ਸਿੱਖਿਆ ਮੰਤਰਾਲਾ

ਨੈਸ਼ਨਲ ਸਕਾਲਰਸ਼ਿਪ ਪੋਰਟਲ (ਐੱਨਐੱਸਪੀ) 'ਤੇ ਨੈਸ਼ਨਲ ਮੀਨਜ਼-ਕਮ-ਮੈਰਿਟ ਸਕਾਲਰਸ਼ਿਪ ਸਕੀਮ (ਐੱਨਐੱਮਐੱਮਐੱਸਐੱਸ) ਲਈ ਬਿਨੈ ਪੱਤਰ (ਨਵੀਨ/ਨਵੀਨੀਕਰਨ) ਜਮ੍ਹਾਂ ਕਰਨ ਦੀ ਆਖਰੀ ਮਿਤੀ 31 ਅਕਤੂਬਰ, 2022 ਹੈ

Posted On: 26 OCT 2022 3:44PM by PIB Chandigarh

ਸਾਲ 2022-23 ਲਈ ਐੱਨਐੱਮਐੱਮਐੱਸਐੱਸ ਲਈ ਬਿਨੈ-ਪੱਤਰ ਜਮ੍ਹਾ ਕਰਨ ਦੀ ਆਖਰੀ ਮਿਤੀ 31 ਅਕਤੂਬਰ, 2022 ਹੈ। 'ਨੈਸ਼ਨਲ ਮੀਨਜ਼-ਕਮ-ਮੈਰਿਟ ਸਕਾਲਰਸ਼ਿਪ ਸਕੀਮ' ਤਹਿਤ ਆਰਥਿਕ ਤੌਰ 'ਤੇ ਕਮਜ਼ੋਰ ਵਰਗਾਂ ਦੇ ਹੋਣਹਾਰ ਵਿਦਿਆਰਥੀਆਂ ਨੂੰ ਅੱਠਵੀਂ ਜਮਾਤ ਵਿਚ ਪੜ੍ਹਾਈ ਛੱਡਣ ਤੋਂ ਰੋਕਣ ਅਤੇ ਸੈਕੰਡਰੀ ਪੱਧਰ 'ਤੇ ਪੜ੍ਹਾਈ ਜਾਰੀ ਰੱਖਣ ਲਈ ਉਤਸ਼ਾਹਿਤ ਕਰਨ ਲਈ ਸਕਾਲਰਸ਼ਿਪ ਦਿੱਤੇ ਜਾਂਦੇ ਹਨ।ਰਾਜ ਸਰਕਾਰ, ਸਰਕਾਰੀ ਸਹਾਇਤਾ ਪ੍ਰਾਪਤ ਅਤੇ ਲੋਕਲ ਬੌਡੀ ਸਕੂਲਾਂ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਲਈ 9ਵੀਂ ਜਮਾਤ ਤੋਂ ਲੈ ਕੇ 12ਵੀਂ ਜਮਾਤ ਤੱਕ ਦੇ ਚੁਣੇ ਗਏ ਵਿਦਿਆਰਥੀਆਂ ਨੂੰ ਹਰ ਸਾਲ ਇੱਕ ਲੱਖ ਨਵੇਂ ਸਕਾਲਰਸ਼ਿਪ ਪ੍ਰਦਾਨ ਕੀਤੇ ਜਾਂਦੇ ਹਨ ਅਤੇ ਇਹ ਵਜ਼ੀਫ਼ਾ 10ਵੀਂ ਜਮਾਤ ਤੋਂ ਲੈ ਕੇ 12ਵੀਂ ਜਮਾਤ ਤੱਕ ਜਾਰੀ ਰੱਖਿਆ/ਉਸ ਦਾ ਨਵੀਨੀਕਰਨ ਕੀਤਾ ਜਾਂਦਾ ਹੈ। ਸਕਾਲਰਸ਼ਿਪ ਦੀ ਰਕਮ 12000 ਰੁਪਏ ਸਲਾਨਾ ਹੈ।

 

