ਖੇਤੀਬਾੜੀ ਮੰਤਰਾਲਾ

ਵਿਸ਼ੇਸ਼ ਅਭਿਯਾਨ 2.0 ਦੇ ਤਹਿਤ ਖੇਤੀਬਾੜੀ ਤੇ ਕਿਸਾਨ ਕਲਿਆਣ ਵਿਭਾਗ ਦੇ ਅਧੀਨ ਖੇਤਰੀ ਦਫਤਰਾਂ ਦੀਆਂ ਗਤੀਵਿਧੀਆਂ

Posted On: 25 OCT 2022 7:26PM by PIB Chandigarh

ਵਿਸ਼ੇਸ਼ ਅਭਿਯਾਨ 2.0 ਦੇ ਦੌਰਾਨ, ਖੇਤੀਬਾੜੀ ਤੇ ਕਿਸਾਨ ਕਲਿਆਣ ਵਿਭਾਗ ਨੇ ਭਾਰਤ ਦੇ ਸਾਰੇ ਰਾਜਾਂ (ਉੱਤਰ-ਪੂਰਬ ਰਾਜ ਸਮੇਤ) ਵਿੱਚ ਸਾਰੇ ਅਧੀਨ/ਨੱਥੀ ਦਫ਼ਤਰ, ਖੁਦਮੁਖਤਿਆਰ ਸੰਸਥਾਵਾਂ ਅਤੇ ਸਾਰੀਆਂ ਫੀਲਡ ਇਕਾਈਆਂ ਵਿੱਚ 263 ਸਥਲਾਂ ‘ਤੇ ਸਵੱਛਤਾ ਅਭਿਯਾਨ ਚਲਾਇਆ ਹੈ। ਕਵਰ ਕੀਤੀ ਗਈ ਵਿਭਿੰਨ ਗਤੀਵਿਧੀਆਂ ਵਿੱਚ ਦਫਤਰ ਪਰਿਸਰ ਦੇ ਅੰਦਰ ਅਤੇ ਬਾਹਰ ਸਫਾਈ ਕਾਰਜ, ਕਬਾੜ ਨੂੰ ਹਟਾਉਣਾ, ਸਾਰੀਆਂ ਪੁਰਾਣੀ ਅਤੇ ਗ਼ੈਰ-ਜ਼ਰੂਰੀ ਫਾਈਲਾਂ ਦਾ ਨਿਪਟਾਣ, ਆਊਟਫੀਲਡ ਵਿੱਚ ਜੰਗਲੀ ਬੂਟੀ ਅਤੇ ਅਣਚਾਹੇ ਪੌਦਿਆਂ ਨੂੰ ਸਾਫ਼ ਕਰਨਾ, ਦਫਤਰ ਪਰਿਸਰ ਦੇ ਅੰਦਰ ਪੇਡ-ਪੌਦੇ ਲਗਾਉਣਾ ਸ਼ਾਮਲ ਹੈ।

 

ਇਸ ਅਭਿਯਾਨ ਦੇ ਦੌਰਾਨ ਦੇਸ਼ ਦੇ ਦੂਰ-ਦੁਰਾਡੇ ਦੇ ਹਿੱਸਿਆਂ ਵਿੱਚ ਸਾਰੀਆਂ ਫੀਲਡ ਇਕਾਈਆਂ ਨੇ ਬਹੁਤ ਉਤਸਾਹ ਦੇ ਨਾਲ ਹਿੱਸਾ ਲਿਆ ਹੈ ਅਤੇ ਪੂਰੇ ਦੇਸ਼ ਵਿੱਚ ਸਵੱਛਤਾ ਦੇ ਸੰਦੇਸ਼ ਦਾ ਪ੍ਰਸਾਰ ਕਰਨ ਦੇ ਇਸ ਅਭਿਯਾਨ ਵਿੱਚ ਸਥਾਨਕ ਲੋਕਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਸਵੱਛਤਾ ਅਭਿਯਾਨਾਂ ਦੀ ਸੰਖਿਆ ਪਹਿਲਾਂ ਤੋਂ ਨਿਰਧਾਰਿਤ ਲਕਸ਼ ਤੋਂ ਵੱਧ ਹੈ ਅਤੇ ਇਹ ਅਭਿਯਾਨ ਹਾਲੇ ਵੀ ਪੂਰੇ ਜੋਰਾਂ ਨਾਲ ਚਲ ਰਿਹਾ ਹੈ।

