਜਾ ਰਿਹਾ ਹੈ।
ਸਾਨੂੰ ਸਿੰਚਾਈ ਵਿੱਚ ਤਕਨੀਕ ਅਤੇ ਉਪਕਰਨਾਂ ਦਾ ਉਪਯੋਗ ਅਧਿਕ ਕਰਨਾ ਚਾਹੀਦਾ ਹੈ ਤਾਕਿ ਪਾਣੀ ਬੱਚ ਸਕੇ ਅਤੇ ਫਸਲ ਵੀ ਵਧੀਆ ਹੋਵੇ। ਉਨ੍ਹਾਂ ਨੇ ਕਿਹਾ ਕਿ ਸਾਨੂੰ ਸਭ ਦੀ ਚਿੰਤਾ ਹੈ ਕਿ ਆਉਣ ਵਾਲੇ ਕਾਲ ਵਿੱਚ ਖੁਰਾਕ ਸੁਰੱਖਿਆ ਦਾ ਸੰਕਟ ਨਾ ਆਵੇ, ਇਸ ਦੇ ਲਈ ਖੇਤੀ ਵਿੱਚ ਜੋ ਤਕਨੀਕ ਦਾ ਸਮਾਵੇਸ਼ ਹੋਣਾ ਚਾਹੀਦਾ ਹੈ, ਉਸ ਦੇ ਲਈ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਦੀ ਅਗਵਾਈ ਵਿੱਚ ਭਾਰਤ ਸਰਕਾਰ ਪੂਰੀ ਸ਼ਿੱਦਤ ਨਾਲ ਕੰਮ ਕਰ ਹੀ ਹੈ। ਜਲ ਸਿੰਚਾਈ ਦੇ ਲਈ ਕੇਂਦਰ ਸਰਕਾਰ ਅਤੇ ਖੇਤੀ ਦਾ ਖੰਤਰ ਚਿਤਿੰਤ ਹੈ, ਇਸ ਲਈ ਮੈਂ ਭਰੋਸਾ ਦਿਵਾਉਣਾ ਚਾਹੁੰਦਾ ਹਾਂ ਕਿ ਪੰਜ ਦਿਨਾਂ ਮੰਥਨ ਵਿੱਚ ਜੋ ਵੀ ਜ਼ਰੂਰੀ ਪ੍ਰਸਤਾਵ ਆਏ, ਉਨ੍ਹਾਂ ’ਤੇ ਗੰਭੀਰਤਾ ਨਾਲ ਵਿਚਾਰ ਕਰਕੇ ਅੱਗੇ ਵਧਾਇਆ ਜਾਵੇਗਾ।
ਪ੍ਰੋਗਰਾਮ ਵਿੱਚ ਆਯੋਜਕ ਮੰਤਰਾਲਾ (ਜਲ ਸ਼ਕਤੀ) ਦੇ ਮੰਤਰੀ ਸ਼੍ਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਕਿਹਾ ਕਿ ਜਲ ਸੰਭਾਲ਼ ਵਿੱਚ ਜੋ ਕੁਝ ਅਸੀਂ ਹਾਸਲ ਕੀਤਾ ਹੈ, ਉਹ ਸਭ ਦੇ ਲਈ ਹੈ। ਅਸੀਂ ਸਾਰਿਆਂ ਨਾਲ ਸੋਚ-ਵਿਚਾਰ ਕਰੀਏ ਤਾਕਿ ਸਭ ਜੀਵਨ ਸੁਗਮ ਹੋਣ। ਪਾਣੀ ਦੀ ਚੁਣੌਤੀ ਸਾਡੇ ਸਭ ਦੇ ਸਾਹਮਣੇ ਹੈ। ਭਾਰਤ ਜਿਹੇ ਅਨੇਕ ਦੇਸ਼ ਵਿਕਾਸ ਦੀ ਦੌੜ ਵਿੱਚ ਹਨ, ਜਿਨ੍ਹਾਂ ਦੇ ਲਈ ਇਹ ਵਿਸ਼ਾ ਬਹੁਤ ਮਹੱਤਵਪੂਰਨ ਹੈ। ਭਾਰਤ ਜਲ ਸਪਤਾਹ- 2022 ਦੇ ਦੌਰਾਨ ਜਲ ਦੇ ਭੰਡਾਰਨ ਅਤੇ ਸਭ ਨੂੰ ਸਮਾਨ ਰੂਪ ਨਾਲ ਜਲ ਦੀ ਸਪਲਾਈ ਨੂੰ ਲੈ ਕੇ ਮੰਥਨ ਕੀਤਾ ਗਿਆ ਹੈ। ਸਾਡੇ ਉਪਯੋਗ ਵਿੱਚ ਕਿਸ ਪ੍ਰਕਾਰ ਦਾ ਦ੍ਰਿਸ਼ਟੀਕੋਣ ਹੋਣਾ ਚਾਹੀਦਾ ਹੈ।, ਇਹ ਮਹੱਤਵਪੂਰਨ ਹੈ। ਭਾਰਤ ਵਿੱਚ ਜਲ ਅਤੇ ਸਵੱਛਤਾ ਦੇ ਮਾਮਲੇ ਵਿੱਚ ਪੂਰੀ ਪ੍ਰਤੀਬੱਧਤਾ ਦੇ ਨਾਲ ਕੰਮ ਹੋ ਰਿਹਾ ਹੈ ਅਤੇ ਦੇਸ਼ ਇੱਕ ਰੋਲ ਮਾਡਲ ਦੇ ਰੂਪ ਵਿੱਚ ਉੱਭਰ ਰਿਹਾ ਹੈ। ਪ੍ਰਧਾਨ ਮੰਤਰੀ ਸ਼੍ਰੀ ਮੋਦੀ ਦੀ ਅਗਵਾਈ ਵਿੱਚ ਗਤੀ ਅਤੇ ਸਮਾਂਬੱਧਤਾ ਦੇ ਨਾਲ ਲਕਸ਼ ਪੂਰਤੀ ਦੇ ਲਈ ਤੱਤਪਰਤਾ ਨਾਲ ਕੰਮ ਕੀਤਾ ਗਿਆ ਹੈ।
ਪ੍ਰੋਗਰਾਮ ਵਿੱਚ ਜਲ ਸ਼ਕਤੀ ਰਾਜ ਮੰਤਰੀ ਸ਼੍ਰੀ ਪ੍ਰਹਲਾਦ ਪਟੇਲ, ਉੱਤਰ ਪ੍ਰਦੇਸ਼ ਦੇ ਜਲ ਸੰਸਾਧਨ ਮੰਤਰੀ ਸ਼੍ਰੀ ਸੁਤੰਤਰ ਦੇਵ ਸਿੰਘ, ਕੇਂਦਰੀ ਸਕੱਤਰ ਸ਼੍ਰੀ ਪੰਕਜ ਕੁਮਾਰ, ਵਿਸ਼ੇਸ਼ ਸਕੱਤਰ ਦੇਬਾਸ਼੍ਰੀ ਮੁਖਰਜੀ ਸਮੇਤ ਅਨੇਕ ਮੰਨੇ-ਪ੍ਰਮੰਨੇ ਵਿਅਕਤੀ ਹਾਜ਼ਿਰ ਸਨ।
<><><><><>
ਐੱਸਐੱਨਸੀ/ਐੱਮਐੱਸ
(Release ID: 1874296)
Visitor Counter : 113