ਬਿਜਲੀ ਮੰਤਰਾਲਾ
ਐੱਨਐੱਚਪੀਸੀ ਨੇ ਸਰਦਾਰ ਵੱਲਭਭਾਈ ਪਟੇਲ ਦੀ ਜਯੰਤੀ ਦੇ ਅਵਸਰ ‘ਤੇ 'ਰਾਸ਼ਟਰੀ ਏਕਤਾ ਦਿਵਸ' ਮਨਾਇਆ
ਐੱਨਐੱਚਪੀਸੀ ਕਰਮਚਾਰੀਆਂ ਨੂੰ 'ਰਾਸ਼ਟਰੀ ਏਕਤਾ ਦਿਵਸ' ਸ਼ਪਥ (ਸਹੁੰ) ਦਿਲਵਾਈ ਗਈ
ਇਸ ਅਵਸਰ ‘ਤੇ ਆਯੋਜਿਤ 'ਏਕਤਾ ਦੌੜ' ਵਿੱਚ ਕਰਮਚਾਰੀਆਂ ਨੇ ਵੱਡੀ ਸੰਖਿਆ ਵਿੱਚ ਹਿੱਸਾ ਲਿਆ
Posted On:
01 NOV 2022 12:21PM by PIB Chandigarh
ਭਾਰਤ ਦੀ ਪ੍ਰਮੁੱਖ ਪਨਬਿਜਲੀ ਕੰਪਨੀ ਐੱਨਐੱਚਪੀਸੀ ਲਿਮਿਟਿਡ ਨੇ 31 ਅਕਤੂਬਰ 2022 ਨੂੰ ਸਰਦਾਰ ਵੱਲਭਭਾਈ ਪਟੇਲ ਦੀ ਜਯੰਤੀ ਦੇ ਅਵਸਰ ‘ਤੇ ਆਪਣੇ ਕੋਰਪੋਰੇਟ ਅਤੇ ਸਾਰੇ ਖੇਤਰੀ ਦਫਤਰਾਂ, ਬਿਜਲੀ ਘਰਾਂ, ਪ੍ਰੋਜੈਕਟਾਂ ਅਤੇ ਇਕਾਈਆਂ ਵਿੱਚ ਅਪਾਰ ਦੇਸ਼ਭਗਤੀ ਦੀ ਭਾਵਨਾ ਨਾਲ ‘ਰਾਸ਼ਟਰੀ ਏਕਤਾ ਦਿਵਸ’ ਮਨਾਇਆ।

ਐੱਨਐੱਚਪੀਸੀ ਦੇ ਡਾਇਰੈਕਟਰ (ਵਿੱਤ) ਸ਼੍ਰੀ ਆਰ.ਪੀ. ਗੋਇਲ ਨੇ 31 ਅਕਤੂਬਰ 2022 ਨੂੰ ਰਾਸ਼ਟਰੀ ਏਕਤਾ ਦਿਵਸ ਦੇ ਅਵਸਰ ‘ਤੇ ਫਰੀਦਾਬਾਦ ਦੇ ਕੋਰਪੋਰੇਟ ਦਫਤਰ ਵਿੱਚ 'ਏਕਤਾ ਦੌੜ' ਨੂੰ ਝੰਡੀ ਦਿਖਾ ਕੇ ਰਵਾਨਾ ਕੀਤਾ
ਐੱਨਐੱਚਪੀਸੀ ਦੇ ਡਾਇਰੈਕਟਰ (ਵਿੱਤ) ਸ਼੍ਰੀ ਆਰ. ਪੀ. ਗੋਇਲ ਨੇ ਫਰੀਦਾਬਾਦ ਵਿੱਚ ਐੱਨਐੱਚਪੀਸੀ ਦੇ ਕੋਰਪੋਰੇਟ ਦਫਤਰ ਵਿੱਚ ਐੱਨਐੱਚਪੀਸੀ ਦੇ ਕਰਮਚਾਰੀਆਂ ਨੂੰ ‘ਰਾਸ਼ਟਰੀ ਏਕਤਾ ਦਿਵਸ’ ਦੀ ਸ਼ਪਥ (ਸਹੁੰ) ਦਿਲਵਾਈ। ਜਿਸ ਵਿੱਚ ਵੱਡੀ ਸੰਖਿਆ ਵਿੱਚ ਐੱਨਐੱਚਪੀਸੀ ਦੇ ਕਰਮਚਾਰੀਆਂ ਨੇ ਬੇਹਦ ਉਤਸਾਹ ਦੇ ਨਾਲ ਹਿੱਸਾ ਲਿਆ।
*****
ਐੱਸਐੱਸ/ਆਈਜੀ
(Release ID: 1872749)