ਭਾਰਤ ਚੋਣ ਕਮਿਸ਼ਨ
azadi ka amrit mahotsav

ਚੀਫ਼ ਇਲੈਕਸ਼ਨ ਕਮਿਸ਼ਨਰ ਸ਼੍ਰੀ ਰਾਜੀਵ ਕੁਮਾਰ ਨੇ ਕਿੰਨੌਰ ਦੇ ਕਲਪਾ ਵਿੱਚ ਸ਼੍ਰੀ ਸ਼ਿਆਮ ਸਰਨ ਨੇਗੀ ਦੇ ਦੁਖੀ ਪਰਿਵਾਰ ਨਾਲ ਮੁਲਾਕਾਤ ਕਰਕੇ ਸੋਗ ਪ੍ਰਗਟਾਇਆ


ਦਿਵੰਗਤ ਆਤਮਾ ਦੇ ਲਈ ਸੱਚੀ ਸ਼ਰਧਾਂਜਲੀ ਤਦੇ ਹੋਵੇਗੀ ਜਦੋਂ ਅਸੀਂ ਸਾਰੇ ਦੇਸ਼ਵਾਸੀ ਮਤਦਾਨ ਵਿੱਚ ਵਧ ਚੜ੍ਹ ਕੇ ਹਿੱਸਾ ਲਈਏ ਅਤੇ ਲੋਕਤੰਤਰ ਦੀ ਨੀਂਹ ਨੂੰ ਹੋਰ ਮਜ਼ਬੂਤ ਕਰੀਏ – ਸੀਈਸੀ ਰਾਜੀਵ ਕੁਮਾਰ

ਇਲੈਕਸ਼ਨ ਕਮਿਸ਼ਨ ਆਵ੍ ਇੰਡੀਆ ਨੇ ਸੁਤੰਤਰ ਭਾਰਤ ਦੇ ਪਹਿਲੇ ਮਤਦਾਤਾ ਦੀ ਲੋਕਤੰਤਰ ਦੇ ਪ੍ਰਤੀ ਅਦੁੱਤੀ ਭਾਵਨਾ ਅਤੇ ਵਿਸ਼ਵਾਸ ਨੂੰ ਸਲਾਮ ਕੀਤਾ

प्रविष्टि तिथि: 05 NOV 2022 10:05PM by PIB Chandigarh

ਚੀਫ਼ ਇਲੈਕਸ਼ਨ ਕਮਿਸ਼ਨਰ ਸ਼੍ਰੀ ਰਾਜੀਵ ਕੁਮਾਰ ਨੇ ਹਿਮਾਚਲ ਦੇ ਗੌਰਵ (ਮਾਣ) ਅਤੇ ਸੁਤੰਤਰ ਭਾਰਤ ਦੇ ਪਹਿਲੇ ਮਤਦਾਤਾ ਸ਼੍ਰੀ ਸ਼ਿਆਮ ਸਰਨ ਨੇਗੀ ਦੇ ਨਿਧਨ ‘ਤੇ ਗਹਿਰਾ ਸੋਗ ਪ੍ਰਗਟਾਇਆ ਹੈ। ਸ਼੍ਰੀ ਨੇਗੀ ਨੇ ਲੋਕਤਾਂਤਰਿਕ ਮੁੱਲ, ਲੋਕਾਚਾਰ ਅਤੇ ਯੋਗਦਾਨ ਦੇ ਪ੍ਰਤੀ ਇੱਕ ਦੁਰਲਭ ਭਾਵ ਅਤੇ ਸ਼ੁਕਰਗੁਜ਼ਾਰੀ ਪ੍ਰਗਟ ਕਰਨ ਦੇ ਲਈ ਸ਼੍ਰੀ ਰਾਜੀਵ ਕੁਮਾਰ ਅੱਜ ਕਿੰਨੌਰ ਜ਼ਿਲ੍ਹੇ ਵਿੱਚ ਸ਼੍ਰੀ ਨੇਗੀ ਨੇ ਜੱਦੀ ਪਿੰਡ ਕਲਪਾ ਪਹੁੰਚੇ। ਉਨ੍ਹਾਂ ਨੇ ਦੁਖੀ ਪਰਿਵਾਰ ਨਾਲ ਵਿਅਕਤੀਗਤ ਤੌਰ ‘ਤੇ ਮੁਲਾਕਾਤ ਕੀਤੀ ਅਤੇ ਦਿਵੰਗਤ ਨੇਗੀ ਨੂੰ ਪੁਸ਼ਪਾਂਜਲੀਆਂ ਅਰਪਿਤ ਕੀਤੀਆਂ।