 

ਇਸ ਅਭਿਯਾਨ ਦੇ ਦੌਰਾਨ ਗੰਨਾ ਵਿਕਾਸ ਡਾਇਰੈਕਟੋਰੇਟ, ਲਖਨਊ ਨੇ ਪ੍ਰਾਈਮਰੀ ਸਕੂਲ, ਬਕਸ਼ੀ ਦਾ ਤਲਾਬ ਬਲੌਕ, ਭੀਖਾਪੁਰ ਲਖਨਊ ਦਾ ਵੀ ਦੌਰਾ ਕੀਤਾ ਅਤੇ ਸਵੱਛਤਾ ਦੇ ਮਹੱਤਵ ਜਿਹੇ ਦੰਦਾਂ ਨੂੰ ਬ੍ਰਸ਼ ਕਰਨਾ,  ਹੱਥ ਧੋਣਾ, ਸਾਫ-ਸੁਥਰੇ ਕੱਪੜੇ ਪਹਿਨਣਾ ਆਦਿ ਬਾਰੇ ਵਿਦਿਆਰਥੀਆਂ ਦੇ ਨਾਲ ਜਾਣਕਾਰੀ ਸਾਂਝੀ ਕੀਤੀ। ਰਾਸ਼ਟਰੀ ਬਾਗਵਾਨੀ ਬੋਰਡ, ਗੁੜਗਾਓਂ ਨੇ ਕਬਾੜ ਸਮੱਗਰੀ ਦਾ ਨਿਪਟਾਨ ਕਰਕੇ 49,500 ਰੁਪਏ ਦਾ ਰੈਵੇਨਿਊ ਅਰਜਿਤ ਕੀਤਾ ਹੈ ਅਤੇ 3883 ਵਰਗ ਫੁੱਟ ਦੇ ਇਲਾਵਾ ਕਾਰਜ-ਯੋਗ ਖੇਤਰ ਨੂੰ ਖਾਲ੍ਹੀ ਕੀਤਾ ਹੈ। ਕੁੱਲ 11602 ਵਰਗ ਫੁੱਟ ਜਗ੍ਹਾ ਬਣਾਈ ਗਈ ਹੈ ਅਤੇ ਕਬਾੜ ਦੀ ਵਿਕਰੀ ਤੋਂ ਹੁਣ ਤੱਕ 96,650 ਰੁਪਏ ਦੀ ਰਾਸ਼ੀ ਇਕੱਠੀ ਕੀਤੀ ਗਈ ਹੈ।







 

ਪਹਿਲਾਂ ਬਾਅਦ ਵਿੱਚ

https://ci3.googleusercontent.com/proxy/Ai8R33N1uVcEw7L1axxptNWK1wrzXrEkW3M19k6ytxv6ASyUKclrY8H4-u4p975qH5gDgVQ1XyCXJ4atwUTX_ciWYa788h8vjJkDDfxyr58m63h2MM_uCzyj225o=s0-d-e1-ft#https://static.pib.gov.in/WriteReadData/userfiles/image/55555555553VIL.jpg 

 (ਰਾਸ਼ਟਰੀ ਬਾਗਵਾਨੀ ਬੋਰਡ, ਗੁੜਗਾਓਂ)

<><><><>

ਐੱਸਐੱਨਸੀ/ਪੀਕੇ/ਐੱਮਐੱਸ



(Release ID: 1870965) Visitor Counter : 126


Read this release in: English , Urdu , Hindi