ਸ਼ਹਿਰੀ ਹਵਾਬਾਜ਼ੀ ਮੰਤਰਾਲਾ
azadi ka amrit mahotsav

ਕੈਬਨਿਟ ਨੇ ਅਰੁਣਾਚਲ ਪ੍ਰਦੇਸ਼ ਰਾਜ ਦੀ ਰਾਜਧਾਨੀ ਈਟਾਨਗਰ ਵਿਖੇ ਹੋਲਾਂਗੀ ਗ੍ਰੀਨਫੀਲਡ ਹਵਾਈ ਅੱਡੇ ਦਾ ਨਾਮ “ਡੋਨੀ ਪੋਲੋ ਹਵਾਈ ਅੱਡਾ, ਈਟਾਨਗਰ” ਰੱਖਣ ਨੂੰ ਪ੍ਰਵਾਨਗੀ ਦਿੱਤੀ


ਇਹ ਨਾਮ ਅਰੁਣਾਚਲ ਦੇ ਲੋਕਾਂ ਦੀ ਸੂਰਜ (ਡੋਨੀ) ਅਤੇ ਚੰਦਰਮਾ (ਪੋਲੋ) ਪ੍ਰਤੀ ਸ਼ਰਧਾ ਨੂੰ ਦਰਸਾਉਂਦਾ ਹੈ

Posted On: 02 NOV 2022 3:06PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਕੈਬਨਿਟ ਨੇ ਹੋਲਾਂਗੀ, ਈਟਾਨਗਰ ਵਿਖੇ ਗ੍ਰੀਨਫੀਲਡ ਹਵਾਈ ਅੱਡੇ ਦਾ ਨਾਮ “ਡੋਨੀ ਪੋਲੋ ਹਵਾਈ ਅੱਡਾ, ਈਟਾਨਗਰ” ਰੱਖਣ ਦੀ ਪ੍ਰਵਾਨਗੀ ਦੇ ਦਿੱਤੀ ਹੈ।

ਅਰੁਣਾਚਲ ਪ੍ਰਦੇਸ਼ ਦੀ ਰਾਜ ਸਰਕਾਰ ਦੁਆਰਾ ਹਵਾਈ ਅੱਡੇ ਦਾ ਨਾਮ ‘ਡੋਨੀ ਪੋਲੋ ਹਵਾਈ ਅੱਡਾ, ਈਟਾਨਗਰ’ ਰੱਖਣ ਦਾ ਮਤਾ ਪਾਸ ਕੀਤਾ ਗਿਆ ਸੀ, ਜੋ ਕਿ ਰਾਜ ਦੇ ਲੋਕਾਂ ਦੀ ਪਰੰਪਰਾਵਾਂ ਅਤੇ ਸਮ੍ਰਿੱਧ ਸੱਭਿਆਚਾਰਕ ਵਿਰਾਸਤ ਦੇ ਪ੍ਰਤੀਕ ਸੂਰਜ (ਡੋਨੀ) ਅਤੇ ਚੰਦਰਮਾ (ਪੋਲੋ) ਪ੍ਰਤੀ ਸ਼ਰਧਾ ਨੂੰ ਦਰਸਾਉਂਦਾ ਹੈ।

ਭਾਰਤ ਸਰਕਾਰ ਨੇ ਜਨਵਰੀ, 2019 ਵਿੱਚ ਹੋਲਾਂਗੀ ਗ੍ਰੀਨਫੀਲਡ ਹਵਾਈ ਅੱਡੇ ਦੇ ਵਿਕਾਸ ਲਈ ‘ਸਿਧਾਂਤਕ’ ਪ੍ਰਵਾਨਗੀ ਦੇ ਦਿੱਤੀ ਸੀ। ਇਹ ਪ੍ਰੋਜੈਕਟ ਏਅਰਪੋਰਟ ਅਥਾਰਿਟੀ ਆਵ੍ ਇੰਡੀਆ (ਏਏਆਈ) ਦੁਆਰਾ ਕੇਂਦਰ ਸਰਕਾਰ ਅਤੇ ਅਰੁਣਾਚਲ ਪ੍ਰਦੇਸ਼ ਦੀ ਰਾਜ ਸਰਕਾਰ ਦੇ ਸਹਿਯੋਗ ਨਾਲ 646 ਕਰੋੜ ਰੁਪਏ ਦੀ ਲਾਗਤ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ।

 

**********

ਡੀਐੱਸ


(Release ID: 1873256)