ਕੋਲਾ ਮੰਤਰਾਲਾ
azadi ka amrit mahotsav

ਕੋਲਾ ਮੰਤਰਾਲਾਅਤੇ ਸਰਕਾਰੀ ਕੰਪਨੀਆਂ ਦੀ ਜ਼ਿਕਰਯੋਗ ਉਪਲਬਧੀਆਂ ’ਤੇ ਵਿਸ਼ੇਸ਼ ਅਭਿਯਾਨ 2.0

Posted On: 31 OCT 2022 5:48PM by PIB Chandigarh

ਕੋਲਾ ਮੰਤਰਾਲੇ ਨੇ ਇਸ ਸਾਲ 2 ਅਕਤੂਬਰ 2022 ਤੋਂ 31 ਅਕਤੂਬਰ 2022 ਤੱਕ ਵਿਸ਼ੇਸ਼ ਅਭਿਯਾਨ 2.0 ਦੇ ਦੌਰਾਨ 3023788 ਵਰਗ ਫੁੱਟ ਤੋਂ ਜ਼ਿਆਦਾ ਜਗ੍ਹਾ ਦੀ ਸਫਾਈ ਕੀਤੀ ਹੈ। 5409.5 ਮੀਟ੍ਰਿਕ ਟਨ ਤੋਂ ਜ਼ਿਆਦਾ ਸਕਰੈਪ ਦਾ ਨਿਪਟਾਰਾ ਕੀਤਾ ਗਿਆ ਹੈ, ਜਿਸ ਨਾਲ 48.5 ਕਰੋੜ ਰੁਪਏ ਦਾ ਰੈਵਿਨਿਊ ਪ੍ਰਾਪਤ ਹੋਇਆ ਹੈ।

ਕੋਲਾ ਮੰਤਰਾਲੇ ਦੇ ਸਕੱਤਰ ਡਾ. ਅਨਿਲ ਕੁਮਾਰ ਜੈਨ ਨੇ ਅੱਜ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਅਤੇ ਕੋਲਾ ਕੰਪਨੀਆਂ ਦੇ ਸੀਐੱਮਡੀ ਦੇ ਨਾਲ ਵਿਸ਼ੇਸ਼ ਅਭਿਯਾਨ 2.0 ’ਤੇ ਸਮੀਖਿਆ ਬੈਠਕ ਕੀਤੀ ਅਤੇ  ਪੂਰੇ ਕੀਤੇ ਗਏ ਕੰਮਾਂ ਦੀ ਸ਼ਲਾਘਾ ਕੀਤੀ ਅਤੇ ਸਾਫ਼-ਸਫ਼ਾਈ/ ਸਕਰੈਪ ਨਿਪਟਾਰੇ/ ਸ਼ਿਕਾਇਤ ਨਿਪਟਾਰਾ ਗਤੀਵਿਧੀਆਂ ਨੂੰ ਹੋਰ ਅੱਗੇ ਵਧਾਉਣ ਦੀ ਸਲਾਹ ਦਿੱਤੀ।

ਸਰਦਾਰ ਵੱਲਭ ਭਾਈ ਪਟੇਲ ਦੀ ਜੈਯੰਤੀ ’ਤੇ ਆਯੋਜਿਤ “ਰਾਸ਼ਟਰੀ ਏਕਤਾ ਦਿਵਸ” ਦੇ ਮੌਕੇ ’ਤੇ ਅੱਜ ਸਾਰੇ ਕਰਮਚਾਰੀਆਂ ਦੁਆਰਾ “ਰਾਸ਼ਟਰੀ ਏਕਤਾ ਦਿਵਸ” ਦੀ ਸਹੁੰ ਲਈ ਗਈ।

 *******

ਏਕੇਐੱਨ/ ਆਰਕੇਪੀ


(Release ID: 1872757)
Read this release in: English , Urdu , Hindi