ਰਾਸ਼ਟਰਪਤੀ ਸਕੱਤਰੇਤ

ਭਾਰਤ ਦੇ ਰਾਸ਼ਟਰਪਤੀ ਨੇ ਰਾਸ਼ਟਰਪਤੀ ਦੇ ਬਾਡੀਗਾਰਡ ਨੂੰ ਚਾਂਦੀ ਦੀ ਤੁਰਹੀ ਅਤੇ ਤੁਰਹੀ ਬੈਨਰ ਭੇਂਟ ਕੀਤਾ

Posted On: 27 OCT 2022 8:37PM by PIB Chandigarh

ਅੱਜ (27 ਅਕਤੂਬਰ, 2022) ਰਾਸ਼ਟਰਪਤੀ ਭਵਨ ਵਿੱਚ ਆਯੋਜਿਤ ਇੱਕ ਸਮਾਰੋਹ ਵਿੱਚ ਭਾਰਤ ਦੇ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਰਾਸ਼ਟਰਪਤੀ ਦੇ ਬਾਡੀਗਾਰਡ (ਪੀਬੀਜੀ) ਨੂੰ ਚਾਂਦੀ ਦੀ ਤੁਰਹੀ ਅਤੇ ਤੁਰਹੀ ਬੈਨਰ ਭੇਂਟ ਕੀਤਾ।

ਇਸ ਮੌਕੇ ਆਪਣੀਆਂ ਸੰਖੇਪ ਟਿੱਪਣੀਆਂ ਵਿੱਚ ਰਾਸ਼ਟਰਪਤੀ ਨੇ ਪੀਬੀਜੀ ਦੇ ਕਮਾਂਡੈਂਟਅਫਸਰਾਂਜੇਸੀਓਜ਼ ਅਤੇ ਹੋਰ ਰੈਂਕਾਂ ਨੂੰ ਪਰੇਡ ਦੀ ਸ਼ਾਨਦਾਰ ਪ੍ਰਦਰਸ਼ਨੀਚੰਗੀ ਤਰ੍ਹਾਂ ਤਿਆਰ ਘੋੜਿਆਂ ਦੀ ਸਾਂਭ-ਸੰਭਾਲ ਅਤੇ ਪ੍ਰਭਾਵਸ਼ਾਲੀ ਰਸਮੀ ਪਹਿਰਾਵੇ ਲਈ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਹ ਸਮਾਗਮ ਹੋਰ ਵੀ ਖਾਸ ਹੈ ਕਿਉਂਕਿ ਰਾਸ਼ਟਰਪਤੀ ਦਾ ਬਾਡੀਗਾਰਡ ਆਪਣੇ ਸਥਾਪਨਾ ਦੇ 250 ਸਾਲਾਂ ਦਾ ਜਸ਼ਨ ਮਨਾ ਰਿਹਾ ਹੈ ਜੋ ਕਿ ਦੇਸ਼ ਭਰ ਵਿੱਚ ਮਨਾਏ ਜਾ ਰਹੇ 'ਆਜ਼ਾਦੀ ਕਾ ਅੰਮ੍ਰਿਤ ਮਹੋਤਸਵਦੇ ਨਾਲ ਮੇਲ ਖਾਂਦਾ ਹੈ।

ਰਾਸ਼ਟਰਪਤੀ ਨੇ ਪੀਬੀਜੀ ਦੀਆਂ ਸ਼ਾਨਦਾਰ ਫੌਜੀ ਪਰੰਪਰਾਵਾਂਪੇਸ਼ੇਵਰਾਨਾ ਪਹੁੰਚ ਤੇ ਉਨ੍ਹਾਂ ਦੇ ਸਾਰੇ ਕੰਮਾਂ ਵਿੱਚ ਅਨੁਸ਼ਾਸਨ ਲਈ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਦੇਸ਼ ਨੂੰ ਉਨ੍ਹਾਂ 'ਤੇ ਮਾਣ ਹੈ। ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਉਹ ਰਾਸ਼ਟਰਪਤੀ ਭਵਨ ਦੀਆਂ ਸਰਬਉੱਚ ਰਵਾਇਤਾਂ ਨੂੰ ਕਾਇਮ ਰੱਖਣ ਲਈ ਸਮਰਪਣਅਨੁਸ਼ਾਸਨ ਅਤੇ ਬਹਾਦਰੀ ਨਾਲ ਯਤਨ ਕਰਨਗੇ ਅਤੇ ਭਾਰਤੀ ਫੌਜ ਦੀਆਂ ਹੋਰ ਰੈਜੀਮੈਂਟਾਂ ਲਈ ਇੱਕ ਆਦਰਸ਼ ਰੋਲ ਮਾਡਲ ਬਣਨਗੇ।