ਨੈਸ਼ਨਲ ਮੀਨਜ਼-ਕਮ-ਮੈਰਿਟ ਸਕਾਲਰਸ਼ਿਪ ਸਕੀਮ (ਐੱਨਐੱਮਐੱਮਐੱਸਐੱਸ) ਨੂੰ ਨੈਸ਼ਨਲ ਸਕਾਲਰਸ਼ਿਪ ਪੋਰਟਲ (ਐੱਨਐੱਸਪੀ)- ਵਿਦਿਆਰਥੀਆਂ ਨੂੰ ਦਿੱਤੀਆਂ ਜਾਣ ਵਾਲੀਆਂ ਸਕਾਲਰਸ਼ਿਪ ਸਕੀਮਾਂ ਲਈ ਇੱਕ ਵਿਆਪਕ ਪਲੈਟਫਾਰਮ- 'ਤੇ ਜੋੜਿਆ ਗਿਆ ਹੈ - । ਐੱਨਐੱਮਐੱਮਐੱਸਐੱਸ ਸਕਾਲਰਸ਼ਿਪ ਨੂੰ ਡੀਬੀਟੀ ਮੋਡ ਦੀ ਪਾਲਣਾ ਕਰਦੇ ਹੋਏ ਪਬਲਿਕ ਫਾਈਨੈਂਸ਼ੀਅਲ ਮੈਨੇਜਮੈਂਟ ਸਿਸਟਮ (ਪੀਐੱਫਐੱਮਐੱਸ) ਦੁਆਰਾ ਇਲੈਕਟ੍ਰਾਨਿਕ ਟ੍ਰਾਂਸਫਰ ਦੁਆਰਾ ਚੁਣੇ ਗਏ ਵਿਦਿਆਰਥੀਆਂ ਦੇ ਬੈਂਕ ਖਾਤਿਆਂ ਵਿੱਚ ਸਿੱਧਾ ਵੰਡਿਆ ਜਾਂਦਾ ਹੈ। ਇਹ 100% ਕੇਂਦਰੀ ਸਪਾਂਸਰਡ ਸਕੀਮ ਹੈ।

 

ਉਹ ਵਿਦਿਆਰਥੀ ਜਿਨ੍ਹਾਂ ਦੇ ਮਾਪਿਆਂ ਦੀ ਸਾਰੇ ਸਰੋਤਾਂ ਤੋਂ ਆਮਦਨ 3,50,000 ਰੁਪਏ ਸਲਾਨਾ ਤੋਂ ਵੱਧ ਨਹੀਂ ਹੈ, ਉਹ ਇਸ ਸਕਾਲਰਸ਼ਿਪ ਲਈ ਯੋਗ ਹਨ। ਸਕਾਲਰਸ਼ਿਪ ਲਈ ਯੋਗ ਹੋਣ ਲਈ, ਚੋਣ ਪਰੀਖਿਆ ਵਿੱਚ ਸ਼ਾਮਲ ਹੋਣ ਵਾਲੇ ਵਿਦਿਆਰਥੀਆਂ ਕੋਲ ਅੱਠਵੀਂ ਜਮਾਤ ਦੀ ਪਰੀਖਿਆ ਵਿੱਚ ਘੱਟੋ-ਘੱਟ 55 ਪ੍ਰਤੀਸ਼ਤ ਅੰਕ ਜਾਂ ਬਰਾਬਰ ਦਾ ਗ੍ਰੇਡ ਹੋਣਾ ਚਾਹੀਦਾ ਹੈ (ਅਨੁਸੂਚਿਤ ਜਾਤੀ/ ਅਨੁਸੂਚਿਤ ਜਨਜਾਤੀ ਦੇ ਵਿਦਿਆਰਥੀਆਂ ਲਈ 5 ਪ੍ਰਤੀਸ਼ਤ ਦੀ ਛੋਟ)।

ਤਸਦੀਕ ਕਰਨ ਦੇ ਦੋ ਪੱਧਰ ਹਨ। ਐੱਲ1, ਇੰਸਟੀਟਿਊਟ ਨੋਡਲ ਅਫ਼ਸਰ (ਆਈਐੱਨਓ) ਦਾ ਪੱਧਰ ਹੈ ਅਤੇ ਐੱਲ2 ਜ਼ਿਲ੍ਹਾ ਨੋਡਲ ਅਫ਼ਸਰ (ਡੀਐੱਨਓ) ਦਾ ਪੱਧਰ ਹੈ। ਆਈਐੱਨਓ ਪੱਧਰ (ਐੱਲ1) ਦੀ ਤਸਦੀਕ ਦੀ ਆਖਰੀ ਮਿਤੀ 15 ਨਵੰਬਰ, 2022 ਹੈ ਅਤੇ ਡੀਐੱਨਓ ਪੱਧਰ (ਐੱਲ2) ਦੀ ਤਸਦੀਕ ਦੀ ਆਖਰੀ ਮਿਤੀ 30 ਨਵੰਬਰ, 2022 ਹੈ।

 *** *** *** ***

ਐੱਮਜੇਪੀਐੱਸ/ਏਕੇ



(Release ID: 1872754) Visitor Counter : 137