ਵਿੱਤ ਮੰਤਰਾਲਾ

ਸੀਡੀਬੀਟੀ ਨੇ ਅਸੈਸਮੈਂਟ ਵਰ੍ਹੇ 2022-23 ਦੇ ਲਈ ਆਮਦਨ ਰਿਟਰਨ ਦਾਖ਼ਲ ਕਰਨ ਦੀ ਅੰਤਮ ਤਾਰੀਖ ਵਧਾਈ

Posted On: 27 OCT 2022 4:13PM by PIB Chandigarh

ਸੈਂਟਰਲ ਬੋਰਡ ਆਵ੍ ਡਾਇਰੈਕਟ ਟੈਕਸਿਸ (ਸੀਬੀਡੀਟੀ) ਨੇ ਅਸੈਸਮੈਂਟ ਵਰ੍ਹੇ 2022-23 ਦੇ ਲਈ ਆਮਦਨ ਟੈਕਸ ਐਕਟ, 1961 (ਐਕਟ) ਦੀ ਧਾਰਾ 139 ਦੀ ਉਪ-ਧਾਰਾ (1) ਦੇ ਤਹਿਤ ਆਮਦਨ ਰਿਟਰਨ ਦਾਖ਼ਲ ਕਰਨ ਦੀ ਅੰਤਮ ਤਾਰੀਖ ਉਨ੍ਹਾਂ ਟੈਕਸ ਦੇਣ ਵਾਲਿਆਂ ਦੀ ਸ਼੍ਰੇਣੀ ਦੇ ਲਈ ਵਧਾ ਕੇ 07 ਨਵੰਬਰ, 2022 ਕਰ ਦਿੱਤੀ ਹੈ ਜਿਨ੍ਹਾਂ ਦੇ ਲਈ ਅੰਤਮ ਤਾਰੀਖ 31 ਅਕਤੂਬਰ, 2022 ਹੈ।

ਸੀਡੀਬੀਟੀ ਸਰਕੁਲਰ ਨੰਬਰ 20/2022 ਨੂੰ ਦਰਰਸਲ ਐਫ ਸੰਖਿਆ.225/49/2021 ਆਈਟੀਏ-II ਤਾਰੀਖ 27.10.2022 ਵਿੱਚ ਜਾਰੀ ਕੀਤਾ ਗਿਆ। ਉਪਰੋਕਤ ਸਰਕੁਲਰ www.incometaxindia.gov.in ’ਤੇ ਉਪਲਬਧ ਹੈ।

****

ਆਰਐੱਮ/ ਪੀਪੀਜੀ/ ਕੇਐੱਮਐੱਨ(Release ID: 1871271) Visitor Counter : 129