ਰਾਸ਼ਟਰਪਤੀ ਦੇ ਬਾਡੀਗਾਰਡ ਭਾਰਤੀ ਫੌਜ ਦੀ ਸਭ ਤੋਂ ਪੁਰਾਣੀ ਰੈਜਿਮੈਂਟ ਹੈਜਿਸ ਨੂੰ 1773 ਵਿੱਚ ਗਵਰਨਰ-ਜਨਰਲ ਦੇ ਬਾਡੀਗਾਰਡ (ਬਾਅਦ ਵਿੱਚ ਵਾਇਸਰਾਏ ਦੇ ਬਾਡੀਗਾਰਡ) ਵਜੋਂ ਉਭਾਰਿਆ ਗਿਆ ਸੀ। ਭਾਰਤ ਦੇ ਆਪਣੇ ਰਾਸ਼ਟਰਪਤੀ ਦੇ ਗਾਰਡ ਹੋਣ ਦੇ ਨਾਤੇਇਸ ਨੂੰ ਭਾਰਤੀ ਫ਼ੌਜ ਦੀ ਇੱਕੋ–ਇੱਕ ਯੂਨਿਟ ਹੋਣ ਦਾ ਵਿਲੱਖਣ ਮਾਣ ਪ੍ਰਾਪਤ ਹੈ, ਜਿਸ ਨੂੰ ਰਾਸ਼ਟਰਪਤੀ ਦੀ ਚਾਂਦੀ ਦੀ ਤੁਰਹੀ ਤੇ ਤੁਰਹੀ ਬੈਨਰ ਚੁੱਕਣ ਦਾ ਵਿਸ਼ੇਸ਼ ਅਧਿਕਾਰ ਹੈ। ਇਹ ਸਨਮਾਨ ਰਾਸ਼ਟਰਪਤੀ ਦੇ ਬਾਡੀਗਾਰਡ ਨੂੰ 1923 ਵਿੱਚ ਤਤਕਾਲੀ ਵਾਇਸਰਾਏਲਾਰਡ ਰੀਡਿੰਗ ਵੱਲੋਂ ਬਾਡੀਗਾਰਡ ਦੇ 150 ਸਾਲਾਂ ਦੀ ਸੇਵਾ ਪੂਰੀ ਕਰਨ ਮੌਕੇ ਪ੍ਰਦਾਨ ਕੀਤਾ ਗਿਆ ਸੀ। ਉਸ ਤੋਂ ਬਾਅਦ ਹਰੇਕ ਵਾਇਸਰਾਏ ਨੇ ਬਾਡੀਗਾਰਡਾਂ ਨੂੰ ਚਾਂਦੀ ਦੀ ਤੁਰਹੀ ਅਤੇ ਤੁਰਹੀ ਬੈਨਰ ਭੇਂਟ ਕੀਤਾ।

27 ਜਨਵਰੀ, 1950 ਨੂੰ ਰੈਜਿਮੈਂਟ ਦਾ ਨਾਂ ਬਦਲ ਕੇ ਰਾਸ਼ਟਰਪਤੀ ਦੇ ਬਾਡੀਗਾਰਡ ਰੱਖਿਆ ਗਿਆ। ਹਰ ਰਾਸ਼ਟਰਪਤੀ ਨੇ ਰੈਜਿਮੈਂਟ ਨੂੰ ਸਨਮਾਨਿਤ ਕਰਨ ਦੀ ਰੀਤ ਜਾਰੀ ਰੱਖੀ ਹੈ। ਹਥਿਆਰਾਂ ਦੇ ਕੋਟ ਦੀ ਬਜਾਏਜਿਵੇਂ ਕਿ ਬਸਤੀਵਾਦੀ ਯੁੱਗ ਵਿੱਚ ਪ੍ਰਥਾ ਸੀਬੈਨਰ ਉੱਤੇ ਰਾਸ਼ਟਰਪਤੀ ਦਾ ਮੋਨੋਗ੍ਰਾਮ ਦਿਖਾਈ ਦਿੰਦਾ ਹੈ। ਭਾਰਤ ਦੇ ਪਹਿਲੇ ਰਾਸ਼ਟਰਪਤੀ ਡਾ: ਰਾਜੇਂਦਰ ਪ੍ਰਸਾਦ ਨੇ 14 ਮਈ, 1957 ਨੂੰ ਰਾਸ਼ਟਰਪਤੀ ਦੇ ਬਾਡੀਗਾਰਡ ਨੂੰ ਆਪਣੀ ਚਾਂਦੀ ਦੀ ਤੁਰਹੀ ਤੇ ਟਰੰਪ ਬੈਨਰ ਭੇਂਟ ਕੀਤਾ ਸੀ।

ਰਾਸ਼ਟਰਪਤੀ ਦੇ ਬਾਡੀਗਾਰਡਜਿਵੇਂ ਕਿ ਅੱਜ ਇਸੇ ਨਾਂਅ ਨਾਲ ਜਾਣਿਆ ਜਾਂਦਾ ਹੈਦੀ ਸਥਾਪਨਾ ਬਨਾਰਸ (ਵਾਰਾਨਸੀ) ਵਿੱਚ ਉਦੋਂ ਦੇ ਗਵਰਨਰ-ਜਨਰਲਵਾਰੇਨ ਹੇਸਟਿੰਗਜ਼ ਨੇ ਕੀਤੀ ਸੀ। ਇਸ ਵਿੱਚ 50 ਘੁੜਸਵਾਰ ਸੈਨਿਕਾਂ ਦੀ ਸ਼ੁਰੂਆਤੀ ਤਾਕਤ ਸੀਬਾਅਦ ਵਿੱਚ 50 ਹੋਰ ਘੁੜਸਵਾਰਾਂ ਦਾ ਵਾਧਾ ਕੀਤਾ ਗਿਆ ਸੀ। ਅੱਜਰਾਸ਼ਟਰਪਤੀ ਦੇ ਬਾਡੀਗਾਰਡ ਖਾਸ ਸਰੀਰਕ ਗੁਣਾਂ ਵਾਲੇ ਹੀ ਚੁਣੇ ਜਾਂਦੇ ਹਨ। ਉਨ੍ਹਾਂ ਨੂੰ ਇੱਕ ਸਖ਼ਤ ਅਤੇ ਸਰੀਰਕ ਤੌਰ 'ਤੇ ਕਠੋਰ ਪ੍ਰਕਿਰਿਆ ਤੋਂ ਬਾਅਦ ਹੀ ਚੁਣਿਆ ਜਾਂਦਾ ਹੈ।

*****

ਡੀਐੱਸ/ਬੀਐੱਮ



(Release ID: 1871577) Visitor Counter : 103


Read this release in: English , Urdu , Marathi , Hindi