ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਸਿੱਕਿਮ ਵਿੱਚ ਭਾਰਤ ਦੇ ਰਾਸ਼ਟਰਪਤੀ; ਸਿੱਕਿਮ ਸਰਕਾਰ ਦੇ ਨਾਗਰਿਕ ਸੁਆਗਤੀ ਸਮਾਰੋਹ ਵਿੱਚ ਸ਼ਾਮਲ ਹੋਏ; ਸਿੱਖਿਆ, ਸਿਹਤ, ਸੜਕੀ ਬੁਨਿਆਦੀ ਢਾਂਚੇ ਅਤੇ ਟੂਰਿਜ਼ਮ ਨਾਲ ਸਬੰਧਿਤ ਵੱਖ-ਵੱਖ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ/ਨੀਂਹ ਪੱਥਰ ਰੱਖਿਆ

Posted On: 04 NOV 2022 8:55PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਸਿੱਕਿਮ ਸਰਕਾਰ ਵੱਲੋਂ ਆਪਣੇ ਸਨਮਾਨ ਵਿੱਚ ਆਯੋਜਿਤ ਨਾਗਰਿਕ ਸੁਆਗਤੀ ਸਮਾਰੋਹ ਵਿੱਚ ਸ਼ਾਮਲ ਹੋਏ ਅਤੇ ਅੱਜ (4 ਨਵੰਬਰ, 2022) ਗੰਗਟੋਕ ਵਿਖੇ ਸਿੱਖਿਆਸਿਹਤਸੜਕੀ ਬੁਨਿਆਦੀ ਢਾਂਚੇ ਅਤੇ ਟੂਰਿਜ਼ਮ ਨਾਲ ਸਬੰਧਿਤ ਵੱਖ-ਵੱਖ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ/ਨੀਂਹ ਪੱਥਰ ਰੱਖਿਆ।

ਇਸ ਮੌਕੇ ਬੋਲਦਿਆਂ ਰਾਸ਼ਟਰਪਤੀ ਨੇ ਕਿਹਾ ਕਿ ਪੂਰਬੀ ਹਿਮਾਲਿਆ ਖੇਤਰ ਚ ਸਥਿਤ ਸਿੱਕਿਮ ਭਾਰਤ ਦੇ ਸਭ ਤੋਂ ਖੂਬਸੂਰਤ ਰਾਜਾਂ ਵਿੱਚੋਂ ਇੱਕ ਹੈ। ਇਹ ਬਰਫ਼ ਨਾਲ ਭਰੀਆਂ ਚੋਟੀਆਂਸੰਘਣੇ ਜੰਗਲਦੁਰਲੱਭ ਬਨਸਪਤੀ ਅਤੇ ਜੀਵ-ਜੰਤੂਸੁੰਦਰ ਝੀਲਾਂ ਅਤੇ ਪਵਿੱਤਰ ਨਦੀਆਂ - ਤੀਸਤਾ ਅਤੇ ਰੰਗਿਤ ਨਾਲ ਬਖਸ਼ਿਆ ਹੋਇਆ ਹੈ। ਇਹ ਸਿੱਕਿਮ ਦੀ ਕੁਦਰਤੀ ਸੁੰਦਰਤਾ ਨੂੰ ਹੋਰ ਆਕਰਸ਼ਕ ਬਣਾਉਂਦੇ ਹਨ। ਸਿੱਕਿਮ ਦੀ ਇੱਕ ਸਮ੍ਰਿੱਧ ਸੱਭਿਆਚਾਰਕ ਵਿਰਾਸਤ ਵੀ ਹੈ ਜੋ ਵੱਖ-ਵੱਖ ਭਾਈਚਾਰਿਆਂ ਦੇ ਸੱਭਿਆਚਾਰਾਂ ਨੂੰ ਦਰਸਾਉਂਦੀ ਹੈ।

ਰਾਸ਼ਟਰਪਤੀ ਨੂੰ ਇਹ ਨੋਟ ਕਰਕੇ ਖੁਸ਼ੀ ਹੋਈ ਕਿ ਸਿੱਕਿਮ, 80 ਪ੍ਰਤੀਸ਼ਤ ਤੋਂ ਵੱਧ ਦੀ ਸਾਖਰਤਾ ਦਰ ਦੇ ਨਾਲਸਿੱਖਿਆ ਦੇ ਮਾਮਲੇ ਵਿੱਚ ਮੋਹਰੀ ਰਾਜਾਂ ਵਿੱਚੋਂ ਇੱਕ ਹੈ। ਇਹ ਉੱਚ ਸਿੱਖਿਆ ਲਈ ਦਾਖਲੇ ਵਿੱਚ ਦੇਸ਼ ਵਿੱਚ ਪਹਿਲੇ ਸਥਾਨ ਤੇ ਹੈ। ਉਨ੍ਹਾਂ ਨੂੰ ਇਹ ਦੇਖ ਕੇ ਵੀ ਖੁਸ਼ੀ ਹੋਈ ਕਿ ਸਿੱਕਿਮ ਵਿੱਚ ਲੜਕਿਆਂ ਨਾਲੋਂ ਲੜਕੀਆਂ ਦੀ ਗਿਣਤੀ ਵੱਧ ਹੈ। ਉਨ੍ਹਾਂ ਕਿਹਾ ਕਿ ਇਹ ਸਿੱਕਿਮ ਦੇ ਲੋਕਾਂ ਦੀ ਸਿੱਖਿਆ ਪ੍ਰਤੀ ਤਰਜੀਹ ਨੂੰ ਦਰਸਾਉਂਦਾ ਹੈ।

