ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਪ੍ਰਕਾਸ਼ਨ ਵਿਭਾਗ (ਪਬਲੀਕੇਸ਼ਨ ਡਿਵੀਜ਼ਨ) 41ਵੇਂ ਸ਼ਾਰਜਾਹ ਅੰਤਰਰਾਸ਼ਟਰੀ ਪੁਸਤਕ ਮੇਲੇ ਵਿੱਚ ਭਾਗ ਲੈਣ ਲਈ ਪੂਰੀ ਤਰ੍ਹਾਂ ਤਿਆਰ ਹੈ
ਭਾਰਤ ਸਰਕਾਰ ਦਾ ਪ੍ਰਮੁੱਖ ਪਬਲਿਸ਼ਿੰਗ ਹਾਊਸ ਪਬਲੀਕੇਸ਼ਨ ਡਿਵੀਜ਼ਨ 2-13 ਨਵੰਬਰ, 2022 ਤੱਕ ਐਕਸਪੋ ਸੈਂਟਰ ਸ਼ਾਰਜਾਹ, ਯੂਏਈ ਵਿਖੇ ਹੋਣ ਵਾਲੇ ਮੈਗਾ ਬੁੱਕ ਫੇਅਰ ਵਿੱਚ ਆਪਣੇ ਪ੍ਰਕਾਸ਼ਨਾਂ ਦਾ ਪ੍ਰਦਰਸ਼ਨ ਕਰੇਗਾ
Posted On:
01 NOV 2022 7:14PM by PIB Chandigarh
ਪਬਲੀਕੇਸ਼ਨ ਡਿਵੀਜ਼ਨ, ਸੂਚਨਾ ਅਤੇ ਪ੍ਰਸਾਰਣ ਮੰਤਰਾਲਾ, ਭਾਰਤ ਸਰਕਾਰ 41ਵੇਂ ਸ਼ਾਰਜਾਹ ਅੰਤਰਰਾਸ਼ਟਰੀ ਪੁਸਤਕ ਮੇਲੇ ਵਿੱਚ ਹਿੱਸਾ ਲੈ ਰਿਹਾ ਹੈ, ਜੋ ਕਿ ਦੁਨੀਆ ਦੇ ਸਭ ਤੋਂ ਪ੍ਰਸਿੱਧ ਪੁਸਤਕ ਮੇਲਿਆਂ ਵਿੱਚੋਂ ਇੱਕ ਹੈ। ਸ਼ਾਰਜਾਹ ਬੁੱਕ ਅਥਾਰਟੀ (ਐੱਸਬੀਏ) ਦੁਆਰਾ ਆਯੋਜਿਤ ਕੀਤਾ ਜਾ ਰਿਹਾ 12-ਦਿਨਾ ਅੰਤਰਰਾਸ਼ਟਰੀ ਪੁਸਤਕ ਮੇਲਾ, 2-13 ਨਵੰਬਰ, 2022 ਤੱਕ ਐਕਸਪੋ ਸੈਂਟਰ ਸ਼ਾਰਜਾਹ, ਯੂਏਈ ਵਿਖੇ ਆਯੋਜਿਤ ਕੀਤਾ ਜਾਵੇਗਾ ਅਤੇ ਦੁਨੀਆ ਭਰ ਦੇ ਪੁਰਸਕਾਰ ਜੇਤੂ ਲੇਖਕਾਂ, ਬੁੱਧੀਜੀਵੀਆਂ ਅਤੇ ਹੋਰ ਦਿੱਗਜ ਸਾਹਿਤਕਾਰਾਂ ਦੇ ਇੱਕ ਸ਼ਾਨਦਾਰ ਸਮੂਹ ਦੀ ਮੇਜ਼ਬਾਨੀ ਕਰੇਗਾ। ਇਸ ਸਾਲ ਦਾ ਥੀਮ 'ਸਪ੍ਰੇਡ ਦ ਵਰਡ' ਹੈ।
ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਜਸ਼ਨਾਂ ਨੂੰ ਜਾਰੀ ਰੱਖਦੇ ਹੋਏ, ਪ੍ਰਕਾਸ਼ਨ ਡਿਵੀਜ਼ਨ ਪਾਠਕਾਂ ਅਤੇ ਪੁਸਤਕਾਂ ਦੇ ਸ਼ੌਕੀਨਾਂ ਨੂੰ ਭਾਰਤੀ ਸੁਤੰਤਰਤਾ ਸੰਗਰਾਮ ਅਤੇ ਸੁਤੰਤਰਤਾ ਸੈਨਾਨੀਆਂ ਦੇ ਇਤਿਹਾਸ ਬਾਰੇ ਵਿਭਿੰਨ ਕਿਸਮ ਦੀਆਂ ਪੁਸਤਕਾਂ ਦੀ ਪੇਸ਼ਕਸ਼ ਕਰੇਗਾ। ਪਾਠਕਾਂ ਨੂੰ ਵਿਸ਼ੇਸ਼ ਤੌਰ 'ਤੇ ਰਾਸ਼ਟਰਪਤੀ ਭਵਨ ਅਤੇ ਪ੍ਰਧਾਨ ਮੰਤਰੀ ਦੇ ਭਾਸ਼ਣਾਂ ਬਾਰੇ ਪ੍ਰਕਾਸ਼ਿਤ ਕੀਤੀਆਂ ਗਈਆਂ ਪ੍ਰੀਮੀਅਮ ਕਿਤਾਬਾਂ ਦੇ ਨਾਲ-ਨਾਲ, ਕਲਾ ਅਤੇ ਸੱਭਿਆਚਾਰ, ਭਾਰਤ ਦਾ ਇਤਿਹਾਸ, ਉੱਘੀਆਂ ਸ਼ਖਸੀਅਤਾਂ, ਭਾਸ਼ਾ ਅਤੇ ਸਾਹਿਤ, ਗਾਂਧੀਵਾਦੀ ਸਾਹਿਤ, ਧਰਮ ਅਤੇ ਦਰਸ਼ਨ ਅਤੇ ਬਾਲ ਸਾਹਿਤ ਜਿਹੇ ਵਿਸ਼ਿਆਂ 'ਤੇ ਵੱਖ-ਵੱਖ ਭਾਰਤੀ ਭਾਸ਼ਾਵਾਂ ਵਿੱਚ 100 ਤੋਂ ਵੱਧ ਕਿਤਾਬਾਂ ਅਤੇ ਮੈਗਜ਼ੀਨਾਂ ਦੀ ਪੜਚੋਲ ਕਰਨ ਦਾ ਮੌਕਾ ਮਿਲੇਗਾ।
ਪਬਲੀਕੇਸ਼ਨ ਡਿਵੀਜ਼ਨ ਦੁਆਰਾ ਐਕਸਪੋ ਸੈਂਟਰ ਸ਼ਾਰਜਾਹ, ਯੂਏਈ ਵਿਖੇ ਹਾਲ 7 ਦੇ ਸਟਾਲ ਨੰਬਰ ਜ਼ੈੱਡਏ-3 'ਤੇ ਆਪਣੇ ਪ੍ਰਕਾਸ਼ਨਾਂ ਦੀ ਪ੍ਰਦਰਸ਼ਨੀ ਕੀਤੀ ਜਾਵੇਗੀ।
ਪਬਲੀਕੇਸ਼ਨ ਡਿਵੀਜ਼ਨ ਬਾਰੇ:
ਪਬਲੀਕੇਸ਼ਨ ਡਿਵੀਜ਼ਨ ਦਾ ਡਾਇਰੈਕਟੋਰੇਟ ਪੁਸਤਕਾਂ ਅਤੇ ਰਸਾਲਿਆਂ ਦਾ ਭੰਡਾਰ ਹੈ ਜੋ ਰਾਸ਼ਟਰੀ ਮਹੱਤਵ ਅਤੇ ਭਾਰਤ ਦੀ ਸਮ੍ਰਿਧ ਸੱਭਿਆਚਾਰਕ ਵਿਰਾਸਤ ਦੇ ਵਿਸ਼ਿਆਂ ਨੂੰ ਉਜਾਗਰ ਕਰਦਾ ਹੈ। 1941 ਵਿੱਚ ਸਥਾਪਿਤ, ਪ੍ਰਕਾਸ਼ਨ ਡਿਵੀਜ਼ਨ ਭਾਰਤ ਸਰਕਾਰ ਦਾ ਇੱਕ ਪ੍ਰਮੁੱਖ ਪ੍ਰਕਾਸ਼ਨ ਘਰ ਹੈ ਜੋ ਵੱਖ-ਵੱਖ ਭਾਸ਼ਾਵਾਂ ਵਿੱਚ ਅਤੇ ਵਿਕਾਸ, ਭਾਰਤੀ ਇਤਿਹਾਸ, ਸੱਭਿਆਚਾਰ, ਸਾਹਿਤ, ਜੀਵਨੀਆਂ, ਵਿਗਿਆਨ, ਟੈਕਨੋਲੋਜੀ, ਵਾਤਾਵਰਣ ਅਤੇ ਰੋਜ਼ਗਾਰ ਜਿਹੇ ਵਿਭਿੰਨ ਵਿਸ਼ਿਆਂ ਵਿੱਚ ਕਿਤਾਬਾਂ ਅਤੇ ਰਸਾਲੇ ਪੇਸ਼ ਕਰਦਾ ਹੈ। ਡਿਵੀਜ਼ਨ ਨੂੰ ਪਾਠਕਾਂ ਅਤੇ ਪ੍ਰਕਾਸ਼ਕਾਂ ਦਾ ਭਰੋਸਾ ਹਾਸਲ ਹੈ ਅਤੇ ਸਮੱਗਰੀ ਦੀ ਪ੍ਰਮਾਣਿਕਤਾ ਦੇ ਨਾਲ-ਨਾਲ ਇਸਦੇ ਪ੍ਰਕਾਸ਼ਨਾਂ ਦੀ ਵਾਜਬ ਕੀਮਤ ਲਈ ਚੰਗੀ ਤਰ੍ਹਾਂ ਜਾਣੀ ਜਾਂਦੀ ਹੈ।
ਡਿਵੀਜ਼ਨ ਦੇ ਪ੍ਰਮੁੱਖ ਪ੍ਰਕਾਸ਼ਨਾਂ ਵਿੱਚ ਯੋਜਨਾ, ਕੁਰੂਕਸ਼ੇਤਰ, ਬਾਲ ਭਾਰਤੀ ਅਤੇ ਆਜਕਲ ਦੇ ਨਾਲ-ਨਾਲ ਹਫ਼ਤਾਵਾਰੀ ਰੋਜ਼ਗਾਰ ਅਖ਼ਬਾਰ 'ਇੰਪਲਾਇਮੈਂਟ ਨਿਊਜ਼' ਅਤੇ 'ਰੋਜ਼ਗਾਰ ਸਮਾਚਾਰ' ਜਿਹੇ ਮਕਬੂਲ ਮਾਸਿਕ ਰਸਾਲੇ ਸ਼ਾਮਲ ਹਨ। ਇਸ ਤੋਂ ਇਲਾਵਾ, ਪਬਲੀਕੇਸ਼ਨ ਡਿਵੀਜ਼ਨ ਸਰਕਾਰ ਦੀ ਵੱਕਾਰੀ ਹਵਾਲਾ (reference) ਸਾਲਾਨਾ 'ਇੰਡੀਆ ਈਅਰ ਬੁੱਕ' ਵੀ ਪ੍ਰਕਾਸ਼ਿਤ ਕਰਦੀ ਹੈ।
********
ਸੌਰਭ ਸਿੰਘ
(Release ID: 1873161)
Visitor Counter : 117