 

 

 ਦਿਵੰਗਤ ਨੇਗੀ ਜੀ ਦੀ ਮਿਸਾਲੀ ਭਾਵਨਾ ਅਤੇ ਲੋਕਤੰਤਰ ਵਿੱਚ ਆਸਥਾ ਨੂੰ ਨਮਨ ਕਰਦੇ ਹੋਏ ਸ਼੍ਰੀ ਕੁਮਾਰ ਨੇ ਕਿਹਾ, ‘ਸ਼੍ਰੀ ਨੇਗੀ 70 ਸਾਲਾਂ ਤੋਂ ਉੱਪਰ ਲਗਾਤਾਰ ਮਤਦਾਨ ਕਰਦੇ ਰਹੇ ਅਤੇ ਜਾਂਦੇ ਜਾਂਦੇ ਵੀ ਪੋਸਟਲ ਬੈਲੇਜ ਦੁਆਰਾ 2 ਨਵੰਬਰ ਨੂੰ ਆਪਣਾ ਫਰਜ਼ ਅਦਾ ਕਰ ਗਏ। ਸ਼੍ਰੀ ਨੇਗੀ ਦੀ ਇਹ ਕਰਤੱਵ ਨਿਸ਼ਠਾ, ਯੁਵਾ ਮਤਦਾਤਾਵਾਂ ਦੇ ਲਈ ਇੱਕ ਮਿਸਾਲ ਹੋਣੀ ਚਾਹੀਦੀ ਹੈ। ਦਿਵੰਗਤ ਆਤਮਾ ਦੇ ਲਈ ਸੱਚੀ ਸ਼ਰਧਾਂਜਲੀ ਤਦੇ ਹੋਵੇਗੀ ਜਦੋਂ ਅਸੀਂ ਸਾਰੇ ਦੇਸ਼ਵਾਸੀ ਮਤਦਾਨ ਤੋਂ ਵਧ ਚੜ੍ਹ ਕੇ ਹਿੱਸਾ ਲਵੇ ਅਤੇ ਲੋਕਤੰਤਰ ਦੀ ਨੀਂਹ ਨੂੰ ਹੋਰ ਮਜ਼ਬੂਤ ਕਰੀਏ। ਸੀਈਸੀ ਨੇ ਹਿਮਾਚਲ ਪ੍ਰਦੇਸ਼ ਦੇ ਸਾਰੇ ਮਤਦਾਤਾਵਾਂ ਤੋਂ ਸ਼੍ਰੀ ਸ਼ਿਆਮ ਸਰਨ ਨੇਗੀ ਨੂੰ ਸੱਚੀ ਸ਼ਰਧਾਂਜਲੀ ਦੇ ਰੂਪ ਵਿੱਚ ਆਗਾਮੀ ਵਿਧਾਨ ਸਭਾ ਚੋਣਾਂ ਵਿੱਚ 12 ਨਵੰਬਰ, 2022 ਨੂੰ ਮਤਦਾਨ ਕਰਨ ਦੀ ਬੇਨਤੀ ਕੀਤੀ। ’ 

 

ਸੀਈਸੀ ਸ਼੍ਰੀ ਕੁਮਾਰ ਨੇ ਇੱਕ ਮਜ਼ਬੂਤ ਲੋਕਤੰਤਰ ਦੀ ਬੁਨਿਆਦ ਰੱਖਣ ਵਿੱਚ ਯੋਗਦਾਨ ਦੇਣ ਦੇ ਲਈ ਦੇਸ਼ ਭਰ ਦੇ 80 ਸਾਲ ਤੋਂ ਵੱਧ ਉਮਰ ਦੇ 1.8 ਕਰੋੜ ਅਤੇ 100 ਸਾਲ ਤੋਂ ਵੱਧ ਉਮਰ ਦੇ 2.5 ਲੱਖ ਮਤਦਾਤਾਵਾਂ ਦਾ ਆਭਾਰ ਵਿਅਕਤ ਕੀਤਾ। ਉਨ੍ਹਾਂ ਨੇ ਕਿਹਾ ਕਿ ਸਨਮਾਨਤ ਸੀਨੀਅਰ ਨਾਗਰਿਕਾਂ ਦੇ ਲੋਕਤੰਤਰ ਵਿੱਚ ਨਿਰੰਤਰ ਭਾਗੀਦਾਰੀ ਨਾਲ ਨਿਰਪੱਖ, ਪਾਰਦਰਸ਼ੀ, ਸਮਾਵੇਸ਼ੀ ਅਤੇ ਸੁਗਮ ਚੋਣਾਂ ਕਰਵਾਉਂਦੇ ਰਹਿਣ ਦੀ ਜ਼ਿੰਮੇਦਾਰੀ ਦਾ ਅਹਿਸਾਸ ਹੋਰ ਵਧ ਜਾਂਦਾ ਹੈ।