ਰਾਸ਼ਟਰਪਤੀ ਨੇ ਨੋਟ ਕੀਤਾ ਕਿ ਸਿੱਕਿਮ ਦੇਸ਼ ਦੇ ਸਾਰੇ ਰਾਜਾਂ ਵਿੱਚੋਂ ਸਭ ਤੋਂ ਘੱਟ ਪਲਾਸਟਿਕ ਕੂੜਾ ਪੈਦਾ ਕਰਦਾ ਹੈ। ਉਨ੍ਹਾਂ ਕਿਹਾ ਕਿ ਇਹ ਸਫ਼ਾਈ ਅਤੇ ਟਿਕਾਊ ਵਿਕਾਸ ਪ੍ਰਤੀ ਸਿੱਕਿਮ ਦੇ ਲੋਕਾਂ ਦੀ ਪ੍ਰਤੀਬੱਧਤਾ ਨੂੰ ਦਰਸਾਉਂਦਾ ਹੈ। ਉਨ੍ਹਾਂ ਸਿੱਕਿਮ ਦੇ ਲੋਕਾਂ ਦੀ ਇਨ੍ਹਾਂ ਪ੍ਰਾਪਤੀਆਂ ਲਈ ਸ਼ਲਾਘਾ ਕੀਤੀ ਅਤੇ ਕਿਹਾ ਕਿ ਸਵੱਛਤਾ ਦੇ ਇਸ ਮਾਡਲ ਨੂੰ ਹੋਰ ਰਾਜਾਂ ਦੇ ਲੋਕ ਵੀ ਅਪਣਾ ਸਕਦੇ ਹਨ।

ਰਾਸ਼ਟਰਪਤੀ ਨੇ ਕਿਹਾ ਕਿ ਸਿੱਕਿਮ ਨੇ ਜੈਵਿਕ ਖੇਤੀ ਦਾ ਮਾਡਲ ਬਣ ਕੇ ਦੂਜੇ ਰਾਜਾਂ ਲਈ ਮਿਸਾਲ ਕਾਇਮ ਕੀਤੀ ਹੈ। ਇਸ ਰਾਜ ਨੇ ਦੇਸ਼ ਦਾ ਪਹਿਲਾ ਔਰਗੈਨਿਕ ਰਾਜ’ ਹੋਣ ਦਾ ਦਰਜਾ ਹਾਸਲ ਕੀਤਾ ਹੈ। ਸਿੱਕਿਮ ਨੇ ਪਲਾਸਟਿਕਕੀਟਨਾਸ਼ਕਾਂ ਅਤੇ ਰਸਾਇਣਾਂ ਦੀ ਵਰਤੋਂ ਤੇ ਪਾਬੰਦੀ ਲਗਾ ਕੇ ਵਾਤਾਵਰਣ ਅਨੁਕੂਲ ਵਿਕਾਸ ਲਈ ਨਵੇਂ ਮਾਪਦੰਡ ਸਥਾਪਿਤ ਕੀਤੇ ਹਨ। ਉਨ੍ਹਾਂ ਨੂੰ ਇਹ ਤੱਥ ਨੋਟ ਕਰਕੇ ਖੁਸ਼ੀ ਹੋਈ ਕਿ ਸਿੱਕਿਮ ਇੱਕ ਅਤਿਰਿਕਤ ਬਿਜਲੀ ਵਾਲਾ ਰਾਜ ਹੈ ਅਤੇ ਅਖੁੱਟ ਸਰੋਤਾਂ ਤੋਂ ਬਿਜਲੀ ਪੈਦਾ ਕਰਨ ਦੇ ਖੇਤਰ ਵਿੱਚ ਦੇਸ਼ ਵਿੱਚ ਦੂਸਰੇ ਨੰਬਰ ਤੇ ਹੈ।

ਰਾਸ਼ਟਰਪਤੀ ਨੇ ਭਰੋਸਾ ਪ੍ਰਗਟਾਇਆ ਕਿ ਅੱਜ ਸਿੱਖਿਆਸਿਹਤਟੂਰਿਜ਼ਮ ਅਤੇ ਸੜਕਾਂ ਨਾਲ ਸਬੰਧਿਤ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ/ਨੀਂਹ ਪੱਥਰ ਸਿੱਕਿਮ ਦੇ ਵਿਕਾਸ ਨੂੰ ਨਵਾਂ ਹੁਲਾਰਾ ਦੇਵੇਗਾ ਅਤੇ ਰਾਜ ਦੀ ਅਰਥਵਿਵਸਥਾ ਨੂੰ ਮਜ਼ਬੂਤ ਕਰੇਗਾ।

 

ਕਿਰਪਾ ਕਰਕੇ ਰਾਸ਼ਟਰਪਤੀ ਦਾ ਭਾਸ਼ਣ ਹਿੰਦੀ ਚ ਦੇਖਣ ਦੇ ਲਈ ਇੱਥੇ ਕਲਿੱਕ ਕਰੋ

 

 

 

 ************

ਡੀਐੱਸ/ਬੀਐੱਮ


(Release ID: 1873954) Visitor Counter : 74


Read this release in: English , Urdu , Hindi , Marathi