ਸ਼ਹਿਰੀ ਹਵਾਬਾਜ਼ੀ ਮੰਤਰਾਲਾ
ਸ਼ਹਿਰੀ ਹਵਾਬਾਜ਼ੀ ਮੰਤਰੀ, ਸ਼੍ਰੀ ਜਯੋਤੀਰਾਦਿਤਿਆ ਐੱਮ ਸਿੰਧੀਆ ਨੇ ਇੰਦੌਰ ਅਤੇ ਚੰਡੀਗੜ੍ਹ ਦਰਮਿਆਨ ਸਿੱਧੀਆਂ ਉਡਾਣਾਂ ਦਾ ਉਦਘਾਟਨ ਕੀਤਾ
ਇਹ ਉਡਾਣਾਂ ਹਫ਼ਤੇ ਵਿੱਚ ਤਿੰਨ ਦਿਨ ਚੱਲਣਗੀਆਂ
प्रविष्टि तिथि:
01 NOV 2022 5:00PM by PIB Chandigarh
ਸ਼ਹਿਰੀ ਹਵਾਬਾਜ਼ੀ ਮੰਤਰੀ, ਸ਼੍ਰੀ ਜਯੋਤੀਰਾਦਿਤਿਆ ਐੱਮ. ਸਿੰਧੀਆ ਨੇ, ਨਾਗਰਿਕ ਹਵਾਬਾਜ਼ੀ ਮੰਤਰਾਲੇ ਦੇ ਰਾਜ ਮੰਤਰੀ ਜਨਰਲ ਡਾ. ਵਿਜੇ ਕੁਮਾਰ ਸਿੰਘ (ਸੇਵਾ ਮੁਕਤ) ਦੇ ਨਾਲ ਅੱਜ, 1 ਨਵੰਬਰ 2022 ਨੂੰ ਇੰਦੌਰ ਅਤੇ ਚੰਡੀਗੜ੍ਹ ਦਰਮਿਆਨ ਸਿੱਧੀਆਂ ਉਡਾਣਾਂ ਦਾ ਉਦਘਾਟਨ ਕੀਤਾ।
ਇਸ ਨਵੇਂ ਰੂਟ ਦੇ ਸੰਚਾਲਨ ਨਾਲ ਖੇਤਰੀ ਸੰਪਰਕ ਵਧੇਗਾ ਅਤੇ ਇਨ੍ਹਾਂ ਸ਼ਹਿਰਾਂ ਦਰਮਿਆਨ ਵਪਾਰ, ਵਣਜ ਅਤੇ ਟੂਰਿਜ਼ਮ ਨੂੰ ਵੀ ਹੁਲਾਰਾ ਮਿਲੇਗਾ। ਇਹ ਉਡਾਣਾਂ ਹਫ਼ਤੇ ਵਿੱਚ ਤਿੰਨ ਦਿਨ ਨਿਮਨਲਿਖਤ ਅਨੁਸੂਚੀ ਅਨੁਸਾਰ ਚੱਲਣਗੀਆਂ:
|
ਫਲਾਈਟ ਨੰ.
|
ਤੋਂ
|
ਤੱਕ
|
ਫ੍ਰੀਕੁਐਂਸੀ
|
ਰਵਾਨਗੀ ਦਾ ਸਮਾਂ
|
ਆਗਮਨ ਦਾ ਸਮਾਂ
|
ਜਹਾਜ਼
|
ਸ਼ੁਰੂਆਤ
|
|
6ਈ 959
|
ਆਈਡੀਆਰ
|
ਆਈਐਕਸਸੀ
|
2,4,6
|
1005
|
1150
|
ਏ320
|
01 ਨਵੰਬਰ 2022
|
|
6ਈ 6738
|
ਆਈਐਕਸਸੀ
|
ਆਈਡੀਆਰ
|
2,4,6
|
1230
|
1440
|
|
|
ਆਪਣੇ ਸੰਬੋਧਨ ਵਿੱਚ, ਸ਼੍ਰੀ ਜਯੋਤੀਰਾਦਿੱਤਿਆ ਐੱਮ. ਸਿੰਧੀਆ ਨੇ ਦੋਵਾਂ ਸ਼ਹਿਰਾਂ ਦੇ ਵਸਨੀਕਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿ ਰਾਜ ਦੇ ਸਥਾਪਨਾ ਦਿਵਸ ਦੇ ਵਿਸ਼ੇਸ਼ ਮੌਕੇ 'ਤੇ ਮੱਧ ਪ੍ਰਦੇਸ਼ ਦੀ ਆਰਥਿਕ ਰਾਜਧਾਨੀ ਲਈ ਇੱਕ ਨਵਾਂ ਮਾਰਗ ਚਾਲੂ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਮੰਤਰੀ ਨੇ ਭਰੋਸਾ ਦਿਵਾਇਆ ਕਿ ਕੇਂਦਰ ਸਰਕਾਰ ਚੰਡੀਗੜ੍ਹ ਹਵਾਈ ਅੱਡੇ ਨੂੰ ਅਤਿਰਿਕਤ ਅੰਤਰਰਾਸ਼ਟਰੀ ਉਡਾਣਾਂ ਮੁਹੱਈਆ ਕਰਵਾਉਣ ਲਈ ਮਹੱਤਵਪੂਰਨ ਉਪਰਾਲੇ ਕਰ ਰਹੀ ਹੈ।