 

ਪਰਿਵਾਰ ਦੇ ਮੈਂਬਰਾਂ ਦੇ ਨਾਲ ਚੀਫ਼ ਇਲੈਕਸ਼ਨ ਕਮਿਸ਼ਨਰ ਦੀ ਗੱਲਬਾਤ ਦੌਰਾਨ ਸ਼੍ਰੀ ਨੇਗੀ ਦੇ ਬੇਟੇ ਨੇ ਸੀਈਸੀ ਸ਼੍ਰੀ ਰਾਜੀਵ ਕੁਮਾਰ ਦੁਆਰਾ ਸ਼੍ਰੀ ਸ਼ਿਆਮ ਸਰਨ ਨੇਗੀ ਨੂੰ ਭੇਜੇ ਗਏ ਇੱਕ ਆਭਾਰ ਪੱਤਰ ਨੂੰ ਯਾਦ ਕੀਤਾ। ਉਨ੍ਹਾਂ ਨੇ ਦੱਸਿਆ ਕਿ ਸ਼੍ਰੀ ਨੇਗੀ ਨੂੰ ਪੱਤਰ ਪੜ੍ਹ ਕੇ ਬਹੁਤ ਚੰਗਾ ਲਗਿਆ ਅਤੇ ਉਨ੍ਹਾਂ ਨੇ ਕਿਹਾ ਕਿ ਉਹ ਪਰਿਵਾਰ ਦੇ ਯੁਵਾਵਾਂ ਨੂੰ ਲੋਕਤੰਤਰ ਦੇ ਤਿਊਹਾਰ ਵਿੱਚ ਸਰਗਰਮ ਭਾਗੀਦਾਰੀ ਦੇ ਲਈ ਵੋਟ ਪਾਉਣ ਨੂੰ ਪ੍ਰੋਤਸਾਹਿਤ ਕਰਨਗੇ। ਜ਼ਿਕਰਯੋਗ ਹੈ ਕਿ ਹਾਲ ਹੀ ਵਿੱਚ ਅੰਤਰਰਾਸ਼ਟਰੀ ਬਜ਼ੁਰਗ ਦਿਵਸ ਦੇ ਅਵਸਰ ‘ਤੇ ਸੀਈਸੀ ਨੇ ਦੇਸ਼ ਭਰ ਦੇ ਸਾਰੇ ਸ਼ਤਾਬਦੀ ਮਤਦਾਤਾਵਾਂ ਦੇ ਲਈ ਇੱਕ ਆਭਾਰ ਪੱਤਰ ਲਿਖਿਆ ਸੀ।

 

 

ਸ਼੍ਰੀ ਸ਼ਿਆਮ ਸਰਨ ਨੇਗੀ ਦਾ ਅੱਜ ਸਵੇਰੇ 106 ਵਰ੍ਹੇ ਦੀ ਉਮਰ ਵਿੱਚ ਉਨ੍ਹਾਂ ਦੇ ਜੱਦੀ ਪਿੰਡ ਹਿਮਾਚਲ ਪ੍ਰਦੇਸ਼ ਦੇ ਕਿੰਨੌਰ ਦੇ ਕਲਪਾ ਵਿੱਚ ਨਿਧਨ ਹੋ ਗਿਆ। ਇਲੈਕਸ਼ਨ ਕਮਿਸ਼ਨ ਆਵ੍ ਇੰਡੀਆ ਨੇ ਸ਼੍ਰੀ ਸ਼ਿਆਮ ਸਰਨ ਨੇਗੀ ਦੇ ਨਿਧਨ ‘ਤੇ ਗਹਿਰਾ ਸੋਗ ਪ੍ਰਗਟ ਕੀਤਾ ਅਤੇ ਰਾਸ਼ਟਰ ਦੇ ਪ੍ਰਤੀ ਉਨ੍ਹਾਂ ਦੀ ਸੇਵਾ ਦੇ ਲਈ ਆਭਾਰ ਜਤਾਇਆ।

***

 

ਆਰਪੀ


(रिलीज़ आईडी: 1874286) आगंतुक पटल : 178
इस विज्ञप्ति को इन भाषाओं में पढ़ें: English , Urdu , हिन्दी