ਜਨਰਲ (ਸੇਵਾ ਮੁਕਤ) ਡਾ. ਵਿਜੇ ਕੁਮਾਰ ਸਿੰਘ ਨੇ ਆਸ ਪ੍ਰਗਟਾਈ ਕਿ ਇਹ ਵਪਾਰ ਅਤੇ ਵਣਜ ਗਤੀਵਿਧੀਆਂ ਨੂੰ ਹੁਲਾਰਾ ਦੇਣ ਦੇ ਨਾਲ-ਨਾਲ ਅਸਾਨ ਅਤੇ ਆਰਾਮਦਾਇਕ ਯਾਤਰਾ ਵਿਕਲਪਾਂ ਦੀ ਪੇਸ਼ਕਸ਼ ਕਰੇਗਾ।
ਉਦਘਾਟਨ ਮੌਕੇ ਸ਼੍ਰੀ ਕੈਲਾਸ਼ ਵਿਜੇਵਰਗਯਾ (ਵੀਡੀਓ ਸੰਦੇਸ਼ ਦੁਆਰਾ), ਸ਼੍ਰੀ ਤੁਲਸੀਰਾਮ ਸਿਲਾਵਤ, ਜਲ ਸਰੋਤ ਮੰਤਰੀ, ਮੱਧ ਪ੍ਰਦੇਸ਼ ਸਰਕਾਰ, ਸੁਸ਼੍ਰੀ ਅਨਮੋਲ ਗਗਨ ਮਾਨ, ਟੂਰਿਜ਼ਮ ਅਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ, ਪੰਜਾਬ ਸਰਕਾਰ, ਸ਼੍ਰੀ ਸ਼ੰਕਰ ਲਾਲਵਾਨੀ, ਮੈਂਬਰ ਸੰਸਦ (ਲੋਕ ਸਭਾ), ਸੁਸ਼੍ਰੀ ਮਹਿੰਦਰ ਹਰਦੀਆ, ਵਿਧਾਇਕ, ਸੁਸ਼੍ਰੀ ਮਾਲਿਨੀ ਗੌੜ, ਵਿਧਾਇਕ, ਅਤੇ ਇੰਦੌਰ ਦੇ ਮੇਅਰ ਸ਼੍ਰੀ ਪੁਸ਼ਿਯਮਿਤਰ ਭਾਰਗਵ, ਭਾਜਪਾ ਦੇ ਸ਼ਹਿਰੀ ਪ੍ਰਧਾਨ ਸ਼੍ਰੀ ਗੌਰਵ ਰਣਦਿਵੇ ਵੀ ਮੌਜੂਦ ਸਨ। ਇਨ੍ਹਾਂ ਤੋਂ ਇਲਾਵਾ, ਸ਼੍ਰੀ ਰਾਜੀਵ ਬਾਂਸਲ, ਸਕੱਤਰ, ਸ਼ਹਿਰੀ ਹਵਾਬਾਜ਼ੀ ਮੰਤਰਾਲੇ, ਸ਼੍ਰੀ ਆਰਕੇ ਸਿੰਘ, ਪ੍ਰਮੁੱਖ ਸਲਾਹਕਾਰ, ਇੰਡੀਗੋ, ਅਤੇ ਸ਼ਹਿਰੀ ਹਵਾਬਾਜ਼ੀ ਮੰਤਰਾਲੇ, ਏਅਰਪੋਰਟ ਅਥਾਰਿਟੀ ਆਵੑ ਇੰਡੀਆ, ਇੰਡੀਗੋ, ਅਤੇ ਇੰਦੌਰ ਅਤੇ ਚੰਡੀਗੜ੍ਹ ਦੇ ਸਥਾਨਕ ਪ੍ਰਸ਼ਾਸਨ ਦੇ ਹੋਰ ਪਤਵੰਤੇ ਵੀ ਮੌਜੂਦ ਸਨ।
ਉਡਾਣ (UDAN) 'ਤੇ ਪਿਛਲੀ ਪ੍ਰੈਸ ਰਿਲੀਜ਼ ਇੱਥੇ ਦੇਖੀ ਜਾ ਸਕਦੀ ਹੈ-
https://www.pib.gov.in/PressReleasePage.aspx?PRID=1872042
*******
ਵਾਈਬੀ/ਡੀਐੱਨਐੱਸ
(रिलीज़ आईडी: 1873149)
आगंतुक पटल : 133